Monday, May 20, 2024
No menu items!
HomeChandigarhਵੱਡੀ ਖ਼ਬਰ: ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਬੇਸਿੱਟਾ! ਦਿੱਲੀ ਕੂਚ ਤੈਅ, ਖੜਕਣਗੀਆਂ...

ਵੱਡੀ ਖ਼ਬਰ: ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਬੇਸਿੱਟਾ! ਦਿੱਲੀ ਕੂਚ ਤੈਅ, ਖੜਕਣਗੀਆਂ ਡਾਂਗਾਂ?

 

ਦਿੱਲੀ ਕੂਚ: ਕਿਸਾਨਾਂ ਤੇ ਸਰਕਾਰ ਵਿਚਾਲੇ ਨਹੀਂ ਬਣੀ ਗੱਲ, ਹੁਣ ਦਿੱਲੀ ਹੀ ਬਚਿਆ ਰਾਹ? 

ਪੰਜਾਬ ਨੈੱਟਵਰਕ, ਚੰਡੀਗੜ੍ਹ–

ਦਿੱਲੀ ਕੂਚ : ਕਿਸਾਨਾਂ ਅਤੇ ਸਰਕਾਰ ਵਿਚਾਲੇ ਕਰੀਬ 5 ਘੰਟੇ ਲੰਮੀ ਚੱਲੀ ਗੱਲਬਾਤ ਬੇਨਤੀਜਾ ਰਹੀ। ਕਿਸਾਨਾਂ ਨੇ ਜਿਹੜੀਆਂ ਮੰਗਾਂ ਸਰਕਾਰ ਅੱਗੇ ਰੱਖੀਆਂ, ਉਹਨਾਂ ਨੂੰ ਸਰਕਾਰ ਨੇ ਕਥਿਤ ਤੌਰ ਤੇ ਮੰਨਣ ਤੋਂ ਪਾਸਾ ਵੱਟ ਲਿਆ।

ਮੀਟਿੰਗ ਦੀ ਸਮਾਪਤੀ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ, ਅੱਗੇ ਵਧਣਾ ਸਾਡੀ ਮਜਬੂਰੀ ਹੈ। ਸਰਕਾਰ ਨਾਲ ਸਾਡੀ ਲੰਬੀ ਗੱਲਬਾਤ ਹੋਈ ਹੈ, ਹਰ ਮੁੱਦੇ ‘ਤੇ ਚਰਚਾ ਹੋਈ ਹੈ।

ਕਿਸਾਨ ਆਗੂ ਦਾ ਦੋਸ਼ ਸੀ ਕਿ, ਸਾਨੂੰ ਲਗਦਾ ਹੈ ਕਿ ਸਰਕਾਰ ਕਿਸੇ ਵੀ ਮੰਗ ‘ਤੇ ਗੰਭੀਰ ਨਹੀਂ ਹੈ, ਅਸੀਂ ਚਾਹੁੰਦੇ ਸੀ ਕਿ ਇਕੱਠੇ ਬੈਠ ਕੇ ਮਸਲਾ ਹੱਲ ਕੀਤਾ ਜਾਵੇ, ਸਰਕਾਰ ਕੋਈ ਨਾ ਕੋਈ ਫੈਸਲਾ ਲਵੇ, ਪਰ ਮੀਟਿੰਗ ਵਿੱਚ ਕੋਈ ਨਤੀਜਾ ਨਹੀਂ ਨਿਕਲਿਆ। ਦੋ ਸਾਲ ਪਹਿਲਾਂ ਵੀ ਉਨ੍ਹਾਂ (ਸਰਕਾਰ) ਨੂੰ ਐੱਮਐਸਪੀ ਸਮੇਤ ਜਿਹੜੀਆਂ ਮੰਗਾਂ ਸਨ, ਬਾਰੇ ਸਰਕਾਰ ਨੂੰ ਪੱਤਰ ਲਿਖਿਆ ਸੀ। ਪਰ ਹੁਣ ਤੱਕ ਮਸਲਾ ਹੱਲ ਨਹੀਂ ਹੋਇਆ।

ਉਹਨਾਂ ਕਿਹਾ ਕਿ, ਅਸੀਂ ਮਹਿਸੂਸ ਕਰਦੇ ਹਾਂ ਕਿ ਉਹ (ਸਰਕਾਰ) ਐਮਐਸਪੀ ਗਾਰੰਟੀ ਕਾਨੂੰਨ ਨਹੀਂ ਚਾਹੁੰਦੇ, ਹੁਣ ਅਸੀਂ ਵਿਚਾਰ ਕਰਾਂਗੇ, ਪਰ ਸਾਡਾ ਅੰਦੋਲਨ ਜਾਰੀ ਹੈ ਅਤੇ 13 ਫਰਵਰੀ ਨੂੰ ਸਵੇਰੇ 10:00 ਵਜੇ ਅਸੀਂ ਅੱਗੇ ਵਧਣ ਲਈ ਮਜਬੂਰ ਹੋਵਾਂਗੇ ਅਤੇ ਦਿੱਲੀ ਵੱਲ ਕੂਚ ਕਰਾਂਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments