Thursday, May 2, 2024
No menu items!
HomeNationalSrinagar: ਮੀਂਹ ਕਾਰਨ ਭਾਰੀ ਤਬਾਹੀ, ਜੇਹਲਮ 'ਚ ਕਿਸ਼ਤੀ ਪਲਟੀ! 4 ਲੋਕਾਂ ਦੀ...

Srinagar: ਮੀਂਹ ਕਾਰਨ ਭਾਰੀ ਤਬਾਹੀ, ਜੇਹਲਮ ‘ਚ ਕਿਸ਼ਤੀ ਪਲਟੀ! 4 ਲੋਕਾਂ ਦੀ ਮੌਤ, 10 ਸਕੂਲੀ ਬੱਚਿਆਂ ਸਮੇਤ ਕਈ ਲੋਕ ਲਾਪਤਾ

 

Srinagar: ਕਿਸ਼ਤੀ ‘ਚ ਕੁਝ ਸਕੂਲੀ ਬੱਚੇ ਵੀ ਸਨ ਸ਼ਾਮਲ

ਪੰਜਾਬ ਨੈੱਟਵਰਕ, ਸ਼੍ਰੀਨਗਰ

Srinagar: ਮੰਗਲਵਾਰ ਸਵੇਰੇ ਸ੍ਰੀਨਗਰ ਵਿੱਚ ਜੇਹਲਮ ਨਦੀ ਵਿੱਚ ਕਿਸ਼ਤੀ ਪਲਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਕਿਸ਼ਤੀ ਵਿੱਚ 12 ਤੋਂ ਵੱਧ ਲੋਕ ਸਵਾਰ ਸਨ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਇੱਕ ਜ਼ਿਲ੍ਹੇ ਦੇ ਸਰਕਾਰੀ ਅਦਾਰਿਆਂ ‘ਚ 19 ਅਪ੍ਰੈਲ ਦੀ ਛੁੱਟੀ ਦਾ ਐਲਾਨ

ਇਸ ਵਿੱਚ ਕੁਝ ਸਕੂਲੀ ਬੱਚੇ ਵੀ ਸ਼ਾਮਲ ਸਨ। ਜਾਣਕਾਰੀ ਮੁਤਾਬਕ ਕਿਸ਼ਤੀ ਗੰਦਰਬਲ ਤੋਂ ਬਟਵਾੜਾ ਜਾ ਰਹੀ ਸੀ। ਹਾਦਸੇ ਤੋਂ ਬਾਅਦ ਫੌਜ ਅਤੇ ਐਸਡੀਆਰਐਫ ਨੇ ਬਚਾਅ ਮੁਹਿੰਮ ਚਲਾਈ ਹੈ।

ਬਚਾਅ ਟੀਮ ਨੇ ਹੁਣ ਤੱਕ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਨ੍ਹਾਂ ਦੀ ਪਛਾਣ ਗੁਲਜ਼ਾਰ ਅਹਿਮਦ (41), ਸ਼ਬੀਰ ਅਹਿਮਦ (26), 32 ਅਤੇ 18 ਸਾਲ ਦੀਆਂ ਦੋ ਔਰਤਾਂ ਵਜੋਂ ਹੋਈ ਹੈ। ਇਸ ਤੋਂ ਇਲਾਵਾ ਤਿੰਨ ਹੋਰ ਲੋਕਾਂ ਨੂੰ ਨਦੀ ‘ਚੋਂ ਬਾਹਰ ਕੱਢ ਲਿਆ ਗਿਆ ਹੈ। ਬਾਕੀ ਲੋਕਾਂ ਦੀ ਭਾਲ ਜਾਰੀ ਹੈ।

ਇਹ ਵੀ ਪੜ੍ਹੋ-Timing changed: ਸਰਕਾਰੀ ਹਸਪਤਾਲਾਂ ਦਾ ਸਮਾਂ ਬਦਲਿਆ

ਆਸ-ਪਾਸ ਦੇ ਲੋਕਾਂ ਮੁਤਾਬਕ ਸਥਾਨਕ ਲੋਕ ਹਰ ਰੋਜ਼ ਕਿਸ਼ਤੀ ਰਾਹੀਂ ਗੰਦਰਬਲ ਤੋਂ ਬਟਵਾੜਾ ਜਾਂਦੇ ਹਨ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਪਲਟਣ ਵਾਲੀ ਕਿਸ਼ਤੀ ਵਿੱਚ ਕਈ ਸਕੂਲੀ ਬੱਚੇ ਅਤੇ ਹੋਰ ਲੋਕ ਸਵਾਰ ਸਨ।

ਇਹ ਵੀ ਪੜ੍ਹੋ-Shameful: ਅਧਿਆਪਕ ਵੱਲੋਂ ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ, ਬਣਾਈ ਅਸ਼ਲੀਲ ਵੀਡੀਓ

ਸ਼ੱਕ ਹੈ ਕਿ ਪਿਛਲੇ 48 ਘੰਟਿਆਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜੇਹਲਮ ਦਾ ਪਾਣੀ ਦਾ ਪੱਧਰ ਵਧ ਗਿਆ ਸੀ, ਜਿਸ ਕਾਰਨ ਕਿਸ਼ਤੀ ਪਲਟ ਗਈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments