ਵੱਡਾ ਖ਼ੁਲਾਸਾ: IAS ਅਫ਼ਸਰਾਂ ਦੇ 1300 ਅਹੁਦੇ ਖਾਲੀ; ਕਿਵੇਂ ਚੱਲੇਗਾ ਪ੍ਰਸ਼ਾਸਨਿਕ ਸਿਸਟਮ?
ਨਵੀਂ ਦਿੱਲੀ 29 ਮਾਰਚ, 2026: ਦੇਸ਼ ਦਾ ਪ੍ਰਸ਼ਾਸਨ ਚਲਾਉਣ ਵਾਲੇ ਚੋਟੀ ਦੇ ਅਫ਼ਸਰਾਂ ਦੀ ਕਮੀ ਹੁਣ ਸਾਫ਼ ਦਿਖਾਈ ਦੇ ਰਹੀ ਹੈ। ਇੱਕ ਤਾਜ਼ਾ ਰਿਪੋਰਟ ਅਨੁਸਾਰ, ਦੇਸ਼ ਭਰ ਵਿੱਚ IAS ਕੈਡਰ ਦੇ ਕੁੱਲ 1,300 ਅਹੁਦੇ ਖ਼ਾਲੀ ਹਨ।
ਸਭ ਤੋਂ ਮਾੜੀ ਹਾਲਤ ਉੱਤਰ ਪ੍ਰਦੇਸ਼ (UP) ਦੀ ਹੈ, ਜਿੱਥੇ 81 ਅਫ਼ਸਰਾਂ ਦੀ ਕਮੀ ਹੈ। ਇਹ ਸਥਿਤੀ ਕੇਂਦਰ ਅਤੇ ਰਾਜਾਂ ਦੀ ਪ੍ਰਸ਼ਾਸਨਿਕ ਸਮਰੱਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।
ਸੰਸਦੀ ਕਮੇਟੀ ਨੇ ਜਤਾਈ ਚਿੰਤਾ
ਰਾਜ ਸਭਾ ਦੀ ਸੰਸਦੀ ਕਮੇਟੀ ਨੇ ਇਸ ਗੰਭੀਰ ਮੁੱਦੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਈ ਅਹਿਮ ਨੁਕਤੇ ਚੁੱਕੇ ਹਨ। ਕਮੇਟੀ ਨੇ ਕਿਹਾ ਹੈ ਕਿ IAS ਕੈਡਰ ਦੀਆਂ 25% ਖ਼ਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ।
ਕੇਰਲ (72 ਅਹੁਦੇ ਖ਼ਾਲੀ) ਅਤੇ ਪੂਰਬੀ ਰਾਜਾਂ ਜਿਵੇਂ ਨਾਗਾਲੈਂਡ, ਮਨੀਪੁਰ, ਤ੍ਰਿਪੁਰਾ ਅਤੇ ਸਿੱਕਮ ਵਿੱਚ ਸਥਿਤੀ ਕਾਫ਼ੀ ਅਸੰਤੁਲਿਤ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਦਿੱਲੀ ਲਈ ਵੱਖਰੀ ਭਰਤੀ ਰਣਨੀਤੀ ਬਣਾਉਣ ਦਾ ਸੁਝਾਅ ਦਿੱਤਾ ਗਿਆ ਹੈ।
ਅੰਕੜਿਆਂ ਦੀ ਜ਼ੁਬਾਨੀ (ਕੁੱਲ ਸਥਿਤੀ)
- ਕੁੱਲ ਪ੍ਰਵਾਨਿਤ ਅਹੁਦੇ: 6,877
- ਭਰੇ ਹੋਏ ਅਹੁਦੇ: 5,577
- ਸਿੱਧੀ ਭਰਤੀ ਰਾਹੀਂ: 4,059
- ਤਰੱਕੀ (Promotion) ਰਾਹੀਂ: 1,518
- ਕੁੱਲ ਕਮੀ: 1,300 (18.90%)
ਪ੍ਰਮੁੱਖ ਰਾਜਾਂ ਵਿੱਚ IAS ਅਹੁਦਿਆਂ ਦੀ ਸਥਿਤੀ
| ਰਾਜ/ਕੈਡਰ | ਪ੍ਰਵਾਨਿਤ ਅਹੁਦੇ | ਕਮੀ (ਅਹੁਦੇ) | ਕਮੀ (%) |
| ਉੱਤਰ ਪ੍ਰਦੇਸ਼ | 652 | 81 | 12.42% |
| ਮਹਾਰਾਸ਼ਟਰ | 435 | 76 | 17.47% |
| ਪੱਛਮੀ ਬੰਗਾਲ | 378 | 75 | 19.84% |
| ਕੇਰਲ | 231 | 74 | 32.03% |
| ਓਡੀਸ਼ਾ | 248 | 63 | 25.40% |
| ਬਿਹਾਰ | 359 | 56 | 15.60% |
| ਹਰਿਆਣਾ | 215 | 43 | 20.00% |
ਸੰਸਦੀ ਕਮੇਟੀ ਦੇ ਸੁਝਾਅ/ ਤਬਾਦਲਿਆਂ ‘ਤੇ ਰੋਕ
ਸੰਸਦੀ ਕਮੇਟੀ ਨੇ ਸਿਰਫ਼ ਭਰਤੀ ਹੀ ਨਹੀਂ, ਸਗੋਂ ਅਧਿਕਾਰੀਆਂ ਦੇ ਕੰਮਕਾਜ ਦੇ ਮਾਹੌਲ ਨੂੰ ਸੁਧਾਰਨ ਲਈ ਵੀ ਸੁਝਾਅ ਦਿੱਤੇ ਹਨ। ‘ਮਿਸ਼ਨ ਕਰਮਯੋਗੀ’ ਤਹਿਤ ਅਧਿਕਾਰੀਆਂ ਲਈ ਮਾਨਸਿਕ ਸਿਹਤ ਕੌਂਸਲਿੰਗ ਸਿਸਟਮ ਬਣਾਇਆ ਜਾਵੇ।
ਵਾਰ-ਵਾਰ ਹੋਣ ਵਾਲੇ ਤਬਾਦਲਿਆਂ (Transfers) ਕਾਰਨ ਪੈਦਾ ਹੋਣ ਵਾਲੇ ਤਣਾਅ ਨੂੰ ਘੱਟ ਕੀਤਾ ਜਾਵੇ।
ਪ੍ਰਸ਼ਾਸਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਸੁਰੱਖਿਅਤ ਅਤੇ ਜਵਾਬਦੇਹ ਇਸਤੇਮਾਲ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਜਲਦੀ ਲਾਗੂ ਕਰਨ ਦੀ ਗੱਲ ਕਹੀ ਗਈ ਹੈ।






