Sunday, May 19, 2024
No menu items!
HomeChandigarhਪੰਜਾਬ ਦੇ ਸਰਕਾਰੀ ਸਕੂਲਾਂ 'ਚ ਚਲਾਇਆ ਜਾ ਰਿਹਾ 'SAMARTH Mission' ਬੇਲੋੜੀ ਖੱਜਲ...

ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਚਲਾਇਆ ਜਾ ਰਿਹਾ ‘SAMARTH Mission’ ਬੇਲੋੜੀ ਖੱਜਲ ਖ਼ੁਆਰੀ! DTF ਨੇ ਕੀਤਾ ਨਵਾਂ ਖੁਲਾਸਾ

 

‘SAMARTH Mission’ ਸਰਕਾਰੀ ਸਿੱਖਿਆ ਦੇ ਘਾਣ ਦੀ ਕਵਾਇਦ, ਸਿਰਫ ਅੱਖਰ ਗਿਆਨ ਨਹੀਂ ਬਲਕਿ ਸਰਵਪੱਖੀ ਸਿੱਖਿਆ ਦੇਣਾ ਸਰਕਾਰ ਦੀ ਜ਼ਿੰਮੇਵਾਰੀ; ਦਿੱਗਵਿਜੇ

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪ੍ਰਥਮ ਨਾਂ ਦੀ ਐਨ.ਜੀ.ਓ. ਦੀ ਸਹਾਇਤਾ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਚਲਾਇਆ ਜਾ ਰਿਹਾ ‘ਮਿਸ਼ਨ ਸਮੱਰਥ’ ਹੁਸ਼ਿਆਰ ਵਿਦਿਆਰਥੀਆਂ ਦੇ ਸਮੇਂ ਦੀ ਬਰਬਾਦੀ ਅਤੇ ਅਧਿਆਪਕਾਂ ਦੀ ਬੇਲੋੜੀ ਖੱਜਲ-ਖ਼ੁਆਰੀ ਦਾ ਸਬੱਬ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ–Chandigarh! ਸਰਕਾਰੀ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧੀ, ਹੁਣ 65 ਸਾਲ ‘ਚ ਹੋਣਗੇ ਰਿਟਾਇਰਡ

ਪ੍ਰਤੀਨਿਧ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਬਲਬੀਰ ਲੌਂਗੋਵਾਲ ਨੇ ਕਿਹਾ ਕਿ ਸਿੱਖਿਆ ਦਾ ਉਦੇਸ਼ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਜਿਸਦੇ ਲਈ ਬੜੀ ਖੋਜ ਨਾਲ ਪਾਠਕ੍ਰਮ ਅਤੇ ਪੁਸਤਕਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਹੋਰ ਸਹਿ-ਵਿੱਦਿਅਕ ਗਤੀਵਿਧੀਆਂ ਉਲੀਕੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋLady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਪ੍ਰੰਤੂ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਇਸ ਅਖੌਤੀ ‘ਮਿਸ਼ਨ’ ਰਾਹੀਂ ਸਿਰਫ ਅੱਖਰ ਤੇ ਅੰਕ ਗਿਆਨ ਦੇਣ ਤੱਕ ਸੀਮਤ ਰਹਿ ਕੇ ਹਰੇਕ ਵਿਦਿਆਰਥੀ ਦੇ ਸਰਵਪੱਖੀ ਸਿੱਖਿਆ ਲੈਣ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਕਰ ਰਹੀ ਹੈ ਜੋ ਕਿ 2009 ਵਿੱਚ ਬਣੇ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਕਾਨੂੰਨ ਰਾਹੀਂ ਸੰਵਿਧਾਨਕ ਤੌਰ ‘ਤੇ ਉਹਨਾਂ ਨੂੰ ਦਿੱਤਾ ਗਿਆ ਹੈ।

ਅਸਲ ਵਿੱਚ ਪੰਜਾਬ ਸਰਕਾਰ ਅਜਿਹੇ ਗੈਰ-ਵਿਗਿਆਨਕ ਅਤੇ ਗੈਰ-ਸੰਵਿਧਾਨਕ ਪ੍ਰਾਜੈਕਟ ਚਲਾ ਕੇ ਆਪਣੀਆਂ ਨਾਕਾਮੀਆਂ ਨੂੰ ਛੁਪਾ ਰਹੀ ਹੈ। ਅਪ੍ਰੈਲ ਮਹੀਨਾ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਸਕੂਲਾਂ ਵਿਚ ਸਾਰੀਆਂ ਕਿਤਾਬਾਂ ਵੰਡੀਆਂ ਨਹੀਂ ਗਈਆਂ। ਵੱਡੀ ਗਿਣਤੀ ਵਿੱਚ ਅਧਿਆਪਕ ਚੋਣ ਡਿਊਟੀਆਂ ‘ਤੇ ਸਕੂਲਾਂ ਵਿੱਚੋਂ ਬਾਹਰ ਕੱਢੇ ਹੋਏ ਹਨ।

ਇਹ ਵੀ ਪੜ੍ਹੋHoliday Alert: ਪੰਜਾਬ ‘ਚ 10 ਮਈ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਅਜਿਹੇ ਵਿੱਚ ਕੰਮ ਚਲਾਊ ਨੀਤੀ ਤਹਿਤ ਇਹ ‘ਮਿਸ਼ਨ’ ਚਲਾਇਆ ਜਾ ਰਿਹਾ ਹੈ ਅਤੇ ਅਧਿਆਪਕਾਂ ‘ਤੇ ਬਿਨਾਂ ਕਿਤਾਬਾਂ ਤੋਂ ਬੱਚਿਆਂ ਨੂੰ ਪੜ੍ਹਾਉਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ ਅਤੇ ਸੂਬਾ ਪ੍ਰੈੱਸ ਸਕੱਤਰ ਲਖਵੀਰ ਸਿੰਘ ਹਰੀਕੇ ਨੇ ਦੋਸ਼ ਲਾਇਆ ਕਿ ਇਸ ਤਰ੍ਹਾਂ ਦੇ ਪ੍ਰੋਜੈਕਟਾਂ ਰਾਹੀਂ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ‘ਟ੍ਰੇਨਰਾਂ’ ਦੇ ਰੂਪ ਵਿੱਚ ਸਕੂਲਾਂ ਵਿੱਚੋਂ ਬਾਹਰ ਕੱਢ ਕੇ ਪੜ੍ਹਾਈ ਦਾ ਨੁਕਸਾਨ ਤਾਂ ਕੀਤਾ ਹੀ ਜਾ ਰਿਹਾ ਹੈ ਨਾਲ ਹੀ ਇਹ ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਣ ਤੋਂ ਰੋਕ ਕੇ ਉਹਨਾਂ ਨੂੰ ਕਮਜ਼ੋਰ ਵਿਦਿਆਰਥੀਆਂ ਨਾਲ ਚੱਲਣ ਲਈ ਮਜਬੂਰ ਕਰਨ ਦੀ ਕਵਾਇਦ ਵੀ ਹੈ।

ਸੂਬਾ ਵਿੱਤ ਸਕੱਤਰ ਜਸਵਿੰਦਰ ਗੋਨਿਆਣਾ ਅਤੇ ਸੂਬਾ ਆਗੂ ਦਲਜੀਤ ਸਮਰਾਲਾ ਨੇ ਦੱਸਿਆ ਕਿ ਅਸਲ ਵਿੱਚ ਮਿਸ਼ਨ ਸਮੱਰਥ ਵਿਵਾਦਤ ‘ਪੜ੍ਹੋ ਪੰਜਾਬ’ ਪ੍ਰਾਜੈਕਟ ਦੀ ਹੀ ਨਕਲ ਹੈ। ਇਹ ਇਸ ਪੱਖ ਤੋਂ ‘ਪੜ੍ਹੋ ਪੰਜਾਬ’ ਤੋਂ ਵੀ ਹੀਣਾ ਹੈ ਕਿ ਇਸ ਵਿੱਚ ਵਿਦਿਆਰਥੀ ਦੇ ਭਾਸ਼ਾ ਲਿਖਣ ਦੇ ਕੌਸ਼ਲ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ–Holiday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਸਰਕਾਰੀ ਸਕੂਲਾਂ ਦਾ ਅਕਸ ਖਰਾਬ ਕਰਨ ਲਈ ਅਜਿਹੇ ‘ਮਿਸ਼ਨ’ ਵੀ ਜ਼ਿੰਮੇਵਾਰ ਹਨ। ਲੰਘੀ 25 ਅਪ੍ਰੈਲ ਨੂੰ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਵੱਲੋਂ ਜ਼ਿਲ੍ਹਾ ਸੰਸਥਾਵਾਂ ਵਿੱਚ ਅਧਿਆਪਨ ਦੀ ਪੜ੍ਹਾਈ ਕਰ ਰਹੇ ਸਿਖਿਆਰਥੀ ਅਧਿਆਪਕਾਂ ਨੂੰ ਸਕੂਲਾਂ ਵਿਚ ਜਾ ਕੇ ਮਿਸ਼ਨ ਸਮਰੱਥ ਤਹਿਤ ਵਿਦਿਆਰਥੀਆਂ ਦੀ ਟੈਸਟਿੰਗ ਕਰਨ ਦੇ ਲਿਖਤੀ ਫੁਰਮਾਨ ਜਾਰੀ ਕੀਤੇ ਹਨ।

ਅਧਿਆਪਕ ਆਗੂਆਂ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਕੀਤੇ ਹੁਕਮ ਹਾਸੋਹੀਣੇ ਹਨ। ਸਿਖਿਆਰਥੀ ਅਧਿਆਪਕ ਜਿਹਨਾਂ ਦਾ ਕੋਈ ਜ਼ਮੀਨੀ ਤਜ਼ਰਬਾ ਨਹੀਂ ਹੈ, ਉਹ ਕਿਸ ਤਰ੍ਹਾਂ ਵਿਦਿਆਰਥੀਆਂ ਦੀ ਸਹੀ ਟੈਸਟਿੰਗ ਕਰ ਸਕਦੇ ਹਨ? ਅਜਿਹੇ ਹੁਕਮ ਜ਼ਮੀਨੀ ਪੱਧਰ ‘ਤੇ ਅਨੇਕਾਂ ਸਮੱਸਿਆਵਾਂ ਨਾਲ ਜੂਝਦੇ ਅਧਿਆਪਕ ਦੀ ਕਾਰਜ਼ ਕੁਸ਼ਲਤਾ ਨੂੰ ਸ਼ੱਕ ਦੇ ਨਜ਼ਰੀਏ ਨਾਲ਼ ਦੇਖਣ ਅਤੇ ਉਸ ਦੀ ਅਧਿਆਪਨ ਯੋਗਤਾ ਨੂੰ ਕਟਿਹਰੇ ਵਿੱਚ ਖੜ੍ਹਾ ਕਰਨ ਦਾ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਥੇਬੰਦੀ ਅਜਿਹੇ ਗੈਰ-ਜਮਹੂਰੀ,ਨਾਦਰਸ਼ਾਹੀ ਫੁਰਮਾਨਾਂ ਦਾ ਡਟਵਾਂ ਵਿਰੋਧ ਕਰੇਗੀ। ਇਸ ਸਮੇਂ ਸੂਬਾ ਆਗੂ ਰੇਸ਼ਮ ਬਠਿੰਡਾ, ਸੁਖਪਾਲਜੀਤ ਮੋਗਾ, ਗੁਰਮੀਤ ਕੋਟਲੀ,ਬਲਰਾਮ ਜ਼ੀਰਾ, ਕਰਮਜੀਤ ਤਾਮਕੋਟ, ਹਰਭਗਵਾਨ ਗੁਰਨੇ, ਚਰਨਜੀਤ ਕਪੂਰਥਲਾ, ਤਲਵਿੰਦਰ ਖਰੌੜ, ਸ਼ਬੀਰ ਖ਼ਾਨ, ਜਗਵਿੰਦਰ ਸਿੰਘ, ਕਰਨੈਲ ਚਿੱਟੀ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments