ਐਤਵਾਰ, ਮਈ 31, 2026
Home Blog Page 41

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ Suspend

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਨਾਇਬ ਤਹਿਸੀਲਦਾਰ ਸਸਪੈਂਡ (Suspend), ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਰਜਿਸਟਰੀਆਂ ਕਰਨ ਦਾ ਮਾਮਲਾ

ਮਲੌਦ ਦੇ ਨਾਇਬ ਤਹਿਸੀਲਦਾਰ ਰਘੂਬੀਰ ਸਿੰਘ Suspend, ਨਿਯਮਾਂ ਦੇ ਉਲਟ ਰਜਿਸਟਰੀਆਂ ਕਰਨ ਦੇ ਲੱਗੇ ਗੰਭੀਰ ਇਲਜ਼ਾਮ

ਵਿੱਤੀ ਕਮਿਸ਼ਨਰ ਮਾਲ ਵੱਲੋਂ ਤੁਰੰਤ ਪ੍ਰਭਾਵ ਨਾਲ ਕਾਰਵਾਈ; ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਰਜਿਸਟਰੀਆਂ ਕਰਨ ਦਾ ਮਾਮਲਾ

ਖੰਨਾ ਦੇ ਵਸਨੀਕ ਦੀ ਸ਼ਿਕਾਇਤ ‘ਤੇ ਹੋਇਆ ਖੁਲਾਸਾ, ਹੁਣ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਦੀ ਉੱਠੀ ਮੰਗ

ਮਲੌਦ/ਲੁਧਿਆਣਾ, 8 ਮਈ 2026:

ਪੰਜਾਬ ਦੇ ਮਾਲ ਵਿਭਾਗ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਵਿੱਤੀ ਕਮਿਸ਼ਨਰ ਮਾਲ ਵੱਲੋਂ ਮਲੌਦ ਵਿਖੇ ਤਾਇਨਾਤ ਨਾਇਬ ਤਹਿਸੀਲਦਾਰ ਰਘੂਬੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਮੁਅੱਤਲ (Suspend) ਕਰਨ ਦੇ ਹੁਕਮ ਜਾਰੀ ਕੀਤੇ ਗਏ।

ਇਹ ਸਖ਼ਤ ਕਾਰਵਾਈ ਉਨ੍ਹਾਂ ਵਿਰੁੱਧ ਲੱਗੇ ਗੰਭੀਰ ਇਲਜ਼ਾਮਾਂ ਦੀ ਮੁਢਲੀ ਜਾਂਚ ਤੋਂ ਬਾਅਦ ਵਧੀਕ ਮੁੱਖ ਸਕੱਤਰ ਵੱਲੋਂ ਅਮਲ ਵਿੱਚ ਲਿਆਂਦੀ ਗਈ ਹੈ।

ਜਾਣਕਾਰੀ ਅਨੁਸਾਰ, ਰਘੂਬੀਰ ਸਿੰਘ ‘ਤੇ ਆਪਣੇ ਅਧਿਕਾਰ ਖੇਤਰ (Jurisdiction) ਦੀਆਂ ਹੱਦਾਂ ਪਾਰ ਕਰਕੇ ਨਿਯਮਾਂ ਦੇ ਉਲਟ ਰਜਿਸਟਰੀਆਂ ਕਰਨ ਦੇ ਦੋਸ਼ ਹਨ। ਇਸ ਪੂਰੇ ਮਾਮਲੇ ਦਾ ਖੁਲਾਸਾ ਖੰਨਾ ਦੇ ਰਹਿਣ ਵਾਲੇ ਮਨਿੰਦਰ ਸਿੰਘ ਵੱਲੋਂ ਕੀਤੀ ਗਈ ਇੱਕ ਲਿਖਤੀ ਸ਼ਿਕਾਇਤ ਤੋਂ ਬਾਅਦ ਹੋਇਆ।

ਸ਼ਿਕਾਇਤਕਰਤਾ ਨੇ ਵਿੱਤ ਕਮਿਸ਼ਨਰ ਕੋਲ ਪਹੁੰਚ ਕਰਕੇ ਦੱਸਿਆ ਸੀ ਕਿ ਰਘੂਬੀਰ ਸਿੰਘ ਨੇ ਆਪਣੀ ਪਾਇਲ ਵਿੱਚ ਤਾਇਨਾਤੀ ਦੌਰਾਨ ਆਪਣੇ ਦਾਇਰੇ ਤੋਂ ਬਾਹਰਲੇ ਇਲਾਕਿਆਂ ਦੀਆਂ ਰਜਿਸਟਰੀਆਂ ਕਰਕੇ ਕਾਨੂੰਨੀ ਪ੍ਰਕਿਰਿਆ ਦੀ ਸ਼ਰੇਆਮ ਉਲੰਘਣਾ ਕੀਤੀ ਸੀ।

ਮਾਲ ਵਿਭਾਗ ਵੱਲੋਂ ਕਰਵਾਈ ਗਈ ਗੁਪਤ ਜਾਂਚ ਦੌਰਾਨ ਜਦੋਂ ਇਨ੍ਹਾਂ ਦੋਸ਼ਾਂ ਵਿੱਚ ਸੱਚਾਈ ਪਾਈ ਗਈ, ਤਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਇਸ ਨੂੰ ਬੇਹੱਦ ਗੰਭੀਰਤਾ ਨਾਲ ਲਿਆ।

ਜਾਂਚ ਰਿਪੋਰਟ ਦੇ ਆਧਾਰ ‘ਤੇ ਵਧੀਕ ਮੁੱਖ ਸਕੱਤਰ ਨੇ ਤੁਰੰਤ ਮੁਅੱਤਲੀ ਦੇ ਆਰਡਰ ਜਾਰੀ ਕਰ ਦਿੱਤੇ। ਇਸ ਕਾਰਵਾਈ ਨੇ ਵਿਭਾਗ ਅੰਦਰ ਭ੍ਰਿਸ਼ਟਾਚਾਰ ਜਾਂ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਹੋਰਨਾਂ ਅਧਿਕਾਰੀਆਂ ਨੂੰ ਵੀ ਸਖ਼ਤ ਚੇਤਾਵਨੀ ਦਿੱਤੀ ਹੈ।

ਮੁਅੱਤਲੀ ਤੋਂ ਬਾਅਦ ਨਾਇਬ ਤਹਿਸੀਲਦਾਰ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਸ਼ਿਕਾਇਤਕਰਤਾ ਮਨਿੰਦਰ ਸਿੰਘ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿਰਫ਼ ਮੁਅੱਤਲੀ ਹੀ ਕਾਫ਼ੀ ਨਹੀਂ ਹੈ।

ਉਨ੍ਹਾਂ ਮੰਗ ਕੀਤੀ ਕਿ ਰਘੂਬੀਰ ਸਿੰਘ ਵੱਲੋਂ ਬਣਾਈ ਗਈ ਆਮਦਨ ਤੋਂ ਵੱਧ ਜਾਇਦਾਦ (Disproportionate Assets) ਦੀ ਵੀ ਵਿਜੀਲੈਂਸ ਜਾਂ ਕਿਸੇ ਉੱਚ ਪੱਧਰੀ ਏਜੰਸੀ ਤੋਂ ਡੂੰਘਾਈ ਨਾਲ ਜਾਂਚ ਕਰਵਾਈ ਜਾਣੀ ਚਾਹੀਦੀ ਹੈ।

ਮਾਲ ਵਿਭਾਗ ਦੇ ਇਸ ਕਦਮ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਮੌਜੂਦਾ ਸਰਕਾਰ ਅਹੁਦੇ ਦੀ ਦੁਰਵਰਤੋਂ ਅਤੇ ਜਨਤਕ ਸੇਵਾ ਵਿੱਚ ਪਾਰਦਰਸ਼ਤਾ ਦੀ ਘਾਟ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ।

 

Education Revolution! ਸਿੱਖਿਆ ਕ੍ਰਾਂਤੀ ਦਾ ਕਮਾਲ! ਸਰਵੇਖਣਾਂ ਨੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਕੀਤਾ ਬੁਰਾ ਹਾਲ

 

Education Revolution! ਸਿੱਖਿਆ ਕ੍ਰਾਂਤੀ ਦਾ ਕਮਾਲ! ਸਰਵੇਖਣਾਂ ਨੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦਾ ਕੀਤਾ ਬੁਰਾ ਹਾਲ

ਅਧਿਆਪਕਾਂ ਨੂੰ ਜਨਗਣਨਾ, ਐਸ.ਆਈ.ਆਰ. (SIR) ਅਤੇ ਡਰੱਗ ਸੈਂਸਜ਼ ਦੇ ਸਰਵੇਖਣ ਵਿੱਚ ਤੋਰਿਆ

ਬਠਿੰਡਾ, 8 ਮਈ 2026: Education Revolution! ਭਗਵੰਤ ਮਾਨ ਸਰਕਾਰ ਆਪਣੇ ਪੰਜਵੇਂ ਵਰ੍ਹੇ ਵਿੱਚ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਸਿਖਰ ਤੇ ਹੈ। ਸਕੂਲਾਂ ਦੀਆਂ ਹਕੀਕੀ ਹਾਲਤਾਂ ਇਸ ਦੇ ਉਲਟ ਹੈ। ਫ਼ਿੰਨਲੈਂਡ ਵਰਗੇ ਦੇਸ਼ਾਂ ਵਿੱਚ ਅਧਿਆਪਕਾਂ ਨੂੰ ਟਰੇਨਿੰਗ ਦਵਾ ਕੇ ਪੰਜਾਬ ਦੀ ਸਿੱਖਿਆ ਨੂੰ ਵਿਕਸਿਤ ਦੇਸ਼ਾਂ ਦੀ ਸਿੱਖਿਆ ਨਾਲ ਤੁਲਨਾ ਕਰ ਰਹੀ ਹੈ।

ਸਿੱਕੇ ਦਾ ਦੂਜਾ ਪਹਿਲੂ ਇਹ ਹੈ ਕਿ ਸਰਕਾਰ ਵਿਦਿਅਕ ਸੈਸ਼ਨ 2026-27 ਦੀ ਸ਼ੁਰੂਆਤ ਹੀ ਵੱਖ-ਵੱਖ ਸਰਕਾਰੀ ਸਰਵੇਖਣਾਂ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ 01 ਅਪ੍ਰੈਲ ਤੋਂ ਸਕੂਲਾਂ ਤੋਂ ਬਾਹਰ ਕਰਕੇ ਮਰਦਮਸ਼ੁਮਾਰੀ ਦੀ ਫੀਲਡ ਟ੍ਰੇਨਿੰਗ, ਡਰੱਗ ਸੈਂਨਸਜ਼ ਪੰਜਾਬ ਅਤੇ ਬੀ. ਐਲ.ਓ. ਨੂੰ ਐਸ.ਆਈ.ਆਰ. ਕਰਨ ‘ਤੇ ਲਾ ਕੇ ਪੰਜਾਬ ਦੇ ਲੱਖਾਂ ਵਿਦਿਆਰਥੀਆਂ ਤੋਂ ਉਹਨਾਂ ਦੇ ਅਧਿਆਪਕ ਦੂਰ ਕਰ ਦਿੱਤੇ ਗਏ ਹਨ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਸਕੱਤਰ ਰੇਸ਼ਮ ਸਿੰਘ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਬਲਜਿੰਦਰ ਸਿੰਘ ਸਕੱਤਰ ਜਸਵਿੰਦਰ ਸਿੰਘ ਨੇ ਕੀਤਾ।

ਉਹਨਾਂ ਕਿਹਾ ਕਿ ਜਨਗਣਨਾ ਦੇ ਪਹਿਲੇ ਪੜਾਅ ਵਿੱਚ ਅਧਿਆਪਕ ਨੂੰ ਤਿੰਨ ਦਿਨਾਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਹਨਾਂ ਨੂੰ ਟ੍ਰੇਨਿੰਗ ਦੇਣ ਲਈ ਸਕੂਲ ਲੈਕਚਰਾਰ ਅਤੇ ਹੈੱਡ ਮਾਸਟਰਾਂ ਨੂੰ ਫੀਲਡ ਟ੍ਰੇਨਰ 01 ਅਪ੍ਰੈਲ 2026 ਤੋਂ ਲਾਇਆ ਹੋਇਆ ਹੈ।

ਜਥੇਬੰਦੀ ਦੇ ਸਹਾਇਕ ਸਕੱਤਰ ਕੁਲਵਿੰਦਰ ਵਿਰਕ, ਵਿੱਤ ਸਕੱਤਰ ਅਨਿਲ ਭੱਟ, ਜ਼ਿਲਾ ਮੀਤ ਪ੍ਰਧਾਨ ਵਿਕਾਸ ਗਰਗ ਅਤੇ ਪ੍ਰੈਸ ਸਕੱਤਰ ਗੁਰਪ੍ਰੀਤ ਖੇਮੂਆਣਾ ਨੇ ਕਿਹਾ ਕਿ ਇਹਨਾਂ ਸਰਵੇਖਣਾਂ ਵਿੱਚ ਪੰਜਾਬ ਸਰਕਾਰ ਹੋਰਨਾਂ ਵਿਭਾਗਾਂ ਦੇ ਕਰਮਚਾਰੀਆਂ ਨੂੰ ਲਾ ਸਕਦੀ ਸੀ ਪਰ ਸਰਕਾਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅਮਲੀ ਰੂਪ ਵਿੱਚ ਸਿੱਖਿਆ ਤੋਂ ਵਾਂਝੇ ਕਰ ਰਹੀ ਹੈ।

ਉਹਨਾਂ ਕਿਹਾ ਕਿ ਜਿੱਥੇ ਅਜੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਦੀਆਂ ਪੂਰੀਆਂ ਕਿਤਾਬਾਂ ਨਹੀਂ ਮਿਲੀਆਂ, ਉਥੇ ਹੀ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਪਣੇ ਸਕੂਲ ਦੀ ਸਰਕਾਰ ਵੱਲੋਂ ਮਿਲਣ ਵਾਲੀ ਨਵੀਂ ਵਰਦੀ ਨੂੰ ਉਡੀਕਦੇ ਹੋਏ ਪੁਰਾਣੀ ਵਰਦੀ ਪਾਉਣ ਲਈ ਮਜ਼ਬੂਰ ਹਨ।

ਜੇਕਰ ਸਰਕਾਰੀ ਸਕੂਲਾਂ ਵਿੱਚ ਬਠਿੰਡੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਬੀ.ਐਲ.ਓ. ਅਤੇ ਸੁਪਰਵਾਈਜ਼ਰ ਜਨਗਣਨਾ ਦੇ ਗਿਣਤੀਕਾਰ ਅਤੇ ਸੁਪਰਵਾਈਜ਼ਰ, ਡਰੱਗ ਸੈਂਨਸਜ਼ ਪੰਜਾਬ ਵਿੱਚ ਗਿਣਤੀਕਾਰਾਂ ਦੀ ਗੱਲ ਕਰਨੀ ਹੋਵੇ ਤਾਂ ਸਕੂਲਾਂ ਦੇ 85 ਫੀਸਦੀ ਸਟਾਫ ਤੋਂ ਲੈ ਕੇ 100 ਫੀਸਦੀ ਸਟਾਫ ਇਹਨਾਂ ਸਰਵੇਖਣਾਂ ਵਿੱਚ ਲਾਇਆ ਹੋਇਆ ਹੈ।

ਜਥੇਬੰਦੀ ਦੇ ਬਲਾਕ ਪ੍ਰਧਾਨ ਭੁਪਿੰਦਰ ਸਿੰਘ ਮਾਈਸਰਖਾਨਾ, ਭੋਲਾ ਰਾਮ ਤਲਵੰਡੀ, ਬਲਕਰਨ ਕੋਟਸ਼ਮੀਰ, ਰਾਜਵਿੰਦਰ ਜਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਰਾਮਾਂ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕੁੱਲ 12 ਅਧਿਆਪਕਾਂ ਵਿੱਚੋਂ 03 ਬੀ.ਐਲ.ਓ. ਅਤੇ 05 ਜਨਗਣਨਾ ਡਿਊਟੀ ‘ਤੇ ਤਾਇਨਾਤ ਕੀਤੇ ਗਏ ਹਨ।

ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬੀੜ ਬਹਿਮਣ ਦੇ ਕੁੱਲ 13 ਅਧਿਆਪਕਾਂ ਵਿੱਚੋਂ 01 ਬੀ.ਐਲ.ਓ., 07 ਗਿਣਤੀਕਾਰ ਅਤੇ 01 ਡਰੱਗ ਸੈਂਸੈਜ਼, ਸਰਕਾਰੀ ਸਕੈਂਡਰੀ ਸਕੂਲ ਕੌਰੇਆਣਾ ਵਿੱਚ ਕੁੱਲ 09 ਅਧਿਆਪਕ ਹਨ ਜਿਨਾਂ ਵਿੱਚੋਂ 01 ਬੀ.ਐਲ.ਓ. ਅਤੇ 04 ਜਨਗਣਨਾ ਡਿਊਟੀ, ਸਰਕਾਰੀ ਸੈਕੰਡਰੀ ਆਦਰਸ਼ ਸਕੂਲ਼ ਕੈਨਾਲ ਕਲੋਨੀ ਬਠਿੰਡਾ 2000 ਵਿਦਿਆਰਥੀਆਂ ਦੇ ਕੁੱਲ 60 ਅਧਿਆਪਕਾਂ ਵਿੱਚੋਂ 35 ਮਰਦਮਸ਼ੁਮਾਰੀ ਅਤੇ 05 ਬੀ.ਐਲ.ਓ ਡਿਊਟੀ, ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਕੌਰ ਸਿੰਘ ਦੇ ਕੁਲ 05 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. ਅਤੇ 04 ਜਨਗਣਨਾ ਡਿਊਟੀ, ਸਰਕਾਰੀ ਮਿਡਲ ਸਕੂਲ ਬਾਠ ਦੇ ਕੁੱਲ 04 ਅਧਿਆਪਕਾਂ ਵਿੱਚੋਂ 02 ਮਰਦਮਸ਼ੁਮਾਰੀ ਡਿਊਟੀ ਅਤੇ 01 ਐਸ.ਆਈ.ਆਰ. ਡਿਊਟੀ, ਸਰਕਾਰੀ ਪ੍ਰਾਇਮਰੀ ਸਕੂਲ ਪੂਹਲਾ (ਮੇਨ) ਦੇ ਕੁੱਲ 08 ਸਟਾਫ਼ ਮੈਂਬਰਾਂ ਵਿੱਚੋਂ 04 ਜਨਗਣਨਾ ਡਿਊਟੀ ਦੇ ਰਹੇ ਹਨ।

ਉਹਨਾਂ ਦੱਸਿਆ ਕਿ ਸੀਨੀਅਰ ਸੈਕੈਂਡਰੀ ਸਕੂਲ ਲਹਿਰਾ ਮੁਹੱਬਤ ਦੇ 28 ਅਧਿਆਪਕਾਂ ਵਿੱਚੋਂ 2 ਬੀ.ਐਲ.ਓ., 11 ਜਨਗਨਣਾ ਅਤੇ 02 ਡਰੱਗ ਸੈਨਸੁਜ਼ ਡਿਊਟੀ, ਪ੍ਰਾਇਮਰੀ ਸਕੂਲ ਮਹਿਮਾ ਭਗਵਾਨਾ ਦੀ ਕੁੱਲ 04 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. ਅਤੇ 03 ਮਰਦਮਸ਼ੁਮਾਰੀ, ਸਰਕਾਰੀ ਹਾਈ ਸਕੂਲ ਸਰਦਾਰਗੜ ਦੇ ਕੁੱਲ 14 ਅਧਿਆਪਕਾਂ ਵਿੱਚੋਂ 09 ਅਧਿਆਪਕ ਮਰਦਮਸ਼ੁਮਾਰੀ ਅਤੇ 02 ਬੀ.ਐਲ.ਓ. ਦੀ ਡਿਊਟੀ ਦੇ ਰਹੇ ਹਨ।

ਇਸੇ ਤਰ੍ਹਾਂ ਬਠਿੰਡਾ ਸ਼ਹਿਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾਲ ਰੋਡ ਦੇ ਕੁੱਲ 11 ਅਧਿਆਪਕਾਂ ਵਿੱਚੋਂ 09 ਨੂੰ ਜਨਗਣਨਾ ਅਤੇ 01 ਨੂੰ ਬੀ ਐਲ ਓ ਡਿਊਟੀ ਦਿੱਤੀ ਹੋਈ ਹੈ।

ਇਹੋ ਹਾਲ ਸਰਕਾਰੀ ਪ੍ਰਾਇਮਰੀ ਸਕੂਲ ਕਮਾਲੂ ਸਵੈਚ ਜਿੱਥੇ 03 ਅਧਿਆਪਕਾਂ ਵਿੱਚੋਂ 02 ਬੀ.ਐਲ.ਓ. ਅਤੇ 01 ਮਰਦਮਸ਼ੁਮਾਰੀ, ਸਰਕਾਰੀ ਪ੍ਰਾਇਮਰੀ ਸਕੂਲ ਦਿਆਲਪੁਰਾ ਮਿਰਜ਼ਾ ਦੇ 07 ਅਧਿਆਪਕਾਂ ਵਿੱਚੋਂ 04 ਨੂੰ ਜਨਗਣਨਾ ਅਤੇ 03 ਨੂੰ ਬੀ.ਐਲ.ਓ, ਮਿਡਲ ਸਕੂਲ ਬਾਠ ਦੇ ਕੁੱਲ 04 ਅਧਿਆਪਕਾਂ ਨੂੰ ਮਰਦਮਸ਼ੁਮਾਰੀ, ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਜਲਾਲ ਦੇ 08 ਅਧਿਆਪਕਾਂ ਵਿੱਚੋਂ 03 ਬੀ.ਐਲ.ਓ. ਅਤੇ 04 ਜਣਗਣਨਾ ਡਿਊਟੀ ਵਿੱਚ ਲਾ ਕੇ ਸਿੱਖਿਆ ਕ੍ਰਾਂਤੀ ਲਿਆਂਦੀ ਜਾ ਰਹੀ ਹੈ।

ਇਸ ਸਕੂਲ ਦਾ ਇੱਕ ਅਧਿਆਪਕ ਦਿਵਿਆਂਗ ਹੋਣ ਕਾਰਨ ਡਿਊਟੀ ਤੋਂ ਬਚ ਗਿਆ। ਮੌੜ ਬਲਾਕ ਦੇ ਸਰਕਾਰੀ ਪ੍ਰਾਇਮਰੀ ਸਕੂਲ ਕੁੱਤੀਵਾਲ ਦੇ ਕੁੱਲ 06 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. ਅਤੇ 04 ਜਨਗਣਨਾ ਗਿਣਤੀਕਾਰ, ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਖੁਰਦ ਦੇ ਕੁੱਲ 07 ਅਧਿਆਪਕਾਂ ਵਿੱਚੋਂ 03 ਜਨਗਣਨਾ ਡਿਊਟੀ ਅਤੇ 03 ਬੀ.ਐਲ.ਓ., ਸਰਕਾਰੀ ਹਾਈ ਸਕੂਲ ਡਿਖ ਦੇ ਕੁੱਲ 11 ਅਧਿਆਪਕਾਂ ਵਿੱਚੋਂ 03 ਬੀ.ਐਲ.ਓ ਹਨ ਅਤੇ 08 ਜਨਗਣਨਾ ਡਿਊਟੀ ਨਿਭਾਅ ਰਹੇ ਹਨ।

ਬਲੋਂ ਪਿੰਡ ਦੇ ਦਾਨੀਆਂ ਵੱਲੋਂ ਵਧੀਆ ਬਣਾਇਆ ਪਰ ਇਥੋਂ ਦੇ ਸਕੂਲ ਦੇ ਕੁੱਲ 17 ਅਧਿਆਪਕਾਂ ਵਿੱਚੋਂ 06 ਜਣਗਣਨਾ ਅਤੇ 03 ਬੀ ਐਲ ਓ ਲਾ ਦਿੱਤੇ ਗਏ ਹਨ।

ਬਠਿੰਡਾ ਸ਼ਹਿਰ ‘ਚ ਸਰਕਾਰੀ ਆਦਰਸ਼ ਪ੍ਰਾਇਮਰੀ ਸਕੂਲ ਕੈਨਾਲ ਕਲੋਨੀ ਬਠਿੰਡਾ ਜਿਸ ਵਿੱਚ 2300 ਦੇ ਲਗਭਗ ਵਿਦਿਆਰਥੀ ਪੜ੍ਹ ਰਹੇ ਹਨ ਦੇ 69 ਅਧਿਆਪਕਾਂ ਵਿੱਚੋਂ 48 ਅਧਿਆਪਕਾਂ ਨੂੰ ਗਿਣਤੀਕਾਰ ਅਤੇ 12 ਨੂੰ ਬੀ.ਐਲ.ਓ. ਇੱਕੋ ਸਕੂਲ ਦੇ ਹਜ਼ਾਰਾਂ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਕਰ ਦਿੱਤੀ।

ਪ੍ਰਾਇਮਰੀ ਸਕੂਲ ਗਹਿਰੀ ਦੇਵੀ ਨਗਰ ਦੇ 08 ਅਧਿਆਪਕਾਂ ਵਿੱਚੋਂ 04 ਸੈਂਸਜ਼ ਦੀ ਡਿਊਟੀ ‘ਤੇ, ਮਿਡਲ ਸਕੂਲ ਘੜੈਲੀ ਦੇ 04 ਵਿੱਚੋਂ 02 ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਘੜੈਲੀ ਦੇ ਕੁੱਲ 03 ਵਿੱਚੋਂ 02, ਸਰਕਾਰੀ ਪ੍ਰਾਇਮਰੀ ਸਕੂਲ ਤੁੰਗਵਾਲੀ ਬਰਾਂਚ ਨੰਬਰ ਇੱਕ ਦੇ ਕੁੱਲ 04 ਵਿੱਚੋਂ 02 ਬੀ.ਐਲ.ਓ. ਅਤੇ 01 ਗਿਣਤੀਕਾਰ ਲਾ ਦਿੱਤਾ ਗਿਆ ਹੈ।

ਪ੍ਰਾਇਮਰੀ ਸਕੂਲ ਬੱਲੋ ਬਸਤੀ ਦੇ 04 ਅਧਿਆਪਕਾਂ ਵਿੱਚੋਂ 01 ਬੀ.ਐਲ.ਓ. ਅਤੇ 03 ਗਿਣਤੀਕਾਰ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟੜਾ ਕੌੜਾ ਦੇ ਕੁੱਲ 14 ਅਧਿਆਪਕਾਂ ਵਿੱਚੋਂ 11 ਜਨਗਣਨਾ ਅਤੇ 01 ਡਰੱਗ ਸੈਂਸਜ਼, ਪ੍ਰਾਇਮਰੀ ਸਕੂਲ ਕੋਟੜਾ ਕੌੜਾ ਦੇ ਕੁੱਲ 08 ਅਧਿਆਪਕਾਂ ਵਿੱਚੋਂ 03 ਨੂੰ ਬੀ.ਐਲ.ਓ. ਅਤੇ 05 ਨੂੰ ਜਨਗਣਨਾ, ਮਿਡਲ ਸਕੂਲ ਬੁਗਰਾਂ ਦੇ ਕੁੱਲ 04 ਸਟਾਫ ਵਿੱਚੋਂ 01 ਬੀ.ਐਲ.ਓ. ਅਤੇ 03 ਜਨਗਣਨਾ ਦੀ ਡਿਊਟੀ ਦੇ ਕੇ ਬੱਚਿਆਂ ਤੋਂ ਅਧਿਆਪਕ ਦੂਰ ਕੀਤੇ ਗਏ ਹਨ।

ਸੈਕੰਡਰੀ ਸਕੂਲ ਜੀਦਾ ਦੇ 25 ਅਧਿਆਪਕ, 02 ਬੀ.ਐਲ.ਓ., 23 ਜਨਗਣਨਾ, ਭੁਚੋ ਖੁਰਦ ਦੇ 25 ਵਿੱਚੋਂ 17 ਜਨਗਣਨਾ, ਪ੍ਰਾਇਮਰੀ ਅਮਰਗੜ੍ਹ ਦੇ ਕੁੱਲ 03 ਵਿੱਚੋਂ 02 ਮਰਦਮਸ਼ੁਮਾਰੀ, ਦਿਓਂਣ ਮੇਨ ਦੇ ਪ੍ਰਾਇਮਰੀ ਸਕੂਲ ਦੇ 05 ਵਿੱਚੋਂ 02 ਬੀ.ਐਲ.ਓ., 02 ਜਨਗਣਨਾ, ਬੀੜ ਬਸਤੀ ਚਾਰ ਪੰਜ ਦੇ ਪ੍ਰਾਇਮਰੀ ਸਕੂਲ ਵਿੱਚੋਂ ਕੁੱਲ 13 ਟੀਚਰਜ਼ ਵਿੱਚੋਂ 01 ਮਰਦਮਸ਼ੁਮਾਰੀ ਅਤੇ 08 ਜਨਗਨਣਾ।

ਗਿੱਲ ਪੱਤੀ ਦੇ ਹਾਈ ਸਕੂਲ ਦੇ 14 ਟੀਚਰਜ਼ ਵਿੱਚੋਂ 01 ਬੀ.ਐਲ.ਓ., 10 ਜਨਗਨਣਾ, ਪਿੰਡ ਮਛਾਣਾ ਦੇ ਮਿਡਲ ਸਕੂਲ ਦੇ ਕੁੱਲ 04 ਵਿੱਚੋਂ 01 ਬੀ.ਐਲ.ਓ., 03 ਜਨਗਨਣਾ, ਗੋਨਿਆਣੇ ਖੁਰਦ ਦੇ ਹਾਈ ਸਕੂਲ ਦੇ 11 ਟੀਚਰਜ਼ ਵਿੱਚੋਂ 10 ਨੂੰ ਜਨਗਣਨਾ ਡਿਊਟੀ ਦੇ ਕੇ ਬੱਚਿਆਂ ਦੀ ਪੜ੍ਹਾਈ ਰੱਬ ਆਸਰੇ ਛੱਡ ਦਿੱਤੀ ਹੈ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲੀ ਨਿਹਾਲ ਸਿੰਘ ਵਾਲਾ ਦੇ ਕੁੱਲ 22 ਅਧਿਆਪਕਾਂ ਵਿੱਚੋਂ 10 ਗਿਣਤੀਕਾਰ, ਦੋ ਬੀ.ਐਲ.ਓ., ਸਰਕਾਰੀ ਸਕੈਂਡਰੀ ਸਕੂਲ ਪਿੰਡ ਰਾਮਪੁਰਾ ਦੇ ਕੁੱਲ 40 ਸਟਾਫ ਵਿੱਚੋਂ 27 ਨੂੰ ਜਨਗਣਨਾ, 08 ਨੂੰ ਬੀ.ਐਲ.ਓ., ਸਰਕਾਰੀ ਸਕੂਲ ਫੂਲ (ਮੁੰਡੇ) ਦੇ ਕੁੱਲ 18 ਸਟਾਫ ਮੈਂਬਰਾਂ ਵਿੱਚੋਂ 08 ਗਿਣਤੀਕਾਰ, 01 ਬੀ.ਐਲ.ਓ., 01 ਡਰੱਗ ਸੈਂਸਜ਼ ਵਿੱਚ ਤੋਰ ਦਿੱਤੇ ਹਨ। ਰਾਮਪੁਰੇ ਇਲਾਕੇ ਨੇ ਬਹੁਤ ਤਰੱਕੀ ਕਰਕੇ ਅੱਗੇ ਵਧੇ।

ਉਹਨਾਂ ਦੱਸਿਆ ਕਿ ਸਕੂਲ ਸੈਕੰਡਰੀ ਸਕੂਲ (ਕੁੜੀਆਂ) ਮੰਡੀ ਕਲਾਂ ਦੇ 25 ਅਧਿਆਪਕਾਂ ਵਿੱਚੋਂ 02 ਡਰੱਗ ਸੈਂਸਜ਼, 12 ਜਨਗਣਨਾ, 01 ਬੀ.ਐਲ.ਓ. ਹਨ। ਇਸੇ ਤਰ੍ਹਾਂ ਮੰਡੀ ਕਲਾਂ ਦੇ (ਮੁੰਡਿਆਂ) ਵਾਲੇ ਸੈਕੰਡਰੀ ਸਕੂਲ ਦੇ ਕੁੱਲ 18 ਅਧਿਆਪਕਾਂ ਵਿੱਚੋਂ 05 ਨੂੰ ਬੀ.ਐਲ.ਓ., 8 ਜਨਗਣਨਾ ਅਤੇ 01 ਡਰੱਗ ਸੈਂਸਜ਼ ਵਿੱਚ ਲਾ ਕੇ ਮੰਡੀ ਕਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਕਰ ਦਿੱਤੀ। ਸਿਧਾਣੇ ਪਿੰਡ ਦੇ ਸਕੂਲ ਵਿੱਚ ਕੁੱਲ 08 ਅਧਿਆਪਕਾਂ ਵਿੱਚੋਂ 06 ਅਧਿਆਪਕ ਇਹਨਾਂ ਡਿਊਟੀਆਂ ‘ਤੇ ਹਨ।

ਇਸੇ ਤਰ੍ਹਾਂ ਤੁੰਗਵਾਲੀ ਪ੍ਰਾਇਮਰੀ ਸਕੂਲ ਬਰਾਂਚ ਨੰਬਰ ਦੋ ਦੇ ਕੁੱਲ 04 ਅਧਿਆਪਕਾਂ ਵਿੱਚੋਂ 02 ਬੀ.ਐਲ.ਓ., 01 ਮਰਦਮਸ਼ੁਮਾਰੀ, ਸਰਕਾਰੀ ਪ੍ਰਾਇਮਰੀ ਸਕੂਲ ਭੁੱਚੋ ਮੰਡੀ (ਲੜਕੇ) ਦੇ ਕੁੱਲ 08 ਸਟਾਫ ਮੈਂਬਰਾਂ ਵਿੱਚੋਂ 07 ਨੂੰ ਜਨਗਣਨਾਂ ਦੇ ਗਿਣਤੀਕਾਰ ਅਤੇ 01 ਨੂੰ ਪੰਜਾਬ ਦੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਡਿਊਟੀ ‘ਤੇ ਲਾ ਦਿੱਤਾ ਗਿਆ ਹੈ।

ਬਲਾਕ ਤਲਵੰਡੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਲੇਵਾਲਾ ਦੇ ਕੁੱਲ 02 ਅਧਿਆਪਕਾਂ ਵਿੱਚੋਂ ਦੋਨਾਂ ਨੂੰ ਜਨਗਣਨਾ ਗਿਣਤੀਕਾਰ, ਇਸੇ ਤਰ੍ਹਾਂ ਸਰਕਾਰੀ ਸਕੂਲ ਜਗ੍ਹਾ ਰਾਮ ਤੀਰਥ ਦੇ ਸਟਾਫ ਨੂੰ ਤਿੰਨਾਂ ਸਰਵਿਆਂ ਵਿੱਚ ਲਾ ਕੇ ਕੈਬਨਿਟ ਰੈਂਕ ਪ੍ਰਾਪਤ ਐਮ.ਐਲ.ਏ. ਬਲਜਿੰਦਰ ਕੌਰ ਦੇ ਪਿੰਡ ਦੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਕਰ ਦਿੱਤੀ ਹੈ।

ਸਕੂਲ ਆਫ ਐਮੀਨੈਂਨਸ ਬੰਗੀ ਕਲਾਂ ਦੇ 37 ਸਟਾਫ ਮੈਂਬਰਾਂ ਵਿੱਚੋਂ 08 ਨੂੰ ਬੀ.ਐਲ.ਓ., 24 ਨੂੰ ਜਨਗਣਨਾਂ ਅਤੇ 05 ਨੂੰ ਡਰੱਗਜ਼ ਡਿਊਟੀ ਵਿੱਚ ਲਾ ਕੇ ਐਮੀਨੈਂਨਸ ਸਕੂਲ ਦੀ ਪੜ੍ਹਾਈ ਵੀ ਲੜਖੜਾਉਂਦੀ ਕਰ ਦਿੱਤੀ ਗਈ ਹੈ।

ਜੰਡਾਂਵਾਲਾ ਬਰਾਂਚ ਦੇ ਪ੍ਰਾਇਮਰੀ ਸਕੂਲ ਦੇ 04 ਸਟਾਫ ਮੈਂਬਰਾਂ ਵਿੱਚੋਂ 02 ਬੀ.ਐਲ.ਓ. ਅਤੇ 02 ਨੂੰ ਜਨਗਣਨਾ ਵਿੱਚ ਲਾਇਆ ਹੋਇਆ ਹੈ।

ਪ੍ਰਾਇਮਰੀ ਸਕੂਲ ਭੁਚੋ ਕਲਾਂ ਦੇ ਕੁੱਲ 16 ਅਧਿਆਪਕਾਂ ਵਿੱਚੋਂ 08 ਜਨਗਣਨਾ ਗਿਣਤੀਕਰ ਦੀ ਡਿਊਟੀ ਨਿਭਾ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬਹੁਤ ਟੀਚਰਜ਼ ਨੂੰ ਇੱਕ ਤੋਂ ਵੱਧ ਸਰਵੇ ਦੀ ਡਿਊਟੀ ਦਿੱਤੀ ਹੋਈ ਹੈ।

ਜ਼ਿਲ੍ਹਾ ਕਮੇਟੀ ਮੈਂਬਰ ਜਗਦੀਪ ਸਿੰਘ ਮਾਨ, ਰਣਦੀਪ ਕੌਰ ਖਾਲਸਾ, ਬਲਜਿੰਦਰ ਕੌਰ ਅਤੇ ਦਰਸ਼ਨ ਸਿੰਘ ਭਗਤਾ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਸੁਹਿਰਦਤਾ ਦਿਖਾਉਂਦੇ ਤਾਂ ਇਨ੍ਹਾਂ ਸਰਵੇਖਣਾਂ ਵਿੱਚ ਅਧਿਆਪਕਾਂ ਦੀ ਡਿਊਟੀ ਘੱਟ ਤੋਂ ਘੱਟ ਲਾ ਕੇ ਹੋਰਾਂ ਵਿਭਾਗਾਂ ਦੇ ਕਰਮਚਾਰੀਆਂ ਤੋਂ ਇਹ ਕੰਮ ਲਿਆ ਜਾ ਸਕਦਾ ਸੀ।

ਉਨ੍ਹਾਂ ਪੰਜਾਬ ਸਰਕਾਰ ਨੂੰ ਇਹ ਸੁਝਾਅ ਵੀ ਦਿੱਤਾ ਕਿ ਜਦੋਂ ਮਾਨ ਭੱਤਾ ਦਿੱਤਾ ਜਾਣਾ ਹੈ ਤਾਂ ਇਹ ਕੰਮ ਸਰਕਾਰ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਕੰਮ ਦੇ ਕੇ ਰੁਜ਼ਗਾਰ ਵਿੱਚ ਪਾ ਸਕਦੀ ਸੀ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਮਾਪਿਆਂ ਦੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਣ ਤੋਂ ਬਚਾ ਸਕਦੀ ਸੀ।

 

Employees News: ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਮਿਲੀ ਵੱਡੀ ਹਮਾਇਤ; TSU ਨੇ ਪਾਵਰਕਾਮ ਕਾਮਿਆਂ ਦੇ ਹੱਕ ‘ਚ ਖੋਲ੍ਹਿਆ ਮੋਰਚਾ

 

Employees News: ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਨੂੰ ਮਿਲੀ ਵੱਡੀ ਹਮਾਇਤ; TSU ਨੇ ਪਾਵਰਕਾਮ ਕਾਮਿਆਂ ਦੇ ਹੱਕ ‘ਚ ਖੋਲ੍ਹਿਆ ਮੋਰਚਾ

ਪਟਿਆਲਾ ਧਰਨੇ ਦੀ ਗੂੰਜ: ਠੇਕਾ ਕਾਮਿਆਂ ਨੂੰ ਰੈਗੂਲਰ ਨਾ ਕਰਨ ‘ਤੇ ਪੰਜਾਬ ਸਰਕਾਰ ਵਿਰੁੱਧ ਪੈਦਾ ਹੋਇਆ ਤਿੱਖਾ ਰੋਸ

ਨਿੱਜੀਕਰਨ ਦੀ ਨੀਤੀ ਰੱਦ ਕਰਨ ਅਤੇ 15ਵੀਂ ਲੇਬਰ ਕਾਨਫਰੰਸ ਮੁਤਾਬਕ ਤਨਖਾਹਾਂ ਦੇਣ ਦੀ ਉੱਠੀ ਮੰਗ

ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ, TSU ਸੰਘਰਸ਼ ਵਿੱਚ ਸਿੱਧੇ ਤੌਰ ‘ਤੇ ਹੋਵੇਗੀ ਸ਼ਾਮਲ: ਕ੍ਰਿਸ਼ਨ ਸਿੰਘ ਔਲਖ

ਸ਼੍ਰੀ ਅਨੰਦਪੁਰ ਸਾਹਿਬ, 8 ਮਈ 2026:

Employees News: ਪੰਜਾਬ ਵਿੱਚ ਪਾਵਰਕਾਮ ਅਤੇ ਟ੍ਰਾਂਸਕੋ ਦੇ ਠੇਕਾ ਮੁਲਾਜ਼ਮਾਂ ਵੱਲੋਂ ਆਪਣੇ ਰੁਜ਼ਗਾਰ ਨੂੰ ਪੱਕਾ ਕਰਵਾਉਣ ਲਈ ਵਿੱਢਿਆ ਗਿਆ ਸੰਘਰਸ਼ ਹੁਣ ਹੋਰ ਤੇਜ਼ ਹੁੰਦਾ ਜਾ ਰਿਹਾ ਹੈ।

ਅੱਜ ਟੈਕਨੀਕਲ ਸਰਵਿਸਜ਼ ਯੂਨੀਅਨ (TSU) ਨੇ ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸੰਘਰਸ਼ ਨੂੰ ਪੂਰਨ ਹਮਾਇਤ ਦੇਣ ਦਾ ਰਸਮੀ ਐਲਾਨ ਕਰ ਦਿੱਤਾ ਹੈ।

TSU ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਵਰਕਾਮ ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਠੇਕਾ ਕਾਮੇ ਲਗਾਤਾਰ ਧਰਨਾ ਦੇ ਰਹੇ ਹਨ, ਪਰ ਪੰਜਾਬ ਸਰਕਾਰ ਅਤੇ ਪ੍ਰਬੰਧਕ ਸਿਰਫ਼ ਮੀਟਿੰਗਾਂ ਦੇ ਭਰੋਸੇ ਦੇ ਕੇ ਟਾਲਮਟੋਲ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਕਾਮੇ ਸਾਲਾਂ ਤੋਂ ਆਊਟਸੋਰਸ ਆਧਾਰ ‘ਤੇ ਵਿਭਾਗ ਦਾ ਅਹਿਮ ਕੰਮ ਸੰਭਾਲ ਰਹੇ ਹਨ ਅਤੇ ਉਨ੍ਹਾਂ ਕੋਲ ਲੰਮਾ ਤਜਰਬਾ ਹੈ। ਵਿਭਾਗ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਇਨ੍ਹਾਂ ਤਜਰਬੇਕਾਰ ਕਾਮਿਆਂ ਨੂੰ ਪੱਕਾ ਨਾ ਕਰਨਾ ਸਰਾਸਰ ਬੇਇਨਸਾਫ਼ੀ ਹੈ।

ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਇੱਕ ਪਾਸੇ ਰੁਜ਼ਗਾਰ ਦੇਣ ਦੇ ਵਾਅਦੇ ਕਰਦੀ ਹੈ ਅਤੇ ਦੂਜੇ ਪਾਸੇ ਬਿਜਲੀ ਕਾਰਪੋਰੇਸ਼ਨ ਸਮੇਤ ਹੋਰ ਸਰਕਾਰੀ ਵਿਭਾਗਾਂ ਨੂੰ ਨਿੱਜੀ ਹੱਥਾਂ ਵਿੱਚ ਵੇਚਣ (ਨਿੱਜੀਕਰਨ) ਦੀਆਂ ਤਿਆਰੀਆਂ ਕਰ ਰਹੀ ਹੈ।

ਉਨ੍ਹਾਂ ਮੰਗ ਕੀਤੀ ਕਿ, ਸਮੂਹ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਤੁਰੰਤ ਰੱਦ ਕੀਤਾ ਜਾਵੇ। ਠੇਕਾ ਕਾਮਿਆਂ ਨੂੰ ਵਿਭਾਗ ਅਧੀਨ ਲਿਆ ਕੇ ਰੈਗੂਲਰ ਕੀਤਾ ਜਾਵੇ। 15ਵੀਂ ਲੇਬਰ ਕਾਨਫਰੰਸ ਦੇ ਨਿਯਮਾਂ ਅਨੁਸਾਰ ਗੁਜ਼ਾਰੇ ਯੋਗ ਤਨਖਾਹ ਲਾਗੂ ਕੀਤੀ ਜਾਵੇ।

ਆਗੂਆਂ ਨੇ ਦੱਸਿਆ ਕਿ ਠੇਕਾ ਕਾਮੇ ਪਿਛਲੇ ਕਈ ਦਿਨਾਂ ਤੋਂ ਮੰਤਰੀਆਂ ਦੇ ਹਲਕਿਆਂ ਵਿੱਚ ‘ਝੰਡਾ ਮਾਰਚ’ ਕਰਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।

ਜੇਕਰ ਸਰਕਾਰ ਨੇ ਤੁਰੰਤ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾ ਕੱਢਿਆ, ਤਾਂ ਟੈਕਨੀਕਲ ਸਰਵਿਸਜ਼ ਯੂਨੀਅਨ ਵੱਡਾ ਫ਼ੈਸਲਾ ਲੈ ਕੇ ਇਸ ਸੰਘਰਸ਼ ਵਿੱਚ ਸਿੱਧੇ ਤੌਰ ‘ਤੇ ਕੁੱਦ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

 

ਧੱਕੇ ‘ਤੇ ਧੱਕਾ! ਅਧਿਆਪਕਾਂ ‘ਤੇ ਇੱਕੋ ਸਮੇਂ ਥੋਪੀਆਂ 3-4 ਡਿਊਟੀਆਂ; ਟੀਚਰਾਂ ‘ਚ ਭਾਰੀ ਰੋਸ

 

ਧੱਕੇ ‘ਤੇ ਧੱਕਾ! ਅਧਿਆਪਕਾਂ ‘ਤੇ ਇੱਕੋ ਸਮੇਂ ਥੋਪੀਆਂ 3-4 ਡਿਊਟੀਆਂ; ਟੀਚਰਾਂ ‘ਚ ਭਾਰੀ ਰੋਸ

ਇੱਕੋ ਸਮੇਂ 3-4 ਡਿਊਟੀਆਂ ਕਾਰਨ ਅਧਿਆਪਕ ਵਰਗ ਪ੍ਰੇਸ਼ਾਨ; DC ਪਾਸੋਂ ਦਖ਼ਲ ਦੀ ਮੰਗ

ਪ੍ਰਸ਼ਾਸਨ ਦੇ ਆਪਸੀ ਤਾਲਮੇਲ ਦੀ ਘਾਟ ਅਧਿਆਪਕ ਵਰਗ ਦੀ ਪ੍ਰੇਸ਼ਾਨੀ ਦਾ ਕਾਰਨ ਬਣੀ: ਤਰਸੇਮ, ਰਿਸ਼ੀ

ਵਿਭਾਗੀ ਡਿਊਟੀ ਦੇ ਨਾਲ ਬੀ ਐਲ ਓ, ਜਨਗਣਨਾ, ਡਰੱਗ ਸਰਵੇ ਦੀਆਂ ਲਗਾਈਆਂ ਡਿਊਟੀਆਂ

ਜਲੰਧਰ, 8 ਮਈ 2026-

ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਇਕਾਈ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਜਲੰਧਰ ਵਲੋਂ ਬਹੁਤੇ ਅਧਿਆਪਕਾਂ ਦੀਆਂ ਦੈਵੀ ਸ਼ਕਤੀਆਂ ਨੂੰ ਪਹਿਚਾਣ ਕੇ ਅਧਿਆਪਕਾਂ ਦੀਆਂ ਇੱਕੋ ਸਮੇਂ ਵਿਭਾਗੀ ਡਿਊਟੀ ਦੇ ਨਾਲ-ਨਾਲ ਬੀ. ਐਲ. ਓ, ਜਨਗਣਨਾ ਅਤੇ ਡਰੱਗ ਸਰਵੇ ਦੀਆਂ ਡਿਊਟੀਆਂ ਲਗਾ ਕੇ ਚੌਕਾ ਮਾਰ ਦਿੱਤਾ ਹੈ। ਪ੍ਰਸ਼ਾਸ਼ਨ ਵਲੋਂ ਸਿੱਖਿਆ ਵਿਭਾਗ ਦੇ ਮੁਲਾਜ਼ਮਾਂ ਦੀਆਂ ਡਿਊਟੀਆਂ ਪੰਜਾਬ ਸਰਕਾਰ ਦੇ ਦੂਸਰੇ ਵਿਭਾਗਾਂ ਦੇ ਮੁਲਾਜ਼ਮਾਂ ਦੇ ਅਨੁਪਾਤ ਤੋਂ ਵੱਧ ਲਗਾਉਣ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਆਪਸੀ ਤਾਲਮੇਲ ਦੀ ਘਾਟ ਕਾਰਨ ਅਜਿਹਾ ਵਾਪਰਿਆ ਹੈ। ਇੱਕੋ ਸਮੇਂ ਤਿੰਨ-ਚਾਰ ਡਿਊਟੀਆਂ ਲੱਗਣ ਕਾਰਨ ਅਧਿਆਪਕ ਵਰਗ ਬੇਵੱਸ ਅਤੇ ਪ੍ਰੇਸ਼ਾਨ ਹੈ।

ਦੋਵੇਂ ਜਥੇਬੰਦਕ ਆਗੂਆਂ ਨੇ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਸਿੰਘ ਵਾਲੀਆ ਪਾਸੋਂ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਅਧਿਆਪਕਾਂ ਦੇ ਸਿਰਾਂ ‘ਤੇ ਥੋਪੀਆਂ ਐਨੀਆਂ ਜ਼ਿਆਦਾ ਡਿਊਟੀਆਂ ਘੱਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਅਧਿਆਪਕ ਵਰਗ ਆਪਣੀ ਸਮਰੱਥਾ ਅਨੁਸਾਰ ਪ੍ਰਸ਼ਾਸਨਿਕ ਡਿਊਟੀ ਵੀ ਕਰ ਸਕਣ। ਅਗਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਵੱਲ ਲੋੜੀਂਦੀ ਕਾਰਵਾਈ ਕਰਕੇ ਅਧਿਆਪਕਾਂ ਦੀਆਂ ਵਾਧੂ ਡਿਊਟੀਆਂ ਨਾ ਕੱਟੀਆਂ ਤਾਂ ਅਧਿਆਪਕ ਵਰਗ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਦੀ ਨਿਰੋਲ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ, ਜਨਰਲ ਸਕੱਤਰ ਰਿਸ਼ੀ ਕੁਮਾਰ, ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਵਿੱਤ ਸਕੱਤਰ ਅਮਨਦੀਪ ਸਿੰਘ, ਭਗਵੰਤ ਪ੍ਰਿਤਪਾਲ ਸਿੰਘ, ਸੁਰਿੰਦਰ ਪਾਲ, ਕਪਿਲ ਕਵਾਤਰਾ, ਜਸਵੰਤ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਨਰਦੇਵ ਜਰਿਆਲ, ਚਰਨਜੀਤ ਸਿੰਘ, ਇੰਦਰਜੀਤ ਸਿੰਘ, ਸਤੀਸ਼ ਕੁਮਾਰ, ਧੀਰਜ ਡੋਗਰਾ, ਪਾਲ ਜੀ ਮੁਕੇਸ਼, ਮੁਨੀਸ਼ ਮੋਹਨ, ਜਤਿੰਦਰ ਅਰੋੜਾ, ਡਾ. ਬਲਵੀਰ ਮੰਨਣ, ਅਨੁਰਾਗ ਸੰਧੀਰ, ਡਾ. ਯਸ਼ਪਾਲ ਚੰਦੜ, ਕੁਲਵੀਰ ਭਤੀਜਾ, ਸੰਜੀਵ ਭਾਰਦਵਾਜ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਨਵੀਨ ਸ਼ਰਮਾ, ਸੋਨੂੰ ਭਗਤ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਗਗਨ ਗੁਪਤਾ, ਸਾਹਿਲ ਗਿੱਲ, ਰਾਜੇਸ਼ ਕੁਮਾਰ, ਯਸ਼ ਮੋਮੀ, ਪੰਕਜ ਧੂੜੀਆ, ਵਰਿੰਦਰ ਰੰਧਾਵਾ, ਹਰੀਸ਼ ਪ੍ਰਾਸ਼ਰ, ਪ੍ਰਦੀਪ ਕੁਮਾਰ, ਮੁਨੀਸ਼ ਮੱਕੜ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ ਬੜਾਪਿੰਡ, ਨਛੱਤਰ ਰਾਮ, ਹੇਮ ਰਾਜ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ ਮੱਲੀਆਂ, ਹਰਦੇਵ ਸਿੰਘ, ਰਾਜ ਕੁਮਾਰ ਭਤੀਜਾ, ਹਰਦੀਪ ਮੱਕੜ, ਜਸਪਿੰਦਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ ਖਰਲਾਂ, ਸੁਖਵਿੰਦਰ ਦੁੱਗਲ, ਜਸਵੀਰ ਜੱਫ਼ਲ, ਜਸਵਿੰਦਰ ਕੁਮਾਰ, ਸੁਖਜੀਤ, ਸਾਹਿਲ, ਹਰਮਨਦੀਪ ਸਿੰਘ, ਅਮਿਤ ਚੋਪੜਾ, ਗੁਰਵਿੰਦਰ ਸਿੰਘ, ਡਿੰਪਲ ਸ਼ਰਮਾ, ਮਨਿੰਦਰ ਕੌਰ, ਸਤੀਸ਼ ਕੁਮਾਰੀ, ਸੰਤੋਸ਼ ਬੰਗੜ, ਪਰਮਜੀਤ ਕੌਰ, ਆਰਤੀ ਗੌਤਮ, ਮਨਸਿਮਰਤ ਕੌਰ, ਸੁਮਨ ਲਤਾ, ਅੰਜਲਾ ਸ਼ਰਮਾ, ਗੁਰਵਿੰਦਰ ਕੌਰ, ਪਲਵਿੰਦਰ ਕੌਰ, ਰੀਟਾ, ਪੂਨਮ, ਰਣਜੀਤ ਕੌਰ, ਰੀਨਾ ਕਾਲੀਆ, ਰੇਖਾ ਰਾਣੀ, ਸੁਮਨ ਲਤਾ, ਸੁਨੀਤਾ ਕੁੱਦੋਵਾਲ, ਪ੍ਰਵੀਨ, ਮਮਤਾ ਸਪਰੂ, ਰਜਵੰਤ ਕੌਰ, ਹਿਨਾ ਮਲਕਾਨੀਆ, ਡੇਜ਼ੀ, ਪੂਨਮ, ਕੰਚਨ ਬਾਲਾ, ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਸੀਮਾ, ਗੁਨਜੋਤ ਕੌਰ, ਨੀਲਮ, ਰਵਨੀਤ ਕੌਰ, ਰਵਿੰਦਰ ਰੂਬੀ, ਮਮਤਾ ਆਨੰਦ, ਰੇਖਾ ਭਗਤ, ਪ੍ਰਦੀਪ ਕੌਰ, ਮਨਪ੍ਰੀਤ ਕੌਰ, ਸੁਖਵਿੰਦਰ ਕੌਰ, ਅਮਨਪ੍ਰੀਤ ਕੌਰ, ਦਵਿੰਦਰਜੀਤ ਕੌਰ, ਸੋਨੀਆ, ਪਰਮਿੰਦਰ ਕੌਰ, ਜਸਮੀਤ ਕੌਰ, ਨਮਰਤਾ, ਸੁਰਿੰਦਰ ਕੌਰ, ਰੇਖਾ ਭਗਤ, ਮਮਤਾ, ਪ੍ਰਿਅੰਕਾ, ਕੁਲਜੀਤ ਕੌਰ, ਕਮਲਪ੍ਰੀਤ ਕੌਰ, ਸੁਮਨ, ਪ੍ਰਦੀਪ ਕੌਰ, ਨੀਲਮ ਰਾਣੀ, ਸੰਤੋਸ਼ ਟਾਂਡੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਮੋਨਿਕਾ ਉੱਪਲ, ਸੋਨੀਆ ਰਾਣੀ, ਸ਼ਮਾ, ਹਰਸ਼ ਕੁਮਾਰੀ, ਮੀਨੂੰ ਸ਼ਰਮਾ, ਜੋਤੀ ਸ਼ਰਮਾ, ਰਾਜਵਿੰਦਰ ਕੌਰ, ਰਣਜੀਤ ਕੌਰ ਬੁਲੰਦ ਪੁਰ, ਨੀਰੂ, ਰੂਬੀ ਅਗਨੀਹੋਤਰੀ, ਨਵਨੀਤ ਕੌਰ, ਸਾਰਿਕਾ, ਵੰਦਨਾ, ਨੀਨਾ ਰਾਣੀ, ਸੁਸ਼ਮਾ, ਪੂਜਾ, ਜਗਪ੍ਰੀਤ ਕੌਰ, ਸੁਨੀਤਾ ਕੁਮਾਰੀ, ਅੰਜੂ ਕਪੂਰ, ਬਿੰਦੀਆ, ਪੂਨਮ, ਭੁਵਨੇਸ਼ਵਰੀ ਸੈਣੀ, ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ।

 

Punjab News: ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੌਰਾਨ ਪੁਰਾਣੀ ਪੈਨਸ਼ਨ ਦੀ ਮੰਗ ਕਰਦੇ ਅਧਿਆਪਕ ਪੁਲਿਸ ਨੇ ਕੀਤੇ ਗ੍ਰਿਫਤਾਰ!

 

Punjab News: ਭਗਵੰਤ ਮਾਨ ਦੀ ਸ਼ੁਕਰਾਨਾ ਯਾਤਰਾ ਦੌਰਾਨ ਪੁਰਾਣੀ ਪੈਨਸ਼ਨ ਦੀ ਮੰਗ ਕਰਦੇ ਅਧਿਆਪਕ ਪੁਲਿਸ ਨੇ ਕੀਤੇ ਗ੍ਰਿਫਤਾਰ!

ਪੁਲਿਸ ਵੱਲੋਂ ਅਧਿਆਪਕਾਂ ਨਾਲ ਕੀਤਾ ਗਾਲੀ ਗਲੋਚ, DTF ਵੱਲੋਂ ਸਖ਼ਤ ਨਿਖੇਧੀ

ਮਾਨਸਾ, 08 ਮਈ 2026-

Punjab News: ਅੱਜ ਮਾਨਸਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਸ਼ੁਕਰਾਨਾ ਯਾਤਰਾ ਦੌਰਾਨ ਪੁਰਾਣੀ ਪੈਨਸ਼ਨ ਦੀ ਮੰਗ ਕਰਦੇ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਅਫਸਰਾਂ ਨੇ ਅਧਿਆਪਕ ਆਗੂਆਂ ਨਾਲ ਦੂਰ ਵਿਵਹਾਰ ਵੀ ਕੀਤਾ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ (OPS ) ਸੰਘਰਸ਼ ਕਮੇਟੀ ਦੇ ਆਗੂਆਂ ਦਰਸ਼ਨ ਅਲੀਸ਼ੇਰ, ਰਾਜਵਿੰਦਰ ਸਿੰਘ ਬੈਹਣੀਵਾਲ ਅਤੇ ਲਖਵਿੰਦਰ ਮਾਨ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਸਿਲਵਰ ਸਿਟੀ ਕੋਲ ਮੁੱਖ ਮੰਤਰੀ ਨੂੰ ਆਪਣੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਦੱਸਣ ਲਈ ਆਏ ਸਨ, ਪਰ ਉਥੇ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ, ਜਿੰਨਾ ਵਿੱਚੋ ਕੁਝ ਆਗੂਆਂ ਨੂੰ ਥਾਣਾ ਸਿਟੀ-1 ਵਿੱਚ ਬੰਦ ਕਰ ਦਿੱਤਾ ਅਤੇ ਕੁੱਝ ਆਗੂਆਂ ਨੂੰ ਪੁਲਿਸ ਨੇ ਆਵਦੇ ਵਹੀਕਲ ਵਿੱਚ ਬੰਦ ਕਰਕੇ ਰੱਖਿਆ।

ਅਧਿਆਪਕ ਆਗੂ ਹਰਜਿੰਦਰ ਅਨੂਪਗੜ, ਗੁਰਪ੍ਰੀਤ ਦਲੇਲਵਾਲਾ, ਨਵੀਨ ਬੋਹਾ ਅਤੇ ਜਰਨੈਲ ਬੋਹਾ ਨੇ ਦੱਸਿਆ ਕਿ ਅਧਿਆਪਕ (Teacher ) ਆਗੂਆਂ ਨੂੰ ਗ੍ਰਿਫਤਾਰ ਕਰਦੇ ਸਮੇਂ ਪੁਲਿਸ ਵੱਲੋਂ ਆਗੂਆਂ ਨਾਲ ਦੂਰ ਵਿਵਹਾਰ ਕੀਤਾ ਅਤੇ ਇੱਕ ਅਫ਼ਸਰ ਨੇ ਉਹਨਾਂ ਨੂੰ “ਕਤੀੜ” ਤੱਕ ਵੀ ਕਿਹਾ।

ਆਗੂਆਂ ਨੇ ਕਿਹਾ ਪੁਲਿਸ ਵੱਲੋਂ ਉਹਨਾਂ ਨੂੰ ਧੱਕੇ ਮਾਰੇ ਗਏ ਅਤੇ ਉਹਨਾਂ ਦੇ ਫੋਨ ਕਹੋ ਲਏ ਗਏ। ਆਗੂਆਂ ਨੇ ਕਿਹਾ ਕਿ ਉਹ ਪੁਰਾਣੀ ਪੈਨਸ਼ਨ ਦੀ ਮੰਗ ਪੂਰੀ ਕਰਵਾਉਣ ਲਈ ਭਗਵੰਤ ਮਾਨ (CM Mann) ਦਾ ਪੂਰੇ ਪੰਜਾਬ ਵਿਚ ਵਿਰੋਧ ਕਰਦੇ ਰਹਿਣਗੇ।

ਗ੍ਰਿਫਤਾਰ ਕੀਤੇ ਆਗੂਆਂ ਵਿੱਚ ਸੁਖਜਿੰਦਰ ਮਾਖਾ, ਸੱਤਪਾਲ ਬੋਹਾ, ਜਗਜੀਵਨਜੋਤ, ਰਣਜੀਤ ਸਿੰਘ, ਗੁਰਵਿੰਦਰ ਸਿੰਘ ਸਮਰਜੀਤ ਅਤਲਾ, ਅਜੇ ਕੁਮਾਰ ਬੋਹਾ ਸ਼ਾਮਿਲ ਸਨ। ਦੇਰ ਸ਼ਾਮ ਸਾਰੇ ਆਗੂਆਂ ਨੂੰ ਥਾਣਾ ਸਿਟੀ 1 ਵਿੱਚੋਂ ਰਿਹਾਅ ਕਰ ਦਿੱਤਾ। ਅੱਜ ਆਗੂਆਂ ‘ਤੇ ਹੋਏ ਜ਼ਬਰ ਦੀ ਸੀ.ਪੀ.ਐਫ਼ ਕਰਮਚਾਰੀ ਯੂਨੀਅਨ ਦੇ ਆਗੂਆਂ ਮਲਕੀਤ ਖਿਆਲਾ ਅਤੇ ਪ੍ਰਭਜੋਤ ਸਿੰਘ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

 

Heatstroke Alert: ਸਿਹਤ ਵਿਭਾਗ ਵੱਲੋਂ ਭਿਆਨਕ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ; ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ

 

Heatstroke Alert: ਭਿਆਨਕ ਗਰਮੀ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ; ਜਾਣੋ ਲੱਛਣ ਅਤੇ ਬਚਾਅ ਦੇ ਤਰੀਕੇ

Punjab Network

Heatstroke Alert- Punjab News 8 May 2026: ਗਰਮੀ ਦੇ ਵਧਦੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ (Health Department) ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ (issues advisory) ਦਿੱਤੀ ਹੈ।

ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਅੱਤ ਦੀ ਗਰਮੀ ਸਰੀਰ ਵਿੱਚ ਪਾਣੀ ਦੀ ਘਾਟ ਪੈਦਾ ਕਰ ਸਕਦੀ ਹੈ, ਜਿਸ ਕਾਰਨ ਚੱਕਰ ਆਉਣੇ ਜਾਂ ਬੇਹੋਸ਼ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕਿੰਨ੍ਹਾਂ ਲੋਕਾਂ ਨੂੰ ਹੈ ਵਧੇਰੇ ਖ਼ਤਰਾ?

ਸਿਹਤ ਅਧਿਕਾਰੀਆਂ ਅਨੁਸਾਰ ਬੱਚੇ, ਨਵਜਨਮੇ ਬੱਚੇ, ਬਜ਼ੁਰਗ, ਗਰਭਵਤੀ ਔਰਤਾਂ, ਖੁੱਲ੍ਹੇ ਆਸਮਾਨ ਹੇਠ ਕੰਮ ਕਰਨ ਵਾਲੇ ਮਜ਼ਦੂਰ, ਕਿਸਾਨ, ਬੇਘਰੇ ਲੋਕ, ਦਿਲ ਦੀ ਬੀਮਾਰੀ, ਹਾਈ ਬਲੱਡ ਪ੍ਰੈਸ਼ਰ ਅਤੇ ਮੋਟਾਪੇ ਤੋਂ ਪੀੜਤ ਮਰੀਜ਼, ਧੁੱਪ ਵਿੱਚ ਸਖ਼ਤ ਕਸਰਤ ਕਰਨ ਵਾਲੇ ਖਿਡਾਰੀ ਨੂੰ ਵਧੇਰੇ ਚੌਕਸ ਰਹਿਣ ਦੀ ਲੋੜ ਹੈ।

ਲੂ (Heatstroke) ਦੇ ਮੁੱਖ ਲੱਛਣ

ਸਿਰ ਦਰਦ, ਉਲਟੀਆਂ ਲੱਗਣੀਆਂ ਅਤੇ ਬਹੁਤ ਜ਼ਿਆਦਾ ਥਕਾਣ ਹੋਣਾ। ਚੱਕਰ ਆਉਣੇ ਜਾਂ ਪਿੱਤ ਹੋਣਾ। ਬਹੁਤ ਜ਼ਿਆਦਾ ਪਸੀਨਾ ਆਉਣਾ ਜਾਂ ਗਰਮੀ ਦੇ ਬਾਵਜੂਦ ਪਸੀਨਾ ਘੱਟ ਆਉਣਾ। ਚਮੜੀ ਦਾ ਲਾਲ, ਗਰਮ ਅਤੇ ਖ਼ੁਸ਼ਕ ਹੋਣਾ। ਮਾਸਪੇਸ਼ੀਆਂ ਵਿੱਚ ਕਮਜ਼ੋਰੀ ਮਹਿਸੂਸ ਹੋਣਾ।

ਬਚਾਅ ਲਈ ਕੀ ਕਰੀਏ (Dos)

ਤਰਲ ਪਦਾਰਥਾਂ ਦਾ ਸੇਵਨ, ਵੱਧ ਤੋਂ ਵੱਧ ਪਾਣੀ ਪੀਓ। ਲੱਸੀ, ਨਿੰਬੂ ਪਾਣੀ, ਓ.ਆਰ.ਐੱਸ. (ORS) ਅਤੇ ਮੌਸਮੀ ਫ਼ਲਾਂ ਦਾ ਸੇਵਨ ਕਰੋ। ਦਿਨ ਵੇਲੇ ਦਰਵਾਜ਼ੇ ਤੇ ਤਾਕੀਆਂ ਬੰਦ ਰੱਖੋ। ਹਲਕੇ ਰੰਗ ਦੇ ਸੂਤੀ ਕੱਪੜੇ ਪਾਓ।

ਬਾਹਰ ਜਾਣ ਵੇਲੇ ਸਿਰ ਢੱਕ ਕੇ ਰੱਖੋ ਅਤੇ ਐਨਕਾਂ ਦੀ ਵਰਤੋਂ ਕਰੋ। ਹਰ ਅੱਧੇ ਘੰਟੇ ਬਾਅਦ ਪਾਣੀ ਪੀਓ ਅਤੇ ਬਾਹਰ ਜਾਂਦੇ ਸਮੇਂ ਪਾਣੀ ਦੀ ਬੋਤਲ ਨਾਲ ਰੱਖੋ।

ਕੀ ਨਾ ਕਰੀਏ (Don’ts)

ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬਿਨਾਂ ਵਜ੍ਹਾ ਬਾਹਰ ਜਾਣ ਤੋਂ ਬਚੋ। ਬਾਸੀ ਖਾਣਾ ਨਾ ਖਾਓ। ਸ਼ਰਾਬ, ਚਾਹ ਅਤੇ ਕੌਫ਼ੀ ਵਰਗੇ ਪਦਾਰਥਾਂ ਤੋਂ ਪਰਹੇਜ਼ ਕਰੋ।

ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਕਦੇ ਵੀ ਬੰਦ ਵਾਹਨ ਵਿੱਚ ਇਕੱਲਾ ਨਾ ਛੱਡੋ। ਗਰਮੀ ਦੇ ਸਿਖ਼ਰ ਦੌਰਾਨ ਸਖ਼ਤ ਸਰੀਰਕ ਮਿਹਨਤ ਜਾਂ ਖਾਣਾ ਬਣਾਉਣ ਤੋਂ ਬਚੋ।

ਸਿਹਤ ਅਧਿਕਾਰੀਆਂ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਲੂ ਲੱਗਣ ਦੇ ਗੰਭੀਰ ਲੱਛਣ ਦਿਖਾਈ ਦੇਣ, ਤਾਂ ਤੁਰੰਤ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਸੰਪਰਕ ਕੀਤਾ ਜਾਵੇ।

 

Jathedar Akal Takht Sahib ਦਾ CM ਮਾਨ ਦੀਆਂ ‘ਸ਼ੁਕਰਾਨਾ ਯਾਤਰਾਵਾਂ’ ‘ਤੇ ਵੱਡਾ ਬਿਆਨ, ਕਿਹਾ- ਇਹ ਸ਼ੁਕਰਾਨਾ ਨਹੀਂ, ਇਹ ‘ਹੰਕਾਰ’ ਯਾਤਰਾਵਾਂ

 

Jathedar Akal Takht Sahib ਦਾ CM ਮਾਨ ਦੀਆਂ ‘ਸ਼ੁਕਰਾਨਾ ਯਾਤਰਾਵਾਂ’ ‘ਤੇ ਵੱਡਾ ਬਿਆਨ, ਕਿਹਾ- ਇਹ ਸ਼ੁਕਰਾਨਾ ਨਹੀਂ, ਇਹ ‘ਹੰਕਾਰ’ ਯਾਤਰਾਵਾਂ

Punjab Network

ਅੰਮ੍ਰਿਤਸਰ, 8 ਮਈ 2026: Jathedar Akal Takht Sahib’s Big Statement- ਬੇਅਦਬੀ ਵਿਰੁੱਧ ਬਣਾਏ ਗਏ ਕਾਨੂੰਨ ਨੂੰ ਲੈ ਕੇ ਪੰਜਾਬ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਘਿਰ ਗਈ ਹੈ।

ਬੇਅਦਬੀ ਵਿਰੁੱਧ ਕਾਨੂੰਨ ਬਣਾਏ ਜਾਣ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਵੱਲੋਂ ਪੰਜਾਬ ਦੇ ਅੰਦਰ ‘ਸ਼ੁਕਰਾਨਾ ਯਾਤਰਾਵਾਂ’ (‘Thanksgiving’ trips) ਕੀਤੀਆਂ ਜਾ ਰਹੀਆਂ ਹਨ।

ਜਿਨ੍ਹਾਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ (Giani Kuldeep Singh Gargaj) ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਨੇ ਸਵਾਲ ਚੁੱਕਦਿਆਂ ਕਿਹਾ ਕਿ, ਬੇਅਦਬੀ ਵਿਰੁੱਧ ਕਾਨੂੰਨ ਬਣਾਉਣ ਤੋਂ ਬਾਅਦ ਮੁੱਖ ਮੰਤਰੀ (CM Mann) ਨੇ ਪੰਜਾਬ ਭਰ ਦੇ ਅੰਦਰ ਸ਼ੁਕਰਾਨਾ ਯਾਤਰਾ ਸ਼ੁਰੂ ਕੀਤੀਆਂ ਹਨ, ਜੋ ਕਿ ਧਾਰਮਿਕ ਮਰਿਯਾਦਾ ਦੇ ਉਲਟ ਹਨ।

ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜਦੋਂ ਸਿੱਖ ਪੰਥ ਨੂੰ ਇਹ ਕਾਨੂੰਨ ਪ੍ਰਵਾਨ ਨਹੀਂ ਤਾਂ, ਮੁੱਖ ਮੰਤਰੀ (CM Bhagwant Mann) ਇਹ ਸ਼ੁਕਰਾਨਾ ਯਾਤਰਾਵਾਂ ਕਿਵੇਂ ਕਰ ਸਕਦੇ ਹਨ?

ਜਥੇਦਾਰ ਗੜਗੱਜ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਇਹ ਸ਼ੁਕਰਾਨਾ ਯਾਤਰਾ ਨਹੀਂ, ਬਲਕਿ ਇਹ ਹੰਕਾਰ ਯਾਤਰਾਵਾਂ ਕਰ ਰਹੇ ਨੇ।

ਜਥੇਦਾਰ ਮੁਤਾਬਕ, ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੰਗਾਰ ਰਹੇ ਹਨ, ਪੰਜਾਬ ਦੇ ਵਿੱਚ ਝੂਠਾ ਪ੍ਰਚਾਰ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹ (CM) ਆਪਣੀਆਂ ਸ਼ੁਕਰਾਨਾ ਯਾਤਰਾਵਾਂ ਦੌਰਾਨ ਸਿਆਸਤ ਕਰਕੇ ਸਿੱਖਾਂ ਵਿੱਚ ਦੁਚਿੱਤੀ ਪੈਦਾ ਕਰ ਰਹੇ ਨੇ।

ਜਥੇਦਾਰ ਗੜਗੱਜ ਨੇ ਇਹ ਵੀ ਅੱਗੇ ਕਿਹਾ ਕਿ, ਸਰਕਾਰ ਨੂੰ ਪੰਥ ਵਿੱਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ, ਸਿੱਖ ਪੰਥ ਅਜਿਹੇ ਕਾਨੂੰਨ ਪ੍ਰਵਾਨ ਨਹੀਂ ਕਰੇਗਾ, ਜੋ ਸਿੱਖਾਂ ਦੇ ਹੀ ਖਿਲਾਫ ਹੋਣ।

ਸਰਕਾਰ ਵੱਲੋਂ ਮਰਿਆਦਾ ਵਿੱਚ ਸੋਧ ਕਰਨ ਜਾਂ ਨਵੇਂ ਕਾਨੂੰਨ ਬਣਾਉਣ ਦੀਆਂ ਕੋਸ਼ਿਸ਼ਾਂ ‘ਤੇ ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਸ ਵਿੱਚ ਸ਼ਾਮਲ ਨਾ ਕਰਨਾ ਗਲਤ ਹੈ।

ਉਨ੍ਹਾਂ ਕਿਹਾ ਕਿ ਇਹ ਕਿਹੜੀ ਦੁਨੀਆਂ ਵਿੱਚ ਰਹਿ ਰਹੇ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਕਿੱਥੇ ਹੈ? ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਰਿਕਾਰਡ ਵੈੱਬਸਾਈਟ ‘ਤੇ ਅਪਲੋਡ ਕਰਨਾ ਸਤਿਕਾਰ ਦੇ ਵਿਰੁੱਧ ਹੈ ਅਤੇ ਅਕਾਲ ਤਖ਼ਤ ਸਾਹਿਬ ਨੇ ਇਸ ‘ਤੇ ਰੋਕ ਲਗਾ ਦਿੱਤੀ ਹੈ।

ਜਥੇਦਾਰ ਗੜਗੱਜ ਨੇ ਸਿੱਖ ਸੰਗਤ ਅਤੇ ਵਕੀਲਾਂ ਨੂੰ ਅਪੀਲ ਕੀਤੀ ਕਿ ਉਹ ਇਸ ਐਕਟ ਨੂੰ ਧਿਆਨ ਨਾਲ ਪੜ੍ਹਨ ਅਤੇ ਸਮਝਣ ਕਿ ਕਿਵੇਂ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਇਸ ਵਿੱਚ ਸੁਧਾਰ ਕਰੇ, ਨਹੀਂ ਤਾਂ ਪੰਥਕ ਇਕੱਠ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਅਰਦਾਸ ਵਿੱਚ ਹਾਕਮਾਂ ਨੂੰ ਸੁਮੱਤ ਬਖਸ਼ਣ ਦੀ ਬੇਨਤੀ ਕੀਤੀ ਜਾਵੇ ਤਾਂ ਜੋ ਉਹ ਗੁਰੂ ਅਤੇ ਸਿੱਖ ਦੇ ਵਿਚਕਾਰ ਰੁਕਾਵਟ ਨਾ ਬਣਨ।

 

ED ਦੀ ਕਾਰਵਾਈ ‘ਤੇ Aman Arora ਦਾ ਵੱਡਾ ਬਿਆਨ; ਕਿਹਾ- ਯਾਰੀ ਨਿਭਾਵਾਂਗਾ, ਪਰ ਭ੍ਰਿਸ਼ਟਾਚਾਰ ਨਹੀਂ!

 

ED ਦੀ ਕਾਰਵਾਈ ‘ਤੇ Aman Arora ਦਾ ਵੱਡਾ ਬਿਆਨ; ਕਿਹਾ- “ਯਾਰੀ ਨਿਭਾਵਾਂਗਾ ਪਰ ਭ੍ਰਿਸ਼ਟਾਚਾਰ ਨਹੀਂ, ਬੀਜੇਪੀ ਦਾ ਕੂੜ ਪ੍ਰਚਾਰ ਮੈਨੂੰ ਗੋਡਿਆਂ ਭਾਰ ਨਹੀਂ ਕਰ ਸਕਦਾ”

ਅਮਨ ਅਰੋੜਾ ਨੇ ਈਡੀ ਦੀ ਸਟੇਟਮੈਂਟ ਵਿੱਚ ਅੱਧੇ ਘੰਟੇ ਅੰਦਰ ਹੋਏ ਬਦਲਾਅ ‘ਤੇ ਚੁੱਕੇ ਸਵਾਲ-ਗੌਰਵ ਧੀਰ ਨੂੰ ਦੱਸਿਆ ‘ਭਰਾਵਾਂ ਤੋਂ ਵੱਧ’, ਪਰ ਕਿਹਾ- ਬਿਜ਼ਨੈੱਸ ਡੀਲਿੰਗ ਨਾਲ ਮੇਰਾ ਕੋਈ ਸਬੰਧ ਨਹੀਂ

“ਜੇ 1991 ਤੋਂ ਹੁਣ ਤੱਕ ਇੱਕ ਰੁਪਏ ਦੀ ਵੀ ਹੇਰਾਫੇਰੀ ਸਾਬਤ ਹੋਵੇ ਤਾਂ ਰਾਜਨੀਤੀ ਛੱਡ ਦੇਵਾਂਗਾ”- ਅਮਨ ਅਰੋੜਾ

ED ਅਤੇ CBI ਨੂੰ ਚੋਣਾਂ ਵਾਲੇ ਸੂਬਿਆਂ ਵਿੱਚ ਹਥਿਆਰ ਵਜੋਂ ਵਰਤਣ ਦਾ ਲਾਇਆ ਇਲਜ਼ਾਮ

Punjab Network

ਚੰਡੀਗੜ੍ਹ, 8 ਮਈ 2026: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ (Cabinet Minister Aman Arora) ਨੇ ਈਡੀ (ED) ਵੱਲੋਂ ਮਾਰੀਆਂ ਗਈਆਂ ਰੇਡਾਂ (ED Raid Punjab) ਵਿੱਚ ਆਪਣਾ ਨਾਮ ਘਸੀਟੇ ਜਾਣ ‘ਤੇ ਸਖ਼ਤ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ (Aman Arora Press Conference) ਉਨ੍ਹਾਂ ਨੇ ਕੱਲ੍ਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਪੂਰੀ ਕਹਾਣੀ ਦੱਸਦਿਆਂ ਇਸ ਨੂੰ ਸਿਆਸੀ ਬਦਲਾਖੋਰੀ ਅਤੇ “ਕੂੜ ਪ੍ਰਚਾਰ” (Punjab Politics News) ਕਰਾਰ ਦਿੱਤਾ।

ਅਮਨ ਅਰੋੜਾ ਨੇ ਦੱਸਿਆ ਕਿ ਕੱਲ੍ਹ ਸਵੇਰੇ ਉਹ ਆਪਣੇ ਬਿਮਾਰ ਮਾਤਾ ਜੀ ਨੂੰ ਮਿਲਣ ਆਈਸੀਯੂ (ICU) ਗਏ ਹੋਏ ਸਨ, ਜਿਸ ਤੋਂ ਬਾਅਦ ਉਹ ਵਿਭਾਗੀ ਮੀਟਿੰਗਾਂ ਵਿੱਚ ਰੁੱਝੇ ਰਹੇ। ਉਨ੍ਹਾਂ ਕਿਹਾ, “ਸਵੇਰੇ ਜਦੋਂ ਮੈਂ ਵੀਡੀਓਜ਼ ਵਿੱਚ ਨੋਟਾਂ ਦੇ ਬੈਗ ਉੱਡਦੇ ਦੇਖੇ ਤਾਂ ਮੈਂ ਵੀ ਹੈਰਾਨ ਸੀ। ਪਰ ਸ਼ਾਮ ਹੁੰਦੇ-ਹੁੰਦੇ ਮੇਰੇ ਨੇੜਲੇ ਸਾਥੀ ਗੌਰਵ ਧੀਰ (Gaurav Dhir ED Case) ਦੇ ਜ਼ਰੀਏ ਮੇਰਾ ਨਾਮ ਇਸ ਸਾਰੇ ਮਸਲੇ ਵਿੱਚ ਜਾਣਬੁੱਝ ਕੇ ਜੋੜ ਦਿੱਤਾ ਗਿਆ।”

ਉਨ੍ਹਾਂ ਨੇ ED ਦੀ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਾਮ ਨੂੰ ਈਡੀ ਨੇ ਇੱਕ ਸਟੇਟਮੈਂਟ ਜਾਰੀ ਕੀਤੀ, ਜਿਸ ਵਿੱਚ ਗੌਰਵ ਧੀਰ ਦਾ ਨਾਮ ਨਹੀਂ ਸੀ, ਪਰ ਅੱਧੇ ਘੰਟੇ ਬਾਅਦ ਹੀ ਦੂਜੀ ਸਟੇਟਮੈਂਟ ਜਾਰੀ ਕਰ ਦਿੱਤੀ ਗਈ, ਜਿਸ ਵਿੱਚ ਸਿਰਫ਼ ਮੈਨੂੰ ਬਦਨਾਮ ਕਰਨ ਲਈ ਲਾਸਟ ਪੈਰਾ ਜੋੜ ਕੇ ਮੇਰਾ ਨਾਮ ਸ਼ਾਮਲ ਕਰ ਦਿੱਤਾ ਗਿਆ।

“ਗੌਰਵ ਧੀਰ ਮੇਰਾ ਭਰਾ ਹੈ, ਪਰ ਬਿਜ਼ਨੈੱਸ ਨਾਲ ਲਿੰਕ ਨਹੀਂ”- ਅਮਨ ਅਰੋੜਾ

ਅਮਨ ਅਰੋੜਾ (Aman Arora Statement) ਨੇ ਸਵੀਕਾਰ ਕੀਤਾ ਕਿ ਗੌਰਵ ਧੀਰ ਉਨ੍ਹਾਂ ਦੇ 22 ਸਾਲਾਂ ਤੋਂ ਪੁਰਾਣੇ ਦੋਸਤ ਹਨ ਅਤੇ ਭਰਾਵਾਂ ਤੋਂ ਵੱਧ ਪਿਆਰ ਹੈ। ਉਨ੍ਹਾਂ ਕਿਹਾ, “ਮੈਂ ਆਪਣੀ ਦੋਸਤੀ ਤੋਂ ਪਿੱਛੇ ਨਹੀਂ ਹਟਾਂਗਾ। ਮੇਰੀਆਂ ਲੱਤਾਂ ਇੰਨੀਆਂ ਕਮਜ਼ੋਰ ਨਹੀਂ ਕਿ ਮੈਂ ਜਾਂਚ ਦੇ ਡਰੋਂ ਆਪਣੇ ਯਾਰਾਂ ਦੀ ਬਾਂਹ ਛੱਡ ਦੇਵਾਂ। ਪਰ ਮੈਂ ਇਹ ਵੀ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਮੇਰਾ ਉਨ੍ਹਾਂ ਦੀ ਕਿਸੇ ਵੀ ਬਿਜ਼ਨੈੱਸ ਡੀਲਿੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”

ਮੰਤਰੀ ਅਰੋੜਾ ਨੇ ED ਨੂੰ ਚੁਣੌਤੀ ਦਿੰਦਿਆਂ ਕਿਹਾ, “ਜੇਕਰ ਤੁਹਾਨੂੰ ਮੇਰੇ ‘ਤੇ ਸ਼ੱਕ ਹੈ ਤਾਂ ਮੈਨੂੰ ਬੁਲਾਓ, ਮੈਂ ਖੁਦ ਆਉਣ ਨੂੰ ਤਿਆਰ ਹਾਂ। ਮੇਰੇ ਫੋਨ ਦੀ ਜਾਂਚ ਕਰੋ। ਜੇਕਰ ਸੁਰੇਸ਼ ਬਜਾਜ, ਨਿਤਿਨ ਗੋਹਲ ਜਾਂ ਅਜੇ ਸਹਿਗਲ ਵਰਗੇ ਬੰਦਿਆਂ ਦਾ ਨੰਬਰ ਵੀ ਮੇਰੇ ਫੋਨ ਵਿੱਚ ਫੀਡ ਮਿਲਿਆ ਤਾਂ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ।” ਉਨ੍ਹਾਂ ਕਿਹਾ ਕਿ ਸੁਰੇਸ਼ ਬਜਾਜ ਨੇ 2022-23 ਵਿੱਚ ਬੀਜੇਪੀ ਨੂੰ ਵੀ ਢਾਈ ਲੱਖ ਦੀ ਡੋਨੇਸ਼ਨ ਦਿੱਤੀ ਸੀ, ਪਰ ਈਡੀ (ED Investigation Punjab) ਨੇ ਇਸ ਦਾ ਜ਼ਿਕਰ ਨਹੀਂ ਕੀਤਾ।

ਅਮਨ ਅਰੋੜਾ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿੱਥੇ ਵੀ ਚੋਣਾਂ ਹੁੰਦੀਆਂ ਹਨ, ਬੀਜੇਪੀ ਉੱਥੇ ਈਡੀ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀ ਵਰਤੋਂ ਕਰਕੇ ਵਿਰੋਧੀ ਆਗੂਆਂ (BJP vs AAP Punjab) ਦੀਆਂ ਬਾਹਾਂ ਮਰੋੜਦੀ ਹੈ। ਉਨ੍ਹਾਂ ਕਿਹਾ ਕਿ 1991 ਤੋਂ ਰਾਜਨੀਤੀ ਵਿੱਚ ਹਾਂ ਅਤੇ ਅੱਜ ਤੱਕ ਕਿਸੇ ਤੋਂ ਇੱਕ ਰੁਪਿਆ ਮੰਗਣਾ ਤਾਂ ਦੂਰ, ਝਾਕ ਵੀ ਨਹੀਂ ਰੱਖੀ।

ਜ਼ਮੀਨ ਘੁਟਾਲੇ (Land Fraud Case Mohali) ਦੇ ਇਲਜ਼ਾਮਾਂ ‘ਤੇ ਉਨ੍ਹਾਂ ਕਿਹਾ ਕਿ ਜਿਸ ਪ੍ਰੋਜੈਕਟ ਨੂੰ ਫਰੋਡ ਦੱਸਿਆ ਜਾ ਰਿਹਾ ਹੈ, ਉਸ ਨੇ ਪੰਜਾਬ ਸਰਕਾਰ ਦੇ ਸਾਰੇ ਬਕਾਏ ਜਮ੍ਹਾਂ ਕਰਵਾ ਕੇ ‘ਨੋ ਡਿਊ ਸਰਟੀਫਿਕੇਟ’ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਸਾਫ਼-ਸੁਥਰੀ ਰਾਜਨੀਤੀ ਕਰਨ ਵਾਲੇ ਲੀਡਰਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ।

 

Big News: Bhagwant Mann ਦੀ ਫੇਰੀ ਮੌਕੇ ਪੁਰਾਣੀ ਪੈਨਸ਼ਨ (OPS) ਲੜਾਈ ਲੜ ਰਹੇ Employee Leaders ਨੂੰ ਗ੍ਰਿਫ਼ਤਾਰ ਕਰਕੇ ਥਾਣੇ ਕੀਤਾ ਬੰਦ

 

Big News: ਭਗਵੰਤ ਮਾਨ (Bhagwant Mann) ਦੀ ਫੇਰੀ ਮੌਕੇ ਪੁਰਾਣੀ ਪੈਨਸ਼ਨ ਲੜਾਈ (OPS) ਲੜ ਰਹੇ ਮੁਲਾਜ਼ਮ ਆਗੂਆਂ (Employee Leaders) ਨੂੰ ਗ੍ਰਿਫ਼ਤਾਰ ਕਰਕੇ ਥਾਣੇ ਕੀਤਾ ਬੰਦ

Punjab Network

ਮਾਨਸਾ, 08 ਮਈ 2026- ਅੱਜ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਸ਼ੁਕਰਾਨਾ ਯਾਤਰਾ ਮਾਨਸਾ ਵਿਖੇ ਆਉਣ ਦੇ ਪ੍ਰੋਗਰਾਮ ਤੋਂ ਪਹਿਲਾਂ ਸਵੇਰੇ ਵੱਡੇ ਤੜਕੇ ਪੁਰਾਣੀ ਪੈਨਸ਼ਨ ਦੀ ਲੜਾਈ ਲੜ ਰਹੇ ਆਗੂਆਂ (Employee Leaders) ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ|

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂਆਂ ਦਰਸ਼ਨ ਅਲੀਸ਼ੇਰ, ਲਖਵਿੰਦਰ ਮਾਨ ਅਤੇ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਅੱਜ ਸਵੇਰੇ ਚਾਰ ਵਜੇ ਪੁਰਾਣੀ ਪੈਨਸ਼ਨ ਦੀ ਮੰਗ ਕਰਨ ਵਾਲੇ ਆਗੂਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ|

ਇਸ ਦੌਰਾਨ ਕਰਮਜੀਤ ਤਾਮਕੋਟ, ਗੁਰਪ੍ਰੀਤ ਭੀਖੀ, ਕੁਲਦੀਪ ਅੱਕਵਾਲੀ ਅਤੇ ਬਲਵਿੰਦਰ ਘਰਾਂਗਣਾ ਨੂੰ ਗ੍ਰਿਫਤਾਰ ਕਰਕੇ ਥਾਣਾ ਕੋਟ ਧਰਮੂ ਵਿਖੇ ਅਤੇ ਦਰਸ਼ਨ ਜਟਾਣਾ ਨੂੰ ਥਾਣਾ ਸਰਦੂਲਗੜ੍ਹ ਵਿੱਚ ਬੰਦ ਕਰ ਦਿੱਤਾ| ਇਸੇ ਸੀ ਪੀ ਐਫ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਹੀਰੇਵਾਲਾ ਨੂੰ ਵੀ ਗ੍ਰਿਫਤਾਰ ਕਰਕੇ ਥਾਣਾ ਸਿਟੀ 2 ਵਿੱਚ ਬੰਦ ਕਰ ਦਿੱਤਾ|

ਅਧਿਆਪਕ ਆਗੂਆਂ ਗੁਰਦਾਸ ਰਾਏਪੁਰ, ਹਰਜਿੰਦਰ ਅਨੂਪਗੜ, ਨਵੀਨ ਬੋਹਾ, ਬੇਅੰਤ ਰੜ ਨੇ ਸਰਕਾਰ ਦੇ ਇਸ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਆਪਣੇ ਹੱਕ ਮੰਗ ਵਾਲੇ ਲੋਕਾਂ ਦੀ ਜੁਬਾਨ ਨੂੰ ਇਸ ਤਰਾਂ ਜ਼ਬਰੀ ਨਹੀਂ ਦਬਾਇਆ ਜਾ ਸਕਦਾ|

ਆਗੂਆਂ ਨੂੰ ਕਿਹਾ ਕਿਹਾ ਝੂਠ ਦੇ ਸਿਰ ਸਾਢੇ ਚਾਰ ਸਾਲ ਸਰਕਾਰ ਚਲਾਉਣ ਵਾਲਾ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ| ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਓਦੋ ਤੱਕ ਇਸੇ ਤਰਾਂ ਸੰਘਰਸ਼ ਜ਼ਾਰੀ ਰਹੇਗਾ|

 

Punjab Breaking- ਵੱਡੇ ਪੱਧਰ ‘ਤੇ ਅਧਿਆਪਕ CM ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਗ੍ਰਿਫਤਾਰ

 

Punjab Breaking- ਵੱਡੇ ਪੱਧਰ ‘ਤੇ ਅਧਿਆਪਕ CM ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਗ੍ਰਿਫਤਾਰ

ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਦੇ ਗੈਰ ਜਮੂਹੂਰੀ ਕਾਰਵਾਈ ਦਾ ਸਖਤ ਸ਼ਬਦਾਂ ਵਿੱਚ ਨਿਖੇਧੀ

ਮਾਨਸਾ, 8 ਮਈ 2026:

Punjab Breaking- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮਾਨਸਾ ਵਿਖੇ ਮਿਤੀ 08/05/26 ਨੂੰ ਹੋਣ ਵਾਲੀ ਰੈਲੀ ਕਾਰਨ ਅਧਿਆਪਕ (Teacher) ਆਗੂਆਂ ਨੂੰ ਗ੍ਰਿਫਤਾਰ ਕਰਨ ਅਤੇ ਘਰੇ ਛਾਪਾਮਾਰੀ ਕਰਨ ਦਾ ਡੈਮੋਕਰੈਟਿਕ ਟੀਚਰਜ਼ ਪੰਜਾਬ (DTF) ਜਿਲਾ ਬਠਿੰਡਾ ਵੱਲੋਂ ਸਖਤ ਸ਼ਬਦਾਂ ਵਿੱਚ ਵਿਰੋਧ ਦਰਜ ਕੀਤਾ ਜਾਂਦਾ ਹੈ।

ਡੀ.ਟੀ.ਐਫ. ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਂਮਕੋਟ ਦੇ ਘਰ ਬੀਤੀ ਰਾਤ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਗਈ। 3704 ਅਧਿਆਪਕ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੂੰ ਗ੍ਰਿਫਤਾਰ ਕੀਤਾ ਗਿਆ।

ਪੰਜਾਬ ਸਰਕਾਰ (Pb Govt) ਵੱਲੋਂ 4161 ਅਧਿਆਪਕਾ ਭਰਤੀ ਕੀਤੇ ਗਏ ਸਨ ਉਹਨਾਂ ਵਿੱਚੋਂ 300 ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਲਈ ਨੋਟਿਸ ਜਾਰੀ ਕੀਤੇ ਗਏ ਹਨ।

ਜਿਸ ਦਾ ਡੀ.ਟੀ.ਐਫ. ਪੰਜਾਬ ਅਤੇ 3704 ਅਧਿਆਪਕ ਅਤੇ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਸਰਕਾਰ ਆਪਣੀਆਂ ਨਾਕਾਮੀਆਂ ਛੁਪਾਉਣ ਖਾਤਰ ਅਧਿਆਪਕਾਂ ਨੂੰ ਗਿਰਫਤਾਰ ਕਰ ਰਹੀ ਹੈ ਅਤੇ ਉਹਨਾਂ ਦੇ ਘਰੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਡੀ.ਟੀ.ਐਫ. ਬਠਿੰਡਾ ਵੱਲੋਂ ਸਰਕਾਰ ਦੇ ਅਜਿਹੇ ਗੈਰ ਜਮੂਹਰੀ ਵਰਤਾਰੇ ਦੀ ਨਿਖੇਦੀ ਕਰਦਿਆਂ ਮੰਗ ਕਰਦੀ ਹੈ ਕਿ ਸਰਕਾਰ ਅਧਿਆਪਕਾਂ ਦੇ ਘਰੇ ਛਾਪੇਮਾਰੀ ਕਰਨੀ ਬੰਦ ਕਰੇ ਅਤੇ ਗਿਰਫਤਾਰ ਕੀਤੇ ਅਧਿਆਪਕ ਆਗੂ ਬਲਵਿੰਦਰ ਸਿੰਘ ਘਰਾਂਗਣਾ ਨੂੰ ਤੁਰੰਤ ਬਿਨਾਂ ਸ਼ਰਤ ਰਿਹਆ ਕਰੇ ਅਤੇ 4161 ਭਰਤੀ ਕੀਤੇ ਅਧਿਆਪਕਾਂ ਵਿੱਚੋਂ 300 ਅਧਿਆਪਕਾਂ ਨੂੰ ਨੌਕਰੀ ਵਿੱਚੋਂ ਕੱਢਣ ਤੇ ਨੋਟਸ ਵਾਪਸ ਲਵੇ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਮਹਿੰਗਾਈ ਭੱਤੇ ਦੀਆਂ ਕਿਸਤਾਂ ਜਾਰੀ ਕਰੇ , ਪੁਰਾਣੀ ਪੈਨਸ਼ਨ ਬਹਾਲ ਕਰੇ, ਛੇਵੇਂ ਪੇ ਕਮਿਸ਼ਨ ਦਾ ਬਕਾਇਆ ਦੇਵੇ ਅਤੇ ਸੱਤਵੇਂ ਪੇ ਕਮਿਸ਼ਨ ਦਾ ਗਠਨ ਕਰੇ।