ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ ਅੱਜ ਹੋਵੇਗੀ ਅਹਿਮ ਮੀਟਿੰਗ, ਕਈ ਫੈਸਲਿਆਂ ‘ਤੇ ਲੱਗੇਗੀ ਮੋਹਰ! 

On: ਮਾਰਚ 29, 2026 10:48 ਪੂਃ ਦੁਃ

 

 

ਵੱਡੀ ਖ਼ਬਰ: ਪੰਜਾਬ ਕੈਬਨਿਟ ਦੀ ਅੱਜ ਹੋਵੇਗੀ ਅਹਿਮ ਮੀਟਿੰਗ, ਕਈ ਫੈਸਲਿਆਂ ‘ਤੇ ਲੱਗੇਗੀ ਮੋਹਰ! 

ਪੰਜਾਬ ਨੈੱਟਵਰਕ

ਚੰਡੀਗੜ੍ਹ, 29 ਮਾਰਚ, 2026 —

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬੁਲਾ ਲਈ ਹੈ। ਜਾਣਕਾਰੀ ਮੁਤਾਬਕ, ਇਹ ਮੀਟਿੰਗ ਅੱਜ 29 ਮਾਰਚ 2026 ਨੂੰ, ਸ਼ਾਮ 5 ਵਜੇ CM ਹਾਊਸ ਚੰਡੀਗੜ੍ਹ ਵਿਖੇ ਹੋਵੇਗੀ।

ਮੰਨਿਆ ਜਾ ਰਿਹਾ ਹੈ ਕਿ, ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋਣ ਵਾਲੀ ਇਸ ਮੀਟਿੰਗ ਵਿੱਚ ਸਰਕਾਰ ਲੋਕਪੱਖੀ ਵੱਡੇ ਫੈਸਲੇ ਲੈ ਸਕਦੇ ਹੈ।

ਪੜ੍ਹੋ ਪਿਛਲੀ ਕੈਬਨਿਟ ਵਿੱਚ ਕਿਹੜੇ ਲਏ ਗਏ ਫੈਸਲੇ?

ਪੰਜਾਬ ਦੇ ਵਿੱਤ ਮੰਤਰੀ (Finance Minister of Punjab) ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਕੈਬਨਿਟ ਮੀਟਿੰਗ ਵਿਚ ਪੰਜਾਬ ਲਘੂ ਉਦਯੋਗ ਵਿਭਾਗ ਨੇ ਇੱਕ ਵਾਰ ਨਿਪਟਾਰਾ ਯੋਜਨਾ ਸ਼ੁਰੂ ਕੀਤੀ ਸੀ ਦੀ ਆਖਰੀ ਮਿਤੀ 30 ਜੂਨ 2026 ਤੱਕ ਕਰ ਦਿੱਤੀ ਗਈ ਹੈ।ਪੰਜਾਬ ਵਿੱਚ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੇ ਸੰਬੰਧ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਬੇਸ਼ਕ ਜ਼ਮੀਨ ਸਰਕਾਰ ਦੀ ਸੀ, ਪਰ ਉਥੇ ਖੇਤੀ ਚੱਲ ਰਹੀ ਸੀ ਦੇ ਚਲਦਿਆਂ ਨੁਕਸਾਨ ਦੀ ਕੀਤੀ ਗਈ ਗਿਰਦਾਵਰੀ ਦੌਰਾਨ ਹੁਣ ਉਨ੍ਹਾਂ ਵਿਅਕਤੀ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਜਿਸ ਵਿਚ ਪੰਚ, ਸਰਪੰਚ, ਪਟਵਾਰੀ ਅਤੇ ਇਹ ਯਕੀਨੀ ਬਣਾਉਣਗੇ ਕਿ ਉਥੇ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਹੁਣ ਮੁਆਵਜ਼ਾ ਮਿਲੇਗਾ।

ਚੀਮਾ ਨੇ ਕਿਹਾ ਕਿ ਪੰਜਾਬ ਦੀ ਨੈਸ਼ਨਲ ਹਾਈਵੇ ਅਥਾਰਟੀ ਮਿੱਟੀ ਨੂੰ ਡੀਸਲਟ ਕਰਨ ਲਈ ਲੈ ਸਕਦੀ ਹੈ, ਜੋ ਕਿ 3 ਰੁਪਏ ਪ੍ਰਤੀ ਫੁੱਟ ਦੀ ਦਰ ਨਾਲ ਦਿੱਤੀ ਜਾਵੇਗੀ। ਕੋਵਿਡ-19 ਮਹਾਂਮਾਰੀ ਦੌਰਾਨ, ਬਹੁਤ ਸਾਰੇ ਲੋਕਾਂ ਨੇ ਸਵੈ-ਇੱਛੁਕ ਭੂਮਿਕਾ ਨਿਭਾਈ। ਜਿਨ੍ਹਾਂ ਲੋਕਾਂ ਨੇ ਪੈਰਾ ਮੈਡੀਕਲ ਜਾਂ ਮੈਡੀਕਲ ਕੋਰਸ ਪੂਰੇ ਕੀਤੇ ਸਨ, ਉਹ ਲੋਕਾਂ ਦੀ ਮਦਦ ਲਈ ਅੱਗੇ ਆਏ।

ਹੁਣ ਇੱਕ ਸਾਲ ਤੋਂ ਘੱਟ ਤਜਰਬੇ ਵਾਲੇ ਲੋਕਾਂ ਨੂੰ 5 ਅੰਕ ਦਿੱਤੇ ਜਾਣਗੇ, ਅਤੇ ਇੱਕ ਸਾਲ ਤੋਂ ਵੱਧ ਤਜਰਬੇ ਵਾਲੇ ਲੋਕਾਂ ਨੂੰ 10 ਅੰਕ ਦਿੱਤੇ ਜਾਣਗੇ, ਅਤੇ ਇਹ ਅੰਕ ਉਨ੍ਹਾਂ ਦੀ ਨੌਕਰੀ ਨਾਲ ਜੁੜੇ ਹੋਣਗੇ। ਗਰੁੱਪ-ਸੀ ਸਟਾਫ ਨਰਸ ਦੀਆਂ 361 ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਯੋਜਨਾ ਵਿਭਾਗ ਵਿੱਚ ਪਹਿਲਾਂ ਯੋਜਨਾ ਬੋਰਡ ਅਧੀਨ ਤਿੰਨ ਅਸਾਮੀਆਂ ਸਨ ਅਤੇ ਹੁਣ ਵਿਭਾਗ ਵਿੱਚ ਦੋ ਹੋਰ ਅਸਾਮੀਆਂ ਜੋੜੀਆਂ ਗਈਆਂ ਹਨ। ਮੁੱਖ ਮੰਤਰੀ ਚੇਅਰਮੈਨ ਹਨ ਅਤੇ ਵਿੱਤ ਮੰਤਰੀ ਉਪ-ਚੇਅਰਮੈਨ ਹਨ।

ਚੀਮਾ ਨੇ ਕਿਹਾ ਕਿ, ਪਿਛਲੀਆਂ ਸਰਕਾਰਾਂ ਨੇ ਪੰਜਾਬ ਨੂੰ ਅਪਰਾਧੀਆਂ ਲਈ ਪਨਾਹਗਾਹ ਬਣਾ ਦਿੱਤਾ ਹੈ। ਇਸ ਨੂੰ ਹੱਲ ਕਰਨ ਲਈ ਇੱਕ ਯੋਜਨਾ ਸ਼ੁਰੂ ਕੀਤੀ ਗਈ ਹੈ। ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਇਨਾਮ ਦੀ ਰਕਮ ਹੁਣ ਐਸ. ਐਸ. ਪੀ. ਪੱਧਰ ਦੇ ਅਧਿਕਾਰੀਆਂ ਲਈ 1 ਲੱਖ ਰੁਪਏ, ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਲਈ 1.5 ਲੱਖ ਰੁਪਏ ਅਤੇ ਡੀ. ਜੀ. ਪੀ. ਪੱਧਰ ਦੇ ਅਧਿਕਾਰੀਆਂ ਲਈ 2 ਲੱਖ ਰੁਪਏ ਕਰ ਦਿੱਤੀ ਗਈ ਹੈ। ਇਹ ਗੈਂਗਸਟਰਾਂ ਵਿਰੁੱਧ ਲੜਾਈ ਵਿੱਚ ਮਦਦ ਕਰੇਗਾ।

 

Join WhatsApp

Join Now

Leave a Comment