Sunday, May 19, 2024
No menu items!
HomeChandigarhEducation News: 10ਵੀਂ ਤੇ 12ਵੀਂ 'ਚੋਂ ਫ਼ੇਲ੍ਹ ਹੋਏ ਵਿਦਿਆਰਥੀਆਂ ਲਈ ਚੰਗੀ ਖ਼ਬਰ,...

Education News: 10ਵੀਂ ਤੇ 12ਵੀਂ ‘ਚੋਂ ਫ਼ੇਲ੍ਹ ਹੋਏ ਵਿਦਿਆਰਥੀਆਂ ਲਈ ਚੰਗੀ ਖ਼ਬਰ, ਹੁਣ ਨਹੀਂ ਰੁਕੇਗੀ ਪੜ੍ਹਾਈ! ਸਿੱਖਿਆ ਮੰਤਰਾਲੇ ਨੇ ਜਾਰੀ ਕੀਤਾ ਨਵਾਂ ਪਲਾਨ

 

Education News: ਹੁਣ 10ਵੀਂ ਤੇ 12ਵੀਂ ਜਮਾਤਾਂ ‘ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਨਹੀਂ ਮੋੜ ਸਕਣਗੇ

ਨਵੀਂ ਦਿੱਲੀ :

Education News: ਹੁਣ 10ਵੀਂ ਤੇ 12ਵੀਂ ਜਮਾਤਾਂ ‘ਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਨਹੀਂ ਮੋੜ ਸਕਣਗੇ। ਨਾ ਹੀ ਉਹ ਰੈਗੂਲਰ ਵਿਦਿਆਰਥੀਆਂ ਵਜੋਂ ਦਾਖ਼ਲਾ ਲੈਣ ਤੋਂ ਇਨਕਾਰ ਕਰ ਸਕਣਗੇ। ਸਿੱਖਿਆ ਮੰਤਰਾਲੇ ਨੇ 10ਵੀਂ ਤੇ 12ਵੀਂ ਜਮਾਤਾਂ ‘ਚ ਫੇਲ੍ਹ ਹੋਏ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਪਹਿਲਕਦਮੀਆਂ ਤੇਜ਼ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋChandigarh! ਸਰਕਾਰੀ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧੀ, ਹੁਣ 65 ਸਾਲ ‘ਚ ਹੋਣਗੇ ਰਿਟਾਇਰਡ

ਇਸ ਤਹਿਤ ਸਕੂਲ ਉਨ੍ਹਾਂ ਨੂੰ ਰੈਗੂਲਰ ਵਿਦਿਆਰਥੀਆਂ ਵਜੋਂ ਦਾਖਲ ਕਰਨਗੇ ਤੇ ਉਨ੍ਹਾਂ ਲਈ ਰੈਗੂਲਰ ਕਲਾਸਾਂ ਦਾ ਵੀ ਪ੍ਰਬੰਧ ਕਰਨਗੇ। ਉੱਥੇ ਹੀ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਸਰਟੀਫਿਕੇਟਾਂ ‘ਚ ਉਨ੍ਹਾਂ ਦੇ ਫੇਲ੍ਹ ਹੋਣ ਜਾਂ ਸਾਬਕਾ ਵਿਦਿਆਰਥੀ ਹੋਣ ਦਾ ਕਿਤੇ ਵੀ ਜ਼ਿਕਰ ਨਹੀਂ ਰਹੇਗਾ।

ਸਿੱਖਿਆ ਮੰਤਰਾਲੇ ਨੇ ਇਸ ਪਹਿਲਕਦਮੀ ਨੂੰ ਅਜਿਹੇ ਸਮੇਂ ਤੇਜ਼ ਕੀਤਾ ਹੈ ਜਦੋਂ ਦੇਸ਼ ਵਿਚ ਹਰ ਸਾਲ ਔਸਤਨ 46 ਲੱਖ ਵਿਦਿਆਰਥੀ 10ਵੀਂ ਤੇ 12ਵੀਂ ਜਮਾਤ ‘ਚ ਫੇਲ੍ਹ ਹੋ ਜਾਂਦੇ ਹਨ। ਇਕ ਰਿਪੋਰਟ ਮੁਤਾਬਕ 2022 ‘ਚ 27.47 ਲੱਖ ਵਿਦਿਆਰਥੀ 10ਵੀਂ ਜਮਾਤ ‘ਚ ਫੇਲ੍ਹ ਹੋਏ ਅਤੇ 18.63 ਲੱਖ ਵਿਦਿਆਰਥੀ 12ਵੀਂ ਜਮਾਤ ‘ਚ ਫੇਲ੍ਹ ਹੋਏ ਸਨ।

ਇਹ ਵੀ ਪੜ੍ਹੋ–Lady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਇਨ੍ਹਾਂ ਵਿੱਚੋਂ ਬਹੁਤੇ ਸੂਬਿਆਂ ‘ਚ ਵਿਦਿਆਰਥੀਆਂ ਨੂੰ ਰੈਗੂਲਰ ਵਜੋਂ ਦਾਖਲ ਨਹੀਂ ਕੀਤਾ ਗਿਆ ਸੀ। ਅਜਿਹੇ ‘ਚ ਫੇਲ੍ਹ ਹੋਏ ਕਰੀਬ 55 ਫੀਸਦੀ ਵਿਦਿਆਰਥੀਆਂ ਨੇ ਮੁੜ ਕਿਧਰੇ ਵੀ ਦਾਖਲਾ ਨਹੀਂ ਲਿਆ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੇ ਪੜ੍ਹਾਈ ਛੱਡ ਦਿੱਤੀ ਅਤੇ ਦੂਜੇ ਕੰਮ ਧੰਦਿਆਂ ‘ਚ ਲੱਗ ਗਏ।

ਇਹ ਵੀ ਪੜ੍ਹੋ-Holiday Alert: ਪੰਜਾਬ ‘ਚ 10 ਮਈ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਮੰਤਰਾਲੇ ਦਾ ਮੰਨਣਾ ਹੈ ਕਿ ਜੇਕਰ ਇਨ੍ਹਾਂ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੀ ਪੜ੍ਹਾਈ ਜਾਰੀ ਰੱਖ ਸਕਦੇ ਹਨ ਤੇ ਆਪਣਾ ਭਵਿੱਖ ਬਣਾ ਸਕਦੇ ਹਨ। ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਆਂਧਰਾ ਪ੍ਰਦੇਸ਼ ਨੇ 10ਵੀਂ ਅਤੇ 12ਵੀਂ ਜਮਾਤ ‘ਚ ਫੇਲ ਹੋਏ ਵਿਦਿਆਰਥੀਆਂ ਲਈ ਅਜਿਹੀ ਹੀ ਪਹਿਲ ਸ਼ੁਰੂ ਕੀਤੀ ਹੈ ਜਿਸ ਵਿੱਚ ਸਕੂਲਾਂ ਵਿੱਚ ਫੇਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਰੈਗੂਲਰ ਵਿਦਿਆਰਥੀਆਂ ਵਜੋਂ ਦਾਖਲ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ–Bank Holidays: ਮਈ ਮਹੀਨੇ ‘ਚ ਜਾਣੋ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਪੜ੍ਹੋ ਛੁੱਟੀਆਂ ਦੀ ਲਿਸਟ

ਮੰਤਰਾਲੇ ਦਾ ਮੰਨਣਾ ਹੈ ਕਿ ਸਕੂਲੀ ਵਿਦਿਆਰਥੀਆਂ ਲਈ ਤਿਆਰ ਕੀਤੇ ਜਾ ਰਹੇ ਪਛਾਣ ਪੱਤਰ ਇਸ ਨੂੰ ਆਸਾਨ ਬਣਾ ਦੇਣਗੇ। ਕਿਉਂਕਿ ਇਸ ਰਾਹੀਂ ਵਿਦਿਆਰਥੀਆਂ ਨੂੰ ਆਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ। ਸੂਤਰਾਂ ਦੀ ਮੰਨੀਏ ਤਾਂ ਸਿੱਖਿਆ ਮੰਤਰਾਲਾ ਜਲਦੀ ਹੀ ਇਸ ਸਬੰਧੀ ਸਾਰੇ ਸੂਬਿਆਂ ਨੂੰ ਨਿਰਦੇਸ਼ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ।

ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਸਕੂਲਾਂ ‘ਚ ਦਾਖਲਾ ਲੈਣ ਤੋਂ ਬਾਅਦ ਵਿਦਿਆਰਥੀ ਦੀ 12ਵੀਂ ਜਮਾਤ ਪਾਸ ਕਰਨ ਤਕ ਨਿਗਰਾਨੀ ਰੱਖੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵਿਦਿਆਰਥੀਆਂ ਲਈ ਓਪਨ ਸਕੂਲ ਵਰਗੇ ਵਿਕਲਪ ਪ੍ਰਦਾਨ ਕਰਨ ਦਾ ਵੀ ਸੁਝਾਅ ਦਿੱਤਾ ਜਾਵੇਗਾ ਜੋ ਫੇਲ੍ਹ ਹੋਣ ਤੋਂ ਬਾਅਦ ਰੈਗੂਲਰ ਵਿਦਿਆਰਥੀਆਂ ਵਜੋਂ ਪੜ੍ਹਾਈ ਨਹੀਂ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਮੌਜੂਦਾ ਸਮੇਂ ਬਹੁਤ ਸਾਰੇ ਸੂਬਿਆਂ ਦੇ ਆਪਣੇ ਓਪਨ ਬੋਰਡ ਹਨ, ਜਿਸ ਵਿਚ ਨੈਸ਼ਨਲ ਓਪਨ ਸਕੂਲ ਬੋਰਡ (NIOS) ਵੀ ਸ਼ਾਮਲ ਹੈ। ਬਾਕੀ ਸੂਬਿਆਂ ਨੂੰ ਇਸ ਸਬੰਧੀ ਤਿਆਰੀਆਂ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਖ਼ਬਰ ਸ੍ਰੋਤ- ਜਾਗਰਣ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments