ਸ਼ੁੱਕਰਵਾਰ, ਮਾਰਚ 13, 2026
Home Blog Page 40

ਵੱਡੀ ਖ਼ਬਰ: ਪੰਜਾਬ ‘ਚ 7 ਕਰੋੜ ਦੀ ਠੱਗੀ! ED ਵੱਲੋਂ 1.76 ਕਰੋੜ ਰੁਪਏ ਜ਼ਬਤ

 

ਵੱਡੀ ਖ਼ਬਰ: ਪੰਜਾਬ ਚ 7 ਕਰੋੜ ਦੀ ਠੱਗੀ, ED ਵੱਲੋਂ 1.76 ਕਰੋੜ ਰੁਪਏ ਜ਼ਬਤ

ਸਾਈਬਰ ਠੱਗੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼

ਜਲੰਧਰ/ਲੁਧਿਆਣਾ 20 ਫਰਵਰੀ 2026: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਾਈਬਰ ਅਪਰਾਧ ਕਰਨ ਵਾਲੇ ਇੱਕ ਸਰਗਰਮ ਗਿਰੋਹ ਖਿਲਾਫ਼ ਸ਼ਿਕੰਜਾ ਕੱਸਦਿਆਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪਏ 1.76 ਕਰੋੜ ਰੁਪਏ ਨੂੰ ਅਸਥਾਈ ਤੌਰ ‘ਤੇ ਜ਼ਬਤ (Provisionally Attach) ਕਰ ਲਿਆ ਹੈ।

14 ਫਰਵਰੀ 2026 ਨੂੰ ਕੀਤੀ ਗਈ ਇਹ ਕਾਰਵਾਈ ਵਰਧਮਾਨ ਗਰੁੱਪ ਦੇ ਚੇਅਰਮੈਨ ਅਤੇ ਉੱਘੇ ਉਦਯੋਗਪਤੀ ਸ੍ਰੀ ਐੱਸ.ਪੀ. ਓਸਵਾਲ ਨਾਲ ਹੋਈ ਹਾਈ-ਪ੍ਰੋਫਾਈਲ ‘ਡਿਜੀਟਲ ਅਰੈਸਟ’ ਠੱਗੀ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ।

ਕੀ ਸੀ ਪੂਰਾ ਮਾਮਲਾ?

ਇਹ ਘਟਨਾ ਅਗਸਤ 2024 ਵਿੱਚ ਵਾਪਰੀ ਸੀ, ਜਦੋਂ ਧੋਖੇਬਾਜ਼ਾਂ ਨੇ ਸੀ.ਬੀ.ਆਈ. (CBI) ਅਫ਼ਸਰ ਅਤੇ ਸੁਪਰੀਮ ਕੋਰਟ ਦੇ ਅਧਿਕਾਰੀ ਬਣ ਕੇ ਸ੍ਰੀ ਓਸਵਾਲ ਨੂੰ ਦੋ ਦਿਨਾਂ ਲਈ ‘ਡਿਜੀਟਲ ਅਰੈਸਟ’ ਹੇਠ ਰੱਖਿਆ ਸੀ। ਠੱਗਾਂ ਨੇ ਸਕਾਈਪ (Skype) ਕਾਲ ਰਾਹੀਂ ਭਾਰਤ ਦੇ ਮੁੱਖ ਜੱਜ (CJI) ਦੇ ਹੋਣ ਦਾ ਵੀ ਨਾਟਕ ਕੀਤਾ ਸੀ।

ਠੱਗਾਂ ਨੇ ਉਨ੍ਹਾਂ ‘ਤੇ ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਾਮਲ ਹੋਣ ਦਾ ਝੂਠਾ ਦੋਸ਼ ਲਾਇਆ। ਵੀਡੀਓ ਰਾਹੀਂ ਨਿਰੰਤਰ ਨਿਗਰਾਨੀ ਅਤੇ ਡਰਾਵੇ ਦੀ ਵਰਤੋਂ ਕਰਦਿਆਂ, ਉਨ੍ਹਾਂ ਨੇ 82 ਸਾਲਾ ਉਦਯੋਗਪਤੀ ਨੂੰ 7 ਕਰੋੜ ਰੁਪਏ ਇੱਕ ‘ਸੀਕਰੇਟ ਸੁਪਰਵੀਜ਼ਨ ਅਕਾਊਂਟ’ ਵਿੱਚ ਟਰਾਂਸਫਰ ਕਰਨ ਲਈ ਮਜਬੂਰ ਕੀਤਾ।

ਈਡੀ ਦੇ ਜਲੰਧਰ ਜ਼ੋਨਲ ਦਫ਼ਤਰ ਨੇ ਗੈਰ-ਕਾਨੂੰਨੀ ਫੰਡਾਂ ਦੇ ਗੁੰਝਲਦਾਰ ਤਾਣੇ-ਬਾਣੇ ਦਾ ਖੁਲਾਸਾ ਕੀਤਾ ਹੈ। ਜ਼ਬਤ ਕੀਤੇ ਗਏ 1.76 ਕਰੋੜ ਰੁਪਏ ‘ਮੈਸਰਜ਼ ਮ੍ਰਿਤੁੰਜੈ ਮਲਟੀਟਰੇਡ’ (M/s Mrityunjya Multitrade) ਦੇ ਖਾਤੇ ਵਿੱਚੋਂ ਮਿਲੇ ਹਨ। ਇਹ ਇੱਕ ਅਜਿਹੀ ਸੰਸਥਾ ਹੈ ਜਿਸ ਦੀ ਵਰਤੋਂ ਕਈ ਸਾਈਬਰ ਠੱਗੀਆਂ ਦੀ ਰਕਮ ਨੂੰ ਇੱਧਰ-ਉੱਧਰ ਕਰਨ ਲਈ ਕੀਤੀ ਜਾਂਦੀ ਸੀ।

ਇਸ ਮਾਮਲੇ ਵਿੱਚ ਦੋ ਮੁੱਖ ਮੁਲਜ਼ਮ ਰੂਮੀ ਕਲਿਤਾ (ਗ੍ਰਿਫ਼ਤਾਰੀ: 23 ਦਸੰਬਰ 2025) ਅਤੇ ਅਰਪਿਤ ਰਾਠੌਰ (ਗ੍ਰਿਫ਼ਤਾਰੀ: 31 ਦਸੰਬਰ 2025) ਇਸ ਵੇਲੇ ਨਿਆਂਇਕ ਹਿਰਾਸਤ ਵਿੱਚ ਹਨ। ਰਾਠੌਰ ਦੇ ਵਿਦੇਸ਼ੀ ਗਿਰੋਹਾਂ ਨਾਲ ਸਬੰਧ ਸਨ ਅਤੇ ਉਹ ਫੰਡਾਂ ਨੂੰ ਵਿਦੇਸ਼ਾਂ ਵਿੱਚ ਭੇਜਣ ਵਿੱਚ ਮਦਦ ਕਰਦਾ ਸੀ।

ਜਾਂਚ ਵਿੱਚ ਪਤਾ ਲੱਗਿਆ ਕਿ ਅਪਰਾਧ ਦੀ ਕਮਾਈ ਨੂੰ ‘ਫਰੋਜ਼ਨਮੈਨ ਵੇਅਰਹਾਊਸਿੰਗ ਐਂਡ ਲੌਜਿਸਟਿਕਸ’ ਵਰਗੀਆਂ ਕੰਪਨੀਆਂ ਰਾਹੀਂ ਘੁਮਾਇਆ ਗਿਆ। ਰਕਮ ਦਾ ਇੱਕ ਹਿੱਸਾ USDT (ਕ੍ਰਿਪਟੋਕਰੰਸੀ) ਵਿੱਚ ਬਦਲ ਦਿੱਤਾ ਗਿਆ ਅਤੇ ਬਾਕੀ ਪੈਸਾ ਵਪਾਰਕ ਲੈਣ-ਦੇਣ ਦੇ ਬਹਾਨੇ ਵਿਦੇਸ਼ਾਂ ਵਿੱਚ ਭੇਜਿਆ ਗਿਆ।

ਇਹ ਗਿਰੋਹ ਸਿਰਫ਼ ਓਸਵਾਲ ਕੇਸ ਤੱਕ ਸੀਮਤ ਨਹੀਂ ਸੀ। ਇਸੇ ਬੈਂਕ ਖਾਤੇ ਨਾਲ ਸਾਈਬਰ ਅਪਰਾਧ ਦੀਆਂ ਘੱਟੋ-ਘੱਟ 8 ਹੋਰ FIRs ਜੁੜੀਆਂ ਹੋਈਆਂ ਹਨ। ਇਹ ਗਿਰੋਹ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਕਰਜ਼ੇ ਜਾਂ ਨੌਕਰੀ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਾਂ ‘ਤੇ ਬੈਂਕ ਖਾਤੇ ਖੁਲ੍ਹਵਾਉਂਦਾ ਸੀ।

ਭਾਰਤ ਸਰਕਾਰ ਅਤੇ ED ਨੇ ਮੁੜ ਦੁਹਰਾਇਆ ਹੈ ਕਿ ‘ਡਿਜੀਟਲ ਅਰੈਸਟ’ ਕੋਈ ਕਾਨੂੰਨੀ ਪ੍ਰਕਿਰਿਆ ਨਹੀਂ ਹੈ। ਕੋਈ ਵੀ ਜਾਂਚ ਏਜੰਸੀ ਵੀਡੀਓ ਕਾਲ ਰਾਹੀਂ ਕਿਸੇ ਸ਼ੱਕੀ ਵਿਅਕਤੀ ਤੋਂ ਕੇਸ ਖਤਮ ਕਰਨ ਲਈ ਪੈਸਿਆਂ ਦੀ ਮੰਗ ਨਹੀਂ ਕਰਦੀ।

 

ਮੁਲਾਜ਼ਮਾਂ ਦੀਆਂ ਤਨਖ਼ਾਹ ਅਤੇ ਪੈਨਸ਼ਨ ਦਾ ਮਸਲਾ ਹੋਇਆ ਹੱਲ- PRTC ਚੇਅਰਮੈਨ ਦਾ ਦਾਅਵਾ

 

PRTC ਅਤੇ ਕੰਟਰੈਕਟ ਵਰਕਰਾਂ ਵਿਚਾਲੇ ਬਣੀ ਸਹਿਮਤੀ; ਤਨਖ਼ਾਹ ਤੇ ਪੈਨਸ਼ਨ ਦਾ ਮਸਲਾ ਹੋਇਆ ਹੱਲ

PRTC ਚੇਅਰਮੈਨ ਤੇ ਕੰਟਰੈਕਟ ਵਰਕਰਾਂ ਵਿਚਾਲੇ ਅਹਿਮ ਬੈਠਕ; ਤਨਖ਼ਾਹ ਤੇ ਪੁਲਿਸ ਕੇਸਾਂ ਦੇ ਮਸਲਿਆਂ ‘ਤੇ ਹੋਈ ਚਰਚਾ

ਮੁਲਾਜ਼ਮਾਂ ਨੇ ਸਮੇਂ ਸਿਰ ਤਨਖ਼ਾਹ ਤੇ ਪੈਨਸ਼ਨ ਮਿਲਣ ‘ਤੇ ਚੇਅਰਮੈਨ ਦਾ ਕੀਤਾ ਧੰਨਵਾਦ; ਜੇਲ੍ਹ ਤੋਂ ਰਿਹਾਅ ਹੋਣ ਵਾਲੀ ਮੈਨਪਾਵਰ ਨੂੰ ਮੁੜ ਡਿਊਟੀ ‘ਤੇ ਰੱਖਣ ਦੀ ਉੱਠੀ ਮੰਗ

ਪੀ.ਆਰ.ਟੀ.ਸੀ ਚੇਅਰਮੈਨ ਜੁਨੇਜਾ ਵੱਲੋਂ ਪੰਜਾਬ ਰੋਡਵੇਜ / ਪਨਬੱਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ (ਰਜਿ.25/11) ਨਾਲ ਮੀਟਿੰਗ, ਪੁਲਿਸ ਕੇਸ ਵਾਲੀ ਮਾਨਵਸ਼ਕਤੀ ਤੇ ਤਨਖਾਹ ਮਾਮਲੇ ’ਤੇ ਚਰਚਾ

ਪਟਿਆਲਾ ਤੇ ਸੰਗਰੂਰ ਦੇ ਕੇਸਾਂ ਬਾਰੇ ਸਰਕਾਰ ਪੱਧਰ ’ਤੇ ਵਿਚਾਰ ਜਾਰੀ, ਚੇਅਰਮੈਨ ਵੱਲੋਂ ਕਰਮਚਾਰੀਆਂ ਨੂੰ ਭਰੋਸਾ

ਵਰਕਰਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਨਖ਼ਾਹ ਤੇ ਪੈਨਸ਼ਨ ਦੀ ਸਮੱਸਿਆ ਹੱਲ ਹੋਣ ‘ਤੇ ਮੁਲਾਜ਼ਮਾਂ ਵੱਲੋਂ ਚੇਅਰਮੈਨ ਜੁਨੇਜਾ ਦਾ ਧੰਨਵਾਦ

ਪਟਿਆਲਾ, 20 ਫਰਵਰੀ 2026:

ਅੱਜ ਪੰਜਾਬ ਰੋਡਵੇਜ / ਪਨਬੱਸ ਪੀ.ਆਰ.ਟੀ.ਸੀ ਕੰਟਰੈਕਟ ਵਰਕਰ ਯੂਨੀਅਨ (ਰਜਿ 25/11) ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨਾਲ ਬੈਠਕ ਕਰਕੇ ਯੂਨੀਅਨ ਦੇ ਅਹਿਮ ਮੁੱਦਿਆਂ ’ਤੇ ਵਿਚਾਰ ਕੀਤਾ।

ਚੇਅਰਮੈਨ ਜੁਨੇਜਾ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਕਿ ਸਾਰੇ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਨਿੱਜੀ ਤੌਰ ’ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਨਾਲ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ।

ਮੁਲਾਜ਼ਮਾਂ ਨੇ ਹੜਤਾਲ ਦੌਰਾਨ ਦਰਜ ਪੁਲਿਸ ਕੇਸ ਵਾਲੀ ਮਾਨਵਸ਼ਕਤੀ, ਜੇਲ੍ਹ ਵਿੱਚ ਬੰਦ ਮੈਨਪਾਵਰ ਤੇ ਕਰਮਚਾਰੀਆਂ ਦੀ ਤਨਖਾਹ ਸਮੇਂ ਸਿਰ ਜਾਰੀ ਕਰਨ ਵਰਗੇ ਮਾਮਲੇ ਵਿਚਾਰੇ। ਯੂਨੀਅਨ ਨੇ ਮੰਗ ਰੱਖੀ ਕਿ ਜਦੋਂ ਇਹ ਮਾਨਵਸ਼ਕਤੀ ਜੇਲ੍ਹ ਤੋਂ ਰਿਹਾਅ ਹੋ ਜਾਵੇ, ਤਾਂ ਉਸ ਨੂੰ ਮੁੜ ਡਿਊਟੀ ’ਤੇ ਲਗਾਇਆ ਜਾਵੇ।

ਆਗੂਆਂ ਨੇ ਚੇਅਰਮੈਨ ਜੁਨੇਜਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਕਿ ਇਸ ਮਹੀਨੇ ਵਰਕਰਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਤਨਖ਼ਾਹ ਅਤੇ ਪੈਨਸ਼ਨ ਦੀ ਸਮੱਸਿਆ ਨੂੰ ਹੱਲ ਕਰਦਿਆਂ ਸਮੇਂ ਸਿਰ ਭੁਗਤਾਨ ਯਕੀਨੀ ਬਣਾਇਆ ਗਿਆ ਹੈ।

ਮੌਜੂਦ ਅਧਿਕਾਰੀਆਂ ਨੇ ਕਿਹਾ ਕਿ ਯੂਨੀਅਨ ਹੋਈ ਮੀਟਿੰਗ ਦੌਰਾਨ ਇਨ੍ਹਾਂ ਸਾਰੇ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ ਤਾਂ ਜੋ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਜਲਦ ਅਤੇ ਢੰਗ ਨਾਲ ਹੱਲ ਕੱਢਿਆ ਜਾ ਸਕੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪ੍ਰਸ਼ਾਸਨ ਅਤੇ ਯੂਨੀਅਨ ਦਰਮਿਆਨ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਨਾਲ ਭਵਿੱਖ ਵਿੱਚ ਅਜਿਹੇ ਮਸਲਿਆਂ ਨੂੰ ਸੁਲਝਾਉਣ ਵਿੱਚ ਆਸਾਨੀ ਹੋਵੇਗੀ।

ਇਸ ਮੌਕੇ ਪੀਆਰਟੀਸੀ ਦੇ ਕਾਰਜਕਾਰੀ ਇੰਜੀਨੀਅਰ ਜਤਿੰਦਰਪਾਲ ਸਿੰਘ ਗਰੇਵਾਲ, ਜੀ.ਐਮ. ਪ੍ਰਸ਼ਾਸਨ  ਮਨਿੰਦਰਪਾਲ ਸਿੰਘ ਸਿੱਧੂ ਤੋਂ ਇਲਾਵਾ ਜੱਥੇਬੰਦੀ ਦੇ ਸੀਨੀਅਰ ਆਗੂ ਹਰਕੇਸ਼ ਕੁਮਾਰ ਵਿੱਕੀ, ਜਗਤਾਰ ਸਿੰਘ, ਰਮਨਦੀਪ ਸਿੰਘ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।

 

ਸਿੱਖਿਆ ਕ੍ਰਾਂਤੀ ਦਾ ਜਨਾਜ਼ਾ! ਹਰਜੋਤ ਬੈਂਸ ਨੇ ਖੁਦ ਦੀਆਂ ਗਲਤੀਆਂ ਦਾ ਭਾਂਡਾ ਅਧਿਆਪਕਾਂ ਸਿਰ ਭੰਨਿਆ?

 

ਸਿੱਖਿਆ ਕ੍ਰਾਂਤੀ ਦਾ ਜਨਾਜ਼ਾ! ਸਿੱਖਿਆ ਮੰਤਰੀ ਨੇ ਖੁਦ ਦੀਆਂ ਗਲਤੀਆਂ ਦਾ ਭਾਂਡਾ ਅਧਿਆਪਕਾਂ ਸਿਰ ਭੰਨਿਆ?

ਗੁਰਪ੍ਰੀਤ

ਵੈਸੇ ਤਾਂ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੀ ਇਸ ਸਰਕਾਰ ਨੇ ਸਿਵਾਏ ਸੋਸ਼ਲ ਮੀਡੀਆ ‘ਤੇ ਵਾਹੋ ਵਾਹੀ ਖੱਟਣ ਦੇ ਕੁਝ ਨਹੀਂ ਕੀਤਾ। ਸੋਸ਼ਲ ਮੀਡੀਆ ਉੱਤੇ ਇਸ ਸਰਕਾਰ ਨੇ ਆਪਣੇ ਆਪ ਨੂੰ ਬਹੁਤ ਹੀ ਇਮਾਨਦਾਰ ਅਤੇ ਸੱਚੀ ਸਰਕਾਰ ਦੱਸਿਆ ਹੈ, ਜਦੋਂ ਕਿ ਅਸਲੀਅਤ ਇਸ ਦੇ ਉਲਟ ਹੈ।

ਸਿੱਖਿਆ ਮੰਤਰੀ ਤੋਂ ਇਲਾਵਾ ਵਿੱਤ ਮੰਤਰੀ, ਮੁੱਖ ਮੰਤਰੀ ਅਤੇ ਹੋਰ ਵਿਭਾਗਾਂ ਦੇ ਮੰਤਰੀਆਂ ਵੱਲੋਂ ਜਦੋਂ ਵੀ ਕਿਸੇ ਜਗ੍ਹਾ ‘ਤੇ ਛਾਪਾ ਮਾਰਿਆ ਜਾਂਦਾ ਹੈ, ਤਾਂ ਉਹਨਾਂ ਵੱਲੋਂ ਸ਼ਰੇਆਮ ਲਾਈਵ ਹੋ ਲਿਆ ਜਾਂਦਾ ਹੈ ਅਤੇ ਇਸ ਲਾਈਵ ਨੂੰ ਦੁਨੀਆਂ ਦੇ ਮੂਹਰੇ ਵਿਖਾਇਆ ਜਾਂਦਾ ਹੈ ਕਿ ਵੇਖੋ ਅਸੀਂ ਕਿੰਨੀ ਪ੍ਰਗਤੀ ਕਰ ਰਹੇ ਹਾਂ ਤੇ ਲੋਕਾਂ ਦਾ ਧਿਆਨ ਕਿੰਨਾ ਵਧੀਆ ਤਰੀਕੇ ਨਾਲ ਰੱਖ ਰਹੇ ਹਾਂ, ਪਰ ਅਸਲ ਕਹਾਣੀ ਇਸ ਤੋਂ ਉਲਟ ਹੁੰਦੀ ਹੈ।

ਸੋਸ਼ਲ ਮੀਡੀਆ ‘ਤੇ ਵਾਹੋ ਵਾਹ ਖੱਟਣ ਵਾਸਤੇ ਮੰਤਰੀਆਂ, ਵਿਧਾਇਕਾਂ ਤੋਂ ਇਲਾਵਾ ਖੁਦ ਮੁੱਖ ਮੰਤਰੀ ਵੱਲੋਂ ਇਹੋ ਜਿਹੇ ਤਰੀਕੇ ਅਪਣਾਏ ਜਾਂਦੇ ਹਨ ਜਿਨ੍ਹਾਂ ਨੂੰ ਵੇਖ ਕੇ ਹਾਸਾ ਵੀ ਆਉਂਦਾ ਹੈ ਅਤੇ ਅਫਸੋਸ ਵੀ ਹੁੰਦਾ ਹੈ ਕਿ ਸਾਡੇ ਸੂਬੇ ਦਾ ਮੁੱਖ ਮੰਤਰੀ ਕਿਹੋ ਜਿਹਾ ਹੈ ਤੇ ਕਿਹੋ ਜਿਹੀਆਂ ਹਰਕਤਾਂ ਕਰ ਰਿਹਾ ਹੈ। ਪਿਛਲੇ ਦਿਨੀਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪੰਜਾਬ ਦੇ ਕੁਝ ਸਕੂਲਾਂ ਦਾ ਦੌਰਾ ਕੀਤਾ ਗਿਆ ਤੇ ਇਸ ਦੌਰੇ ਦੌਰਾਨ ਅਧਿਆਪਕਾਂ ਦੀਆਂ ਕਮੀਆਂ ਕੱਢਦੇ ਸਿੱਖਿਆ ਮੰਤਰੀ ਨਜ਼ਰ ਆਏ। ਸਿੱਖਿਆ ਮੰਤਰੀ ਨੇ ਸਕੂਲ ਵਿੱਚ ਐਂਟਰ ਹੁੰਦਿਆਂ ਹੀ ਜਿੱਥੇ ਆਪਣਾ ਲਾਈਵ ਪ੍ਰੋਗਰਾਮ ਸ਼ੁਰੂ ਕਰ ਦਿੱਤਾ, ਉੱਥੇ ਹੀ ਲਾਈਵ ਪ੍ਰੋਗਰਾਮ ਵਿੱਚ ਹੀ ਅਧਿਆਪਕਾਂ ਦੀ ਝਾੜ-ਝੰਬ ਕਰਨੀ ਸ਼ੁਰੂ ਕਰ ਦਿੱਤੀ।

300 ਬੱਚਿਆਂ ਪਿੱਛੇ ਤਿੰਨ ਅਧਿਆਪਕ, ਇਸ ਗੱਲ ਦਾ ਸਬੂਤ ਹੈ ਕਿ, ਸਕੂਲਾਂ ਵਿੱਚ ਅਧਿਆਪਕ ਹੀ ਪੂਰੇ ਨਹੀਂ ਹਨ। ਅਸਲੀਅਤ ਇਹ ਹੈ ਕਿ ਕਈ ਸਕੂਲਾਂ ਵਿੱਚ ਤਾਂ ਪ੍ਰਿੰਸੀਪਲ ਵੀ ਨਹੀਂ ਹਨ, ਹੈੱਡ ਟੀਚਰ ਵੀ ਨਹੀਂ ਹਨ ਅਤੇ ਹੋਰ ਤਾਂ ਹੋਰ ਅਧਿਆਪਕਾਂ ਨੂੰ ਜਿਹੜੇ ਗੈਰ-ਵਿੱਦਿਅਕ ਕੰਮ ਸੌਂਪੇ ਗਏ ਹਨ, ਉਸ ਵੱਲ ਤਾਂ ਸਿੱਖਿਆ ਮੰਤਰੀ ਵੱਲੋਂ ਧਿਆਨ ਹੀ ਨਹੀਂ ਦਿੱਤਾ ਗਿਆ। ਸ਼ਰੇਆਮ ਅਤੇ ਲਾਈਵ ਵਿੱਚ ਸਿੱਖਿਆ ਮੰਤਰੀ ਵੱਲੋਂ ਜਿੱਥੇ ਅਧਿਆਪਕਾਂ ਦੀ ਬੇਇੱਜ਼ਤੀ ਕੀਤੀ ਗਈ, ਉੱਥੇ ਹੀ ਅਧਿਆਪਕਾਂ ਨੂੰ ਇੰਨਾ ਜਲੀਲ ਕੀਤਾ ਗਿਆ ਕਿ ਉਹ ਦੱਸ ਵੀ ਨਹੀਂ ਸਕਦੇ।

ਸੋਸ਼ਲ ਮੀਡੀਆ ‘ਤੇ ਇਸ ਗੱਲ ਦੀ ਚਰਚਾ ਹੁਣ ਦੱਬ ਕੇ ਹੋਣ ਲੱਗੀ ਹੈ ਕਿ ਪੰਜਾਬ ਦੇ ਸਿੱਖਿਆ ਮੰਤਰੀ, ਸਿੱਖਿਆ ਮੰਤਰੀ ਨਹੀਂ ਬਲਕਿ ਉਹ ਸੋਸ਼ਲ ਮੀਡੀਆ ਦੇ ਮੰਤਰੀ ਬਣ ਕੇ ਰਹਿ ਚੁੱਕੇ ਹਨ। ਜਿਹੜੀ ਗੱਲ ਕਮਰਿਆਂ ਵਿੱਚ ਬੈਠ ਕੇ ਮੀਟਿੰਗਾਂ ਕਰਕੇ ਅਤੇ ਮੁਲਾਜ਼ਮਾਂ ਦੀ ਭਰਤੀ ਕਰਕੇ ਹੋ ਜਾਣੀ ਹੈ, ਉਹ ਸੋਸ਼ਲ ਮੀਡੀਆ ‘ਤੇ ਵਾਹੋ ਵਾਹੀ ਖੱਟ ਕੇ ਨਹੀਂ ਹੋਣੀ। ਸੋਸ਼ਲ ਮੀਡੀਆ ‘ਤੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸਿੱਖਿਆ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਉਸ ਨੂੰ ਵੇਖ ਕੇ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਿੱਖਿਆ ਦਾ ਜਨਾਜ਼ਾ ਕੱਢਿਆ ਜਾ ਰਿਹਾ ਹੈ ਨਾ ਕਿ ਸਿੱਖਿਆ ਨੂੰ ਸੁਧਾਰਿਆ ਜਾ ਰਿਹਾ ਹੈ।

ਪਿਛਲੇ ਚਾਰ ਸਾਲਾਂ ਵਿੱਚ ਇਸ ਸਰਕਾਰ ਵੱਲੋਂ ਇੱਕ ਵੀ ਅਧਿਆਪਕ ਦੀ ਭਰਤੀ ਨਹੀਂ ਕੀਤੀ ਗਈ। ਇਹ ਦਾਅਵਾ ਸਾਡਾ ਨਹੀਂ ਬਲਕਿ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਪਾਈ ਗਈ ਇੱਕ ਆਰ.ਟੀ.ਆਈ. ਦਾ ਹੈ, ਜਿਸ ਵਿੱਚ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਅੰਦਰ ਇੱਕ ਵੀ ਅਧਿਆਪਕ ਦੀ ਭਰਤੀ ਇਸ ਸਰਕਾਰ ਵੱਲੋਂ ਨਹੀਂ ਕੀਤੀ ਗਈ। ਪਿਛਲੀਆਂ ਸਰਕਾਰਾਂ ਦੁਆਰਾ ਕੱਢੀਆਂ ਗਈਆਂ ਭਰਤੀਆਂ ਨੂੰ ਹੀ ਇਹ ਸਰਕਾਰ ਨੇ ਪੂਰਾ ਕਰਕੇ ਆਪਣੇ ਨਾਮ ਲਿਖਵਾਇਆ ਹੈ ਕਿ ਅਸੀਂ ਇੰਨੇ ਅਧਿਆਪਕਾਂ ਦੀ ਭਰਤੀ ਕੀਤੀ, ਜਦੋਂ ਕਿ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ।

ਪੰਜਾਬ ਦੀ ਸਿੱਖਿਆ ਕ੍ਰਾਂਤੀ ਇਸ ਗੱਲ ਦਾ ਵੀ ਸਬੂਤ ਹੈ ਕਿ ਪੰਜਾਬ ਦੇ ਅੰਦਰ ਇਸ ਸਰਕਾਰ ਦੇ ਆਉਣ ਤੋਂ ਪਹਿਲਾਂ ਵੀ ਸਰਕਾਰੀ ਸਕੂਲਾਂ ਦੀ ਸਿੱਖਿਆ ਚੰਗੀ ਸੀ, ਜਦੋਂ ਕਿ ਇਹਨਾਂ ਦੀ ਸਰਕਾਰ ਆਉਂਦਿਆਂ ਸਾਰ ਹੀ ਜਿੱਥੇ ਵੱਖੋ ਵੱਖਰੇ ਦਾਅਵੇ ਕੀਤੇ ਗਏ, ਉੱਥੇ ਹੀ ਅਧਿਆਪਕਾਂ ਨੂੰ ਗੈਰ-ਵਿੱਦਿਅਕ ਕੰਮ ਸੌਂਪ ਕੇ ਉਹਨਾਂ ਦੇ ਨਾਲ ਹੀ ਧੋਖਾ ਕੀਤਾ ਗਿਆ, ਨਾਲ ਹੀ ਅਧਿਆਪਕਾਂ ‘ਤੇ ਗੈਰ ਵਿਦਿਅਕ ਕੰਮ ਸੌਂਪ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ।

ਹਾਲਾਤ ਇਹ ਬਣ ਚੁੱਕੇ ਨੇ ਕਿ ਮੁੱਖ ਮੰਤਰੀ ਦੁਆਰਾ ਚਲਾਈਆਂ ਜਾਂਦੀਆਂ ਸਕੀਮਾਂ ਜਾਂ ਫਿਰ ਇਹ ਕਹਿ ਲਓ ਕਿ ਆਮ ਆਦਮੀ ਪਾਰਟੀ ਦੁਆਰਾ ਚਲਾਈਆਂ ਜਾਂਦੀਆਂ ਸਕੀਮਾਂ ਦਾ, ਜਿੱਥੇ ਅਧਿਆਪਕਾਂ ਅਤੇ ਮੁਲਾਜ਼ਮਾਂ ਕੋਲੋਂ ਕੰਮ ਲਿਆ ਜਾ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਹਨਾਂ ਸਕੀਮਾਂ ਦੀ ਦੇਖਰੇਖ ਵਾਸਤੇ ਵੀ ਅਧਿਆਪਕਾਂ ਨੂੰ ਹੀ ਕਿਹਾ ਜਾ ਰਿਹਾ ਹੈ। ਸਰਕਾਰ ਦੇ ਚਹੇਤੇ ਅਧਿਆਪਕ ਤਾਂ ਸਰਕਾਰ ਦਾ ਕੰਮ ਖੁਸ਼ੀ ਖੁਸ਼ੀ ਕਰਦੇ ਨੇ, ਜਦੋਂ ਕਿ ਲੋਕ ਪੱਖੀ ਅਤੇ ਲੋਕਾਂ ਦਾ ਖਿਆਲ ਰੱਖਣ ਵਾਲੇ ਅਧਿਆਪਕ ਜਾਂ ਫਿਰ ਮੁਲਾਜ਼ਮ ਜਦੋਂ ਆਪਣੀ ਡਿਊਟੀ ਨਿਭਾਉਂਦੇ ਨੇ ਤਾਂ ਉਹਨਾਂ ਨੂੰ ਜਾਂ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਭੇਜ ਦਿੱਤੇ ਜਾਂਦੇ ਨੇ।

ਪੰਜਾਬ ਵਿੱਚ ਇਸ ਵੇਲੇ ਅਜਿਹਾ ਕੁਝ ਹੋ ਰਿਹਾ ਹੈ। ਮੁੱਖ ਮੰਤਰੀ ਤੀਰਥ ਯਾਤਰਾ ਤੋਂ ਇਲਾਵਾ ਹੋਰ ਜਿੰਨੀਆਂ ਵੀ ਸੇਵਾਵਾਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਅੰਦਰ ਸ਼ੁਰੂ ਕੀਤੀਆਂ ਗਈਆਂ, ਉਹਨਾਂ ਵਿੱਚ ਅਧਿਆਪਕਾਂ ਨੂੰ ਯੋਗਦਾਨ ਪਾਉਣ ਲਈ ਕਿਹਾ ਗਿਆ। ਇਹ ਵੀ ਜਾਣਕਾਰੀ ਹੈ ਕਿ ਪਿਛਲੇ ਦਿਨੀਂ ਕਰਵਾਏ ਗਏ ਸਮਾਗਮਾਂ ਵਿੱਚ ਵੀ ਅਧਿਆਪਕਾਂ ਨੂੰ ਖੂਬ ਵਰਤਿਆ ਗਿਆ। ਜਦੋਂ ਅਧਿਆਪਕਾਂ ਦੇ ਇਨਸਾਫ਼ ਦੀ ਵਾਰੀ ਆਉਂਦੀ ਹੈ ਤਾਂ ਇਹ ਸਰਕਾਰ ਚੁੱਪ ਕਰ ਜਾਂਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਦਾ ਜਨਾਜ਼ਾ ਸ਼ਰੇਆਮ ਕੱਢਿਆ ਜਾ ਰਿਹਾ ਹੈ, ਜਿਸ ਦੀਆਂ ਦੁਹਾਈਆਂ ਸੋਸ਼ਲ ਮੀਡੀਆ ‘ਤੇ ਵੀ ਮਿਲ ਰਹੀਆਂ ਨੇ।

ਭਾਵੇਂ ਕਿ ਕਈ ਇਹਨਾਂ ਦੇ ਫੀਲੇ ਇਹ ਕਹਿੰਦੇ ਹੋਏ ਨਹੀਂ ਥੱਕਦੇ ਕਿ ਸੋਸ਼ਲ ਮੀਡੀਆ ‘ਤੇ ਹੀ ਕਿਉਂ ਇਸ ਸਰਕਾਰ ਨੂੰ ਭੰਡਿਆ ਜਾ ਰਿਹਾ ਹੈ। ਵੇਖਿਆ ਜਾਵੇ ਤਾਂ, ਉਲਟਾ ਸਵਾਲ ਉਨ੍ਹਾਂ ਨੂੰ ਹੈ ਕਿ, ਜਦੋਂ ਸਰਕਾਰੀ ਹੁਕਮਾਂ ਤਹਿਤ ਕਾਰਵਾਈ ਜਾਂ ਫਿਰ ਵਧੀਆ ਫੈਸਲੇ ਹੋ ਸਕਦੇ ਹਨ ਤਾਂ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਜਾਂ ਫਿਰ ਹੋਰ ਮੰਤਰੀ ਵਿਧਾਇਕ ਕੀ ਲੈਣ ਜਾਂਦੇ ਨੇ? ਕਿਉਂ ਪੰਜਾਬੀਆਂ ਦਾ, ਮੁਲਾਜ਼ਮਾਂ, ਅਧਿਆਪਕਾਂ ਤੋਂ ਇਲਾਵਾ ਆਮ ਲੋਕਾਂ ਦਾ ਮਜ਼ਾਕ ਸੋਸ਼ਲ ਮੀਡੀਆ ਤੇ ਸੱਤਾ ਦੇ ਵਿੱਚ ਬੈਠੇ ਮੰਤਰੀਆਂ, ਵਿਧਾਇਕਾਂ ਵੱਲੋਂ ਉਡਾਇਆ ਜਾਂਦਾ ਹੈ? ਜੇਕਰ ਸੋਸ਼ਲ ਮੀਡੀਆ ਉੱਤੇ ਪੰਜਾਬੀਆਂ, ਮੁਲਾਜ਼ਮਾਂ ਅਤੇ ਅਧਿਆਪਕਾਂ ਦੀ ਭੰਡੀ ਕਰੋਗੇ ਤਾਂ ਕਿਉਂ ਨਾ, ਤੁਹਾਡੀ ਸੱਤਾਧਾਰੀ ਅਖੌਤੀ ਇਨਕਲਾਬੀਆਂ ਦੀ ਸੋਸ਼ਲ ਮੀਡੀਆ ‘ਤੇ ਹੀ ਪੋਲ ਖੋਲੀ ਜਾਵੇ?

ਖੈਰ ਵੇਖਦੇ ਹਾਂ ਕਿ ਕੀ ਬਣਦਾ ਹੈ, ਬਾਕੀ ਅਧਿਆਪਕ ਜਥੇਬੰਦੀਆਂ ਦੇ ਵੱਲੋਂ ਸਰਕਾਰ ਦੁਆਰਾ ਚੁੱਕੇ ਗਏ ਕਦਮ ਅਤੇ ਸਿੱਖਿਆ ਮੰਤਰੀ ਦੁਆਰਾ ਅਪਣਾਈ ਗਈ ਤਾਨਾਸ਼ਾਹੀ ਨੀਤੀ ਦਾ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਇਸ ਤਰੀਕੇ ਦੇ ਨਾਲ ਅਧਿਆਪਕਾਂ ਨੂੰ ਜ਼ਲੀਲ ਕਰਨਾ ਠੀਕ ਨਹੀਂ ਹੈ। ਜੇਕਰ ਸਕੂਲਾਂ ਦੇ ਵਿੱਚ ਕੋਈ ਕਮੀ ਸੀ ਤਾਂ ਉਸ ਨੂੰ ਬੈਠ ਕੇ ਸੁਲਝਾਇਆ ਜਾ ਸਕਦਾ ਸੀ। ਸਿੱਖਿਆ ਮੰਤਰੀ ਹਾਲਾਂਕਿ ਖੁਦ ਆਪਣੇ ਵੀਡੀਓ ਦੇ ਵਿੱਚ ਇਹ ਕਹਿੰਦੇ ਹੋਏ ਵਿਖਾਈ ਦੇ ਰਹੇ ਨੇ ਕਿ ਅਧਿਆਪਕਾਂ ਦੀ ਕਮੀ ਹੈ ਅਤੇ ਇੱਥੋਂ ਦੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਨੀ ਆਉਂਦੀ।

ਸਿੱਖਿਆ ਮੰਤਰੀ ਨੂੰ ਸਿੱਧਾ ਸਵਾਲ ਇਹ ਹੈ ਕਿ ਤੁਸੀਂ ਪੰਜਾਬ ਦੇ ਅੰਦਰ ਕਿੰਨੇ ਪੰਜਾਬੀ ਅਧਿਆਪਕਾਂ ਦੀ ਭਰਤੀ ਕੀਤੀ? ਕੀ ਤੁਸੀਂ ਪੰਜਾਬ ਦੇ ਸਕੂਲਾਂ ਵਿੱਚ ਸਾਰੇ ਪ੍ਰਿੰਸੀਪਲ ਦੇ ਸਕੇ ਹੋ? ਫਰਜ਼ੀ ਅੰਕੜਿਆਂ ਦੇ ਨਾਲ ਇਸ ਸਰਕਾਰ ਦੇ ਵੱਲੋਂ ਜਿੱਥੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਪਿਛਲੀਆਂ ਸਰਕਾਰਾਂ ਦੁਆਰਾ ਚਲਾਈਆਂ ਜਾਂਦੀਆਂ ਸਕੀਮਾਂ ਨੂੰ ਹੀ ਆਪਣਾ ਲੇਬਲ ਲਗਾ ਕੇ ਇਹ ਕਿਹਾ ਜਾ ਰਿਹਾ ਹੈ ਕਿ ਅਸੀਂ ਪੰਜਾਬ ਦੇ ਅੰਦਰ ਇਨਕਲਾਬ ਲਿਆ ਰਹੇ ਹਾਂ, ਜਦੋਂ ਕਿ ਇਹ ਬਿਲਕੁਲ ਝੂਠ ਹੈ।

 

ਪੰਜਾਬ ਸਕੂਲ ਬੋਰਡ ਦੀ ਲਾਪਰਵਾਹੀ; 8ਵੀਂ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ‘ਚੋਂ ਤਿੰਨ ਪ੍ਰਸ਼ਨ ਗਾਇਬ

 

ਪੰਜਾਬ ਸਕੂਲ ਬੋਰਡ ਦੀ ਲਾਪਰਵਾਹੀ; 8ਵੀਂ ਦੇ ਵਿਗਿਆਨ ਦੇ ਪ੍ਰਸ਼ਨ ਪੱਤਰ ਚੋਂ ਤਿੰਨ ਪ੍ਰਸ਼ਨ ਗਾਇਬ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੱਡੀ ਅਣਗਹਿਲੀ

ਸੰਗਰੂਰ, 20 ਫਰਵਰੀ 2026- ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਅੱਠਵੀਂ ਦੀ ਵਿਗਿਆਨ ਵਿਸ਼ੇ ਦੀ ਸਲਾਨਾ ਪ੍ਰੀਖਿਆ ਦੇ ਰਹੇ ਵਿਦਿਆਰਥੀ ਅਤੇ ਪ੍ਰੀਖਿਆ ਲੈ ਰਹੇ ਨਿਗਰਾਨ ਤੇ ਸੁਪਰਡੈਂਟ ਅੱਜ ਉਸ ਸਮੇਂ ਹੈਰਾਨ-ਪ੍ਰੇਸ਼ਾਨ ਹੋ ਗਏ, ਜਦੋਂ ਉਹਨਾਂ ਨੇ ਪ੍ਰਸ਼ਨ ਪੱਤਰ ਦੇ ਪੰਜਾਬੀ ਵਰਜ਼ਨ ਵਿੱਚ ਲੜੀ ਨੰਬਰ 28, 29 ਅਤੇ 30 ਨੰਬਰ ਪ੍ਰਸ਼ਨ ਗਾਇਬ ਦੇਖੇ। ਇਸ ਤਰ੍ਹਾਂ ਪੰਜਾਬੀ ਵਿੱਚ 80 ਨੰਬਰਾਂ ਦੀ ਬਜਾਏ 65 ਨੰਬਰਾਂ ਦਾ ਪ੍ਰਸ਼ਨ ਪੱਤਰ ਹੀ ਛਾਪਿਆ ਗਿਆ।

ਜ਼ਿਕਰਯੋਗ ਹੈ ਕਿ ਇਹ ਪ੍ਰਸ਼ਨ ਪੱਤਰ ਤਿੰਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਤਿੰਨੇ ਭਾਸ਼ਾਵਾਂ ਵਿੱਚ ਆਉਂਦਾ ਹੈ। ਹਿੰਦੀ ਅਤੇ ਅੰਗਰੇਜ਼ੀ ਵਰਜ਼ਨ ਸਹੀ ਸੀ, ਜਦਕਿ ਪੰਜਾਬੀ ਵਿੱਚ ਉਕਤ ਅਨੁਸਾਰ ਗੜਬੜ ਸੀ ਜੋ ਕਿ ਵਿਦਿਆਰਥੀਆਂ ਅਤੇ ਪੇਪਰ ਲੈਣ ਵਾਲੇ ਅਧਿਆਪਕਾਂ ਲਈ ਬੈਚੇਨੀ, ਉਲਝਣਤਾਣੀ ਤੇ ਮਾਨਸਿਕ ਪ੍ਰੇਸ਼ਾਨੀ ਦਾ ਸਬੱਬ ਬਣਿਆ।

ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਸੰਗਰੂਰ ਇਕਾਈ ਦੇ ਆਗੂਆਂ ਦਾਤਾ ਸਿੰਘ ਨਮੋਲ, ਹਰਭਗਵਾਨ ਗੁਰਨੇ, ਜਸਬੀਰ ਨਮੋਲ, ਸੁਖਜਿੰਦਰ ਸੰਗਰੂਰ ਅਤੇ ਯਾਦਵਿੰਦਰ ਪਾਲ ਨੇ, ਇਸ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਬੋਰਡ ਦੀ ਗੰਭੀਰ ਗਲਤੀ ਹੈ ਅਤੇ ਇਹ ਦਰਸਾਉਂਦਾ ਹੈ ਕਿ ਬੋਰਡ ਪ੍ਰੀਖਿਆਵਾਂ ਪ੍ਰਤੀ ਕਿੰਨਾ ਕੁ ਸੁਹਿਰਦ ਹੈ।

ਆਗੂਆਂ ਨੇ ਕਿਹਾ ਕਿ ਪ੍ਰਸ਼ਨ ਪੱਤਰਾਂ ਵਿੱਚ ਇੰਨੀ ਵੱਡੀ ਅਣਗਹਿਲੀ ਬਰਦਾਸ਼ਤ ਯੋਗ ਨਹੀਂ ਹੈ ਅਤੇ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰੇ ਤਾਂ ਕਿ ਬੋਰਡ ਦੀਆਂ ਪ੍ਰੀਖਿਆਵਾਂ ਦਾ ਮਿਆਰ ਕਾਇਮ ਰਹਿ ਸਕੇ ਅਤੇ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਅਜਿਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਉਹਨਾਂ ਮੰਗ ਕੀਤੀ ਕਿ ਪੰਜਾਬੀ ਮੀਡੀਅਮ ਵਾਲੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਵਿੱਚ 15 ਨੰਬਰਾਂ ਦੇ ਗਰੇਸ ਅੰਕ ਦਿੱਤੇ ਜਾਣ।

 

ਪੰਜਾਬ ਕੈਬਨਿਟ ਮੀਟਿੰਗ ਤੋਂ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਲਾਈਆਂ ਉਮੀਦਾਂ! ਕੀ ਹੱਕ ‘ਚ ਹੋਣਗੇ ਫ਼ੈਸਲੇ?

 

ਪੰਜਾਬ ਕੈਬਨਿਟ ਮੀਟਿੰਗ ਤੋਂ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਲਾਈਆਂ ਉਮੀਦਾਂ, ਕੀ ਹੱਕ ‘ਚ ਹੋਣਗੇ ਫ਼ੈਸਲੇ?

ਮੰਤਰੀਆਂ ਨਾਲ ‘ਅਣਗਿਣਤ’ ਮੀਟਿੰਗਾਂ ਪਰ ਨਤੀਜਾ ‘ਜ਼ੀਰੋ’; ਆਦਰਸ਼ ਸਕੂਲ ਮੁਲਾਜ਼ਮਾਂ ਨੇ 23 ਫਰਵਰੀ ਦੀ ਕੈਬਨਿਟ ਮੀਟਿੰਗ ਤੋਂ ਲਾਈਆਂ ਉਮੀਦਾਂ

ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਾ ਪੱਧਰੀ ਤਿੱਖੇ ਸੰਘਰਸ਼ ਦੀ ਚੇਤਾਵਨੀ; 13 ਸਾਲਾਂ ਤੋਂ ਬਿਨਾਂ ਇੰਕਰੀਮੈਂਟ ਕੰਮ ਕਰ ਰਹੇ ਹਨ ਅਧਿਆਪਕ

ਮੁੱਖ ਮੰਤਰੀ 23 ਨੂੰ ਕੈਬਨਿਟ ਮੀਟਿੰਗ ਵਿੱਚ ਆਦਰਸ਼ ਸਕੂਲਾਂ ਦੀ ਫਾਈਲ ‘ਤੇ ਹਰਾ ਪੈੱਨ ਚਲਾਉਣ: ਗਲੋਟੀ, ਸਰਾਂ

Punjab News, 20 ਫਰਵਰੀ 2026-

ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਅਤੇ ਸੂਬਾ ਸਕੱਤਰ ਸੁਖਦੀਪ ਕੌਰ ਸਰਾਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਥੇਬੰਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਲੈ ਕੇ ਸਮੂਹ ਕੈਬਨਿਟ ਮੰਤਰੀਆਂ ਦੇ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ।

ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੀ ਸਬ ਕਮੇਟੀ ਨਾਲ ਲਗਭਗ 10 ਤੋਂ 12 ਮੀਟਿੰਗਾਂ ਹੋ ਚੁੱਕੀਆਂ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਲਗਭਗ 12 ਤੋਂ 14 ਮੀਟਿੰਗਾਂ ਹੋ ਚੁੱਕੀਆਂ ਹਨ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ।

ਕੁਲਦੀਪ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਐਨ ਆਰ ਆਈ ਮੰਤਰੀ ਰਵਜੋਤ ਸਿੰਘ ਅਤੇ ਕਈ ਹੋਰ ਮੰਤਰੀਆਂ ਨਾਲ ਅਣਗਿਣਤ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਅਦਰਸ਼ ਸਕੂਲਾਂ ਦਾ ਕੋਈ ਵੀ ਕੰਮ ਹਾਲੇ ਤੱਕ ਸਿਰੇ ਨਹੀਂ ਚੜ੍ਹਿਆ। ਇਸ ਮੌਕੇ ਜਥੇਬੰਦੀ ਦੇ ਸੂਬਾਈ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿਛਲੇ 13 ਸਾਲਾਂ ਤੋਂ ਉਹ ਆਦਰਸ਼ ਸਕੂਲਾਂ ਵਿੱਚ ਪੜ੍ਹਾ ਰਹੇ ਹਨ, ਪਰ ਅਫਸੋਸ ਹੈ ਕਿ ਉਹਨਾਂ ਦੀ ਤਨਖਾਹ ਵਿੱਚ ਵਾਧਾ ਜਾਂ ਕੋਈ ਇੰਕਰੀਮੈਂਟ ਨਹੀਂ ਲੱਗਾ।

14 ਅਗਸਤ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਹੋਈ ਮੀਟਿੰਗ ਵਿੱਚ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦੀ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਮਾਣ ਸਰਕਾਰ ਵੱਲੋਂ ਤੋਹਫਾ ਦਿੱਤਾ ਜਾ ਰਿਹਾ ਹੈ ਪਰ ਇਹ ਇੱਕ ਕੋਝੇ ਮਜ਼ਾਕ ਤੋਂ ਬਿਨਾਂ ਕੁਝ ਨਹੀਂ ਸੀ। ਜੇਕਰ ਉਹਨਾਂ ਦੀਆਂ 23 ਫਰਵਰੀ ਨੂੰ ਹੱਕੀ ਤੇ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਜਥੇਬੰਦੀ ਵੱਲੋਂ ਸੂਬਾ ਪੱਧਰ ‘ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਸੂਬਾ ਪ੍ਰਧਾਨ ਜਸਵੀਰ ਗਲੋਟੀ, ਸੂਬਾ ਸਕੱਤਰ ਸੁਖਦੀਪ ਕੌਰ ਸਰਾਂ, ਮੈਡਮ ਮੀਨੂੰ ਬਾਲਾ ਮੀਤ ਪ੍ਰਧਾਨ, ਮੈਡਮ ਓਮਾ ਮਾਧਵੀ, ਚੰਦਰਸ਼ੇਖਰ ਸ਼ੁਭਕਰਨ ਦੀਪ ਅਰੋੜਾ ਮਨਮੋਹਨ ਸਿੰਘ, ਗੁਰਜਿੰਦਰ ਸਿੰਘ, ਗੁਰਜੀਤ ਸਿੰਘ ਚਾਹਿਲ, ਅੰਮ੍ਰਿਤ ਪਾਲ ਸਿੰਘ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਪਵਨ ਕੁਮਾਰ, ਕੁਲਵਿੰਦਰ ਕੌਰ, ਗੁਰਚਰਨ ਸਿੰਘ, ਸੁਖਚੈਨ ਸਿੰਘ, ਅਮਨ ਖਾਨ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।

 

 

ਪੰਜਾਬ ਯੂਨੀਵਰਸਿਟੀ ਵਿਖੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਗੂੰਜੀਆਂ ਕਵਿਤਾਵਾਂ; ਸਵਰਨਜੀਤ ਸਵੀ ਤੇ ਜੀ.ਐੱਸ. ਔਜਲਾ ਨੇ ਵਧਾਈ ਰੌਣਕ

 

ਪੰਜਾਬ ਯੂਨੀਵਰਸਿਟੀ ਵਿਖੇ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਗੂੰਜੀਆਂ ਕਵਿਤਾਵਾਂ; ਸਵਰਨਜੀਤ ਸਵੀ ਤੇ ਜੀ.ਐੱਸ. ਔਜਲਾ ਨੇ ਵਧਾਈ ਰੌਣਕ

ਪੰਜਾਬੀ ਵਿਸ਼ਵ ਦੀ 9ਵੀਂ ਵੱਡੀ ਭਾਸ਼ਾ, ਪਰ ਰੋਜ਼ਗਾਰ ਤੇ ਪ੍ਰਸ਼ਾਸਨ ‘ਚ ਬਣਦੀ ਥਾਂ ਨਾ ਮਿਲਣਾ ਫ਼ਿਕਰਮੰਦੀ ਵਾਲੀ ਗੱਲ: ਪ੍ਰੋ. ਯੋਗਰਾਜ

ਚੰਡੀਗੜ੍ਹ, 20 ਫਰਵਰੀ 2026: ਪੰਜਾਬੀ ਸਾਹਿਤ ਸਭਾ ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ਮਨਾਉਂਦਿਆਂ ਅੱਜ ਮਿਤੀ 20 ਫਰਵਰੀ 2026 ਨੂੰ ਕਵੀ ਦਰਬਾਰ ਅਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ‘ਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਮਾਤ ਭਾਸ਼ਾ ਦੇ ਮਹੱਤਵ ਉੱਪਰ ਭਾਵਪੂਰਤ ਲੈਕਚਰ ਦਿੱਤਾ। ਪੰਜਾਬ ਪੁਲਿਸ ਦੇ ਸਾਬਕਾ ਮੁਖੀ ਜੀ. ਐੱਸ. ਔਜਲਾ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਹਾਜ਼ਰ ਰਹੇ।

ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਦੇ ਚੇਅਰਪਰਸਨ ਪ੍ਰੋ. ਯੋਗਰਾਜ ਵੱਲੋਂ ਸੁਆਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਮੁੱਖ ਬੁਲਾਰੇ ਅਤੇ ਵੱਖ ਵੱਖ ਵਿਭਾਗਾਂ ਤੋਂ ਆਏ ਵਿਦਿਆਰਥੀ ਕਵੀਆਂ ਦਾ ਨਿੱਘਾ ਸਵਾਗਤ ਕਰਦਿਆਂ ਮਾਂ ਬੋਲੀ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਅੱਜ ਇਹ ਜ਼ੁਬਾਨ ਵਿਸ਼ਵ ਦੀ ਨੌਵੀਂ ਵੱਡੀ ਭਾਸ਼ਾ ਬਣ ਚੁੱਕੀ ਹੈ। ਵਿਸ਼ਵ ਪੱਧਰ ‘ਤੇ ਵੱਖ ਵੱਖ ਦੇਸ਼ਾਂ ਵਿੱਚ ਇਕੱਤੀ ਕਰੋੜ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਹੈ। ਇਸ ਦੇ ਨਾਲ-ਨਾਲ ਉਹਨਾਂ ਪੰਜਾਬੀ ਦੇ ਰੋਜ਼ਗਾਰ ਅਤੇ ਪ੍ਰਸ਼ਾਸ਼ਨ ਦੇ ਖੇਤਰ ਵਿੱਚ ਬਣਦੀ ਥਾਂ ਨਾ ਪ੍ਰਾਪਤ ਕਰਨ ‘ਤੇ ਫਿਕਰ ਵੀ ਜ਼ਾਹਿਰ ਕੀਤਾ।

ਮੁੱਖ ਵਕਤਾ ਸਵਰਨਜੀਤ ਸਵੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਮਾਤ ਭਾਸ਼ਾ ਵਿਅਕਤੀ ਦੀ ਪਹਿਚਾਣ ਅਤੇ ਆਪਣੇ ਸੱਭਿਆਚਾਰ ਨਾਲ ਜੁੜਨ ਲਈ ਬੁਨਿਆਦ ਹੁੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਕਵਿਤਾਵਾਂ ਅਤੇ ਰਚਨਾਤਮਕ ਲਿਖਤ ਰਾਹੀਂ ਆਪਣੇ ਵਿਚਾਰ ਅਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਹ ਵੀ ਉਲੇਖ ਕੀਤਾ ਕਿ ਨੌਜਵਾਨ ਲੇਖਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਕਾਲੀ ਸਮਾਜਿਕ ਮੁੱਦਿਆਂ ਨੂੰ ਆਪਣੀ ਰਚਨਾ ਰਾਹੀਂ ਸਾਹਿਤ ਵਿੱਚ ਥਾਂ ਦੇਣ।

ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਪੰਜਾਬ ਦੇ ਸਾਬਕਾ ਪੁਲਿਸ ਮੁਖੀ ਜੀ. ਐੱਸ. ਔਜਲਾ ਨੇ ਜਿੱਥੇ ਵਿਦਿਆਰਥੀਆਂ ਨੂੰ ਖੂਬਸੂਰਤ ਕਵਿਤਾਵਾਂ ਪੇਸ਼ ਕਰਨ ‘ਤੇ ਵਧਾਈ ਦਿੱਤੀ ਉੱਥੇ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਦੀ ਤਾਕਤ ਪਛਾਨਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ।

ਪ੍ਰੋਗਰਾਮ ਦਾ ਮੁੱਖ ਆਕਰਸ਼ਣ ਕਵੀ ਦਰਬਾਰ ਰਿਹਾ, ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਹਿੰਦੀ ਅਤੇ ਪੰਜਾਬੀ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਹਨਾਂ ਕਵਿਤਾਵਾਂ ਵਿੱਚ ਸਮਾਜਿਕ ਸਰੋਕਾਰਾਂ, ਸਾਂਸਕ੍ਰਿਤਿਕ ਮੁੱਲਾਂ ਅਤੇ ਨਿੱਜੀ ਅਨੁਭਵਾਂ ਦੀ ਭਾਵਪੂਰਤ ਪੇਸ਼ਕਾਰੀ ਹੋਈ।

ਪੰਜਾਬੀ ਸਾਹਿਤ ਸਭਾ ਦੀ ਅਧਿਆਪਕ ਇੰਚਾਰਜ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਡਾ. ਪਰਮਜੀਤ ਕੌਰ ਸਿੱਧੂ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਵਿਦਿਆਰਥੀ ਕਵੀਆਂ ਅਤੇ ਮੁਖ ਵਕਤਾ ਦਾ ਧੰਨਵਾਦ ਕੀਤਾ ਅਤੇ ਪੰਜਾਬੀ ਸਾਹਿਤ ਸਭਾ ਨੂੰ ਇਹ ਪ੍ਰੋਗਰਾਮ ਆਯੋਜਿਤ ਕਰਨ ‘ਤੇ ਮੁਬਾਰਕਵਾਦ ਦਿੱਤੀ।

ਉਨ੍ਹਾਂ ਮਾਤ ਭਾਸ਼ਾ ਦੀ ਸੰਸਕ੍ਰਿਤਿਕ, ਬੌਧਿਕ ਅਤੇ ਭਾਵਨਾਤਮਕ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾ ਕੇਵਲ ਸੰਚਾਰ ਦਾ ਸਾਧਨ ਹੀ ਨਹੀਂ, ਸਗੋਂ ਇਹ ਸਾਡੀ ਸਭਿਆਚਾਰਕ ਪਹਿਚਾਣ ਅਤੇ ਸਮਾਜਿਕ ਮੁੱਲਾਂ ਦੀ ਵਾਹਕ ਵੀ ਹੁੰਦੀ ਹੈ।

ਇਸ ਪ੍ਰੋਗਰਾਮ ਦੇ ਮੰਚ ਸੰਚਾਲਨ ਦੀ ਜਿੰਮੇਵਾਰੀ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਇਆ ਸਿੰਘ ਨੇ ਸੁਚਾਰੂ ਢੰਗ ਨਾਲ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਦਿੱਤੇ ਗਏ। ਪ੍ਰੋਗਰਾਮ ਦੇ ਅਖੀਰ ਵਿੱਚ ਪੰਜਾਬੀ ਸਾਹਿਤ ਸਭਾ ਵੱਲੋਂ ਮੁਖ ਵਕਤਾ ਨੂੰ ਸਿਮਰਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਪੰਜਾਬੀ ਕਹਾਣੀਕਾਰ ਹਰਪ੍ਰੀਤ ਚੰਨੂੰ, ਪੰਜਾਬੀ ਕਵੀ ਕਮਲਜੀਤ, ਵਿਭਾਗ ਦੇ ਪ੍ਰੋ. ਡਾ. ਅਕਵਿੰਦਰ ਕੌਰ ਤਨਵੀ, ਡਾ. ਪਵਨ ਕੁਮਾਰ, ਰਵੀ ਕੁਮਾਰ ਅਤੇ ਜਸਪਾਲ ਸਿੰਘ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 96 IAS ਅਤੇ PCS ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 96 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦਾ ਤਬਾਦਲਾ, ਪੜ੍ਹੋ ਲਿਸਟ

ਪੰਜਾਬ ਨੈੱਟਵਰਕ

ਚੰਡੀਗੜ੍ਹ, 20 ਫਰਵਰੀ 2026- ਪੰਜਾਬ ਸਰਕਾਰ ਦੇ ਵੱਲੋਂ 96 ਆਈਏਐਸ ਅਤੇ ਪੀਸੀਐਸ ਅਫ਼ਸਰਾਂ ਦਾ ਤਬਾਦਲਾ ਕੀਤਾ ਗਿਆ ਹੈ।

ਹੇਠਾਂ ਪੜ੍ਹੋ ਲਿਸਟ

 

Big Breaking: ਕਾਂਗਰਸ ਨੇ ਇਸ ਲੀਡਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਇਆ NSUI ਦਾ ਨਵਾਂ ਪ੍ਰਧਾਨ

 

Breaking: ਕਾਂਗਰਸ ਨੇ ਇਸ ਲੀਡਰ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਬਣਾਇਆ NSUI ਦਾ ਨਵਾਂ ਪ੍ਰਧਾਨ

Punjab Network

ਨਵੀਂ ਦਿੱਲੀ 20 ਫਰਵਰੀ 2026: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਸ ਨਿਯੁਕਤੀ ਨੂੰ ਤੁਰੰਤ ਪ੍ਰਭਾਵ ਨਾਲ ਆਲ ਇੰਡੀਆ ਕਾਂਗਰਸ ਕਮੇਟੀ ਨੇ ਵਿਦਿਆਰਥੀ ਰਾਜਨੀਤੀ ਵਿੱਚ ਇੱਕ ਅਹਿਮ ਫੇਰਬਦਲ ਕਰਦਿਆਂ ਵਿਨੋਦ ਜਾਖੜ ਨੂੰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (NSUI) ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ।

ਵਿਨੋਦ ਜਾਖੜ ਹੁਣ ਦੇਸ਼ ਭਰ ਵਿੱਚ ਕਾਂਗਰਸ ਦੇ ਵਿਦਿਆਰਥੀ ਵਿੰਗ ਦੀ ਅਗਵਾਈ ਕਰਨਗੇ। ਪਾਰਟੀ ਨੇ ਤਤਕਾਲੀ ਪ੍ਰਧਾਨ ਵਰੁਣ ਚੌਧਰੀ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਅਤੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ। ਇਹ ਨਿਯੁਕਤੀ ਪੱਤਰ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਵੱਲੋਂ ਜਾਰੀ ਕੀਤਾ ਗਿਆ ਹੈ।

ਵਿਨੋਦ ਜਾਖੜ ਦੀ ਨਿਯੁਕਤੀ ਨੂੰ ਆਉਣ ਵਾਲੀਆਂ ਚੋਣਾਂ ਅਤੇ ਯੂਨੀਵਰਸਿਟੀਆਂ ਵਿੱਚ ਕਾਂਗਰਸ ਦੇ ਅਧਾਰ ਨੂੰ ਮਜ਼ਬੂਤ ਕਰਨ ਦੇ ਕਦਮ ਵਜੋਂ ਦੇਖਿਆ ਜਾ ਰਿਹਾ ਹੈ।

ਜਾਖੜ ਪਹਿਲਾਂ ਵੀ ਵਿਦਿਆਰਥੀ ਰਾਜਨੀਤੀ ਵਿੱਚ ਕਾਫੀ ਸਰਗਰਮ ਰਹੇ ਹਨ ਅਤੇ ਉਨ੍ਹਾਂ ਦੀ ਸੰਗਠਨਾਤਮਕ ਪਕੜ ਨੂੰ ਦੇਖਦੇ ਹੋਏ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ।

 

PSEB ਦਾ ਨਵਾਂ ਕਾਰਨਾਮਾ; 8ਵੀਂ ਦੇ ਵਿਗਿਆਨ ਦੇ ਪੇਪਰ ‘ਚੋਂ 3 ਅਹਿਮ ਪ੍ਰਸ਼ਨ ਗਾਇਬ; ਬੋਰਡ ਨੇ ਜਾਰੀ ਕੀਤੇ ਹੁਕਮ

 

PSEB ਦਾ ਨਵਾਂ ਕਾਰਨਾਮਾ; 8ਵੀਂ ਦੇ ਵਿਗਿਆਨ ਦੇ ਪੇਪਰ ਵਿੱਚੋਂ 3 ਅਹਿਮ ਪ੍ਰਸ਼ਨ ਗਾਇਬ; ਬੋਰਡ ਨੇ ਜਾਰੀ ਕੀਤੇ ਹੁਕਮ

ਮੋਹਾਲੀ: 20 ਫਰਵਰੀ 2026

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਲਈ ਗਈ ਅੱਠਵੀਂ ਸ਼੍ਰੇਣੀ ਦੀ ਵਿਗਿਆਨ (Science) ਵਿਸ਼ੇ ਦੀ ਪ੍ਰੀਖਿਆ ਦੌਰਾਨ ਇੱਕ ਵੱਡੀ ਤਕਨੀਕੀ ਗਲਤੀ ਸਾਹਮਣੇ ਆਈ ਹੈ।

ਪੰਜਾਬੀ ਮਾਧਿਅਮ ਦੇ ਪ੍ਰਸ਼ਨ-ਪੱਤਰ ਵਿੱਚੋਂ ਤਿੰਨ ਮਹੱਤਵਪੂਰਨ ਪ੍ਰਸ਼ਨ ਛਪਣੋਂ ਰਹਿ ਗਏ। ਪੰਜਾਬੀ ਮਾਧਿਅਮ ਦੇ ਪੇਪਰ ਵਿੱਚ ਪ੍ਰਸ਼ਨ ਨੰਬਰ 28, 29 ਅਤੇ 30 ਗਾਇਬ ਸਨ।

ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਅਕਾਦਮਿਕ ਸ਼ਾਖਾ ਨੇ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ, ਪ੍ਰੀਖਿਆ ਕੇਂਦਰਾਂ ‘ਤੇ ਤਾਇਨਾਤ ਨਿਗਰਾਨ ਅਮਲਾ ਇਨ੍ਹਾਂ ਤਿੰਨਾਂ ਪ੍ਰਸ਼ਨਾਂ ਦਾ ਅੰਗਰੇਜ਼ੀ ਜਾਂ ਹਿੰਦੀ ਮਾਧਿਅਮ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਵਿਦਿਆਰਥੀਆਂ ਨੂੰ ਨੋਟ ਕਰਵਾਉਣ।

ਇਸ ਗਲਤੀ ਕਾਰਨ ਪ੍ਰੀਖਿਆ ਕੇਂਦਰਾਂ ਵਿੱਚ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਬੋਰਡ ਦੀ ਕਾਰਜਪ੍ਰਣਾਲੀ ‘ਤੇ ਸਵਾਲ ਖੜ੍ਹੇ ਹੋ ਗਏ ਹਨ।

ਸਿੱਖਿਆ ਬੋਰਡ ਆਪਣੀ ਗਲਤੀ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਭਰਪਾਈ ਕਰੇ- ਡੈਮੋਕ੍ਰੈਟਿਕ ਟੀਚਰਜ਼ ਫਰੰਟ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਮਿਡਲ ਪ੍ਰੀਖਿਆ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਗਿਆਨੀ ਵਿਸ਼ੇ ਦੇ ਪੇਪਰ ਵਿੱਚ ਪੰਜਾਬੀ ਮਾਧਿਅਮ ਵਿੱਚ 80 ਅੰਕਾਂ ਦੀ ਥਾਂ 65 ਅੰਕਾਂ ਦੇ ਪ੍ਰਸ਼ਨ ਹੀ ਆਏ ਹਨ।

ਜਦਕਿ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਪੂਰੇ 80 ਅੰਕਾਂ ਦੇ ਪ੍ਰਸ਼ਨ ਆਏ ਹਨ। ਇਸ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਗੈਰ ਸੰਜੀਦਗੀ ਦਾ ਵੀ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨ ਵਿਸ਼ੇ ਦੇ ਪੇਪਰ ਵਿੱਚ 30 ਪ੍ਰਸ਼ਨਾਂ ਦੀ ਥਾਂ 27 ਪ੍ਰਸ਼ਨ ਹੀ ਛਪੇ ਹੋਏ ਹਨ ਜਿਸ ਨਾਲ ਵਿਦਿਆਰਥੀਆਂ ਵਿੱਚ ਬੇਚੈਨੀ ਪਾਈ ਗਈ।

ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਸਬੰਧੀ ਬੋਰਡ ਦੇ ਅਧਿਕਾਰੀਆਂ (ਕੰਟਰੋਲਰ ਪ੍ਰੀਖਿਆਵਾਂ) ਦੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ। ਆਗੂਆਂ ਨੇ ਦੱਸਿਆ ਕਿ ਭਾਂਵੇ ਪੰਜਾਬ ਸਕੂਲ ਸਿੱਖਿਆ ਬੋਰਡ ਸਾਰਾ ਕਲੈਰੀਕਲ ਕੰਮ ਅਧਿਆਪਕਾਂ ਤੋਂ ਕਰਵਾਉਂਦਾ ਹੈ ਪਰ ਛੋਟੀ ਜਿਹੀ ਗਲਤੀ ਲਈ ਬੋਰਡ ਵੱਲੋਂ ਹਜ਼ਾਰਾਂ ਰੁਪਏ ਦੇ ਜ਼ੁਰਮਾਨੇ ਵਸੂਲੇ ਜਾਂਦੇ ਹਨ। ਗਲਤੀ ਲਈ ਬੋਰਡ ਦੇ ਦਫ਼ਤਰ ਵਿਚ ਬੁਲਾ ਕੇ ਸਕੂਲ ਮੁਖੀਆਂ/ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ।

ਇੱਥੋਂ ਤੱਕ ਕਿ ਅਧਿਆਪਕਾਂ ਤੋਂ ਹੋਈ ਕਲੈਰੀਕਲ ਗਲਤੀ ਲਈ ਬੱਚਿਆਂ ਦੇ ਮਾਪਿਆਂ ਤੋਂ ਮੁਆਫੀ ਮੰਗਣ ਤੱਕ ਲਈ ਵੀ ਕਹਿੰਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਗਲਤੀ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਭਰਪਾਈ ਕਰੇ ਅਤੇ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਮੁਆਫੀ ਮੰਗੇ।

ਪੰਜਾਬ ਸਰਕਾਰ ਨੂੰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਗਈ ਇਸ ਗਲਤੀ ਲਈ ਦਖਲ ਦਿੰਦਿਆਂ ਬੋਰਡ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰਦੇ ਕਾਰਵਾਈ ਕਰਨੀ ਚਾਹੀਦੀ ਹੈ।

 

PSEB ਦਾ ‘ਸਾਇੰਸ’ ਫੇਲ੍ਹ: 8ਵੀਂ ਦੇ ਪੇਪਰ ‘ਚ ਪੰਜਾਬੀ ਵਿਸ਼ੇ ਨਾਲ ਵੱਡਾ ਧੋਖਾ; 15 ਅੰਕਾਂ ਦੇ ਪ੍ਰਸ਼ਨ ਗਾਇਬ

 

PSEB ਦਾ ‘ਸਾਇੰਸ’ ਫੇਲ੍ਹ: 8ਵੀਂ ਦੇ ਪੇਪਰ ‘ਚ ਪੰਜਾਬੀ ਵਿਸ਼ੇ ਨਾਲ ਵੱਡਾ ਧੋਖਾ; 15 ਅੰਕਾਂ ਦੇ ਪ੍ਰਸ਼ਨ ਗਾਇਬ

ਅਧਿਆਪਕਾਂ ਨੂੰ ਜ਼ੁਰਮਾਨੇ ਠੋਕਣ ਵਾਲਾ ਬੋਰਡ ਖ਼ੁਦ ਸਵਾਲਾਂ ਦੇ ਘੇਰੇ ‘ਚ; ਅਧੂਰੇ ਪੇਪਰ ਨੇ ਮਚਾਇਆ ਹੰਗਾਮਾ

ਪੰਜਾਬੀ ਮਾਧਿਅਮ ਦੇ ਪੇਪਰ ‘ਚ 80 ਦੀ ਥਾਂ ਸਿਰਫ਼ 65 ਅੰਕਾਂ ਦੇ ਪ੍ਰਸ਼ਨ; DTF ਪੰਜਾਬ ਨੇ ਬੋਰਡ ਅਧਿਕਾਰੀਆਂ ‘ਤੇ ਕਾਰਵਾਈ ਦੀ ਕੀਤੀ ਮੰਗ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧੂਰਾ ਪੇਪਰ ਪਾਉਣ ਦਾ ਕਾਰਨਾਮਾ;

8ਵੀਂ ਜਮਾਤ ਦੇ ਵਿਗਿਆਨ ਵਿਸ਼ੇ ਦਾ ਅਧੂਰਾ ਪੇਪਰ ਪਾ ਕੇ ਵਿਦਿਆਰਥੀਆਂ ਨੂੰ ਕੀਤਾ ਪ੍ਰੇਸ਼ਾਨ

ਮੋਹਾਲੀ, 20 ਫਰਵਰੀ 2026- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕਾਂ ਤੋਂ ਕਲੈਰੀਕਲ ਕੰਮ ਕਰਵਾ ਕੇ ਆਪਣੇ ਆਪ ਨੂੰ ਡਿਜ਼ੀਟਲ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਸ ਵਾਰ ਅੱਠਵੀਂ ਸ਼੍ਰੇਣੀ ਦੀ ਬੋਰਡ ਦੀ ਪ੍ਰੀਖਿਆ ਦੌਰਾਨ ਸਾਇੰਸ ਵਿਸ਼ੇ ਦਾ ਅਧੂਰਾ ਪੇਪਰ ਪਾਉਣ ਦਾ ਕਾਰਨਾਮਾ ਕੀਤਾ ਹੈ।

ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਮਿਡਲ ਪ੍ਰੀਖਿਆ ਵਿੱਚ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੇ ਵਿਗਿਆਨੀ ਵਿਸ਼ੇ ਦੇ ਪੇਪਰ ਵਿੱਚ ਪੰਜਾਬੀ ਮਾਧਿਅਮ ਵਿੱਚ 80 ਅੰਕਾਂ ਦੀ ਥਾਂ 65 ਅੰਕਾਂ ਦੇ ਪ੍ਰਸ਼ਨ ਹੀ ਆਏ ਹਨ ਜਦਕਿ ਹਿੰਦੀ ਅਤੇ ਅੰਗਰੇਜ਼ੀ ਮਾਧਿਅਮ ਵਿੱਚ ਪੂਰੇ 80 ਅੰਕਾਂ ਦੇ ਪ੍ਰਸ਼ਨ ਆਏ ਹਨ।

ਇਸ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਪ੍ਰਤੀ ਗੈਰ ਸੰਜੀਦਗੀ ਦਾ ਵੀ ਪ੍ਰਗਟਾਵਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨ ਵਿਸ਼ੇ ਦੇ ਪੇਪਰ ਵਿੱਚ 30 ਪ੍ਰਸ਼ਨਾਂ ਦੀ ਥਾਂ 27 ਪ੍ਰਸ਼ਨ ਹੀ ਛਪੇ ਹੋਏ ਹਨ ਜਿਸ ਨਾਲ ਵਿਦਿਆਰਥੀਆਂ ਵਿੱਚ ਬੇਚੈਨੀ ਪਾਈ ਗਈ।

ਆਗੂਆਂ ਨੇ ਦੋਸ਼ ਲਗਾਇਆ ਕਿ ਇਸ ਸਬੰਧੀ ਬੋਰਡ ਦੇ ਅਧਿਕਾਰੀਆਂ (ਕੰਟਰੋਲਰ ਪ੍ਰੀਖਿਆਵਾਂ) ਦੀ ਸਿੱਧੀ ਜ਼ਿੰਮੇਵਾਰੀ ਬਣਦੀ ਹੈ। ਆਗੂਆਂ ਨੇ ਦੱਸਿਆ ਕਿ ਭਾਂਵੇ ਪੰਜਾਬ ਸਕੂਲ ਸਿੱਖਿਆ ਬੋਰਡ ਸਾਰਾ ਕਲੈਰੀਕਲ ਕੰਮ ਅਧਿਆਪਕਾਂ ਤੋਂ ਕਰਵਾਉਂਦਾ ਹੈ ਪਰ ਛੋਟੀ ਜਿਹੀ ਗਲਤੀ ਲਈ ਬੋਰਡ ਵੱਲੋਂ ਹਜ਼ਾਰਾਂ ਰੁਪਏ ਦੇ ਜ਼ੁਰਮਾਨੇ ਵਸੂਲੇ ਜਾਂਦੇ ਹਨ।

ਗਲਤੀ ਲਈ ਬੋਰਡ ਦੇ ਦਫ਼ਤਰ ਵਿਚ ਬੁਲਾ ਕੇ ਸਕੂਲ ਮੁਖੀਆਂ/ ਅਧਿਆਪਕਾਂ ਨੂੰ ਜ਼ਲੀਲ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਅਧਿਆਪਕਾਂ ਤੋਂ ਹੋਈ ਕਲੈਰੀਕਲ ਗਲਤੀ ਲਈ ਬੱਚਿਆਂ ਦੇ ਮਾਪਿਆਂ ਤੋਂ ਮੁਆਫੀ ਮੰਗਣ ਤੱਕ ਲਈ ਵੀ ਕਹਿੰਦਾ ਹੈ।

ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀ ਗਲਤੀ ਲਈ ਵਿਦਿਆਰਥੀਆਂ ਦੇ ਅੰਕਾਂ ਦੀ ਭਰਪਾਈ ਕਰੇ ਅਤੇ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਮੁਆਫੀ ਮੰਗੇ।

ਪੰਜਾਬ ਸਰਕਾਰ ਨੂੰ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤੀ ਗਈ ਇਸ ਗਲਤੀ ਲਈ ਦਖਲ ਦਿੰਦਿਆਂ ਬੋਰਡ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰਦੇ ਕਾਰਵਾਈ ਕਰਨੀ ਚਾਹੀਦੀ ਹੈ।