Budget 2026 LIVE: ਵਿੱਤ ਮੰਤਰੀ ਨੇ ਖੋਲ੍ਹਿਆ ਪਿਟਾਰਾ! ਬਜਟ ਚ ਦੇਸ਼ ਵਾਸੀਆਂ ਲਈ ਵੱਡੇ ਐਲਾਨ!

On: ਫਰਵਰੀ 1, 2026 12:29 ਬਾਃ ਦੁਃ

 

Budget 2026 LIVE: ਵਿਕਸਿਤ ਭਾਰਤ ਲਈ ਵੱਡਾ ਰੋਡਮੈਪ; ਸੈਮੀਕੰਡਕਟਰ, ਰੇਲ ਕਾਰੀਡੋਰ ਅਤੇ ਸਸਤੀਆਂ ਦਵਾਈਆਂ ਬਾਰੇ ਵੱਡੇ ਐਲਾਨ

Punjab Network

ਨਵੀਂ ਦਿੱਲੀ, 1 ਫਰਵਰੀ 2026: ਅੱਜ ਸੰਸਦ ਵਿੱਚ ਦੇਸ਼ ਦਾ ਆਮ ਬਜਟ 2026 ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸੰਤ ਰਵੀਦਾਸ ਜੀ ਨੂੰ ਯਾਦ ਕਰਦਿਆਂ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਸਾਡਾ ਟੀਚਾ ਭਾਰਤ ਨੂੰ ਦੁਨੀਆ ਦੀ ਨੰਬਰ 1 ਆਰਥਿਕਤਾ ਬਣਾਉਣਾ ਹੈ।

ਸਿਹਤ ਖੇਤਰ ਬਾਰੇ ਐਲਾਨ

ਵਿੱਤ ਮੰਤਰੀ ਨੇ ਕੈਂਸਰ ਅਤੇ ਸ਼ੂਗਰ ਦੀਆਂ ਦਵਾਈਆਂ ਹੋਣਗੀਆਂ ਸਸਤੀਆਂ ਸਰਕਾਰ ਨੇ ਸਿਹਤ ਖੇਤਰ ਲਈ ‘ਬਾਇਓਫਾਰਮਾ ਸ਼ਕਤੀ’ ਮੁਹਿੰਮ ਦਾ ਐਲਾਨ ਕੀਤਾ ਹੈ। ਇਸ ਤਹਿਤ ਅਗਲੇ 5 ਸਾਲਾਂ ਵਿੱਚ 10,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਨਾਲ ਕੈਂਸਰ, ਸ਼ੂਗਰ (ਡਾਇਬੀਟੀਜ਼) ਅਤੇ ਆਟੋ-ਇਮਿਊਨ ਬੀਮਾਰੀਆਂ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਭਾਰਤ ਨੂੰ ਗਲੋਬਲ ਬਾਇਓਫਾਰਮਾ ਹੱਬ ਬਣਾਉਣ ‘ਤੇ ਪੂਰਾ ਜ਼ੋਰ ਦਿੱਤਾ ਗਿਆ ਹੈ।

ਹਾਈ-ਸਪੀਡ ਰੇਲ ਕਾਰੀਡੋਰ

ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਰੇਲ ਸਫ਼ਰ ਨੂੰ ਤੇਜ਼ ਕਰਨ ਲਈ 7 ਨਵੇਂ ਹਾਈ-ਸਪੀਡ ਰੇਲ ਕਾਰੀਡੋਰ ਬਣਾਏ ਜਾਣਗੇ। ਅਹਿਮਦਾਬਾਦ-ਮੁੰਬਈ ਤੋਂ ਇਲਾਵਾ ਮੁੰਬਈ-ਪੁਣੇ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਜੋੜਨ ਲਈ ਹਾਈ-ਸਪੀਡ ਰੂਟ ਤਿਆਰ ਕੀਤੇ ਜਾਣਗੇ। ਪੁਰਾਣੇ ਰੂਟਾਂ ਨੂੰ ਵੀ ਅੱਪਗ੍ਰੇਡ ਕੀਤਾ ਜਾਵੇਗਾ ਤਾਂ ਜੋ ਵੰਦੇ ਭਾਰਤ ਵਰਗੀਆਂ ਟ੍ਰੇਨਾਂ ਦੀ ਰਫ਼ਤਾਰ ਵਧਾਈ ਜਾ ਸਕੇ।

ਤਕਨਾਲੋਜੀ ਅਤੇ ਉਦਯੋਗ

ਵਿੱਤ ਮੰਤਰੀ ਨੇ ਕਿਹਾ ਕਿ ਸੈਮੀਕੰਡਕਟਰ ਮਿਸ਼ਨ 2.0 ਸੈਮੀਕੰਡਕਟਰ ਸੈਕਟਰ ਲਈ 40,000 ਕਰੋੜ ਰੁਪਏ ਦਾ ਪ੍ਰਸਤਾਵ ਦਿੱਤਾ ਗਿਆ ਹੈ। ਸਰਕਾਰ ‘ਸੈਮੀਕੰਡਕਟਰ ਮਿਸ਼ਨ 2.0’ ਰਾਹੀਂ ਭਾਰਤ ਦੀ ਸਪਲਾਈ ਚੇਨ ਨੂੰ ਮਜ਼ਬੂਤ ਕਰੇਗੀ। ਇਸ ਤੋਂ ਇਲਾਵਾ ਰੇਅਰ ਅਰਥ ਮਿਨਰਲ (Rare Earth Minerals) ਲਈ ਵਿਸ਼ੇਸ਼ ਕਾਰੀਡੋਰ ਬਣਾਇਆ ਜਾਵੇਗਾ।

ਟੈਕਸਟਾਈਲ ਸੈਕਟਰ ਲਈ ਖ਼ਜ਼ਾਨਾ ਖੋਲ੍ਹਿਆ

ਟੈਕਸਟਾਈਲ ਖੇਤਰ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਵਿੱਚ ਨੈਸ਼ਨਲ ਫਾਈਬਰ ਸਕੀਮ, ਟੈਕਸਟਾਈਲ ਐਕਸਪੈਂਸ਼ਨ, ਅਤੇ ‘ਸਮਰਥ 2.0’ ਸ਼ਾਮਲ ਹਨ। ਖਾਦੀ, ਹੈਂਡਲੂਮ ਅਤੇ ਹੈਂਡਕ੍ਰਾਫਟ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਪੇਂਡੂ ਨੌਜਵਾਨਾਂ ਅਤੇ ‘ਵਨ ਡਿਸਟ੍ਰਿਕਟ ਵਨ ਪ੍ਰੋਡਕਟ’ (ODOP) ਨੂੰ ਮਜ਼ਬੂਤੀ ਮਿਲੇ।

MSME ਸੈਕਟਰ ਲਈ ਵੱਡਾ ਐਲਾਨ

ਵਿੱਤ ਮੰਤਰੀ ਨੇ 10 ਹਜ਼ਾਰ ਕਰੋੜ ਰੁਪਏ ਦੇ MSME ਗ੍ਰੋਥ ਫੰਡ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, 5 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਵਿੱਚ ਬੁਨਿਆਦੀ ਢਾਂਚੇ (Infrastructure) ਨੂੰ ਹੁਲਾਰਾ ਦਿੱਤਾ ਜਾਵੇਗਾ।

7% ਦੀ ਦਰ ਨਾਲ ਵਧੀ ਦੇਸ਼ ਦੀ ਅਰਥਵਿਵਸਥਾ -ਨਿਰਮਲਾ ਸੀਤਾਰਮਨ

ਕੇਂਦਰੀ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ‘ਪੀਐਮ ਮੋਦੀ ਦੀ ਅਗਵਾਈ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਆਤਮ-ਨਿਰਭਰਤਾ ਸਾਡੀ ਅਰਥਵਿਵਸਥਾ ਦਾ ਮੂਲ ਮੰਤਰ ਹੈ। ਸਰਕਾਰ ਦੇ ਫੈਸਲਿਆਂ ਨਾਲ ਅਸੀਂ ਨਾਗਰਿਕਾਂ ਨੂੰ ਲਾਭ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਦੇਸ਼ ਦੀ ਅਰਥਵਿਵਸਥਾ 7 ਫੀਸਦੀ ਦੀ ਵਿਕਾਸ ਦਰ (Growth Rate) ਨਾਲ ਵਧੀ ਹੈ।’

 

Join WhatsApp

Join Now

Leave a Comment