Thursday, May 9, 2024
No menu items!
HomeFashionLate poet Sonia Bharti's death: ਮਸ਼ਹੂਰ ਕਵਿਤਰੀ ਸੋਨੀਆ ਭਾਰਤੀ ਦਾ ਦੇਹਾਂਤ, ਵਿਸ਼ਵ...

Late poet Sonia Bharti’s death: ਮਸ਼ਹੂਰ ਕਵਿਤਰੀ ਸੋਨੀਆ ਭਾਰਤੀ ਦਾ ਦੇਹਾਂਤ, ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਸ਼ਰਧਾਂਜਲੀ

 

Late poet Sonia Bharti’s death: ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਮਰਹੂਮ ਕਵਿਤਰੀ ਸੋਨੀਆ ਭਾਰਤੀ ਜੀ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਨੈੱਟਵਰਕ, ਕੈਨੇਡਾ

Late poet Sonia Bharti’s death: ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਤੇ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਜੀ ਦੀ ਰਹਿਨੁਮਾਈ ਵਿੱਚ ਜੂਮ ਐਪ ਰਾਹੀਂ ਹਫਤਾਵਾਰੀ ਮਿਲਣੀ ਕਰਵਾਈ ਗਈ ਜਿਸ ਵਿੱਚ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਜਲੰਧਰ ਤੋਂ ਮੀਤ ਪ੍ਰਧਾਨ ਤੇ ਹਰਦਿਲ ਅਜ਼ੀਜ਼ ਮਰਹੂਮ ਪੰਜਾਬੀ ਤੇ ਹਿੰਦੀ ਦੀ ਕਵਿਤਰੀ ” ਸੋਨੀਆ ਭਾਰਤੀ ਜੀ” ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਆਪਣੇ ਹੰਝੂ ਭਿੱਜੇ ਸ਼ਬਦਾਂ ਰਾਹੀਂ ਸੋਨੀਆ ਭਾਰਤੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸੋਨੀਆ ਭਾਰਤੀ ਸਾਡੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਪਰਿਵਾਰਕ ਮੈਂਬਰਾਂ ਸੀ ਤੇ ਸਾਡੀ ਬੇਟੀ ਸੀ,ਉਸ ਦੇ ਸਰੀਰਕ ਤੌਰ ਤੇ ਚਲੇ ਜਾਣ ਨਾਲ ਜਿਥੇ ਪਰਿਵਾਰ ਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੂੰ ਬਹੁਤ ਵੱਡਾ ਘਾਟਾ ਪਿਆ ਉਸ ਦੇ ਨਾਲ ਹੀ ਪੂਰੇ ਪੰਜਾਬੀ ਸਾਹਿਤ ਜਗਤ ਨੂੰ ਵੀ ਨੂੰ ਵੀ ਘਾਟਾ ਪਿਆ ਹੈ। ਕਥੂਰੀਆ ਸਾਹਿਬ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਸੋਨੀਆ ਭਾਰਤੀ ਜੀ ਬੇਸ਼ੱਕ ਸਰੀਰਕ ਤੌਰ ਤੇ ਸਾਡੇ ਤੋਂ ਦੂਰ ਚਲੇ ਗਏ ਹਨ ਪਰ ਉਹ ਆਪਣੀਆਂ ਕਵਿਤਾਵਾਂ ਤੇ ਲਿਖਤਾਂ ਰਾਹੀਂ ਹਮੇਸ਼ਾ ਸਾਡੇ ਨਾਲ ਜਿਉਂਦੇ ਰਹਿਣਗੇ, ‌ਇਸ ਮੌਕੇ ਤੇ ਡਾਕਟਰ ਦਲਬੀਰ ਸਿੰਘ ਕਥੂਰੀਆ ਨੇ ਕਿਹਾ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਸੋਨੀਆ ਭਾਰਤੀ ਜੀ ਦੀ ਕਵਿਤਾਵਾਂ ਦੀ ਕਿਤਾਬ ਛਪਾਈ ਜਾਵੇਗੀ ਅਤੇ ਹਰ ਸਾਲ ਸੋਨੀਆ ਭਾਰਤੀ ਜੀ ਦੇ ਨਾਮ ਤੇ ਫਰਵਰੀ ਮਹੀਨੇ ਵਿੱਚ ” ਸੋਨੀਆ ਭਾਰਤੀ ਅਵਾਰਡ” ਦਿੱਤਾ ਜਾਇਆ ਕਰੇਗਾ।

ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਜੀ ਨੇ ਸੋਨੀਆ ਭਾਰਤੀ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅਸੀਂ ਆਪਣੀ ਨਿੱਕੀ ਭੈਣ ਨੂੰ ਕਦੇ ਵੀ ਅਲਵਿਦਾ ਨਹੀਂ ਕਹਿਣਾ ਹੈ ਉਹ ਹਮੇਸ਼ਾ ਵਿਸ਼ਵ ਪੰਜਾਬੀ ਸਭਾ ਕੈਨੇਡਾ ਪਰਿਵਾਰ ਦੀ ਮੈਂਬਰ ਸੀ ਅਤੇ ਰਹੇਗੀ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਜਲੰਧਰ ਇਕਾਈ ਦੀ ਉਹ ਮੀਤ ਪ੍ਰਧਾਨ ਸੀ ਤੇ ਰਹੇਗੀ, ਮੈਡਮ ਬਲਬੀਰ ਕੌਰ ਰਾਏਕੋਟੀ ਜੀ ਨੇ ਅੱਖਾਂ ਚ ਭਰੇ ਹੰਝੂਆਂ ਨਾਲ ਸੋਨੀਆ ਭਾਰਤੀ ਜੀ ਬੀਤੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਕਿ ਦਿਲ ਦੇ ਰੋਗ ਤੋਂ ਪੀੜਤ ਹੋਣ ਦੇ ਬਾਵਜੂਦ ਵੀ ਸੋਨੀਆ ਹਮੇਸ਼ਾ ਸਭ ਨੂੰ ਹੱਸ ਕੇ ਖਿੜੇ ਮੱਥੇ ਮਿਲਦੀ ਸੀ, ਬਲਬੀਰ ਕੌਰ ਰਾਏਕੋਟੀ ਜੀ ਨੇ ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਜੀ ਵਲੋਂ ਸੋਨੀਆ ਭਾਰਤੀ ਦੀ ਯਾਦ ਵਿੱਚ ਕੀਤੇ ਗਈ ਇਸ ਮਿਲਣੀ ਵਿੱਚ ਸਭ ਨੂੰ ਜੀ ਆਇਆਂ ਕਿਹਾ ਤੇ ਸਭ ਦਾ ਧੰਨਵਾਦ ਕੀਤਾ।ਇਸ ਸ਼ਰਧਾਂਜਲੀ ਮਿਲਣੀ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਸਰਪ੍ਰਸਤ ਪ੍ਰੋ ਗੁਰਭਜਨ ਗਿੱਲ ਨੇ ਸੋਨੀਆ ਭਾਰਤੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਹ ਸਾਡੀ ਤਿੱਤਲੀ ਵਰਗੀ ਧੀ ਸੀ ਜੋ ਹਾਸੇ ਵੰਡਣ ਆਈ ਸੀ ਅਤੇ ਆਪਣੀ ਮਹਿਕ ਖਿਲਾਰ ਕੇ ਸਰੀਰਕ ਤੌਰ ਤੇ ਹਮੇਸ਼ਾ ਲਈ ਸਾਨੂੰ ਵਿਛੋੜਾ ਦੇ ਗਈ ਹੈ।

ਇਸ ਮੌਕੇ ਮਰਹੂਮ ਸੋਨੀਆ ਭਾਰਤੀ ਜੀ ਦੇ ਭਰਾ ਐਡਵੋਕੇਟ ਹੇਮੰਤ ਕੁਮਾਰ ਨੇ ਵੀ ਆਪਣੀ ਵੱਡੀ ਭੈਣ ਸੋਨੀਆ ਭਾਰਤੀ ਨਾਲ ਬਚਪਨ ਤੋਂ ਲੈਕੇ ਅਖੀਰਲੇ ਸਮੇਂ ਤੱਕ ਦੀਆਂ ਯਾਦਾਂ ਨੂੰ ਸਾਂਝਾ ਕੀਤਾ । ਸੋਨੀਆ ਭਾਰਤੀ ਦੀ ਖਾਸ ਦੋਸਤ ਸਤਵੰਤ ਕੌਰ ਸੱਤੀ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਮਨ ਦੀ ਸਾਫ਼ ਅਤੇ ਦੋਸਤੀ ਦੀ ਮਿਸਾਲ ਸੀ ਜਿਸ ਨੇ ਹਰ ਇੱਕ ਨਾਲ ਪਿਆਰ ਤੇ ਸਤਿਕਾਰ ਦਾ ਰਿਸ਼ਤਾ ਜੋੜਿਆ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਸੋਨੀਆ ਭਾਰਤੀ ਜੀ ਵਲੋਂ ਫੇਸ ਬੁੱਕ ਤੇ “ਮਹਿਕਦੇ ਅਲਫਾਜ਼” ਪੰਜਾਬੀ ਗਰੁੱਪ ਚਲਿਆ ਜਾਂਦਾ ਹੈ।ਇਸ ਮੌਕੇ ਸੋਨੀਆ ਭਾਰਤੀ ਜੀ ਦੇ ਦੋਸਤ ਰਜੇਸ਼ ਜੀ ਨੇ ਸੋਨੀਆ ਨਾਲ ਆਪਣੀਆਂ ਭਾਵਨਾਤਮਕ ਯਾਦਾਂ ਸਾਂਝੀਆਂ ਕੀਤੀਆਂ। ਇਸ ਮੌਕੇ ਸਾਹਿਬਾ ਜੀਟਨ ਕੌਰ ਨੇ ਸੋਨੀਆ ਭਾਰਤੀ ਨੂੰ ਯਾਦ ਕਰਦਿਆਂ ਆਪਣੀ ਲਿਖੀ ਕਵਿਤਾ ਸਾਂਝੀ ਕੀਤੀ ਤੇ ਆਪਣੀ ਪਿਆਰੀ ਸਹੇਲੀ ਨੂੰ ਯਾਦ ਕੀਤਾ।

ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਜੁੜੇ ਹੋਏ ਸਾਰੇ ਕਵੀਆਂ ਤੇ ਲੇਖਕਾਂ ਜਿਹਨਾਂ ਵਿੱਚ ਡਾਕਟਰ ਗੁਰਪ੍ਰੀਤ ਕੌਰ (ਮੁੱਖ ਸਲਾਹਕਾਰ, ਵਿਸ਼ਵ ਪੰਜਾਬੀ ਸਭਾ ਕੈਨੇਡਾ), ਕੰਵਲਜੀਤ ਸਿੰਘ ਲੱਕੀ (ਜਨਰਲ ਸਕੱਤਰ, ਵਿਸ਼ਵ ਪੰਜਾਬੀ ਸਭਾ ਕੈਨੇਡਾ)ਸੋਹਣ ਸਿੰਘ ਗੈਦੂ,ਗਿਆਨ ਸਿੰਘ D P R O, ਮਨਧੀਰ ਕੌਰ ਮੰਨੂ (ਰੇਡੀਓ ਆਪਣਾ ਵਿੰਨੀਪੈਗ ਕਨੇਡਾ)ਦਲਬੀਰ ਸਿੰਘ ਰਿਆੜ, ਡਾਕਟਰ ਰਮਨਦੀਪ ਸਿੰਘ, ਬਲਜੀਤ ਸਿੰਘ ਗਰੋਵਰ, ਡਾਕਟਰ ਉਮੈ ਐੱਮਨ,ਦੀਪ ਲੁਧਿਆਣਵੀ, ਅਮਨਬੀਰ ਸਿੰਘ, ਰਣਜੀਤ ਸਵੀ, ਸੰਦੀਪ ਕੌਰ ਚੀਮਾ,ਪੌਲੀ ਬਰਾੜ ਯੂ ਐਸ ਏ, ਨਵਜੋਤ ਬਾਜਵਾ,ਜਪਨੀਤ ਬਾਜਵਾ, ਸੁਖਚੈਨ ਸਿੰਘ ਕਨੇਡਾ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ, ਮਹਿਮੂਦ ਥਿੰਦ ਮਲੇਰਕੋਟਲਾ ਸਟੇਟ ਐਵਾਰਡੀ, ਕੌਰ ਮੋਗਾ,ਰਵਿੰਦਰ ਕੌਰ ਭਾਟੀਆ ਲਖਵਿੰਦਰ ਕੌਰ, ਸੁਖਬੀਰ ਸਿੰਘ ਮੁਹਾਲੀ, ਸਤਵਿੰਦਰ ਸਿੰਘ ਧੜਾਕ, ਆਸ਼ਾ ਸ਼ਰਮਾ (ਪ੍ਰਧਾਨ ਰਾਸ਼ਟਰੀ ਕਾਵਿ ਸਾਗਰ), ਗੁਰਮੀਤ ਸਿੰਘ ਬੱਬੀ ਬਾਜਾਖਾਨਾ, ਰਮਨਦੀਪ ਕੌਰ ਕੌਰ ਬਾਜਾਖਾਨਾ, ਹਰਪਾਲ ਸਿੰਘ ਫਤਹਿਪੁਰੀ, ਵਿਨੈ ਜੋਸ਼ੀ, ਸੰਜਨਾ ਜੋਸ਼ੀ,ਗਿਆਨ ਸਿੰਘ ਘਈ, ਬਲਵਿੰਦਰ ਦਿਲਦਾਰ, ਗੁਰਪ੍ਰੀਤ ਕੌਰ ਰਾਏਕੋਟੀ, ਮੰਗਤ ਖਾਨ, ਅਨੀਤਾ ਪਟਿਆਲਵੀ, ਅਜ਼ੀਮ ਕਾਜ਼ੀ ਲਹੌਰ, ਤੇ ਸੁਖਵਿੰਦਰ ਸਿੰਘ ਪਟਿਆਲਾ ਨੇ ਮਰਹੂਮ ਸੋਨੀਆ ਭਾਰਤੀ ਨੂੰ ਗਮਗੀਨ ਸ਼ਬਦਾਂ ਦੁਆਰਾ ਸ਼ਰਧਾਂਜਲੀ ਭੇਂਟ ਕੀਤੀ।

  • ਮਿੱਟੀ ਦਾ ਇਨਸਾਨ ਹੈ
  • ਮਿੱਟੀ ਦਾ ਸਭ ਪ੍ਰਤਾਪ ਹੈ।
  • ਮਿੱਟੀ ਚੋਂ ਹੀ ਸਿਰਜਿਆ
  • ਮਿੱਟੀ ਦੇ ਵਿੱਚ ਹੋਣਾ ਫ਼ਨਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments