Monday, May 20, 2024
No menu items!
HomeEducationWatching Movies: 14 ਸਾਲ ਦਾ ਪੁੱਤ ਦੇਖਦਾ ਸੀ ਗੰਦੀਆਂ ਫਿਲਮਾਂ, ਸਕੂਲ ਤੋਂ...

Watching Movies: 14 ਸਾਲ ਦਾ ਪੁੱਤ ਦੇਖਦਾ ਸੀ ਗੰਦੀਆਂ ਫਿਲਮਾਂ, ਸਕੂਲ ਤੋਂ ਆਈ ਸ਼ਿਕਾਇਤ ਤਾਂ ਪਿਤਾ ਨੇ ਲਈ ਜਾਨ

 

Watching Movies- ਪੁੱਤ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਹੇਠ ਪਿਤਾ ਨੇ ਗ੍ਰਿਫ਼ਤਾਰ 

ਪੰਜਾਬ ਨੈੱਟਵਰਕ, ਮੁੰਬਈ

Watching Movies- ਮਹਾਰਾਸ਼ਟਰ ਦੇ ਸੋਲਾਪੁਰ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੂੰ ਆਪਣੇ ਹੀ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਦੇ ਅਨੁਸਾਰ, ਵਿਅਕਤੀ ਨੇ ਆਪਣੇ 14 ਸਾਲ ਦੇ ਬੇਟੇ ਵਿਸ਼ਾਲ ਦੀ ਜਾਨ ਲੈ ਲਈ, ਕਿਉਂਕਿ ਉਹ ਆਪਣੇ ਫੋਨ ‘ਤੇ ਅਡਲਟ ਫਿਲਮਾਂ ਦੇਖਦਾ ਸੀ, ਸਕੂਲ ‘ਚ ਕੁੜੀਆਂ ਨਾਲ ਛੇੜਛਾੜ ਕਰਦਾ ਸੀ, ਉਸ ਦੀਆਂ ਸਕੂਲ ਤੋਂ ਲਗਾਤਾਰ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। ਮੁਲਜ਼ਮ ਦੀ ਪਛਾਣ ਵਿਜੇ ਬੱਟੂ ਵਜੋਂ ਹੋਈ ਹੈ।

ਰਿਪੋਰਟਾਂ ਅਨੁਸਾਰ, ਉਹ ਪੇਸ਼ੇ ਤੋਂ ਦਰਜ਼ੀ ਹੈ ਅਤੇ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਸੋਲਾਪੁਰ ਸ਼ਹਿਰ ਵਿੱਚ ਰਹਿੰਦਾ ਹੈ। ਵਿਜੇ ਨੇ ਪਹਿਲਾਂ ਤਾਂ ਪੁਲਿਸ ਅਤੇ ਪਤਨੀ ਤੋਂ ਆਪਣੇ ਪੁੱਤਰ ਦੇ ਕਤਲ ਦੀ ਗੱਲ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ। ਉਹ 13 ਜਨਵਰੀ ਨੂੰ ਆਪਣੀ ਪਤਨੀ ਨਾਲ ਥਾਣੇ ਪਹੁੰਚਿਆ।

ਇੱਥੇ ਉਸ ਨੇ ਆਪਣੇ ਲੜਕੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੇ ਆਧਾਰ ’ਤੇ ਪੁਲੀਸ ਨੇ ਕੇਸ ਦਰਜ ਕੀਤਾ ਸੀ। ਕੁੱਝ ਦਿਨਾਂ ਬਾਅਦ ਪੁਲਿਸ ਨੂੰ ਵਿਸ਼ਾਲ ਦੀ ਲਾਸ਼ ਉਸਦੇ ਘਰ ਦੇ ਕੋਲ ਇੱਕ ਨਾਲੇ ਵਿੱਚ ਮਿਲੀ।

ਪੋਸਟਮਾਰਟਮ ਦੀ ਰਿਪੋਰਟ ‘ਚ ਸਰੀਰ ‘ਚ ਸੋਡੀਅਮ ਨਾਈਟ੍ਰੇਟ ਨਾਂ ਦੇ ਜ਼ਹਿਰ ਦੀ ਮੌਜੂਦਗੀ ਦਾ ਖੁਲਾਸਾ ਹੋਇਆ ਹੈ। ਇਸ ਤੋਂ ਬਾਅਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਵਿਸ਼ਾਲ ਦੇ ਪਰਿਵਾਰ ਅਤੇ ਗੁਆਂਢੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਜਾਂਚ ਦੌਰਾਨ ਪੁਲਿਸ ਨੂੰ ਵਿਜੇ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਗੜਬੜੀ ਪਾਈ ਗਈ। 28 ਜਨਵਰੀ ਨੂੰ ਉਸ ਨੇ ਆਪਣੀ ਪਤਨੀ ਨੂੰ ਦੱਸਿਆ ਕਿ ਉਸ ਨੇ ਬੇਟੇ ਦਾ ਕਤਲ ਕਰ ਦਿੱਤਾ ਹੈ। ਵਿਜੇ ਮੁਤਾਬਕ ਸਕੂਲ ਤੋਂ ਵਿਸ਼ਾਲ ਬਾਰੇ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਉਹ ਘਰ ਵਿੱਚ ਵਿਸ਼ਾਲ ਦੇ ਵਿਵਹਾਰ ਅਤੇ ਫਿਲਮਾਂ ਦੇਖਣ ਦੀ ਆਦਤ ਤੋਂ ਵੀ ਪਰੇਸ਼ਾਨ ਸੀ।

13 ਜਨਵਰੀ ਦੀ ਸਵੇਰ ਨੂੰ ਵਿਜੇ ਆਪਣੇ ਬੇਟੇ ਨਾਲ ਬਾਈਕ ‘ਤੇ ਨਿਕਲਿਆ ਸੀ ਅਤੇ ਉਸ ਨੂੰ ਸੋਡੀਅਮ ਨਾਈਟ੍ਰੇਟ ਮਿਲਾ ਕੇ ਕੋਈ ਸਾਫਟ ਡਰਿੰਕ ਪਿਲਾਇਆ। ਜਦੋਂ ਵਿਸ਼ਾਲ ਬੇਹੋਸ਼ ਹੋ ਗਿਆ ਤਾਂ ਵਿਜੇ ਨੇ ਉਸ ਦੀ ਲਾਸ਼ ਘਰ ਦੇ ਨੇੜੇ ਬਣੇ ਨਾਲੇ ਵਿੱਚ ਸੁੱਟ ਦਿੱਤੀ। ਪਤਨੀ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments