Sunday, May 19, 2024
No menu items!
HomeOpinionPolitical Tamasha: ਦਲ-ਬਦਲੂ ਲੀਡਰਾਂ 'ਤੇ ਭਰੋਸਾ ਕਿਉਂ ਕਰੀਏ?

Political Tamasha: ਦਲ-ਬਦਲੂ ਲੀਡਰਾਂ ‘ਤੇ ਭਰੋਸਾ ਕਿਉਂ ਕਰੀਏ?

 

Political Tamasha: ਲੋਕ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਵੱਡੀ ਗਿਣਤੀ ਵਿਚ ਲੀਡਰ ਪਾਰਟੀਆਂ ਬਦਲ ਰਹੇ ਹਨ। ਇੰਝ ਲੱਗ ਰਿਹਾ ਹੈ, ਜਿਵੇਂ ਮੱਖੀਆਂ ਦਾ ਝੁੰਡ ਇੱਕ ਦਰੱਖਤ ਤੋਂ ਉੱਡ ਕੇ ਦੂਜੇ ਤੇ ਬੈਠ ਗਿਆ ਹੋਵੇ। ਹਰ ਸਿਆਸੀ ਪਾਰਟੀ ਦਾ ਹਾਲ ਇੱਕੋ ਜਿਹਾ ਹੈ। ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੇ ਕਿੰਨੇ ਕੁ ਇਮਾਨਦਾਰ ਹੁੰਦੇ ਹਨ, ਇਹ ਤਾਂ, ਲੋਕ ਸਭ ਜਾਣਦੇ ਹੀ ਹਨ।

ਪਰ, ਦਲ-ਬਦਲੂ ਲੀਡਰਾਂ ਦੀ ਚੋਣਾਂ ਮੌਕੇ ਬਦਲੀ ਜਾਂਦੀ ਪਾਰਟੀ ਤੇ ਕੀ ਸਾਡੇ ਲੋਕਾਂ ਨੂੰ ਭਰੋਸਾ ਕਰਨਾ ਚਾਹੀਦਾ ਹੈ? ਦਰਅਸਲ, ਇਹ ਦਲ-ਬਦਲੂ ਲੀਡਰ ਪਹਿਲਾਂ ਜਿਹੜੀ ਪਾਰਟੀ ਵਿਚ ਹੁੰਦੇ ਹਨ, ਉੱਥੇ ਤਾਂ, ਉਹ 5 ਸਾਲ ਸੋਹਲੇ ਗਾਉਂਦੇ ਹੀ ਹਨ, ਪਰ ਜਿਵੇਂ ਹੀ ਉਨ੍ਹਾਂ ਨੂੰ ਲੱਗਦਾ ਹੈ ਕਿ, ਉਹ ਹੁਣ ਸੱਤਾ ਵਿਚੋਂ ਬਾਹਰ ਹੋਣ ਵਾਲੇ ਹਨ ਤਾਂ, ਉਹ ਪਾਰਟੀ ਬਦਲ ਲੈਂਦੇ ਹਨ।

ਪੰਜਾਬ ਤੋਂ ਲੈ ਕੇ ਦੇਸ਼ ਭਰ ਦੇ ਹਰ ਰਾਜ ਤੋਂ ਰੋਜ਼ਾਨਾ ਹੀ ਖ਼ਬਰਾਂ ਇਹ ਆਉਂਦੀਆਂ ਹਨ ਕਿ, ਅੱਜ ਇਸ ਪਾਰਟੀ ਦਾ ਨੇਤਾ, ਇਸ ਪਾਰਟੀ ਵਿਚ ਸ਼ਾਮਲ ਹੋ ਗਿਆ। ਪਰ ਇਹ ਨਹੀਂ ਦੱਸਿਆ ਜਾਂਦਾ ਕਿ, ਮੌਜੂਦਾ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਲੀਡਰ ਨੂੰ ਪਿਛਲੇ 5 ਸਾਲ ਦਿੱਕਤ ਕਿਉਂ ਨਹੀਂ ਹੁੰਦੀ, ਜੋ ਹੁਣ ਹੁੰਦੀ ਹੈ ਤੇ ਕਹਿ ਦਿੰਦਾ ਹੈ ਕਿ, ਪਾਰਟੀ ਉਨ੍ਹਾਂ ਦਾ ਮਾਣ ਸਨਮਾਨ ਨਹੀਂ ਕਰਦੀ?

ਅਜਿਹਾ ਦਲ-ਬਦਲੂ ਲੀਡਰਾਂ ਖ਼ਿਲਾਫ਼ ਅਦਾਲਤਾਂ ਕਿਉਂ ਨਹੀਂ ਕੋਈ ਸਖ਼ਤ ਫ਼ੈਸਲਾ ਲੈਂਦੀਆਂ? ਵੈਸੇ ਤਾਂ, ਲੋਕਾਂ ਦੀ ਅਦਾਲਤ ਸਭ ਤੋਂ ਵੱਡੀ ਅਦਾਲਤ ਹੁੰਦੀ ਹੈ ਅਤੇ ਲੋਕਾਂ ਦੀ ਅਦਾਲਤ ਨੇ ਹੀ ਫ਼ੈਸਲਾ ਕਰਨਾ ਹੁੰਦਾ ਹੈ ਕਿ, ਲੀਡਰ ਨੂੰ ਸੱਤਾ ਵਿਚ ਭੇਜਣਾ ਹੈ ਜਾਂ ਨਹੀਂ, ਪਰ ਜਦੋਂ ਲੋਕ ਹੀ ਚੁੱਪੀ ਵੱਟ ਲੈਣ ਤੇ ਦਲ ਬਦਲਣ ਵਾਲੇ ਆਪਣੇ ਨੇਤਾ ਨੂੰ ਫਿਰ ਸੱਤਾ ਕੋਈ ਅਹੁਦਾ ਦਿਵਾ ਦੇਣ ਤਾਂ, ਫਿਰ ਤਾਂ ਭਲਾ ਆਪੇ ਹੀ ਹੋਇਆ ਪਿਆ।

ਇੱਕ ਪਾਰਟੀ ਵਿਚ ਰਹਿਣ ਵਾਲੇ ਲੀਡਰ, ਜਦੋਂ ਆਪਣੇ ਫ਼ਾਇਦੇ ਲਈ ਦੂਜੀ ਪਾਰਟੀ ਵਿਚ ਜਾਂਦੇ ਹਨ ਤਾਂ, ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਤਾਂ ਖੇਡਦੇ ਹੀ ਹਨ, ਨਾਲ ਹੀ ਜਨਤਾ ਤੋਂ ਆਪਣਾ ਭਰੋਸਾ ਵੀ ਗਵਾ ਬੈਠਦੇ ਹਨ। ਬਹੁਤ ਵਾਰ ਇੰਝ ਵੀ ਹੋਇਆ ਹੈ ਕਿ, ਚੋਣਾਂ ਨੇੜੇ ਜਿਨ੍ਹਾਂ ਵੀ ਲੀਡਰਾਂ ਨੇ ਪਾਰਟੀ ਬਦਲੀ ਹੈ, ਉਹਨੂੰ ਹਾਰ ਦਾ ਹੀ ਸਾਹਮਣਾ ਕਰਨਾ ਪਿਆ ਹੈ।

ਆਖ਼ਰ ਤੇ ਸਵਾਲ ਇਹ ਉੱਠਦਾ ਹੈ ਕਿ, ਕੀ ਅਜਿਹੇ ਲੀਡਰਾਂ ਤੇ ਭਰੋਸਾ ਕਰਨਾ ਚਾਹੀਦਾ ਹੈ, ਜਿਹੜੇ ਆਪਣੇ ਫ਼ਾਇਦੇ ਲਈ ਪਾਰਟੀਆਂ ਬਦਲਦੇ ਹਨ? ਹਾਲਾਂਕਿ ਇਸ ਸਵਾਲ ਦਾ ਜਵਾਬ ਤਾਂ, ਲੋਕਾਂ ਨੂੰ ਲੱਭ ਹੀ ਲੈਣਾ ਹੁਣ ਲੈਣਾ ਚਾਹੀਦਾ ਕਿ, ਜਿਹੜਾ ਲੀਡਰ ਉਨ੍ਹਾਂ ਦੇ ਲੋਕ ਮੂੰਹ ਚੁੱਕ ਕੇ ਵੋਟਾਂ ਮੰਗਣ ਆ ਰਿਹਾ, ਕੀ ਉਹ ਗਰੰਟੀ ਦਿੰਦਾ ਹੈ ਕਿ, ਉਹ ਪਾਰਟੀ ਨਹੀਂ ਬਦਲੇਗਾ?

ਭਾਵੇਂ ਕਿ, ਗਰੰਟੀਆਂ ਦੀ ਚਰਚਾ ਇਸ ਵੇਲੇ ਭਾਰਤ ਦੀਆਂ ਦੋ ਵੱਡੀਆਂ ਪਾਰਟੀਆਂ ਕਰ ਰਹੀਆਂ ਹਨ, ਪਰ ਕੀ ਇਨ੍ਹਾਂ ਦੀਆਂ ਗਰੰਟੀਆਂ ਤੇ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ? ਚੋਣਾਂ ਮੌਕੇ ਹੁੰਦੇ ਵੱਡੇ ਵੱਡੇ ਐਲਾਨ ਅਤੇ ਲੀਡਰਾਂ ਦੀ ਅਦਲਾ-ਬਦਲੀ ਸਾਬਤ ਕਰਦੀ ਹੈ ਕਿ, ਇਹ ਪਾਰਟੀਆਂ ਲੋਕਾਂ ਨੂੰ ਮੂਰਖ ਬਣਾਉਣ ਤੋਂ ਇਲਾਵਾ ਕੁੱਝ ਨਹੀਂ ਕਰਦੀਆਂ।

-ਗੁਰਪ੍ਰੀਤ

ਨੋਟ- ਲੇਖਕ ਸੀਨੀਅਰ ਪੱਤਰਕਾਰ ਹੋਣ ਦੇ ਨਾਲ ਨਾਲ ਅਦਾਰਾ ਪੀਬੀਐੱਨ ਮੀਡੀਆ ਗਰੁੱਪ ਦੇ ਸੰਪਾਦਕ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments