Join WhatsApp

Join Now

ਕਿਸਾਨੀ ਮੁੱਦਿਆਂ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

On: ਸਤੰਬਰ 16, 2026 7:05 ਬਾਃ ਦੁਃ

 

ਕਿਸਾਨੀ ਮੁੱਦਿਆਂ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਹੋਈ ਮੀਟਿੰਗ

ਅਵਤਾਰ ਸਿੰਘ ਗਿੱਲ ਸਮੇਤ ਵੱਖ-ਵੱਖ ਪਿੰਡਾਂ ਤੋਂ ਕਿਸਾਨ ਯੂਨੀਅਨ ਵਿੱਚ ਸ਼ਾਮਲ ਹੋਏ

ਫਿਰੋਜ਼ਪੁਰ, 16 ਸਤੰਬਰ 2026- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਿਲਬਾਗ ਸਿੰਘ ਸੁਰਸਿੰਘ ਵਾਲਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨੀ ਨਾਲ ਜੁੜੇ ਵੱਖ-ਵੱਖ ਭਖਦੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਚਾਰ ਸਾਂਝੇ ਕੀਤੇ ਗਏ।

ਇਸ ਮੌਕੇ ਨੌਜਵਾਨ ਅਵਤਾਰ ਸਿੰਘ ਗਿੱਲ ਸਮੇਤ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਵਿੱਚ ਸ਼ਾਮਲ ਹੋਏ। ਜਿਨ੍ਹਾਂ ਵਿੱਚ ਮੇਜਰ ਸਿੰਘ ਹਰੀਪੁਰ, ਰਣਜੀਤ ਸਿੰਘ ਬਘੇਲ ਸਿੰਘ ਵਾਲਾ,ਗੁਰਮੇਲ ਸਿੰਘ ਆਲੇਵਾਲਾ,ਰਵਿੰਦਰ ਸਿੰਘ ਬਘੇਲ ਸਿੰਘ ਵਾਲਾ,ਮਨਦੀਪ ਸਿੰਘ ਆਲੇਵਾਲਾ,ਹਰਪ੍ਰੀਤ ਸਿੰਘ ਆਲੇਵਾਲਾ,ਸੰਨੀ ਧਵਨ ਫ਼ਿਰੋਜ਼ਪੁਰ ,ਗੁਰਜੈਪਾਲ ਸਿੰਘ ਬੂਟੇ ਵਾਲਾ,ਨਵੀਨ ਸ਼ਰਮਾ ਫ਼ਿਰੋਜ਼ਪੁਰ ,ਸੁਖਚੈਨ ਸਿੰਘ ਸਾਂਦੇ ਹਾਸ਼ਮ,ਸੁਖਮਨਦੀਪ ਸਿੰਘ ਫਿਰੋਜ਼ਪੁਰ ,ਰੇਸ਼ਮ ਸਿੰਘ ਫ਼ਿਰੋਜ਼ਪੁਰ ,ਬਲਕਾਰ ਸਿੰਘ ਕਰੀਆ ਪਹਿਲਵਾਨ ਆਦਿ ਸ਼ਾਮਲ ਸਨ | ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਵੱਲੋਂ ਨਵੇਂ ਸ਼ਾਮਲ ਹੋਏ ਕਿਸਾਨ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਗਿਆ ਕਿ ਕਿਸਾਨੀ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ ਕਿਸਾਨਾਂ ਦੀ ਏਕਤਾ ਅਤੇ ਜਥੇਬੰਦਕ ਤਾਕਤ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।

ਮੀਟਿੰਗ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ, ਫ਼ਸਲਾਂ ਦੇ ਉਚਿਤ ਭਾਅ, ਖੇਤੀ ਲਾਗਤਾਂ ਵਿੱਚ ਵਾਧੇ, ਕਰਜ਼ੇ ਅਤੇ ਹੋਰ ਕਿਸਾਨੀ ਸਮੱਸਿਆਵਾਂ ’ਤੇ ਵੀ ਵਿਚਾਰ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਜਥੇਬੰਦੀ ਵੱਲੋਂ ਸੰਘਰਸ਼ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਗੁਰਜੱਜ ਸਿੰਘ ਸਾਂਦੇ ਹਾਸ਼ਮ, ਸਰਬਜੀਤ ਸਿੰਘ ਮਹਿਮਾਂ, ਗੁਰਸਿਮਰਨ ਸਿੰਘ ਝੋਕ ਹਰਮਨ ਝੋਕ ਲਖਵਿੰਦਰ ਸਿੰਘ ਸੁਰਸਿੰਘ ਵਾਲਾ ਆਦਿ ਜਥੇਬੰਦੀ ਦੇ ਆਗੂ ਹਾਜ਼ਰ ਸਨ।

 

Leave a Comment