Monday, April 29, 2024
No menu items!
HomeBusinessਚੰਗੀ ਖ਼ਬਰ: LIC ਆਪਣੇ ਗਾਹਕਾਂ ਲਈ ਲੈ ਕੇ ਆਈ ਨਵੀਂ ਨਿਵੇਸ਼ ਯੋਜਨਾ

ਚੰਗੀ ਖ਼ਬਰ: LIC ਆਪਣੇ ਗਾਹਕਾਂ ਲਈ ਲੈ ਕੇ ਆਈ ਨਵੀਂ ਨਿਵੇਸ਼ ਯੋਜਨਾ

 

ਭਾਰਤੀ ਜੀਵਨ ਬੀਮਾ ਨਿਗਮ (LIC) ਦੇਸ਼ ਦੀਆਂ ਪ੍ਰਸਿੱਧ ਬੀਮਾ ਕੰਪਨੀਆਂ ਵਿਚੋਂ ਇਕ ਹੈ। LIC ਆਪਣੇ ਗਾਹਕਾਂ ਦੇ ਲਈ ਨਵੀਂਆਂ ਨਵੀਆਂ ਯੋਜਨਾਵਾਂ ਲੈ ਕੇ ਆਉਂਦੀ ਰਹਿੰਦੀ ਹੈ। ਹਾਲ ਹੀ ਵਿਚ LIC ਬੀਮਾ ਕੰਪਨੀ ਇਕ ਹੋਰ ਨਵੀਂ ਯੋਜਨਾ ਲੈ ਕੇ ਆਈ ਹੈ।

ਇਸ ਨਵੀਂ ਯੋਜਨਾ ਦਾ ਨਾਂ ਇੰਡੈਕਸ ਪਲੱਸ ਪਲਾਨ (Index Plus Plan) ਹੈ। ਤੁਸੀਂ ਇਸ ਯੋਜਨਾ ਵਿਚ ਜੋ ਪੈਸਾ ਨਿਵੇਸ਼ ਕਰੋਗੇ, ਉਸਨੂੰ ਸ਼ੇਅਰ ਬਾਜ਼ਾਰ ਵਿਚ ਲਗਾਇਆ ਜਾਵੇਗਾ। ਆਓ ਜਾਣਦੇ ਹਾਂ ਕਿ ਇਸ ਯੋਜਨਾ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਕੀ ਲਾਭ ਹੋਵੇਗਾ-

ਇੰਡੈਕਸ ਪਲੱਸ ਪਲਾਨ

LIC ਦੇ ਅਨੁਸਾਰ ਇਸ ਯੋਜਨਾ ਵਿਚ ਨਿਵੇਸ਼ ਕਰਨ ਵਾਲਿਆਂ ਨੂੰ ਨਿਯਮਿਤ ਪ੍ਰੀਮਿਅਮ ਪੇਮੈਂਟ ਕਰਨੀ ਪਵੇਗੀ। ਸੇਵਿੰਗ ਦੇ ਨਾਲ ਨਾਲ ਇਹ ਯੋਜਨਾ ਆਪਣੇ ਪਾਲਿਸੀ ਪੀਰੀਅਡ ਦੇ ਲਈ ਜੀਵਨ ਬੀਮਾ ਕਵਰੇਜ਼ ਵੀ ਦੇਵੇਗੀ।

ਇਸ ਯੋਜਨਾ ਦੇ ਤਹਿਤ ਨਿਵੇਸ਼ ਕਰਨ ਵਾਲਿਆਂ ਲਈ ਪਹਿਲੇ 5 ਸਾਲ ਲਾਕ ਇਨ ਪੀਰੀਅਡ ਰੱਖਿਆ ਗਿਆ ਹੈ। 5 ਸਾਲ ਦਾ ਇਹ ਪੀਰੀਅਡ ਖ਼ਤਮ ਹੋਣ ਤੋਂ ਬਾਅਦ ਕੰਪਨੀ ਪਾਲਸੀਧਾਰਕਾਂ ਨੂੰ ਕੁਝ ਸ਼ਰਤਾਂ ਦੇ ਤਹਿਤ ਇਕਾਈਆਂ ਨੂੰ ਅੰਸ਼ਿਕ ਰੂਪ ਵਿਚ ਵਾਪਸ ਲੈਣ ਨਾਲ ਵਿਕਲਪ ਦੇਵੇਗੀ।

ਬੀਮਾ ਯੋਜਨਾ ਲਈ ਕੀ ਹਨ ਸ਼ਰਤਾਂ

LIC ਕੰਪਨੀ ਦੁਆਰਾ ਆਪਣੀ ਨਵੀਂ ਯੋਜਨਾ ਇੰਡੈਕਸ ਪਲੱਸ ਪਲਾਨ ਦੇ ਲਈ ਕੁਝ ਨਿਯਮ ਨਿਰਧਾਰਿਤ ਕੀਤੇ ਗਏ ਹਨ। ਇਨ੍ਹਾਂ ਨਿਯਮ ਵਿਚ ਪਾਲਸੀਧਾਰਕ ਦੇ ਲਈ ਉਮਰਸੀਮਾ ਵੀ ਤੈਅ ਕੀਤੀ ਗਈ ਹੈ। ਕੰਪਨੀ ਦੇ ਅਨੁਸਾਰ ਇਸ ਪਾਲਿਸੀ ਨੂੰ ਲੈਣ ਲਈ ਪਾਲਿਸੀਧਾਰਕ ਦੀ ਉਮਰ ਘੱਟ ਤੋਂ ਘੱਟ 90 ਦਿਨ ਹੋਣੀ ਚਾਹੀਦੀ ਹੈ।

ਪ੍ਰੀਮੀਅਮ ਅਮਾਊਂਟ ਦੇ ਆਧਾਰ ਉੱਤੇ ਪਾਲਿਸੀ ਧਾਰਕ ਦੀ ਉਮਰ 50 ਜਾਂ 60 ਸਾਲ ਤੱਕ ਹੋ ਸਕਦੀ ਹੈ। 90 ਦਿਨਾਂ ਤੋਂ ਲੈ ਕੇ 50 ਸਾਲਾ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਾਲਾਨਾ ਪ੍ਰੀਮਿਅਮ 7 ਤੋਂ 10 ਗੁਣਾ ਦੇ ਵਿਚ ਦਿੱਤਾ ਜਾਵੇਗਾ।

ਬੀਮਾ ਯੋਜਨਾ ਲਈ ਕੀ ਹਨ ਸ਼ਰਤਾਂ

LIC ਕੰਪਨੀ ਦੁਆਰਾ ਆਪਣੀ ਨਵੀਂ ਯੋਜਨਾ ਇੰਡੈਕਸ ਪਲੱਸ ਪਲਾਨ ਦੇ ਲਈ ਕੁਝ ਨਿਯਮ ਨਿਰਧਾਰਿਤ ਕੀਤੇ ਗਏ ਹਨ। ਇਨ੍ਹਾਂ ਨਿਯਮ ਵਿਚ ਪਾਲਸੀਧਾਰਕ ਦੇ ਲਈ ਉਮਰਸੀਮਾ ਵੀ ਤੈਅ ਕੀਤੀ ਗਈ ਹੈ। ਕੰਪਨੀ ਦੇ ਅਨੁਸਾਰ ਇਸ ਪਾਲਿਸੀ ਨੂੰ ਲੈਣ ਲਈ ਪਾਲਿਸੀਧਾਰਕ ਦੀ ਉਮਰ ਘੱਟ ਤੋਂ ਘੱਟ 90 ਦਿਨ ਹੋਣੀ ਚਾਹੀਦੀ ਹੈ।

ਪ੍ਰੀਮੀਅਮ ਅਮਾਊਂਟ ਦੇ ਆਧਾਰ ਉੱਤੇ ਪਾਲਿਸੀ ਧਾਰਕ ਦੀ ਉਮਰ 50 ਜਾਂ 60 ਸਾਲ ਤੱਕ ਹੋ ਸਕਦੀ ਹੈ। 90 ਦਿਨਾਂ ਤੋਂ ਲੈ ਕੇ 50 ਸਾਲਾ ਤੋਂ ਘੱਟ ਉਮਰ ਦੇ ਵਿਅਕਤੀਆਂ ਨੂੰ ਸਾਲਾਨਾ ਪ੍ਰੀਮਿਅਮ 7 ਤੋਂ 10 ਗੁਣਾ ਦੇ ਵਿਚ ਦਿੱਤਾ ਜਾਵੇਗਾ।

ਪ੍ਰੀਮਿਅਮ ਅਮਾਊਂਟ ਵਿਕਲਪ

ਕੰਪਨੀ ਪਾਲਸੀਧਾਰਕਾਂ ਨੂੰ ਪ੍ਰੀਮਿਅਮ ਨਿਵੇਸ਼ ਦੇ ਲਈ ਦੋ ਫੰਡਾਂ ਵਿਕਲਪ ਦੇ ਰਹੀ ਹੈ। ਪਹਿਲਾਂ ਵਿਕਲਪ ਫਲੈਕਸੀ ਗ੍ਰੋਥ ਫੰਡ ਅਤੇ ਦੂਜਾ ਫਲੈਕਸੀ ਸਮਾਰਟ ਗ੍ਰੋਥ ਫੰਡ ਹੈ। ਇਹ ਫੰਡ ਮੁੱਖ ਰੂਪ ਤੇ ਚੁਣੇ ਗਏ ਸ਼ੇਅਰਾਂ ਵਿਚ ਨਿਵੇਸ਼ ਕਰਦੇ ਹਨ।

ਪਾਲਸੀਧਾਰਕ ਸ਼ੁਰੂਆਤ ਵਿਚ ਇਨ੍ਹਾਂ ਵਿੱਚੋਂ ਕਿਸੇ ਇੱਕ ਫੰਡ ਨੂੰ ਚੁਣ ਸਕਦੇ ਹਨ ਅਤੇ ਬਾਅਦ ਵਿਚ ਆਪਣੀ ਲੋੜ ਅਨੁਸਾਰ ਫੰਡ ਨੂੰ ਵਿਚਕਾਰ ਹੀ ਸਵਿਚ ਕਰ ਸਕਦੇ ਹਨ। News18

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments