Big news: Vehicles of vehicle owners who do not pay challans even after three months will be blacklisted
ਚਲਾਨਾਂ ਵਾਲੇ ਵਾਹਨ ਚਾਲਕ ਜਲਦ ਤੋਂ ਜਲਦ ਆਪਣੇ ਚਲਾਨ ਕਰਵਾਉਣ ਜਮ੍ਹਾਂ-ਸਹਾਇਕ ਰਿਜਨਲ ਟਰਾਂਸਪੋਰਟ ਅਫ਼ਸਰ
ਮੋਗਾ, 4 ਦਸੰਬਰ 2025 (Punjab Network)
ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਚਲਾਨ ਨਾ ਭਰਨ ਵਾਲੇ ਵਾਹਨ ਮਾਲਕਾਂ ਦੇ ਵਾਹਨਾਂ ਨੂੰ ਟਰਾਂਸਪੋਰਟ ਦਫਤਰ ਵੱਲੋਂ ਬਲੈਕਲਿਸਟ ਕਰ ਦਿੱਤਾ ਜਾਵੇਗਾ।
ਇਹ ਜਾਣਕਾਰੀ ਸਹਾਇਕ ਰੀਜ਼ਨਲ ਟਰਾਂਸਪੋਰਟ ਅਫ਼ਸਰ ਮੋਗਾ ਸ਼ਮਿੰਦਰ ਮਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਮੋਗਾ ਨਾਲ ਸਬੰਧਤ ਵਿਅਕਤੀ ਜਿਹਨਾਂ ਨੇ ਆਪਣੇ ਵਾਹਨਾਂ ਦੇ ਚਲਾਨਾਂ ਨੂੰ ਤਿੰਨ ਮਹੀਨੇ ਗੁਜਰਨ ਦੇ ਬਾਅਦ ਵੀ ਜਮ੍ਹਾਂ ਨਹੀਂ ਕਰਵਾਇਆ ਉਹ ਤੁਰੰਤ ਪ੍ਰਭਾਵ ਨਾਲ ਵਾਹਨਾਂ ਦੇ ਚਲਾਨਾਂ ਨੂੰ ਜਮ੍ਹਾਂ ਕਰਵਾਉਣ।
ਉਹਨਾਂ ਕਿਹਾ ਕਿ ਚੈਕਿੰਗ ਦੌਰਾਨ ਜੇਕਰ ਅਜਿਹੇ ਵਾਹਨ ਮਿਲਦੇ ਹਨ ਤਾਂ ਉਹਨਾਂ ਉੱਪਰ ਕਾਨੂੰਨੀ ਕਰਵਾਈ ਕੀਤੀ ਜਾਂਦੀ ਹੈ। ਉਹਨਾਂ ਅੱਗੇ ਕਿਹਾ ਕਿ ਆਪਣੇ ਵਾਹਨਾਂ ਨੂੰ ਜਬਤ ਹੋਣ ਤੋਂ ਬਚਾਉਣ ਲਈ ਜਲਦ ਤੋਂ ਜਲਦ ਆਪਣੇ ਪੈਡਿੰਗ ਚਲਾਨ ਜਮ੍ਹਾਂ ਕਰਵਾਏ ਜਾਣ।
ਜਿਕਰਯੋਗ ਹੈ ਕਿ ਪੈਡਿੰਗ ਚਲਾਨਾਂ ਦੀ ਸੂਚਨਾ ਡਿਪਟੀ ਕਮਿਸ਼ਨਰ ਦਫਤਰ ਦੇ ਸੂਚਨਾ ਬੋਰਡ, ਆਰ.ਟੀ.ਓ. ਦਫਤਰ ਅਤੇ ਐਸ.ਐਸ.ਪੀ. ਦਫਤਰ ਵਿਖੇ ਚਸਪਾ ਕੀਤੀ ਗਈ ਹੈ।






