Monday, May 20, 2024
No menu items!
HomeEducationTeacher Protest: ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕੇ ਸਿੱਖਿਆ ਅਫ਼ਸਰ, ਹਫ਼ਤੇ 'ਚ ਮਿਲੇਗੀ...

Teacher Protest: ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕੇ ਸਿੱਖਿਆ ਅਫ਼ਸਰ, ਹਫ਼ਤੇ ‘ਚ ਮਿਲੇਗੀ ਕੱਟੀ ਤਨਖ਼ਾਹ

 

Teacher Protest: ਡੀ.ਈ.ਓ. ਨੇ ਤਨਖਾਹ ਵਾਪਸੀ ਦਾ ਭਰੋਸਾ ਦਿੱਤਾ, ਮਸਲਾ ਹੜਤਾਲੀ ਅਧਿਆਪਕਾਂ ਦੀ ਤਨਖਾਹ ਕਟੌਤੀ ਦਾ

ਇਹ ਵੀ ਪੜ੍ਹੋFake News: ਪੰਜਾਬ ਦੇ ਸਕੂਲਾਂ ‘ਚ ਗਰਮੀ ਦੀਆਂ ਛੁੱਟੀਆਂ ਬਾਰੇ ਫਰਜ਼ੀ ਖ਼ਬਰ ਵਾਇਰਲ

ਪੰਜਾਬ ਨੈੱਟਵਰਕ, ਸੰਗਰੂਰ

Teacher Protest: ਸੰਯੁਕਤ ਕਿਸਾਨ ਮੋਰਚੇ,ਮੁਲਾਜ਼ਮਾਂ,ਮਜ਼ਦੂਰਾਂ,ਵਿਦਿਆਰਥੀਆਂ ਅਤੇ ਹੋਰ ਵੱਖ-ਵੱਖ ਤਬਕਿਆਂ ਦੀਆਂ ਜਥੇਬੰਦੀਆਂ ਵੱਲੋਂ ਬੀਤੀ 16 ਫਰਵਰੀ ਨੂੰ ਕੀਤੇ ਗਏ ਭਾਰਤ ਬੰਦ ਵਿੱਚ ਟਰੇਡ ਜਥੇਬੰਦੀਆਂ ਦੇ ਸੱਦੇ ‘ਤੇ ਹੜਤਾਲ ਕਰਕੇ ਸ਼ਾਮਲ ਹੋਏ ਅਧਿਆਪਕਾਂ ਦੀ ਜ਼ਿਲ੍ਹੇ ਦੇ ਬਲਾਕ ਲਹਿਰਾਗਾਗਾ,ਚੀਮਾ ਅਤੇ ਸੰਗਰੂਰ-1 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਵੱਲੋਂ ਆਪ ਮੁਹਾਰੀ ਕੀਤੀ ਤਨਖਾਹ ਕਟੌਤੀ ਦੇ ਮਸਲੇ ‘ਤੇ ਅੱਜ ਇਸ ਹੜਤਾਲ ਸਬੰਧੀ ਬਣੇ ਅਧਿਆਪਕਾਂ ਦੇ ਸਾਂਝੇ ਮੋਰਚੇ ਅਤੇ ਭਰਾਤਰੀ ਮਜ਼ਦੂਰ,ਕਿਸਾਨ,ਵਿਦਿਆਰਥੀ ਅਤੇ ਜਨਤਕ ਜਥੇਬੰਦੀਆਂ ਦਾ ਵਫ਼ਦ ਡੀ.ਈ.ਓ.(ਐ.ਸਿੱ.) ਸੰਗਰੂਰ ਸ੍ਰੀਮਤੀ ਬਲਜਿੰਦਰ ਕੌਰ ਨੂੰ ਮਿਲਿਆ।

ਇਹ ਵੀ ਪੜ੍ਹੋ-Chandigarh! ਸਰਕਾਰੀ ਸਕੂਲਾਂ ਦੇ 10 ਪ੍ਰਿੰਸੀਪਲ ਸਸਪੈਂਡ, ਸਫ਼ਾਈ ਸੇਵਕਾਂ ਦੀ ਭਰਤੀ ‘ਚ ਲੱਖਾਂ ਰੁਪਏ ਦੇ ਘਪਲੇ ਦਾ ਦੋਸ਼

ਵਫ਼ਦ ਨੇ ਜ਼ੋਰਦਾਰ ਤਰੀਕੇ ਨਾਲ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਹੜਤਾਲ ਕਰਨਾ ਮੁਲਾਜ਼ਮਾਂ ਦਾ ਸੰਵਿਧਾਨਕ ਹੱਕ ਹੈ ਅਤੇ ਇਸ ਤਰ੍ਹਾਂ ਤਨਖਾਹਾਂ ਕੱਟਣਾ ਉਹਨਾਂ ਦੇ ਸੰਵਿਧਾਨਕ ਹੱਕ ‘ਤੇ ਡਾਕਾ ਹੈ ਜੋ ਕਿ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਦੇ ਹਜ਼ਾਰਾਂ ਮੁਲਾਜ਼ਮਾਂ ਨੇ ਉਸ ਦਿਨ ਹੜਤਾਲ ਕੀਤੀ ਸੀ ਅਤੇ ਇੱਕਾ-ਦੁੱਕਾ ਨੂੰ ਛੱਡ ਕੇ ਕਿਸੇ ਵੀ ਮੁਲਾਜ਼ਮ ਦੀ ਤਨਖਾਹ ਕਟੌਤੀ ਨਹੀਂ ਕੀਤੀ ਗਈ ਅਤੇ ਨਾ ਹੀ ਸਰਕਾਰ ਨੇ ਇਸ ਹੜਤਾਲ ਦੀ ਤਨਖਾਹ ਕੱਟਣ ਸਬੰਧੀ ਕੋਈ ਹਦਾਇਤਾਂ ਜਾਰੀ ਕੀਤੀਆਂ ਹਨ।

ਉਕਤ ਬਲਾਕ ਅਫਸਰਾਂ ਨੇ ਇੱਕ ਪਾਸੇ ਡੀ.ਈ.ਓ. ਤੋਂ ਹੜਤਾਲ ਵਾਲੇ ਦਿਨ ਦੀ ਤਨਖਾਹ ਸਬੰਧੀ ਅਗਵਾਈ ਮੰਗੀ ਅਤੇ ਦੂਜੇ ਪਾਸੇ ਬਿਨਾਂ ਅਗਵਾਈ ਦੀ ਉਡੀਕ ਕਰਦਿਆਂ ਆਪਣੇ ਪੱਧਰ ‘ਤੇ ਹੀ ਤਨਖਾਹ ਕਟੌਤੀ ਕਰਕੇ ਵਿਭਾਗੀ ਜ਼ਾਬਤੇ ਦੀ ਉਲੰਘਣਾ ਕੀਤੀ ਗਈ ਹੈ। ਵਫ਼ਦ ਨੇ ਤਿੱਖਾ ਰੋਸ ਜਾਹਰ ਕੀਤਾ ਕਿ ਉਕਤ ਬਲਾਕ ਅਫ਼ਸਰ ਜਥੇਬੰਦੀਆਂ ਨਾਲ ਨਿੱਜੀ ਰੰਜਿਸ਼ ਦੇ ਚੱਲਦਿਆਂ ਅਜਿਹੀਆਂ ਅਧਿਆਪਕ ਵਿਰੋਧੀ ਕਾਰਵਾਈਆਂ ਕਰ ਰਹੇ ਹਨ ਕਿਉਂਕਿ ਜਥੇਬੰਦੀਆਂ ਲਗਾਤਾਰ ਇਹਨਾਂ ਦੀਆਂ ਬੇਨਿਯਮੀਆਂ,ਅਧਿਆਪਕ ਅਤੇ ਸਿੱਖਿਆ ਵਿਰੋਧੀ ਕਾਰਵਾਈਆਂ ਕਰਕੇ ਇਹਨਾਂ ਵਿਰੁੱਧ ਸੰਘਰਸ਼ ਦੇ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋLady Teacher ਦੀ ਕਰਤੂਤ! ਸਕੂਲ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨਾਲ ਬਣਾਉਂਦੀ ਸੀ ਸਰੀਰਕ ਸਬੰਧ, ਇੰਝ ਖੁੱਲ੍ਹਿਆ ਰਾਜ

ਇਹਨਾਂ ਤਿੰਨਾਂ ਬਲਾਕ ਅਫਸਰਾਂ ਦਾ ਮਨਮਰਜ਼ੀ ਭਰੇ ਤਰੀਕੇ ਨਾਲ ਤਨਖਾਹ ਕੱਟਣਾ ਇਹ ਦਰਸਾਉਂਦਾ ਹੈ ਕਿ ਇਹ ਡੀ.ਈ.ਓ. ਨੂੰ ਟਿੱਚ ਜਾਣਦੇ ਹਨ। ਅਜਿਹੇ ਵਿੱਚ ਇਹ ਆਪ ਮੁਹਾਰੇ ਬਲਾਕ ਅਫ਼ਸਰ ਅਤੇ ਪਿਛਲੇ ਸਾਲ ਤੋਂ ਲਗਾਤਾਰ ਆਪਣੀਆਂ ਗ਼ਲਤ ਕਰਵਾਈਆਂ ਕਰਕੇ ਜ਼ਿਲ੍ਹੇ ਵਿੱਚ ਸਿੱਖਿਆ ਦਾ ਮਾਹੌਲ ਖਰਾਬ ਕਰ ਰਹੇ ਹਨ ਜੋ ਕਿਸੇ ਤੋਂ ਛੁਪਿਆ ਨਹੀਂ। ਵਫ਼ਦ ਨੇ ਜ਼ੋਰਦਾਰ ਤਰੀਕੇ ਨਾਲ ਮੰਗ ਕੀਤੀ ਕਿ ਇਹਨਾਂ ਬਲਾਕ ਅਫਸਰਾਂ ਨੂੰ ਨੱਥ ਪਾਈ ਜਾਵੇ। ਡੀ.ਈ.ਓ. ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਇਸੇ ਹਫ਼ਤੇ ਦੇ ਅੰਦਰ-ਅੰਦਰ ਅਧਿਆਪਕਾਂ ਦੀ ਕੱਟੀ ਹੋਈ ਤਨਖਾਹ ਪਾ ਦਿੱਤੀ ਜਾਵੇਗੀ ਅਤੇ ਵਫ਼ਦ ਦੀ ਮੰਗ ਅਨੁਸਾਰ ਆਪ-ਮੁਹਾਰੀ ਕਾਰਵਾਈ ਕਰਨ ‘ਤੇ ਉਕਤ ਬਲਾਕ ਅਫਸਰਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋHoliday Alert: ਪੰਜਾਬ ‘ਚ 10 ਮਈ ਦੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਇਸ ਭਰੋਸੇ ਦੇ ਮੱਦੇਨਜ਼ਰ ਜਥੇਬੰਦੀਆਂ ਵੱਲੋਂ 9 ਮਈ ਨੂੰ ਡੀ.ਈ.ਓ. ਦਫ਼ਤਰ ਵਿਖੇ ਕੀਤੇ ਜਾਣ ਵਾਲੇ ਪ੍ਰੋਗਰਾਮ ਨੂੰ ਹਾਲ ਦੀ ਘੜੀ ਮੁਲਤਵੀ ਦਿੱਤਾ ਗਿਆ ਅਤੇ ਆਉਂਦੇ ਸੋਮਵਾਰ ਨੂੰ ਬਣੇ ਹਾਲਾਤ ਦੇ ਮੱਦੇਨਜ਼ਰ ਮੀਟਿੰਗ ਕਰਕੇ ਇਸ ਸਬੰਧੀ ਅਗਲਾ ਫੈਸਲਾ ਲਿਆ ਜਾਵੇਗਾ। ਵਫ਼ਦ ਵਿੱਚ ਡੀ.ਟੀ.ਐੱਫ.(ਡੀ.ਐੱਮ.ਐੱਫ.) ਦੇ ਆਗੂ ਕੁਲਵੰਤ ਖਨੌਰੀ,ਡੀ.ਟੀ.ਐੱਫ. ਦੇ ਜ਼ਿਲ੍ਹਾ ਆਗੂ ਦਾਤਾ ਸਿੰਘ ਨਮੋਲ,ਸੁਖਜਿੰਦਰ ਸੰਗਰੂਰ,ਪਵਨ ਕੁਮਾਰ,ਜਸਬੀਰ ਨਮੋਲ,ਸੰਦੀਪ ਤੁੰਗ,ਮੱਖਣ ਤੋਲਾਵਾਲ,ਸੂਬਾ ਆਗੂ ਬਲਬੀਰ ਲੌਂਗੋਵਾਲ,ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਜੁਝਾਰ ਲੌਂਗੋਵਾਲ,ਤਰਕਸ਼ੀਲ ਸੁਸਾਇਟੀ ਦੇ ਮਾਸਟਰ ਪਰਮਵੇਦ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਧਰਮਪਾਲ ਨਮੋਲ,ਬਲਜੀਤ ਨਮੋਲ,ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ,ਜ਼ਮਹੂਰੀ ਅਧਿਕਾਰ ਸਭਾ ਦੇ ਅਮਰੀਕ ਖੋਖਰ ਸ਼ਾਮਲ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments