Wednesday, May 8, 2024
No menu items!
HomeFashionBreast Cancer: 40 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ 'ਚ ਛਾਤੀ ਦੇ...

Breast Cancer: 40 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ‘ਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ! PGI ਦੀ ਖੋਜ ‘ਚ ਨਵਾਂ ਖੁਲਾਸਾ

 

Breast Cancer: 40 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ‘ਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ! PGI ਦੀ ਖੋਜ ‘ਚ ਨਵਾਂ ਖੁਲਾਸਾ

ਪੰਜਾਬ ਨੈੱਟਵਰਕ, ਚੰਡੀਗੜ੍ਹ-

Breast Cancer: ਉੱਤਰੀ ਭਾਰਤ ਵਿੱਚ 40 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਵਿੱਚ ਛਾਤੀ ਦੇ ਕੈਂਸਰ ਦਾ ਖ਼ਤਰਾ ਜ਼ਿਆਦਾ ਹੈ। ਇਸ ਦੇ ਨਾਲ ਹੀ ਸੰਕਰਮਿਤ ਔਰਤਾਂ ‘ਤੇ ਇਲਾਜ ਦੇ ਤਰੀਕੇ ਵੀ ਕਾਰਗਰ ਸਾਬਤ ਨਹੀਂ ਹੋ ਰਹੇ ਹਨ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਦੇ ਗਵਰਨਰ ਨੇ ਦਿੱਤਾ ਅਸਤੀਫ਼ਾ

PGI ਚੰਡੀਗੜ੍ਹ ਦੇ ਸਰਜਰੀ ਵਿਭਾਗ ਵਿੱਚ ਹੋਈ ਖੋਜ ਤੋਂ ਇਹ ਗੱਲ ਸਾਹਮਣੇ ਆਈ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਚੰਡੀਗੜ੍ਹ, ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ 40 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨੂੰ ਇਸ ਕੈਂਸਰ (Breast Cancer) ਦਾ ਜ਼ਿਆਦਾ ਖ਼ਤਰਾ ਹੈ, ਜਦੋਂ ਕਿ ਵਿਦੇਸ਼ਾਂ ਵਿਚ ਇਹ ਕੈਂਸਰ 50 ਸਾਲ ਤੋਂ ਬਾਅਦ ਆਮ ਹੁੰਦਾ ਹੈ।

ਲੱਛਣ

ਛਾਤੀ ਵਿੱਚ ਜਾਂ ਬਾਂਹ ਦੇ ਹੇਠਾਂ ਗੰਢ ਜਾਂ ਸੰਘਣਾ ਹੋਣਾ
ਛਾਤੀ ਦੇ ਆਕਾਰ ਜਾਂ ਸ਼ਕਲ ਵਿੱਚ ਤਬਦੀਲੀਆਂ
ਛਾਤੀ ਦੀ ਚਮੜੀ ਦੇ ਰੰਗ ਜਾਂ ਬਣਤਰ ਵਿੱਚ ਬਦਲਾਅ

ਕਾਰਨ

ਡਾਕਟਰ ਵਿਪੇਂਦਰ ਸਰਜਰੀ ਵਿਭਾਗ ਨੇ ਦੱਸਿਆ ਕਿ, ਵਿਦੇਸ਼ਾਂ ਵਿੱਚ ਹੋਈਆਂ ਖੋਜਾਂ ਦਾ ਹਵਾਲਾ ਲੈ ਕੇ ਉੱਤਰੀ ਭਾਰਤ ਤੋਂ ਆਉਣ ਵਾਲੇ ਕੇਸਾਂ ਦੀ ਸਥਿਤੀ ਦਾ ਮੁਲਾਂਕਣ ਕੀਤਾ ਗਿਆ ਹੈ। ਇਸ ਵਿੱਚ ਛਾਤੀ ਦੇ ਕੈਂਸਰ ਤੋਂ ਪੀੜਤ 120 ਔਰਤਾਂ ਸ਼ਾਮਲ ਸਨ। ਉਹਨਾਂ ਵਿੱਚੋਂ ਬਹੁਤਿਆਂ ਦੀ ਉਮਰ 40 ਸਾਲ ਤੋਂ ਘੱਟ ਸੀ ਅਤੇ ਉਹਨਾਂ ਦਾ ਕੋਈ ਪਰਿਵਾਰਕ ਇਤਿਹਾਸ ਜਾਂ ਕਾਰਕ ਮੰਨਿਆ ਜਾਂਦਾ ਸੀ।

ਇੱਕ ਜਾਂ ਇੱਕ ਤੋਂ ਵੱਧ ਗੰਢ ਬਣਦੇ ਹਨ

ਛਾਤੀ ਦਾ ਕੈਂਸਰ ਆਮ ਤੌਰ ‘ਤੇ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ, ਪਰ ਵਰਤਮਾਨ ਵਿੱਚ ਇਹ ਮਰਦਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ, ਇੱਕ ਜਾਂ ਇੱਕ ਤੋਂ ਵੱਧ ਗੰਢਾਂ ਬਣ ਜਾਂਦੀਆਂ ਹਨ। ਇਨ੍ਹਾਂ ਗੰਢਾਂ ਨੂੰ ਛਾਤੀ ਦੇ ਅੰਦਰ ਆਸਾਨੀ ਨਾਲ ਮਹਿਸੂਸ ਕੀਤਾ ਜਾ ਸਕਦਾ ਹੈ। ਇਹ ਗੰਢਾਂ ਛਾਤੀ ਦੇ ਉਪਰਲੇ ਜਾਂ ਹੇਠਲੇ ਹਿੱਸੇ ਵਿੱਚ ਹੁੰਦੀਆਂ ਹਨ।

ਇਲਾਜ ਦਾ ਅਸਰ ਵੀ ਘਟ ਰਿਹੈ

ਖੋਜਕਾਰ ਡਾ: ਵਿਪੇਂਦਰ ਨੇ ਦੱਸਿਆ ਕਿ ਛਾਤੀ ਦੇ ਕੈਂਸਰ ਦਾ ਇਲਾਜ ਸਰਜਰੀ ਅਤੇ ਕੀਮੋ ਰਾਹੀਂ ਕੀਤਾ ਜਾਂਦਾ ਹੈ, ਪਰ ਇਸ ਖੇਤਰ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਸਰਜਰੀ ਦੇ ਮਾਮਲੇ ਵਿੱਚ ਦੁਬਾਰਾ ਸੰਕਰਮਣ ਦਾ ਖ਼ਤਰਾ ਵੱਧ ਪਾਇਆ ਗਿਆ। ਇਸ ਦੇ ਨਾਲ ਹੀ ਦਵਾਈਆਂ ਦਾ ਅਸਰ ਵੀ ਕੀਮੋ ਕਰਵਾਉਣ ਵਾਲੀਆਂ ਔਰਤਾਂ ‘ਤੇ ਘੱਟ ਪਾਇਆ ਗਿਆ।

ਇਸ ਦੇ ਕਾਰਨ ਦੀ ਜਾਂਚ ਲਈ ਕੈਂਸਰ ਟਿਊਮਰਾਂ ਦੀ ਜਾਂਚ ਕੀਤੀ ਗਈ, ਜਿਸ ਵਿਚ ਪਾਇਆ ਗਿਆ ਕਿ ਉਨ੍ਹਾਂ ਦੇ ਕੈਂਸਰ ਟਿਊਮਰ ਵਿਚ ਪਾਏ ਜਾਣ ਵਾਲੇ ਹਾਰਮੋਨ ਰੀਸੈਪਟਰ ਇਲਾਜ ਦੀ ਹੌਲੀ ਰਫ਼ਤਾਰ ਲਈ ਜ਼ਿੰਮੇਵਾਰ ਸਨ, ਜੋ ਉਨ੍ਹਾਂ ਦੇ ਇਲਾਜ ਨੂੰ ਹੋਰ ਗੁੰਝਲਦਾਰ ਬਣਾ ਰਿਹਾ ਸੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments