Friday, May 17, 2024
No menu items!
HomeChandigarhTeacher recruitment: 5994 ETT ਅਧਿਆਪਕ ਭਰਤੀ 'ਤੇ ਹਾਈਕੋਰਟ ਦਾ ਵੱਡਾ ਫ਼ੈਸਲਾ! ਪੰਜਾਬੀ...

Teacher recruitment: 5994 ETT ਅਧਿਆਪਕ ਭਰਤੀ ‘ਤੇ ਹਾਈਕੋਰਟ ਦਾ ਵੱਡਾ ਫ਼ੈਸਲਾ! ਪੰਜਾਬੀ ਟੈਸਟ ਮੁੜ ਕਰਾਉਣ ਦੇ ਹੁਕਮ

 

Teacher recruitment: ਹਾਈਕੋਰਟ ਨੇ 5994 ਈਟੀਟੀ ਅਧਿਆਪਕ ਭਰਤੀ ਛੇ ਮਹੀਨਿਆਂ ਦੇ ਅੰਦਰ ਮੁਕੰਮਲ ਕਰਨ ਲਈ ਕਿਹਾ….

ਚੰਡੀਗੜ੍ਹ-

Teacher recruitment: 5994 ਅਧਿਆਪਕ ਭਰਤੀ ਤੇ ਹਾਈਕੋਰਟ ਦੇ ਵੱਲੋਂ ਵੱਡਾ ਫ਼ੈਸਲਾ ਸੁਣਾਇਆ ਗਿਆ ਹੈ। ਜਾਣਕਾਰੀ ਇਹ ਹੈ ਕਿ, ਹਾਈਕੋਰਟ ਨੇ ਹੁਣ 5994 ਈਟੀਟੀ ਅਧਿਆਪਕ ਭਰਤੀ ਵਾਸਤੇ ਪੰਜਾਬੀ ਦਾ ਟੈੱਸਟ ਫੇਰ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਭਰਤੀ ਛੇ ਮਹੀਨਿਆਂ ਦੇ ਅੰਦਰ ਮੁਕੰਮਲ ਕਰਨ ਲਈ ਸਰਕਾਰ ਨੂੰ ਕਿਹਾ ਗਿਆ ਹੈ।

ਇਹ ਵੀ ਪੜ੍ਹੋ5994 teacher recruitment: ਪੰਜਾਬ ‘ਚ ਅਧਿਆਪਕ ਭਰਤੀ ‘ਤੇ ਹਾਈਕੋਰਟ ਦਾ ਵੱਡਾ ਫ਼ੈਸਲਾ! 6 ਮਹੀਨਿਆਂ ‘ਚ ਭਰਤੀ ਮੁਕੰਮਲ ਕਰਨ ਦੇ ਹੁਕਮ

ਰੋਜ਼ਾਨਾ ਸਪੋਕਸਮੈਨ ਦੀ ਖ਼ਬਰ ਮੁਤਾਬਿਕ, ਪੰਜਾਬ ਵਿਚ ਅਕਤੂਬਰ 2022 ਵਿਚ ਕੱਢੀ ਗਈ 5994 ਈਟੀਟੀ ਅਧਿਆਪਕਾਂ ਦੀ ਭਰਤੀ ਵਿਚ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈੱਸਟ ਪਾਸ ਕਰਨ ਦੀ ਸ਼ਾਮਲ ਕੀਤੀ ਮਦ ਨੂੰ ਚੁਨੌਤੀ ਦਿੰਦੀਆਂ ਪਟੀਸ਼ਨਾਂ ਦਾ ਨਿਬੇੜਾ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਤਿੰਨ ਮਹੀਨੇ ਵਿਚ ਮੁੜ ਟੈੱਸਟ ਲੈਣ ਦਾ ਹੁਕਮ ਦਿੱਤਾ ਹੈ ਤੇ ਛੇ ਮਹੀਨੇ ਵਿਚ ਭਰਤੀ ਮੁਕੰਮਲ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋWeather Forecast: ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ! ਪੰਜਾਬ ‘ਚ ਇਸ ਦਿਨ ਪਵੇਗਾ ਭਾਰੀ ਮੀਂਹ

ਈਟੀਟੀ ਦੇ ਉਮੀਦਵਾਰਾਂ ਵੱਲੋਂ, ਉਨ੍ਹਾਂ ’ਤੇ ਨਵੇਂ ਨਿਯਮ ਲਾਗੂ ਨਾ ਹੋਣ ਦੀ ਦਲੀਲ ਹਾਈ ਕੋਰਟ ਨੇ ਨਹੀਂ ਮੰਨੀ ਹੈ ਤੇ ਉਨ੍ਹਾਂ ਨੂੰ ਵੀ 50 ਫ਼ੀ ਸਦੀ ਅੰਕਾਂ ਨਾਲ ਪੰਜਾਬੀ ਦਾ ਵਿਸ਼ੇਸ਼ ਟੈੱਸਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਹੈ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਜਿੱਥੇ ਤਕ ਗਰੁੱਪ ਇੱਕ ਤੇ ਦੋ ਦੀ ਭਰਤੀ ਵਿਚ ਇਸ ਵਿਸ਼ੇਸ਼ ਟੈੱਸਟ ਨੂੰ ਲਾਗੂ ਨਾ ਕਰਨ ਨੂੰ ਵਿਤਕਰਾ ਦੱਸਿਆ ਗਿਆ ਸੀ, ਉੱਥੇ ਹਾਈ ਕੋਰਟ ਨੇ ਕਿਹਾ ਹੈ ਕਿ ਇਹ ਸਰਕਾਰ ਦੇ ਅਖ਼ਤਿਆਰ ਅਧੀਨ ਹੈ ਕਿ ਉਹ ਕਿਸੇ ਤਰਾਂ ਦਾ ਫ਼ੈਸਲਾ ਲੈ ਸਕਦੀ ਹੈ।

ਇਹ ਵੀ ਪੜ੍ਹੋBe careful! ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਇਸ ਦਿਨ, ਬੰਦ ਰਹਿਣਗੀਆਂ ਬੱਸਾਂ! ਜਾਣੋ ਵਜ੍ਹਾ

ਉਕਤ ਫ਼ੈਸਲਾ ਜਸਟਿਸ ਸੰਜੀਵ ਪ੍ਰਕਾਸ਼ ਦੀ ਡਵੀਜ਼ਨ ਬੈਂਚ ਨੇ ਮੰਗਲਵਾਰ ਨੂੰ ਦਿੱਤਾ ਹੈ। ਇਹ ਫ਼ੈਸਲਾ ਰਾਖਵਾਂ ਰੱਖਿਆ ਗਿਆ ਸੀ। ਸਰਕਾਰ ਨੇ 10 ਅਕਤੂਬਰ 2022 ਨੂੰ ਇਸ਼ਤਿਹਾਰ ਜਾਰੀ ਕਰ ਕੇ ਅਰਜ਼ੀਆਂ ਮੰਗੀਆਂ ਸੀ।

ਇਹ ਵੀ ਪੜ੍ਹੋ24,000 Teacher appointments canceled: 24,000 ਅਧਿਆਪਕਾਂ ਨਿਯੁਕਤੀਆਂ ਰੱਦ ਕਰਨ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਜਾਂਚ ਤੇ ਵੱਡਾ ਆਦੇਸ਼ ਜਾਰੀ

ਉਸ ਵੇਲੇ ਤਕ ਪੰਜਾਬ ਵਿਚ ਸਰਕਾਰੀ ਨੌਕਰੀ ਵਿਚ ਬਿਨੈ ਕਰਨ ਲਈ ਦਸਵੀਂ ਵਿਚ ਪੰਜਾਬੀ ਪਾਸ ਹੋਣਾ ਲਾਜ਼ਮੀ ਸੀ ਤੇ 28 ਅਕਤੂਬਰ ਨੂੰ ਸਰਕਾਰ ਨੇ ਨਵਾਂ ਨਿਯਮ ਬਣਾ ਦਿੱਤਾ ਸੀ ਕਿ ਕਿਸੇ ਵੀ ਸਰਕਾਰੀ ਨੌਕਰੀ ਵਿਚ ਲਿਖਤੀ ਪ੍ਰੀਖਿਆ ਦੇ ਨਾਲ ਪੰਜਾਬੀ ਭਾਸ਼ਾ ਦਾ ਵਿਸ਼ੇਸ਼ ਟੈੱਸਟ ਦੇਣਾ ਹੋਵੇਗਾ ਅਤੇ ਘੱਟੋ ਘੱਟ, 50 ਫ਼ੀ ਸਦੀ ਅੰਕ ਹਾਸਲ ਕਰਨੇ ਹੋਣਗੇ।

ਇਹ ਵੀ ਪੜ੍ਹੋBank Holidays: ਮਈ ਮਹੀਨੇ ‘ਚ ਜਾਣੋ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਪੜ੍ਹੋ ਛੁੱਟੀਆਂ ਦੀ ਲਿਸਟ

ਮਾਮਲੇ ਨਾਲ ਸਬੰਧਿਤ ਵਕੀਲਾਂ ਨੇ ਦੱਸਿਆ ਕਿ ਦੂਜੇ ਪਾਸੇ ਈਟੀਟੀ ਅਧਿਆਪਕਾਂ ਦੀ ਭਰਤੀ ਵਿਚ ਬਿਨੈ ਕਰਨ ਦੀ ਆਖ਼ਰੀ ਮਿਤੀ 12 ਨਵੰਬਰ 2022 ਸੀ ਤੇ ਇੱਕ ਦਸੰਬਰ ਨੂੰ ਸਰਕਾਰ ਨੇ 50 ਫ਼ੀ ਸਦੀ ਅੰਕਾਂ ਨਾਲ ਪੰਜਾਬੀ ਭਾਸ਼ਾ ਦਾ ਟੈੱਸਟ ਪਾਸ ਕਰਨ ਦੇ ਨਿਯਮ ਦੀ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ।

ਈਟੀਟੀ ਅਧਿਆਪਕਾਂ ਦੀ ਭਰਤੀ ਦੀ ਲਿਖਤੀ ਪ੍ਰੀਖਿਆ ਦੀ ਮਿਤੀ ਪੰਜ ਨਵੰਬਰ 2023 ਤੈਅ ਕਰ ਦਿੱਤੀ ਤੇ ਇਸ ਵਿਚ ਪੰਜਾਬੀ ਦਾ ਟੈੱਸਟ ਵੀ ਜ਼ਰੂਰੀ ਕਰ ਦਿੱਤਾ। ਦੂਜੇ ਪਾਸੇ ਸਰਕਾਰ ਨੇ ਕਿਹਾ ਕਿ ਪੰਜਾਬੀ ਟੈੱਸਟ ਪਾਸ ਕਰਨ ਦੀ ਤਿਆਰੀ ਲਈ ਖੁੱਲ੍ਹਾ ਸਮਾਂ ਦੇ ਦਿੱਤਾ ਗਿਆ ਸੀ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments