ਸ਼ਨੀਵਾਰ, ਮਈ 30, 2026
Home Blog Page 22

ਕੱਚੇ ਅਧਿਆਪਕਾਂ ਵੱਲੋਂ CM ਮਾਨ, ਵਿੱਤ ਮੰਤਰੀ ਚੀਮਾ ਅਤੇ ਸਿੱਖਿਆ ਮੰਤਰੀ ਦੇ ਹਲਕਿਆਂ ‘ਚ ਗੁਪਤ ਐਕਸ਼ਨ ਕਰਨ ਦਾ ਐਲਾਨ

 

ਕੱਚੇ ਅਧਿਆਪਕਾਂ ਵੱਲੋਂ CM ਮਾਨ, ਵਿੱਤ ਮੰਤਰੀ ਚੀਮਾ ਅਤੇ ਸਿੱਖਿਆ ਮੰਤਰੀ ਦੇ ਹਲਕਿਆਂ ‘ਚ ਗੁਪਤ ਐਕਸ਼ਨ ਕਰਨ ਦਾ ਐਲਾਨ

ਜੇਕਰ 20 ਤੇ 21 ਮਈ ਨੂੰ ਹੋਣ ਵਾਲੀਆਂ ਮੀਟਿੰਗਾਂ ਵਿੱਚ ਸਿੱਖਿਆ ਮੰਤਰੀ ਤੇ ਵਿੱਤ ਮੰਤਰੀ ਨੇ ਬਹਾਲੀ ਨੂੰ ਅੰਤਿਮ ਰੂਪ ਨਾ ਦਿੱਤਾ- ਵਿਕਾਸ ਸਾਹਨੀ

ਚੰਡੀਗੜ੍ਹ, 18 ਮਈ 2026- ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇਣ ਦੇ ਬਹਾਨੇ ਕੱਚੇ ਅਧਿਆਪਕਾਂ ਨੂੰ ਸੰਘਰਸ਼ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਅਤੇ ਬਹਾਲੀ ਨੂੰ ਲੈ ਕੇ ਸਮਾਂ ਲੰਘਾਇਆ ਜਾ ਰਿਹਾ ਹੈ।

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਨੌਂ ਵਾਰ ਮੀਟਿੰਗ ਦੇ ਕੇ ਰੱਦ ਕਰਨ ਦੇ ਰੋਸ ਵਜੋਂ ਸਿੱਖਿਆ ਮੰਤਰੀ ਦੇ ਹਲਕੇ ਨੰਗਲ ਗੰਭੀਰਪੁਰ ਅਤੇ ਆਨੰਦਪੁਰ ਸਾਹਿਬ ਵਿੱਚ ਇੱਕ ਹੀ ਦਿਨ ਗੁਪਤ ਐਕਸ਼ਨ ਕੀਤੇ ਜਾਣਗੇ।

ਸੂਬਾ ਪ੍ਰਧਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸਾਡੀ ਯੂਨੀਅਨ ਨਾਲ 20 ਤੇ 21 ਮਈ ਨੂੰ ਹੋਣ ਵਾਲੀਆਂ ਮੀਟਿੰਗਾਂ ਵਿੱਚ ਬਹਾਲੀ ਨੂੰ ਅੰਤਿਮ ਰੂਪ ਨਹੀਂ ਦਿੱਤਾ ਜਾਂਦਾ ਤਾਂ 24 ਮਈ ਨੂੰ ਸਿੱਖਿਆ ਮੰਤਰੀ ਦੇ ਹਲਕੇ ਤੇ ਰੋਪੜ ਵਿੱਚ ਗੁਪਤ ਐਕਸ਼ਨ ਹੋਣਗੇ, ਜਿਸਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਜਰਨੈਲ ਸਿੰਘ ਕਹਾਨਗੜ੍ਹ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਿਹਾ ਹੈ ਪਰ ਇਸ ਨੂੰ 2027 ‘ਚ ਵਿਧਾਨ ਸਭਾ ਵੋਟਾਂ ਵਿੱਚ ਭਜਾਵਾਂਗੇ।

ਇਸ ਮੌਕੇ ਲਖਵਿੰਦਰ ਕੌਰ ਕਪੂਰਥਲਾ, ਅਮਨਦੀਪ ਧਾਲੀਵਾਲ ਹਨੂੰਮਾਨਗੜ੍ਹ, ਵਰੁਣ ਖੇੜਾ ਫਾਜ਼ਿਲਕਾ, ਜਸਵਿੰਦਰ ਕੌਰ ਜਲੰਧਰ, ਰੁਪਿੰਦਰ ਕੌਰ ਪਟਿਆਲਾ, ਗੁਰਪ੍ਰੀਤ ਸਿੰਘ ਬਠਿੰਡਾ, ਸੁਖਦੀਪ ਸਿੰਘ ਹੋਸ਼ਿਆਰਪੁਰ, ਗੁਰਪ੍ਰੀਤ ਕੌਰ ਹੋਸ਼ਿਆਰਪੁਰ, ਹਰਜੀਤ ਕੌਰ, ਨਿਰਮਲ ਕੌਰ, ਰਵਿੰਦਰ ਕੌਰ ਹੋਸ਼ਿਆਰਪੁਰ, ਨਵਦੀਪ ਸਿੰਘ ਅਕਾਵਾਲੀ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ ਮਾਨਸਾ, ਅਮਰਜੀਤ ਕੌਰ, ਕਾਤਾਂ ਰਾਣੀ ਮਾਨਸਾ, ਕਰਮਜੀਤ ਕੌਰ, ਜਰਨੈਲ ਸਿੰਘ ਕਾਹਨਗੜ੍ਹ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ ਮਾਨਸਾ, ਵਜ਼ੀਰ ਸਿੰਘ ਬੁਢਲਾਡਾ, ਮਨਜੀਤ ਕੌਰ ਪਟਿਆਲਾ, ਵੀਰਪਾਲ ਕੌਰ ਅਤੇ ਸਮੂਹ ਸਾਥੀ ਹਾਜ਼ਰ ਸਨ।

 

Teacher Protest News: ਸਿੱਖਿਆ ਵਿਰੋਧੀ ਨੀਤੀਆਂ ਅਤੇ ਜਨਗਣਨਾ ਡਿਊਟੀਆਂ ‘ਚ ਪੱਖਪਾਤ ਖ਼ਿਲਾਫ਼ DTF ਵੱਲੋਂ ਵਿਸ਼ਾਲ ਧਰਨਾ

 

Teacher Protest News: ਸਿੱਖਿਆ ਵਿਰੋਧੀ ਨੀਤੀਆਂ ਅਤੇ ਜਨਗਣਨਾ ਡਿਊਟੀਆਂ ‘ਚ ਪੱਖਪਾਤ ਖ਼ਿਲਾਫ਼ DTF ਵੱਲੋਂ ਵਿਸ਼ਾਲ ਧਰਨਾ

ਗ਼ੈਰ-ਵਿੱਦਿਅਕ ਕੰਮਾਂ ਕਾਰਨ ਸਕੂਲਾਂ ‘ਚ ਪੜ੍ਹਾਈ ਦੇ ਹੋ ਰਹੇ ਨੁਕਸਾਨ ਨੂੰ ਲੈ ਕੇ ਅਧਿਆਪਕਾਂ ‘ਚ ਭਾਰੀ ਰੋਸ

ਗਰਭਵਤੀ ਮਹਿਲਾਵਾਂ, ਮੈਡੀਕਲ ਸਮੱਸਿਆਵਾਂ ਵਾਲੇ ਅਤੇ ਕਪਲ ਕੇਸਾਂ ਨੂੰ ਡਿਊਟੀ ਤੋਂ ਛੋਟ ਦੇਣ ਦੀ ਮੰਗ

ਪ੍ਰਸ਼ਾਸਨ ਨੇ ਅਧਿਆਪਕ ਜਥੇਬੰਦੀ ਨਾਲ ਵਿਸਥਾਰਤ ਗੱਲਬਾਤ ਕਰਕੇ ਮੰਗਾਂ ਦੇ ਯੋਗ ਹੱਲ ਦਾ ਦਿੱਤਾ ਭਰੋਸਾ

Teacher Protest News:  ਸਮਾਣਾ/ਪਟਿਆਲਾ, 18 ਮਈ 2026: ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਅਤੇ ਜਨਗਣਨਾ ਡਿਊਟੀਆਂ ਲਗਾਉਣ ਵਿੱਚ ਹੋ ਰਹੀ ਕਥਿਤ ਧੱਕੇਸ਼ਾਹੀ, ਬੇਨਿਯਮੀਆਂ ਅਤੇ ਪੱਖਪਾਤ ਦੇ ਖ਼ਿਲਾਫ਼ ਅੱਜ ਡੈਮੋਕ੍ਰੈਟਿਕ ਟੀਚਰਜ਼ ਫਰੰਟ (DTF) ਬਲਾਕ ਸਮਾਣਾ ਦੀ ਅਗਵਾਈ ਹੇਠ ਸਮੂਹ ਅਧਿਆਪਕਾਂ ਵੱਲੋਂ ਐੱਸ.ਡੀ.ਐੱਮ. (SDM) ਦਫ਼ਤਰ ਸਮਾਣਾ ਦਾ ਜ਼ੋਰਦਾਰ ਘਿਰਾਓ ਕੀਤਾ ਗਿਆ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਰੋਸ ਪ੍ਰਦਰਸ਼ਨ ਦੌਰਾਨ ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਜਨਗਣਨਾ ਡਿਊਟੀਆਂ ਲਗਾਉਣ ਮੌਕੇ ਨਿਯਮਾਂ ਨੂੰ ਛਿੱਕੇ ਟੰਗ ਕੇ ਅਧਿਆਪਕਾਂ ਨਾਲ ਮਾੜਾ ਵਤੀਰਾ ਕੀਤਾ ਗਿਆ ਹੈ।

ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਤਿੱਖੇ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਸੂਬੇ ਵਿੱਚ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਅਧਿਆਪਕਾਂ ਨੂੰ ਪੜ੍ਹਾਉਣ ਦੇ ਮੁੱਖ ਕਾਰਜ ਤੋਂ ਲਾਂਭੇ ਕਰਕੇ ਗ਼ੈਰ-ਵਿੱਦਿਅਕ ਕੰਮਾਂ ਵਿੱਚ ਉਲਝਾਇਆ ਜਾ ਰਿਹਾ ਹੈ।

ਇਸ ਕਾਰਨ ਸਕੂਲਾਂ ਵਿੱਚ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਅਧਿਆਪਕ ਮਾਨਸਿਕ ਤੌਰ ‘ਤੇ ਪ੍ਰੇਸ਼ਾਨੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਸਾਡੀ ਪਹਿਲ ਹੈ, ਪਰ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਅੱਜ ਅਧਿਆਪਕਾਂ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਿਆ ਹੈ।

ਰੋਸ ਪ੍ਰਦਰਸ਼ਨ ਦੌਰਾਨ DTF ਵੱਲੋਂ ਪ੍ਰਸ਼ਾਸਨ ਅੱਗੇ ਮੰਗਾਂ ਰੱਖੀਆਂ ਗਈਆਂ ਕਿ, ਜਨਗਣਨਾ ਡਿਊਟੀਆਂ ਪੂਰੀ ਤਰ੍ਹਾਂ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਲਗਾਈਆਂ ਜਾਣ। ਕਪਲ ਕੇਸ (ਪਤੀ-ਪਤਨੀ ਦੋਵੇਂ ਸਰਕਾਰੀ ਮੁਲਾਜ਼ਮ), ਗੰਭੀਰ ਮੈਡੀਕਲ ਸਮੱਸਿਆਵਾਂ ਵਾਲੇ ਅਧਿਆਪਕ, ਛੋਟੇ ਬੱਚਿਆਂ ਦੀਆਂ ਮਾਵਾਂ ਅਤੇ ਗਰਭਵਤੀ ਮਹਿਲਾਵਾਂ ਨੂੰ ਜਨਗਣਨਾ ਡਿਊਟੀ ਤੋਂ ਤੁਰੰਤ ਛੋਟ ਦਿੱਤੀ ਜਾਵੇ।

ਕਿਸੇ ਵੀ ਸਕੂਲ ਵਿੱਚੋਂ 50% ਤੋਂ ਵੱਧ ਸਟਾਫ਼ ਦੀ ਡਿਊਟੀ ਨਾ ਲਗਾਈ ਜਾਵੇ, ਤਾਂ ਜੋ ਸਕੂਲ ਦਾ ਪ੍ਰਬੰਧ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਸਿੰਗਲ ਪੇਰੈਂਟਸ (ਇਕੱਲੇ ਮਾਪੇ) ਨੂੰ ਵੀ ਇਨ੍ਹਾਂ ਡਿਊਟੀਆਂ ਤੋਂ ਮੁਕਤ ਰੱਖਿਆ ਜਾਵੇ।

ਜਿਨ੍ਹਾਂ ਮੁਲਾਜ਼ਮਾਂ ਦੀ ਡਿਊਟੀ ਲੱਗੀ ਹੈ, ਉਨ੍ਹਾਂ ਨੂੰ ਰੋਜ਼ਾਨਾ 3 ਘੰਟੇ ਸਕੂਲ ਡਿਊਟੀ ਤੋਂ ਛੋਟ ਦਿੱਤੀ ਜਾਵੇ। ਡਿਊਟੀ ‘ਤੇ ਗ਼ੈਰ-ਹਾਜ਼ਰ ਹੋਣ ਸੰਬੰਧੀ ਅਧਿਆਪਕਾਂ ਨੂੰ ਜਾਰੀ ਕੀਤੇ ਗਏ ਗਲਤ ਨੋਟਿਸ ਤੁਰੰਤ ਪ੍ਰਭਾਵ ਤੋਂ ਵਾਪਸ ਲਏ ਜਾਣ।

ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਦਿਵਾਇਆ ਗਿਆ ਭਰੋਸਾ

ਐੱਸ.ਡੀ.ਐੱਮ. ਦਫ਼ਤਰ ਦੇ ਘੇਰਾਓ ਤੋਂ ਬਾਅਦ ਹਰਕਤ ਵਿੱਚ ਆਏ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅਧਿਆਪਕ ਜਥੇਬੰਦੀ ਦੇ ਆਗੂਆਂ ਨਾਲ ਵਿਸਥਾਰਤ ਅਤੇ ਸਕਾਰਾਤਮਕ ਗੱਲਬਾਤ ਕੀਤੀ।

ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ ਉਠਾਈਆਂ ਗਈਆਂ ਸਾਰੀਆਂ ਜਾਇਜ਼ ਮੰਗਾਂ ਦਾ ਜਲਦ ਹੀ ਯੋਗ ਹੱਲ ਕੱਢਿਆ ਜਾਵੇਗਾ ਅਤੇ ਕਿਸੇ ਵੀ ਅਧਿਆਪਕ ਨਾਲ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ।

ਅਖੀਰ ਵਿੱਚ ਜਥੇਬੰਦੀ ਦੇ ਆਗੂਆਂ ਨੇ ਅੱਜ ਦੇ ਇਸ ਸੰਘਰਸ਼ਪੂਰਨ ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਵਾਲੇ ਸਮੂਹ ਅਧਿਆਪਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਅਧਿਆਪਕ ਆਪਣੇ ਹੱਕਾਂ ਦੀ ਰਾਖੀ ਲਈ ਇਸੇ ਤਰ੍ਹਾਂ ਇੱਕਜੁੱਟ ਰਹਿਣਗੇ।

 

 

ਜਨਗਣਨਾ ਡਿਊਟੀਆਂ ਕਾਰਨ ਅਧਿਆਪਕਾਂ ਦੇ ਬੱਚਿਆਂ ਅਤੇ ਮਾਪਿਆਂ ਦੀ ਸੁਰੱਖਿਆ ਰੱਬ ਆਸਰੇ!

 

ਜਨਗਣਨਾ ਡਿਊਟੀਆਂ ਕਾਰਨ ਅਧਿਆਪਕਾਂ ਦੇ ਬੱਚਿਆਂ ਅਤੇ ਮਾਪਿਆਂ ਦੀ ਸੁਰੱਖਿਆ ਰੱਬ ਆਸਰੇ!

ਅਧਿਆਪਕਾਂ ਦੇ ਮਾਪਿਆਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ ਪ੍ਰਸ਼ਾਸਨ: ਅਮਨਦੀਪ ਸ਼ਰਮਾ

ਕਪਲ ਕੇਸਾਂ ਦੀਆਂ ਵੱਡੀ ਗਿਣਤੀ ਵਿੱਚ ਲੱਗੀਆਂ ਜਨਗਣਨਾ ਡਿਊਟੀਆਂ ਕਾਰਨ ਬੱਚਿਆਂ ਦੀ ਸੁਰੱਖਿਆ ਵੀ ਲਾਜ਼ਮੀ- ਗੁਰਜੰਟ ਸਿੰਘ ਬੱਛੋਆਣਾ

ਮਾਨਸਾ, 18 ਮਈ 2026-

ਅਧਿਆਪਕਾਂ ਦੀਆਂ ਵੱਡੇ ਪੱਧਰ ਤੇ ਜਨਗਣਨਾ ਵਿੱਚ ਲੱਗੀਆਂ ਡਿਊਟੀਆਂ ਉਪਰੰਤ ਉਹਨਾਂ ਦੇ ਮਾਪੇ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਬਣਦਾ ਜਾ ਰਿਹਾ ਹੈ। ਅਧਿਆਪਕ ਆਗੂ ਨਿਤਨ ਸੋਢੀ ਦੇ ਮਾਤਾ ਜੀ ਦੀਆਂ ਦਿਨ ਦਿਹਾੜੇ ਦੁਕਾਨ ਵਿੱਚੋਂ ਕੰਨਾਂ ਦੀਆਂ ਵਾਲੀਆਂ ਪੱਟ ਕੇ ਭੱਜਣ ਵਾਲਾ ਵਿਅਕਤੀ ਅਜੇ ਤੱਕ ਪ੍ਰਸ਼ਾਸਨ ਵੱਲੋਂ ਕਾਬੂ ਨਹੀਂ ਕੀਤਾ ਗਿਆ।

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜਨਗਣਾਂ ਦੌਰਾਨ ਅਧਿਆਪਕਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਉਨਾਂ ਮੰਗ ਕੀਤੀ ਕਿ ਬਿਨਾਂ ਨੰਬਰ ਪਲੇਟਾਂ ਤੋਂ ਜਾਂ ਬਿਨਾਂ ਪਰੂਫਾਂ ਤੋਂ ਮੋਟਰਸਾਈਕਲ ਲਈ ਫਿਰਦੇ ਜਾਂ ਅਵਾਰਾਗਰਦੀ ਕਰਨ ਵਾਲਿਆਂ ਤੇ ਨਕੇਲ ਕਸੀ ਜਾਵੇ।

ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਡਿਪਟੀ ਕਮਿਸ਼ਨ ਮਾਨਸਾ ਤੋਂ ਮੰਗ ਕੀਤੀ ਹੈ ਕਿ ਅਧਿਆਪਕਾਂ ਨੂੰ ਸਕੂਲ ਸਮੇਂ ਵਿੱਚ ਹੀ ਜਨਗਣਨਾ ਡਿਊਟੀ ਤੇ ਜਾਣ ਦੀ ਛੋਟ ਦਿੱਤੀ ਜਾਵੇ। ਉਨਾਂ ਕਿਹਾ ਕਿ ਬਾਕੀ ਜ਼ਿਲ੍ਹਿਆਂ ਵਿੱਚ ਤਾਂ ਤਹਿਸੀਲ ਜਿਲਾ ਪੱਧਰ ਤੇ ਪੱਤਰ ਜਾਰੀ ਹੋ ਚੁੱਕੇ ਹਨ। ਉਹਨਾਂ ਮਾਨਸਾ ਜ਼ਿਲ੍ਹੇ ਵਿੱਚ ਵੀ ਤੁਰੰਤ ਪੱਤਰ ਜਾਰੀ ਕਰਨ ਦੀ ਮੰਗ ਰੱਖੀ।

 

Anganwadi Protest: ਆਂਗਣਵਾੜੀ ਵਰਕਰਾਂ ਕੋਈ ਮਸ਼ੀਨ ਨਹੀਂ…! ਬੇਲੋੜੀਆਂ ਡਿਊਟੀਆਂ ਤੋਂ ਤੰਗ ਸਰਵ ਯੂਨੀਅਨ ਪ੍ਰਧਾਨ ਮੈਡਮ ਛੀਨਾ ਨੇ ਸਰਕਾਰ ਨੂੰ ਦਿੱਤੀ ਵੱਡੀ ਚੇਤਾਵਨੀ

 

Anganwadi Protest: ਆਂਗਣਵਾੜੀ ਵਰਕਰਾਂ ਕੋਈ ਮਸ਼ੀਨ ਨਹੀਂ…! ਬੇਲੋੜੀਆਂ ਡਿਊਟੀਆਂ ਤੋਂ ਤੰਗ ਸਰਵ ਯੂਨੀਅਨ ਪ੍ਰਧਾਨ ਮੈਡਮ ਛੀਨਾ ਨੇ ਸਰਕਾਰ ਨੂੰ ਦਿੱਤੀ ਵੱਡੀ ਚੇਤਾਵਨੀ

“ਮਾਣ ਭੱਤਾ ਲੈਣ ਵਾਲੀਆਂ ਵਰਕਰਾਂ ਤੋਂ ਸਰਕਾਰੀ ਮੁਲਾਜ਼ਮਾਂ ਨਾਲੋਂ ਵੀ ਵੱਧ ਲਿਆ ਜਾ ਰਿਹਾ ਕੰਮ”- ਬਰਿੰਦਰਜੀਤ ਕੌਰ ਛੀਨਾ

BLO, ਡਰੱਗ ਸੈਂਸਸ ਅਤੇ ਕੇਂਦਰ ਸਰਕਾਰ ਦੇ ਬੇਲੋੜੇ ਕੰਮਾਂ ਤੋਂ ਆਂਗਣਵਾੜੀ ਵਰਕਰ ਪ੍ਰੇਸ਼ਾਨ

ਸਰਕਾਰ ਨੂੰ ਸਿੱਧੀ ਚੇਤਾਵਨੀ: ਜੇਕਰ ਬੇਲੋੜਾ ਭਾਰ ਪਾਉਣਾ ਬੰਦ ਨਾ ਕੀਤਾ, ਤਾਂ ਵਿਭਾਗੀ ਕੰਮ ਛੱਡ ਕੇ ਬਾਕੀ ਸਾਰੇ ਕੰਮਾਂ ਦਾ ਹੋਵੇਗਾ ਮੁਕੰਮਲ ਬਾਈਕਾਟ

Punjab Network

Anganwadi Protest: ਅੰਮ੍ਰਿਤਸਰ/ਚੰਡੀਗੜ੍ਹ, 18 ਮਈ 2026: ਪੰਜਾਬ ਭਰ ਵਿੱਚ ਆਂਗਣਵਾੜੀ ਵਰਕਰਾਂ ‘ਤੇ ਵਿਭਾਗੀ ਕੰਮਾਂ ਤੋਂ ਇਲਾਵਾ ਹੋਰ ਗੈਰ-ਵਿਭਾਗੀ ਅਤੇ ਬੇਲੋੜੀਆਂ ਡਿਊਟੀਆਂ ਲਗਾਉਣ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

‘ਸਰਵ ਆਂਗਣਵਾੜੀ ਯੂਨੀਅਨ’ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਖ਼ਿਲਾਫ਼ ਤਿੱਖੇ ਤੇਵਰ ਦਿਖਾਏ ਹਨ ਅਤੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ।

ਮੀਡੀਆ ਨਾਲ ਗੱਲਬਾਤ ਕਰਦਿਆਂ ਯੂਨੀਅਨ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਕਿਹਾ, “ਸਾਨੂੰ ਸਿਰਫ਼ ਮਾਣ ਭੱਤਾ ਦਿੱਤਾ ਜਾਂਦਾ ਹੈ। ਸਾਨੂੰ ਨਾ ਤਾਂ ਠੇਕੇ ਵਾਲੇ ਮੁਲਾਜ਼ਮ ਮੰਨਿਆ ਜਾਂਦਾ ਹੈ ਅਤੇ ਨਾ ਹੀ ਪੱਕੇ ਸਰਕਾਰੀ ਮੁਲਾਜ਼ਮ, ਪਰ ਜਦੋਂ ਕੰਮ ਲੈਣ ਦੀ ਗੱਲ ਆਉਂਦੀ ਹੈ ਤਾਂ ਸਾਡੇ ਕੋਲੋਂ ਪੱਕੇ ਸਰਕਾਰੀ ਮੁਲਾਜ਼ਮਾਂ ਦੇ ਬਰਾਬਰ ਅਤੇ ਕਈ ਵਾਰ ਉਨ੍ਹਾਂ ਤੋਂ ਵੀ ਜ਼ਿਆਦਾ ਡਿਊਟੀਆਂ ਲਈਆਂ ਜਾ ਰਹੀਆਂ ਹਨ, ਜਿਸ ਦਾ ਕੋਈ ਹਿਸਾਬ ਨਹੀਂ ਹੈ।”

ਉਨ੍ਹਾਂ ਦੱਸਿਆ ਕਿ ਇਸ ਵੇਲੇ ਆਂਗਣਵਾੜੀ ਵਰਕਰਾਂ ਦੀਆਂ ਬੀ.ਐਲ.ਓ. (BLO), ਡਰੱਗ ਸੈਂਸਸ (ਨਸ਼ਾ ਮੁਕਤੀ ਸਰਵੇ) ਅਤੇ ਜਨਗਣਨਾ ਸਬੰਧੀ ਕਾਰਜਾਂ ਵਿੱਚ ਡਿਊਟੀਆਂ ਲਗਾਈਆਂ ਗਈਆਂ ਹਨ।

ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਆਂਗਣਵਾੜੀ ਵਰਕਰ ਕੋਈ ਮਸ਼ੀਨ ਨਹੀਂ ਹੈ, ਜਿਸ ਦੇ ਦਸ ਹੱਥ ਹੋਣ। ਪੂਰੇ ਪੰਜਾਬ ਵਿੱਚ ਵਰਕਰਾਂ ਨੂੰ ਇਨ੍ਹਾਂ ਵਾਧੂ ਕੰਮਾਂ ਦੇ ਨਾਂ ‘ਤੇ ਪਰੇਸ਼ਾਨ ਅਤੇ ਹਰਾਸ (Mental Harassment) ਕੀਤਾ ਜਾ ਰਿਹਾ ਹੈ।

ਮੈਡਮ ਛੀਨਾ ਨੇ ਕਿਹਾ ਕਿ ਸਾਨੂੰ ਅਧਿਕਾਰੀਆਂ ਦੇ ਵੱਲੋਂ ਮਾਨਸਿਕ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ, ਕਿ ਜੇਕਰ ਤੁਸੀਂ ਆਪਣੀਆਂ ਡਿਊਟੀਆਂ ਨਾ ਕੀਤੀਆਂ, ਤਾਂ ਤੁਹਾਨੂੰ ਨੋਟਿਸ ਕੱਢੇ ਜਾ ਰਹੇ ਹਨ, ਜਿਸ ਤੋਂ ਆਂਗਣਵਾੜੀ ਵਰਕਰਾਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਈ ਆਂਗਣਵਾੜੀ ਵਰਕਰਾਂ ਅੰਗਹੀਣ ਹਨ, ਪਰ ਫਿਰ ਵੀ ਉਨ੍ਹਾਂ ਦੀਆਂ ਡਿਊਟੀਆਂ ਦੂਰ ਦੁਰਾਡੇ ਲਗਾਈਆਂ ਗਈਆਂ ਹਨ, ਜਿਸ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ।

ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਆਂਗਣਵਾੜੀ ਵਰਕਰ ਆਪਣੇ ਵਿਭਾਗੀ ਕੰਮਾਂ ਦੇ ਨਾਲ-ਨਾਲ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ (ਜਿਵੇਂ ਕਿ ਮਾਣ ਭੱਤਾ ਫਾਰਮ ਭਰਨਾ ਆਦਿ) ਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ, “ਸਾਡੀ ਡਿਊਟੀ ਦਾ ਸਮਾਂ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਦਾ ਹੈ।

ਪਰ ਦੋ ਵਜੇ ਤੱਕ ਲੋਕਾਂ ਦੀ ਭੀੜ ਜ਼ਿਆਦਾ ਇਕੱਠੀ ਹੋ ਜਾਂਦੀ ਹੈ, ਜਿਸ ਕਾਰਨ ਸਾਨੂੰ ਸ਼ਾਮ ਦੇ 3, 4 ਜਾਂ 5 ਵਜੇ ਤੱਕ ਬੈਠਣਾ ਪੈਂਦਾ ਹੈ ਤਾਂ ਜੋ ਗਰੀਬ ਲੋਕਾਂ ਦੇ ਫਾਰਮ ਭਰੇ ਜਾ ਸਕਣ ਅਤੇ ਉਨ੍ਹਾਂ ਦਾ ਨੁਕਸਾਨ ਨਾ ਹੋਵੇ। ਪਰ ਇਸ ਦੇ ਬਾਵਜੂਦ ਸਾਡੇ ‘ਤੇ ਹੋਰ ਸੈਂਸਸ ਅਤੇ ਹੋਰਨਾਂ ਡਿਊਟੀਆਂ ਦਾ ਬੋਝ ਵੀ ਲੱਦ ਦਿੱਤਾ ਗਿਆ ਹੈ।”

ਯੂਨੀਅਨ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਂਗਣਵਾੜੀ ਵਰਕਰਾਂ ‘ਤੇ ਬੇਲੋੜਾ ਭਾਰ ਪਾ ਕੇ ਉਨ੍ਹਾਂ ਨੂੰ ਮਜਬੂਰ ਨਾ ਕਰੇ।

ਜੇਕਰ ਸਰਕਾਰ ਨੇ ਤੁਰੰਤ ਇਨ੍ਹਾਂ ਵਾਧੂ ਡਿਊਟੀਆਂ ਨੂੰ ਬੰਦ ਨਾ ਕੀਤਾ, ਤਾਂ ਪੰਜਾਬ ਭਰ ਦੀਆਂ ਆਂਗਣਵਾੜੀ ਵਰਕਰਾਂ ਵਿਭਾਗੀ ਕੰਮਾਂ ਤੋਂ ਬਿਨਾਂ ਬਾਕੀ ਸਾਰੇ ਗੈਰ-ਵਿਭਾਗੀ ਅਤੇ ਸਰਕਾਰੀ ਕੰਮਾਂ ਦਾ ਮੁਕੰਮਲ ਬਾਈਕਾਟ ਕਰਨਗੀਆਂ।

ਉਨ੍ਹਾਂ ਸਾਫ਼ ਕਿਹਾ ਕਿ ਆਂਗਣਵਾੜੀ ਵਰਕਰ ਸਿਰਫ਼ ਆਪਣਾ ਵਿਭਾਗੀ ਕੰਮ ਅਤੇ ਮਾਵਾਂ-ਬੱਚਿਆਂ ਦੀ ਭਲਾਈ ਦਾ ਕਾਰਜ ਹੀ ਕਰਨਗੀਆਂ, ਕਿਸੇ ਹੋਰ ਬੇਲੋੜੀ ਡਿਊਟੀ ਦਾ ਭਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

 

 

School Timings should be changed! ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਜਾਵੇ! ਟੀਚਰਾਂ ਨੇ ਕੀਤੀ ਮੰਗ

File Photo- School Student

 

School Timings should be changed! ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ ਜਾਵੇ! ਟੀਚਰਾਂ ਨੇ ਕੀਤੀ ਮੰਗ-ਬੱਚਿਆਂ ਦੀ ਸਿਹਤ ‘ਤੇ ਮੰਡਰਾਇਆ ਖ਼ਤਰਾ

Punjab Network

ਚੰਡੀਗੜ੍ਹ, 18 May 2026-

School Timings should be changed! ਪੰਜਾਬ ਵਿੱਚ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਚੱਲਦਿਆਂ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇ।

ਇਹ ਵੀ ਪੜ੍ਹੋਪੰਜਾਬ ‘ਚ 27 ਮਈ ਨੂੰ ਸਰਕਾਰੀ ਛੁੱਟੀ ਦਾ ਐਲਾਨ! ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, ਸਕੂਲਾਂ ਦਾ ਸਮਾਂ ਬਦਲ ਕੇ ਸਵੇਰ ਦਾ ਕੀਤਾ ਜਾਵੇ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ।

ਗਰਮੀ ਨੇ May ਮਹੀਨੇ ਵਿੱਚ ਹੀ, ਜੁਲਾਈ ਵਰਗਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਪਾਰਾ 40 ਤੋਂ 42 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ, ਪੜ੍ਹੋ ਵੇਰਵਾ

ਇਸ ਭਿਆਨਕ ਗਰਮੀ ਨੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਦੁਪਹਿਰ ਵੇਲੇ ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ, ਉਸ ਸਮੇਂ ਸੂਰਜ ਦੀ ਤਪਸ਼ ਆਪਣੇ ਸਿਖਰ ‘ਤੇ ਹੁੰਦੀ ਹੈ।

ਲਗਭਗ 40 ਡਿਗਰੀ ਦੇ ਤਾਪਮਾਨ ਵਿੱਚ ਬੱਚਿਆਂ ਨੂੰ ਸਕੂਲ ਜਾਂ ਟਿਊਸ਼ਨ ਤੋਂ ਲੈ ਕੇ ਆਉਣਾ ਮਾਪਿਆਂ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ।

ਸੜਕਾਂ ‘ਤੇ ਅਕਸਰ ਔਰਤਾਂ ਆਪਣੇ ਬੱਚਿਆਂ ਨੂੰ ਤੇਜ਼ ਧੁੱਪ ਅਤੇ ਲੂ (Heatwave) ਤੋਂ ਬਚਾਉਣ ਲਈ ਉਨ੍ਹਾਂ ਦੇ ਸਿਰ ਅਤੇ ਚਿਹਰੇ ਕੱਪੜਿਆਂ ਨਾਲ ਢੱਕ ਕੇ ਜਾਂ ਛਤਰੀਆਂ ਦੀ ਵਰਤੋਂ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ।

ਵਧ ਰਹੀ ਗਰਮੀ ਅਤੇ ਬੱਚਿਆਂ ਵਿੱਚ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਅਤੇ ਲੂ ਲੱਗਣ ਦੇ ਖ਼ਤਰੇ ਨੂੰ ਦੇਖਦੇ ਹੋਏ, ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, ਸਕੂਲਾਂ ਦਾ ਸਮਾਂ ਬਦਲ ਕੇ ਸਵੇਰ ਦਾ ਕੀਤਾ ਜਾਵੇ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ।

ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ‘ਤੇ ਗਰਮੀ ਦਾ ਅਸਰ ਬਹੁਤ ਜਲਦੀ ਹੁੰਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ, ਨਿੰਬੂ ਪਾਣੀ ਅਤੇ ਓ.ਆਰ.ਐੱਸ. (ORS) ਦਾ ਘੋਲ ਦਿੰਦੇ ਰਹਿਣ।

ਬਾਹਰ ਨਿਕਲਣ ਵੇਲੇ ਸਿਰ ਢੱਕ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਹੁਣ ਸਭ ਦੀਆਂ ਨਜ਼ਰਾਂ ਸਿੱਖਿਆ ਵਿਭਾਗ ਦੇ ਅਗਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਸਰਕਾਰ ਬੱਚਿਆਂ ਨੂੰ ਰਾਹਤ ਦੇਣ ਲਈ ਕੋਈ ਨਵਾਂ ਹੁਕਮ ਜਾਰੀ ਕਰਦੀ ਹੈ ਜਾਂ ਨਹੀਂ?

 

ਅਧਿਆਪਕਾਂ ਦਾ ਫੁੱਟਿਆ ਗੁੱਸਾ! Census Duty ਦੌਰਾਨ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਟੀਚਰਾਂ ਕੀਤੀ ਨਾਅਰੇਬਾਜ਼ੀ

 

ਅਧਿਆਪਕਾਂ ਦਾ ਫੁੱਟਿਆ ਗੁੱਸਾ! ਜਨਗਣਨਾ ਡਿਊਟੀ (Census Duty) ਦੌਰਾਨ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਟੀਚਰਾਂ ਕੀਤੀ ਨਾਅਰੇਬਾਜ਼ੀ

ਜੇਕਰ ਕੱਲ੍ਹ ਪੱਤਰ ਜਾਰੀ ਨਾ ਹੋਇਆ ਤਾਂ ਦੁਬਾਰਾ ਧਰਨਾ ਦਿੱਤਾ ਜਾਵੇਗਾ

ਮਾਨਸਾ, 18 ਮਈ 2026- ਮਾਨਸਾ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਜਨਗਣਨਾ ਡਿਊਟੀ (Census Duty) ਵਿੱਚ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਮਿਲਣ ਆਇਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕ ਆਗੂਆਂ ਅਮੋਲਕ ਡੇਲੂਆਣਾ, ਕਰਮਜੀਤ ਤਾਮਕੋਟ, ਲਖਵਿੰਦਰ ਮਾਨ ਅਤੇ ਦਰਸ਼ਨ ਅਲੀਸ਼ੇਰ ਨੇ ਦੱਸਿਆ ਕਿ ਅੱਤ ਦੀ ਪੈ ਰਹੀਂ ਗਰਮੀ ਵਿੱਚ ਉਹਨਾਂ ਨੂੰ ਸਕੂਲ ਤੋਂ ਬਾਅਦ 2 ਵਜੇ ਜਨਗਣਨਾ ਡਿਊਟੀ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਗੈਰਹਾਜ਼ਰੀ ਵਿੱਚ ਅਧਿਆਪਕਾਂ ਨੇ ਡੀ ਈ ਓ ਸੈਕੰਡਰੀ ਨੂੰ ਮੰਗ ਪੱਤਰ ਦਿੱਤਾ ਗਿਆ। ਪਰ ਮਸਲਾ ਹੱਲ ਹੁੰਦਾ ਨਾ ਦੇਖ ਕੇ ਅਧਿਆਪਕਾਂ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਗੇਟ ਉੱਪਰ ਧਰਨਾ ਲਗਾ ਦਿੱਤਾ।

ਅਧਿਆਪਕ ਆਗੂਆਂ ਰਾਜਵਿੰਦਰ ਬੈਹਣੀਵਾਲ, ਸਤੀਸ਼ ਕੁਮਾਰ, ਸੁਖਵੀਰ ਸਿੰਘ ਬੱਬੀ ਨੇ ਕਿਹਾ ਨਸ਼ੇੜੀਆਂ ਦੇ ਕਾਰਨ ਦੁਪਹਿਰ ਦੇ ਸਮੇਂ ਇਕੱਲੇ ਔਰਤ ਅਧਿਆਪਕ ਗਲੀਆਂ ਵਿੱਚ ਘੁੰਮ ਕੇ ਜਨ ਗਣਨਾ ਕਿਵੇਂ ਕਰਨਗੇ। ਉਹਨਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਕੌਣ ਲਵੇਗਾ?

ਅਧਿਆਪਕ ਆਗੂਆਂ ਮਨਮੋਹਨ ਸਿੰਘ, ਰਾਜਵਿੰਦਰ ਮੀਰ, ਨਵੀਨ ਬੋਹਾ, ਧਰਮਿੰਦਰ ਹੀਰੇਵਾਲਾ ਅਤੇ ਸਹਿਦੇਵ ਸਿੰਘ ਨੇ ਕਿਹਾ ਕਿ ਅਧਿਆਪਕਾਂ ਦੀਆਂ ਦੋ-ਦੋ ਅਤੇ ਤਿੰਨ-ਤਿੰਨ ਥਾਂ ਤੇ ਡਿਊਟੀਆਂ ਲਗਾਈਆਂ ਦਿਤੀਆਂ ਹਨ। ਉਹਨਾਂ ਕਿਹਾ ਕਿ ਇੱਕੋ ਸਮੇਂ ਜਨ ਗਣਨਾ, ਡਰੱਗ ਸਰਵੇ, ਬੀ ਐੱਲ ਓਜ਼ ਨੂੰ ਐੱਸ ਆਈ ਆਰ ਅਤੇ ਨਗਰ ਕੌਂਸਲ ਚੋਣਾਂ ਵਿੱਚ ਡਿਊਟੀਆਂ ਲਗਾਈਆਂ ਦਿਤੀਆਂ ਹਨ, ਜੋ ਅਧਿਆਪਕ ਕਿਸੇ ਵੀ ਤਰ੍ਹਾਂ ਨੇਪਰੇ ਨਹੀਂ ਚਾੜ੍ਹ ਸਕਦੇ।

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਅਨੇਕਾਂ ਤਰ੍ਹਾਂ ਦੀਆਂ ਗ਼ੈਰ ਵਿਦਿਅਕ ਡਿਊਟੀਆਂ ਲਗਾਉਣ ਕਰ ਕੇ ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਖ਼ਤਮ ਹੋ ਚੁੱਕਾ ਹੈ। ਅੰਤ ਵਿੱਚ ਡੀ ਈ ਓ ਵੱਲੋਂ ਕੱਲ੍ਹ ਆਨ ਡਿਊਟੀ ਜਨ ਗਣਨਾ ਜਾਰੀ ਕਰਨ ਦਾ ਪੱਤਰ ਜ਼ਾਰੀ ਕਰਨ ਦੇ ਭਰੋਸੇ ਤੇ ਧਰਨਾ ਚੁੱਕਿਆ ਗਿਆ।

ਆਗੂਆਂ ਨੇ ਕਿਹਾ ਕਿ ਜੇਕਰ ਕੱਲ੍ਹ ਪੱਤਰ ਜਾਰੀ ਨਾ ਹੋਇਆ ਤਾਂ ਕੱਲ੍ਹ ਸਕੂਲ ਟਾਈਮ ਤੋਂ ਬਾਅਦ ਜ਼ਿਲਾ ਪ੍ਰਬੰਧਕੀ ਕੰਪਲੈਕਸ ਘੇਰਿਆ ਜਾਵੇਗਾ। ਇਸ ਸਮੇਂ ਸੁਖਵੀਰ ਕੌਰ, ਰਿੰਪੀ ਰਾਣੀ, ਅਮਨਦੀਪ ਕੌਰ, ਰਾਜਪਾਲ ਸਿੰਘ, ਅਨਮੋਲਦੀਪ ਸਿੰਘ, ਗੁਰਵਿੰਦਰ ਮਾਖਾ, ਗੁਰਪ੍ਰੀਤ ਭੀਖੀ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਪਲਵਿੰਦਰ ਸਿੰਘ, ਕੁਲਦੀਪ ਖਾਰਾ, ਕੁਲਵਿੰਦਰ ਸਿੰਘ, ਰਾਕੇਸ਼ ਕੁਮਾਰ ਹਾਜ਼ਰ ਸਨ।

 

ਅਨੋਖੀ ਸਾਂਝ: Mohali Hero Homes ‘ਚ 60 ਸਾਲ ਤੋਂ ਉੱਪਰ ਦੀਆਂ ਬੀਬੀਆਂ ਨੇ ਕਰਵਾਇਆ ਵਿਸ਼ੇਸ਼ ਸਮਾਗਮ

 

ਅਨੋਖੀ ਸਾਂਝ: Mohali Hero Homes ‘ਚ 60 ਸਾਲ ਤੋਂ ਉੱਪਰ ਦੀਆਂ ਬੀਬੀਆਂ ਨੇ ਕਰਵਾਇਆ ਵਿਸ਼ੇਸ਼ ਸਮਾਗਮ

ਕਲੱਬ ਹਾਊਸ ਵਿੱਚ ਬਜ਼ੁਰਗ ਔਰਤਾਂ ਨੇ ਨਾਚ, ਗਾਣੇ, ਤੰਬੋਲਾ ਅਤੇ ਸੰਗੀਤ ਰਾਹੀਂ ਬੰਨ੍ਹਿਆ ਰੰਗ

ਬੀਬੀ ਕੰਵਲਜੀਤ ਕੌਰ ਨੇ ਸੱਸ ਬਣਨ ਦੀ ਖ਼ੁਸ਼ੀ ਸਾਰੀਆਂ ਹਮ-ਉਮਰ ਸਹੇਲੀਆਂ ਨਾਲ ਸਾਂਝੀ ਕੀਤੀ

“ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਇਕੱਤਰਤਾਵਾਂ ਦਾ ਸਿਲਸਿਲਾ ਰਹੇਗਾ ਜਾਰੀ” – ਬੀਬੀਆਂ ਦਾ ਵਾਅਦਾ

ਮੋਹਾਲੀ, 18 ਮਈ 2026:

ਮੋਹਾਲੀ ਦੇ ਸੈਕਟਰ-88 ਸਥਿਤ ਪ੍ਰਸਿੱਧ ਰਿਹਾਇਸ਼ੀ ਸੁਸਾਇਟੀ ‘ਹੀਰੋ ਹੋਮਸ’ (Mohali Hero Homes) ਵਿੱਚ ਇੱਕ ਬਹੁਤ ਹੀ ਖ਼ੂਬਸੂਰਤ ਅਤੇ ਅਨੋਖੀ ਸਾਂਝ ਦੀ ਮਿਸਾਲ ਦੇਖਣ ਨੂੰ ਮਿਲੀ। ਇੱਥੇ ਰਹਿਣ ਵਾਲੀਆਂ 60 ਸਾਲ ਤੋਂ ਉੱਪਰ ਦੀਆਂ ਬਜ਼ੁਰਗ ਔਰਤਾਂ ਵੱਲੋਂ ਜ਼ਿੰਦਗੀ ਦੇ ਰੰਗਾਂ ਨੂੰ ਮਾਣਨ ਅਤੇ ਆਪਸੀ ਸਾਂਝ ਵਧਾਉਣ ਲਈ ਇੱਕ ਵਿਸ਼ੇਸ਼ ਅਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ।

ਸੁਸਾਇਟੀ ਦੇ ਕਲੱਬ ਹਾਊਸ ਵਿਖੇ ਹੋਏ ਇਸ ਸਮਾਗਮ ਦੌਰਾਨ ਉਮਰ ਦੇ ਇਸ ਪੜਾਅ ‘ਤੇ ਪਹੁੰਚ ਚੁੱਕੀਆਂ ਬੀਬੀਆਂ ਦਾ ਉਤਸ਼ਾਹ ਦੇਖਣਯੋਗ ਸੀ। ਸਾਰੀਆਂ ਔਰਤਾਂ ਨੇ ਮਿਲ ਕੇ ਨਾਚ-ਗਾਣੇ, ਤੰਬੋਲਾ, ਗੀਤ-ਸੰਗੀਤ ਅਤੇ ਹੋਰ ਕਈ ਤਰ੍ਹਾਂ ਦੀਆਂ ਮਨੋਰੰਜਕ ਗਤੀਵਿਧੀਆਂ ਵਿੱਚ ਵਧ-ਚੜ੍ਹ ਕੇ ਹਿੱਸਾ ਲਿਆ।

ਇਸ ਦੌਰਾਨ ਬੀਬੀਆਂ ਨੇ ਆਪਣੀ ਜਵਾਨੀ ਦੇ ਦਿਨਾਂ ਅਤੇ ਬੀਤੇ ਸਮੇਂ ਦੀਆਂ ਖ਼ੱਟੀਆਂ-ਮਿੱਠੀਆਂ ਪੁਰਾਣੀਆਂ ਯਾਦਾਂ ਵੀ ਇੱਕ-ਦੂਜੇ ਨਾਲ ਸਾਂਝੀਆਂ ਕੀਤੀਆਂ, ਜਿਸ ਨਾਲ ਮਾਹੌਲ ਕਾਫ਼ੀ ਜਜ਼ਬਾਤੀ ਅਤੇ ਖ਼ੁਸ਼ਗਵਾਰ ਹੋ ਗਿਆ।

ਇਸ ਸਮਾਗਮ ਦੀ ਸਭ ਤੋਂ ਖ਼ਾਸ ਅਤੇ ਵੱਖਰੀ ਗੱਲ ਇਹ ਰਹੀ ਕਿ ਸੁਸਾਇਟੀ ਦੀ ਵਸਨੀਕ ਬੀਬੀ ਕੰਵਲਜੀਤ ਕੌਰ ਨੇ ਸੱਸ ਬਣਨ ਦੀ ਖ਼ੁਸ਼ੀ ਵਿੱਚ ਸਾਰੀਆਂ ਬੀਬੀਆਂ ਨੂੰ ਇੱਕ ਸ਼ਾਨਦਾਰ ਪਾਰਟੀ ਦਿੱਤੀ। ਘਰ ਵਿੱਚ ਨੂੰਹ ਆਉਣ ਦੀ ਇਸ ਵੱਡੀ ਖ਼ੁਸ਼ੀ ਨੂੰ ਜਿਸ ਤਰੀਕੇ ਨਾਲ ਉਨ੍ਹਾਂ ਨੇ ਆਪਣੀਆਂ ਹਮਉਮਰ ਬਜ਼ੁਰਗ ਔਰਤਾਂ ਨਾਲ ਮਿਲ ਕੇ ਮਨਾਇਆ, ਉਹ ਸਮਾਜ ਲਈ ਇੱਕ ਬਹੁਤ ਹੀ ਪਿਆਰਾ ਸੁਨੇਹਾ ਹੈ।

ਇਸ ਮੌਕੇ ਇਕੱਤਰ ਹੋਈਆਂ ਸਾਰੀਆਂ ਔਰਤਾਂ ਨੇ ਆਪਸ ਵਿੱਚ ਵਾਅਦਾ ਕੀਤਾ ਕਿ ਰੋਜ਼ਾਨਾ ਦੀ ਭੱਜ-ਦੌੜ ਅਤੇ ਘਰੇਲੂ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਉਹ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਮਿਲਣੀਆਂ ਅਤੇ ਇਕੱਤਰਤਾਵਾਂ ਕਰਦੀਆਂ ਰਹਿਣਗੀਆਂ ਤਾਂ ਜੋ ਆਪਸੀ ਪਿਆਰ ਬਣਿਆ ਰਹੇ।

ਇਸ ਰੰਗਾਰੰਗ ਸਮਾਗਮ ਵਿੱਚ ਬਲਵੰਤ ਕੌਰ, ਸੰਤੋਸ਼ ਠਾਕੁਰ, ਡੇਜ਼ੀ, ਆਸ਼ਾ ਛਾਬੜਾ, ਸੁਸ਼ਮਾ, ਸਵੀਟੀ, ਰੇਨੂੰ ਅਹੂਜਾ ਅਤੇ ਰੀਟਾ ਸਮੇਤ ਵੱਡੀ ਗਿਣਤੀ ਵਿੱਚ ਸੁਸਾਇਟੀ ਦੀਆਂ ਬੀਬੀਆਂ ਸ਼ਾਮਲ ਹੋਈਆਂ।

 

 

School Bomb Threat: ਪੰਜਾਬ ‘ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 

School Bomb Threat: ਪੰਜਾਬ ‘ਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਸਕੂਲਾਂ ਨੂੰ ਈ-ਮੇਲ ਰਾਹੀਂ ਭੇਜੀ ਗਈ ਬੰਬ ਨਾਲ ਉਡਾਉਣ ਦੀ ਖ਼ੌਫ਼ਨਾਕ ਧਮਕੀ- ਧੂਰੀ ਰੇਲਵੇ ਸਟੇਸ਼ਨ ਨੂੰ ਵੀ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਇਲਾਕੇ ‘ਚ ਹੜਕੰਪ

ਮੌਕੇ ‘ਤੇ ਪਹੁੰਚੀਆਂ ਪੁਲਿਸ ਅਤੇ ਬੰਬ ਸਕੁਐਡ ਦੀਆਂ ਟੀਮਾਂ; ਵੱਡੇ ਪੱਧਰ ‘ਤੇ ਚਲਾਈ ਗਈ ਸਰਚ ਮੁਹਿੰਮ- ਜਾਂਚ ਦੌਰਾਨ ਸਕੂਲਾਂ ਅਤੇ ਸਟੇਸ਼ਨ ਤੋਂ ਨਹੀਂ ਮਿਲੀ ਕੋਈ ਵੀ ਸ਼ੱਕੀ ਵਸਤੂ

ਸੰਗਰੂਰ/ਮਲੇਰਕੋਟਲਾ, 18 ਮਈ 2026 (School Bomb Threat): ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦਿਆਂ ਸ਼ਰਾਰਤੀ ਅਨਸਰਾਂ ਵੱਲੋਂ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਵੱਡੀ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਇੱਥੋਂ ਦੇ ਕਈ ਨਾਮਵਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਖ਼ੌਫ਼ਨਾਕ ਧਮਕੀ ਮਿਲੀ ਹੈ। ਇਸ ਦੇ ਨਾਲ ਹੀ ਧੂਰੀ ਦੇ ਰੇਲਵੇ ਸਟੇਸ਼ਨ ਨੂੰ ਵੀ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮੱਚ ਗਿਆ ਅਤੇ ਹਾਲਾਤ ਤਣਾਅਪੂਰਨ ਹੋ ਗਏ।

ਇਹ ਵੀ ਪੜ੍ਹੋ-ਪੰਜਾਬ ਦੇ ਸਕੂਲਾਂ ‘ਚ ਗਰਮੀਆਂ ਦੀਆਂ ਛੁੱਟੀਆਂ ਬਾਰੇ ਵੱਡੀ ਅਪਡੇਟ, ਪੜ੍ਹੋ ਵੇਰਵਾ 

ਜਾਣਕਾਰੀ ਮੁਤਾਬਕ ਇਹ ਧਮਕੀ ਦੋ ਵੱਖ-ਵੱਖ ਥਾਵਾਂ, ਯਾਨੀ ਸੰਗਰੂਰ ਅਤੇ ਮਲੇਰਕੋਟਲਾ ਦੇ ਸਕੂਲਾਂ ਨੂੰ ਅਧਿਕਾਰਤ ਈ-ਮੇਲ ਰਾਹੀਂ ਭੇਜੀ ਗਈ ਸੀ। ਮੇਲ ਵਿੱਚ ਲਿਖਿਆ ਗਿਆ ਸੀ ਕਿ ਸਕੂਲਾਂ ਨੂੰ ਬੰਬ (ਵਰਮ) ਨਾਲ ਉਡਾ ਦਿੱਤਾ ਜਾਵੇਗਾ।

ਜਿਉਂ ਹੀ ਸਕੂਲ ਪ੍ਰਬੰਧਕਾਂ ਨੂੰ ਇਸ ਸਬੰਧੀ ਪਤਾ ਲੱਗਿਆ, ਉਨ੍ਹਾਂ ਤੁਰੰਤ ਇਸ ਦੀ ਸੂਚਨਾ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ। ਇਸ ਦੇ ਨਾਲ ਹੀ ਧੂਰੀ ਰੇਲਵੇ ਸਟੇਸ਼ਨ ‘ਤੇ ਵੀ ਅਜਿਹੀ ਹੀ ਇੱਕ ਧਮਕੀ ਮਿਲਣ ਦੀ ਖ਼ਬਰ ਸਾਹਮਣੇ ਆਈ।

ਧਮਕੀ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ। ਪੁਲਿਸ ਦੀਆਂ ਉੱਚ-ਪੱਧਰੀ ਟੀਮਾਂ, ਭਾਰੀ ਪੁਲਿਸ ਫੋਰਸ ਅਤੇ ਬੰਬ ਸਕੁਐਡ (Bomb Squad) ਦੇ ਮਾਹਿਰ ਤੁਰੰਤ ਮੌਕੇ ‘ਤੇ ਪਹੁੰਚੇ।

ਸੁਰੱਖਿਆ ਏਜੰਸੀਆਂ ਵੱਲੋਂ ਬਿਨਾਂ ਕੋਈ ਦੇਰੀ ਕੀਤੇ ਪੂਰੇ ਇਲਾਕੇ ਨੂੰ ਘੇਰੇ ਵਿੱਚ ਲੈ ਲਿਆ ਗਿਆ ਅਤੇ ਸਕੂਲਾਂ ਦੇ ਨਾਲ-ਨਾਲ ਧੂਰੀ ਰੇਲਵੇ ਸਟੇਸ਼ਨ ‘ਤੇ ਵੀ ਵੱਡੇ ਪੱਧਰ ‘ਤੇ ਤਲਾਸ਼ੀ ਮੁਹਿੰਮ (Search Operation) ਸ਼ੁਰੂ ਕੀਤੀ ਗਈ।

ਬੰਬ ਸਕੁਐਡ ਦੀਆਂ ਟੀਮਾਂ ਵੱਲੋਂ ਆਧੁਨਿਕ ਯੰਤਰਾਂ ਦੀ ਮਦਦ ਨਾਲ ਸਕੂਲਾਂ ਦੇ ਕੋਨੇ-ਕੋਨੇ ਅਤੇ ਰੇਲਵੇ ਸਟੇਸ਼ਨ ਦੇ ਪੂਰੇ ਪਰਿਸਰ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਸਾਰੇ ਇਲਾਕੇ ਨੂੰ ਪੂਰੀ ਤਰ੍ਹਾਂ ਸੈਨੀਟਾਈਜ਼ ਕੀਤਾ ਗਿਆ।

ਪੰਜਾਬ ਵਾਸੀਆਂ ਅਤੇ ਬੱਚਿਆਂ ਦੇ ਮਾਪਿਆਂ ਲਈ ਰਾਹਤ ਦੀ ਖ਼ਬਰ ਇਹ ਰਹੀ ਕਿ ਪੂਰੀ ਜਾਂਚ ਤੋਂ ਬਾਅਦ ਵੀ ਸਕੂਲਾਂ ਜਾਂ ਰੇਲਵੇ ਸਟੇਸ਼ਨ ਦੇ ਅੰਦਰੋਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ, ਵਿਸਫੋਟਕ ਸਮੱਗਰੀ (Explosives) ਜਾਂ ਕੋਈ ਹੋਰ ਇਤਰਾਜ਼ਯੋਗ ਸਾਮਾਨ ਬਰਾਮਦ ਨਹੀਂ ਹੋਇਆ।

ਪੁਲਿਸ ਵੱਲੋਂ ਇਸ ਨੂੰ ਇੱਕ ਅਫ਼ਵਾਹ ਜਾਂ ਸ਼ਰਾਰਤ ਵੀ ਮੰਨਿਆ ਜਾ ਰਿਹਾ ਹੈ, ਪਰ ਸੁਰੱਖਿਆ ਦੇ ਲਿਹਾਜ਼ ਨਾਲ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ ਅਤੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।

ਫਿਲਹਾਲ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਉਸ ਈ-ਮੇਲ ਆਈਡੀ ਅਤੇ ਸਰੋਤ ਦੀ ਜਾਂਚ ਕੀਤੀ ਜਾ ਰਹੀ ਹੈ, ਜਿੱਥੋਂ ਇਹ ਧਮਕੀ ਭੇਜੀ ਗਈ ਸੀ, ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ।

 

SSC Stenographer Recruitment: 12ਵੀਂ ਪਾਸ ਨੌਜਵਾਨਾਂ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

 

SSC Stenographer Recruitment: 12ਵੀਂ ਪਾਸ ਨੌਜਵਾਨਾਂ ਲਈ ਨਿਕਲੀਆਂ ਸਰਕਾਰੀ ਨੌਕਰੀਆਂ, ਜਲਦੀ ਕਰੋ ਅਪਲਾਈ

SSC Stenographer Recruitment: ਸਟੈਨੋਗ੍ਰਾਫਰ ਦੇ ਅਹੁਦਿਆਂ ‘ਤੇ ਅਪਲਾਈ ਕਰਨ ਦਾ ਅੱਜ ਆਖਰੀ ਮੌਕਾ; ssc.gov.in ‘ਤੇ ਤੁਰੰਤ ਕਰੋ ਰਜਿਸਟ੍ਰੇਸ਼ਨ

12ਵੀਂ ਪਾਸ ਉਮੀਦਵਾਰਾਂ ਲਈ ਸਰਕਾਰੀ ਨੌਕਰੀ ਦਾ ਸੁਨਹਿਰੀ ਮੌਕਾ- 20 ਅਤੇ 21 ਮਈ ਨੂੰ ਫਾਰਮ ਵਿੱਚ ਸੁਧਾਰ (Correction) ਕਰਨ ਦੀ ਮਿਲੇਗੀ ਸਹੂਲਤ

ਜਨਰਲ ਅਤੇ ਓ.ਬੀ.ਸੀ. ਲਈ 100 ਰੁਪਏ ਫੀਸ; ਮਹਿਲਾਵਾਂ ਅਤੇ SC/ST ਵਰਗ ਨੂੰ ਪੂਰੀ ਛੋਟ

ਨਵੀਂ ਦਿੱਲੀ/ਚੰਡੀਗੜ੍ਹ, 18 ਮਈ 2026 (SSC Stenographer Recruitment)- ਕਰਮਚਾਰੀ ਚੋਣ ਕਮਿਸ਼ਨ (SSC) ਵੱਲੋਂ ਸਟੈਨੋਗ੍ਰਾਫਰ (ਗ੍ਰੇਡ-ਸੀ ਅਤੇ ਡੀ) ਦੇ ਅਹੁਦਿਆਂ ‘ਤੇ ਕੱਢੀ ਗਈ ਭਰਤੀ ਲਈ ਅਪਲਾਈ ਕਰਨ ਦਾ ਅੱਜ ਉਮੀਦਵਾਰਾਂ ਕੋਲ ਆਖਰੀ ਮੌਕਾ ਹੈ।

ਜੋ ਉਮੀਦਵਾਰ ਬਤੌਰ ਸਟੈਨੋਗ੍ਰਾਫਰ ਸਰਕਾਰੀ ਨੌਕਰੀ ਹਾਸਲ ਕਰਨਾ ਚਾਹੁੰਦੇ ਹਨ, ਪਰ ਕਿਸੇ ਕਾਰਨ ਕਰਕੇ ਹੁਣ ਤੱਕ ਫਾਰਮ ਨਹੀਂ ਭਰ ਸਕੇ, ਉਹ ਅੱਜ ਹੀ ਆਪਣੀ ਬੇਨਤੀ ਜਮ੍ਹਾਂ ਕਰਵਾ ਦੇਣ।

ਇਹ ਵੀ ਪੜ੍ਹੋ- 10th Pass Govt Jobs: 10ਵੀਂ ਪਾਸ ਨੌਜਵਾਨਾਂ ਨੂੰ ਮਿਲੇਗੀ ਸਰਕਾਰੀ ਨੌਕਰੀ…, ਛੇਤੀ ਕਰੋ ਅਪਲਾਈ

ਸਾਰੇ ਯੋਗ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅੱਜ ਹੀ ਬਿਨਾਂ ਦੇਰੀ ਕੀਤੇ ਆਨਲਾਈਨ ਅਪਲਾਈ ਪ੍ਰਕਿਰਿਆ ਨੂੰ ਪੂਰਾ ਕਰ ਲੈਣ, ਕਿਉਂਕਿ ਇਸ ਤੋਂ ਬਾਅਦ ਕਮਿਸ਼ਨ ਵੱਲੋਂ ਦੁਬਾਰਾ ਮੌਕਾ ਨਹੀਂ ਦਿੱਤਾ ਜਾਵੇਗਾ।

ਐਸ.ਐਸ.ਸੀ. ਵੱਲੋਂ ਉਮੀਦਵਾਰਾਂ ਨੂੰ ਉਨ੍ਹਾਂ ਦੇ ਬਿਨੈ-ਪੱਤਰ (Application Form) ਵਿੱਚ ਗਲਤੀਆਂ ਸੁਧਾਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਜੋ ਉਮੀਦਵਾਰ ਆਪਣੇ ਫਾਰਮ ਵਿੱਚ ਕੋਈ ਸੋਧ ਜਾਂ ਸੁਧਾਰ ਕਰਨਾ ਚਾਹੁੰਦੇ ਹਨ, ਉਹ 20 ਅਤੇ 21 ਮਈ ਨੂੰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ‘ਕਰੈਕਸ਼ਨ’ ਕਰ ਸਕਦੇ ਹਨ।

ਇਹ ਵੀ ਪੜ੍ਹੋ- Railway Recruitment: 10ਵੀਂ ਪਾਸ ਨੌਜਵਾਨਾਂ ਲਈ ਰੇਲਵੇ ‘ਚ ਨਿਕਲੀਆਂ 11000 ਨੌਕਰੀਆਂ, 14 ਜੂਨ ਤੱਕ ਕਰੋ ਅਪਲਾਈ

ਯੋਗਤਾ ਅਤੇ ਉਮਰ ਸੀਮਾ (Eligibility & Age Limit)

ਇਨ੍ਹਾਂ ਅਹੁਦਿਆਂ ‘ਤੇ ਅਪਲਾਈ ਕਰਨ ਲਈ ਉਮੀਦਵਾਰ ਦਾ ਭਾਰਤ ਦੇ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ/ਸਕੂਲ ਤੋਂ 12ਵੀਂ ਜਮਾਤ (Class 12th) ਪਾਸ ਹੋਣਾ ਲਾਜ਼ਮੀ ਹੈ।

ਉਮੀਦਵਾਰਾਂ ਦੀ ਉਮਰ 18 ਤੋਂ 30 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 01 ਅਗਸਤ 2026 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ।

ਇਸ ਤੋਂ ਇਲਾਵਾ ਰਾਖਵੇਂ ਵਰਗ (Reserved Categories) ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ਸੀਮਾ ਵਿੱਚ ਵਿਸ਼ੇਸ਼ ਛੋਟ ਦਿੱਤੀ ਜਾਵੇਗੀ।

ਰਜਿਸਟ੍ਰੇਸ਼ਨ ਫੀਸ (Application Fee):

ਇਸ ਭਰਤੀ ਲਈ ਜਨਰਲ (General), ਓ.ਬੀ.ਸੀ. (OBC) ਅਤੇ ਈ.ਡਬਲਿਊ.ਐਸ. (EWS) ਵਰਗ ਦੇ ਉਮੀਦਵਾਰਾਂ ਲਈ ਅਪਲਾਈ ਫੀਸ 100 ਰੁਪਏ ਨਿਰਧਾਰਿਤ ਕੀਤੀ ਗਈ ਹੈ।

ਜਦਕਿ ਐਸ.ਸੀ. (SC), ਐਸ.ਟੀ. (ST) ਅਤੇ ਸਾਰੀਆਂ ਮਹਿਲਾ ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਫੀਸ ਤੋਂ ਪੂਰੀ ਛੋਟ ਦਿੱਤੀ ਗਈ ਹੈ।

ਇਨ੍ਹਾਂ ਸਟੈਪਸ ਰਾਹੀਂ ਤੁਰੰਤ ਕਰੋ ਆਨਲਾਈਨ ਅਪਲਾਈ (How to Apply)

ਸਭ ਤੋਂ ਪਹਿਲਾਂ ਸਟਾਫ਼ ਸਿਲੈਕਸ਼ਨ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ssc.gov.in ‘ਤੇ ਜਾਓ

ਵੈੱਬਸਾਈਟ ਦੇ ਹੋਮਪੇਜ ‘ਤੇ ਜਾ ਕੇ ਪਹਿਲਾਂ ‘One Time Registration’ (OTR) ਦੀ ਪ੍ਰਕਿਰਿਆ ਪੂਰੀ ਕਰੋ

ਇਸ ਤੋਂ ਬਾਅਦ “Stenographer Grade-C & D Examination” ਵਾਲੇ ਲਿੰਕ ‘ਤੇ ਕਲਿੱਕ ਕਰੋ

ਫਾਰਮ ਵਿੱਚ ਮੰਗੀ ਗਈ ਸਾਰੀ ਜਾਣਕਾਰੀ ਨੂੰ ਧਿਆਨਪੂਰਵਕ ਦਰਜ ਕਰੋ

ਆਪਣੀ ਕੈਟਾਗਰੀ ਦੇ ਮੁਤਾਬਕ ਰਜਿਸਟ੍ਰੇਸ਼ਨ ਫੀਸ ਦਾ ਆਨਲਾਈਨ ਭੁਗਤਾਨ ਕਰੋ

ਅੰਤ ਵਿੱਚ ਫਾਰਮ ਨੂੰ ਸਬਮਿਟ ਕਰਕੇ ਭਵਿੱਖ ਦੇ ਹਵਾਲੇ ਲਈ ਇਸ ਦਾ ਇੱਕ ਪ੍ਰਿੰਟ ਆਊਟ ਕਢਵਾ ਕੇ ਆਪਣੇ ਕੋਲ ਸੁਰੱਖਿਅਤ ਰੱਖੋ

 

Petrol-Diesel Prices: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 3 ਰੁਪਏ ਵਾਧੇ ‘ਤੇ CM ਮਾਨ ਨੇ ਚੁੱਕੇ ਸਵਾਲ

 

Petrol-Diesel Prices: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 3 ਰੁਪਏ ਵਾਧੇ ‘ਤੇ CM ਮਾਨ ਨੇ ਚੁੱਕੇ ਸਵਾਲ

ਮਹਿੰਗਾਈ ਨੂੰ ਲੈ ਕੇ CM ਮਾਨ ਦਾ ਮੋਦੀ ਸਰਕਾਰ ‘ਤੇ ਤਿੱਖਾ ਹਮਲਾ; ਪਟਨਾ ਸਾਹਿਬ ਪਹੁੰਚ ਕੇ ਕਹੀਆਂ ਇਹ ਵੱਡੀਆਂ ਗੱਲਾਂ

“ਖਾੜੀ ਜੰਗ ਦਾ ਬਹਾਨਾ ਬਣਾ ਕੇ ਜਨਤਾ ‘ਤੇ ਬੋਝ ਪਾ ਰਹੀ ਹੈ ਕੇਂਦਰ ਸਰਕਾਰ, ਇਹ ਮੋਦੀ ਸਰਕਾਰ ਦਾ ਸਿੱਧਾ ਫੇਲੀਅਰ” – CM ਮਾਨ

ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

Petrol-Diesel Prices: ਪਟਨਾ/ਚੰਡੀਗੜ੍ਹ, 18 ਮਈ 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਅਤੇ ਪੈਟਰੋਲ-ਡੀਜ਼ਲ ਦੀਆਂ ਅਸਮਾਨ ਛੂਹ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਤਾਜ਼ਾ ਵਾਧੇ ‘ਤੇ ਸਖ਼ਤ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੇਸ਼ ਵਿੱਚ ਚੋਣਾਂ ਦਾ ਮਾਹੌਲ ਸੀ, ਉਦੋਂ ਤੱਕ ਕੇਂਦਰ ਸਰਕਾਰ ਨੇ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਅਤੇ ਇੱਕ ਪੈਸਾ ਵੀ ਰੇਟ ਨਹੀਂ ਵਧਾਇਆ।

ਪਰ ਜਿਵੇਂ ਹੀ ਚੋਣਾਂ ਖ਼ਤਮ ਹੋਈਆਂ, ਸਰਕਾਰ ਨੇ ਆਮ ਜਨਤਾ ਦੀ ਜੇਬ ‘ਤੇ ਡਾਕਾ ਮਾਰਦਿਆਂ ਸਿੱਧਾ ਤਿੰਨ ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ ਡੀਜ਼ਲ ਦਾ ਰੇਟ ਵਧਾ ਦਿੱਤਾ।

ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੀ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਹੁਣ ਤੇਲ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਵਾਧੇ ਦਾ ਭਾਂਡਾ ਮੋਦੀ ਸਰਕਾਰ ਵੱਲੋਂ ‘ਖਾੜੀ ਜੰਗ’ (Gulf War/International Conflicts) ਉੱਪਰ ਭੰਨਿਆ ਜਾ ਰਿਹਾ ਹੈ।

ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਅੰਤਰਰਾਸ਼ਟਰੀ ਹਾਲਾਤਾਂ ਦਾ ਮਸਲਾ ਨਹੀਂ, ਬਲਕਿ ਮੋਦੀ ਸਰਕਾਰ ਦਾ ਸਿੱਧਾ-ਸਿੱਧਾ ਫੇਲੀਅਰ (ਨਾਕਾਮੀ) ਹੈ, ਜਿਸ ਦਾ ਖ਼ਾਮਿਆਜ਼ਾ ਦੇਸ਼ ਦੇ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਦੱਸਣਯੋਗ ਹੈ ਕਿ ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸਿਆਸੀ ਮਾਹੌਲ ਇੱਕ ਵਾਰ ਫਿਰ ਗਰਮਾ ਗਿਆ ਹੈ ਅਤੇ ਆਮ ਆਦਮੀ ਪਾਰਟੀ ਨੇ ਕੇਂਦਰ ਖ਼ਿਲਾਫ਼ ਮੋਰਚਾ ਖੋਲ੍ਹਣ ਦੇ ਸੰਕੇਤ ਦਿੱਤੇ ਹਨ।