Monday, May 20, 2024
No menu items!
HomeEducationਪਟਿਆਲਾ: ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ BPEO ਨਾਲ ਅਹਿਮ ਮੀਟਿੰਗ, ਜਾਣੋ ਕਿਹੜੀਆਂ ਮੰਗਾਂ...

ਪਟਿਆਲਾ: ਗੌਰਮਿੰਟ ਟੀਚਰਜ਼ ਯੂਨੀਅਨ ਵਲੋਂ BPEO ਨਾਲ ਅਹਿਮ ਮੀਟਿੰਗ, ਜਾਣੋ ਕਿਹੜੀਆਂ ਮੰਗਾਂ ‘ਤੇ ਹੋਈ ਚਰਚਾ

 

ਪੰਜਾਬ ਨੈੱਟਵਰਕ, ਦੇਵੀਗੜ੍ਹ

ਗੌਰਮਿੰਟ ਟੀਚਰਜ਼ ਯੂਨੀਅਨ ਪਟਿਆਲਾ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ , ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਬਲਾਕ ਪ੍ਰਧਾਨ ਹਰਦੀਪ ਸਿੰਘ ਦੀ ਅਗਵਾਈ ਹੇਠ ਬੀ ਪੀ ਈ ਓ ਭੁਨਰਹੇੜੀ 2 ਸ਼੍ਰੀ ਮਤੀ ਨੀਰੂ ਬਾਲਾ ਨਾਲ ਵੱਖ-ਵੱਖ ਅਧਿਆਪਕ ਅਤੇ ਵਿਦਿਆਰਥੀ ਮੁੱਦਿਆਂ ਤੇ ਇੱਕ ਅਹਿਮ ਮੀਟਿੰਗ ਹੋਈ। ਜਿਸ ਸਬੰਧੀ ਏਜੰਡਾ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਸੀ।

ਇਹ ਵੀ ਪੜ੍ਹੋFake News: ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਬਾਰੇ ਫਰਜ਼ੀ ਖ਼ਬਰ ਵਾਇਰਲ

ਇਸ ਮੀਟਿੰਗ ਦੌਰਾਨ ਜੀ ਟੀ ਯੂ ਵੱਲੋਂ ਜੁਲਾਈ 2015 ਤੋਂ ਦਸੰਬਰ 2015 ਦਾ ਛੇ ਮਹੀਨਿਆਂ ਦਾ ਅਧਿਆਪਕਾਂ ਦਾ 6% ਡੀ ਏ ਬਕਾਇਆ ਏਰੀਅਰ ਜਾਰੀ ਨਾ ਕਰਨ ਤੇ ਸਖਤ ਨਰਾਜ਼ਗੀ ਪ੍ਰਗਟ ਕੀਤੀ ਗਈ ਜਿਸ ਤੇ ਬੀ ਪੀ ਈ ਓ ਮੈਡਮ ਵੱਲੋਂ ਇਸ ਡੀ ਏ ਨੂੰ 20 ਮਈ 2024 ਤੱਕ ਅਧਿਆਪਕਾਂ ਦੇ ਖਾਤਿਆਂ ਵਿੱਚ ਪਾਉਣ ਦਾ ਵਾਅਦਾ ਕੀਤਾ ਗਿਆ।

ਇਹ ਵੀ ਪੜ੍ਹੋHoliday Alert: ਪੰਜਾਬ ‘ਚ 10 ਮਈ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਇਸ ਤੋਂ ਬਿਨਾਂ ਸੈਸ਼ਨ 2023-24 ਦੀਆਂ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਦੀਆਂ ਵਰਦੀਆਂ ਖੋਸਲਾ ਟਰੇਡਰਜ਼ ਵੱਲੋਂ ਹੁਣ ਤੱਕ ਵੀ ਕੁੱਝ ਸਕੂਲਾਂ ਵਿੱਚ ਨਾ ਭੇਜਣ ਸਬੰਧੀ ਰੋਸ ਪ੍ਰਗਟ ਕੀਤਾ ਗਿਆ।ਜਿਸ ਦਾ ਜਵਾਬ ਦਿੰਦਿਆਂ ਬੀ ਪੀ ਈ ਓ ਮੈਡਮ ਨੇ ਕਿਹਾ ਕਿ ਜ਼ਿਆਦਾਤਰ ਸਕੂਲਾਂ ਨੂੰ ਵਰਦੀਆਂ ਭੇਜੀਆਂ ਜਾ ਚੁੱਕੀਆਂ ਹਨ। ਇੱਕ ਸਕੂਲ ਦਾ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਪਰ ਜਿਹੜੇ ਵੀ ਸਕੂਲ ਦੀਆਂ ਵਰਦੀਆਂ ਬਕਾਇਆ ਹਨ ਉਸ ਦੀਆਂ ਵਰਦੀਆਂ ਜਲਦ ਹੀ ਭੇਜ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ-Chandigarh! ਸਰਕਾਰੀ ਸਕੂਲਾਂ ਦੇ 10 ਪ੍ਰਿੰਸੀਪਲ ਸਸਪੈਂਡ, ਸਫ਼ਾਈ ਸੇਵਕਾਂ ਦੀ ਭਰਤੀ ‘ਚ ਲੱਖਾਂ ਰੁਪਏ ਦੇ ਘਪਲੇ ਦਾ ਦੋਸ਼

ਮੈਡੀਕਲ ਛੁੱਟੀ ਬਾਰੇ ਉਨ੍ਹਾਂ ਕਿਹਾ ਕਿਸੇ ਵੀ ਡਾਕਟਰ ਦੀ ਸਿਫਾਰਿਸ਼ ਤੇ ਸੀ ਐਸ ਆਰ ਦੇ ਨਿਯਮਾਂ ਤਹਿਤ ਮੈਡੀਕਲ ਛੁੱਟੀ ਲਈ ਜਾ ਸਕਦੀ ਹੈ।  ਐਸੋਸੀਏਟ ਅਧਿਆਪਕਾਂ ਦੇ ਮਸਲਿਆਂ ਨੂੰ ਵਿਚਾਰਦਿਆਂ ਬੀ ਪੀ ਈ ਓ ਮੈਡਮ ਵਲੋਂ ਡੈਪੂਟੇਸ਼ਨ ਤੇ ਭੇਜੇ ਗਏ ਐਸੋਸੀਏਟ ਅਧਿਆਪਕਾਂ ਦੇ ਨਵੇਂ ਆਰਡਰਾਂ ਜਾਰੀ ਕਰਨ ਦਾ ਭਰੋਸਾ ਦਿੱਤਾ। ਬਲਾਕ ਵਿੱਚ ਵੱਖ ਵੱਖ ਅਧਿਆਪਕਾਂ ਦੇ ਲਗਾਏ ਗਏ ਡੈਪੂਟੇਸ਼ਨ ਨੂੰ ਤਰਕ ਸੰਗਤ ਅਤੇ ਬੱਚਿਆਂ ਦੀ ਗਿਣਤੀ ਦੇ ਆਧਾਰ ਤੇ ਕਰਨ ਦਾ ਵੀ ਭਰੋਸਾ ਦਿੱਤਾ ਗਿਆ।

ਇਹ ਵੀ ਪੜ੍ਹੋ–Chandigarh! ਸਰਕਾਰੀ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧੀ, ਹੁਣ 65 ਸਾਲ ‘ਚ ਹੋਣਗੇ ਰਿਟਾਇਰਡ

ਬੀ ਪੀ ਈ ਓ ਮੈਡਮ ਵਲੋਂ ਅਧਿਆਪਕਾਂ ਦੇ 16 ਨੰਬਰ ਫਾਰਮ ਸਮੇਂ ਸਿਰ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਬੀ ਪੀ ਈ ਓ ਮੈਡਮ ਵਲੋਂ ਏ ਸੀ ਆਰ ਦੀ ਕਾਪੀ ਅਧਿਆਪਕਾਂ ਨੂੰ ਮੁੱਹਈਆ ਕਰਵਾਉਣ ਦਾ ਵੀ ਭਰੋਸਾ ਦਿੱਤਾ ਗਿਆ। ਜਥੇਬੰਦੀ ਆਸ ਕਰਦੀ ਹੈ ਕਿ ਬੀਪੀਓ ਮੈਡਮ ਆਪਣੇ ਦਿੱਤੇ ਹੋਏ ਹਰ ਭਰੋਸੇ ਤੇ ਖਰੇ ਉਤਰਨਗੇ। ਜੇਕਰ ਫ਼ਿਰ ਵੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਹੋਏ ਤਾਂ ਯੂਨੀਅਨ ਵੱਲੋਂ ਆਪਣੀ ਅਗਲੀ ਰਣਨੀਤੀ ਉਲੀਕੀ ਜਾਵੇਗੀ ਇਸ ਦੇ ਨਾਲ ਹੀ ਜੀ ਟੀ ਯੂ ਵੱਲੋਂ ਸਮੂਹ ਜ਼ਿਲ੍ਹੇ ਵਿੱਚ ਬੀ ਪੀ ਈ ਓ ਸਾਹਿਬਾਨਾਂ ਨਾਲ ਮੀਟਿੰਗਾਂ ਕਰਨ ਦਾ ਸੰਕਲਪ ਦੁਹਰਾਇਆ ਗਿਆ ਅਤੇ ਇਹ ਫੈਸਲਾ ਲਿਆ ਗਿਆ ਕਿ ਪ੍ਰਾਇਮਰੀ ਅਧਿਆਪਕਾਂ ਦੇ ਵੱਖ ਵੱਖ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋLady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਕਮਲ ਨੈਨ,ਪ੍ਰੈਸ ਸਕੱਤਰ ਦੀਦਾਰ ਸਿੰਘ, ਖਜਾਨਚੀ ਹਿੰਮਤ ਸਿੰਘ ਖੋਖ, ਘਨੌਰ ਬਲਾਕ ਦੇ ਪ੍ਰਧਾਨ ਨਿਰਭੈ ਸਿੰਘ ਜਰਗ, ਭੁਨਰਹੇੜੀ 1 ਦੇ ਪ੍ਰਧਾਨ ਟਹਿਲਬੀਰ ਸਿੰਘ, ਦੇਵੀਗੜ੍ਹ ਬਲਾਕ ਦੇ ਪ੍ਰਧਾਨ ਹਰਪ੍ਰੀਤ ਸਿੰਘ ਉੱਪਲ, ਸੀ ਐੱਚ ਟੀ ਗੁਰਪ੍ਰੀਤ ਸਿੰਘ,ਅਨਿਲ ਕੁਮਾਰ ਅਤੇ ਪਰਦੀਪ ਕੁਮਾਰ ਹਾਜ਼ਰ ਸਨ।

ਇਹ ਵੀ ਪੜ੍ਹੋ–Holiday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments