Petrol Diesel Price Today! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ; ਪੜ੍ਹੋ ਤਾਜ਼ਾ ਰੇਟ

On: ਮਈ 23, 2026 1:13 ਬਾਃ ਦੁਃ

 

Petrol Diesel Price Today! ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਭਾਰੀ ਵਾਧਾ; ਪੜ੍ਹੋ ਤਾਜ਼ਾ ਰੇਟ

ਪੈਟਰੋਲ 91 ਪੈਸੇ ਅਤੇ ਡੀਜ਼ਲ 86 ਪੈਸੇ ਪ੍ਰਤੀ ਲੀਟਰ ਹੋਇਆ ਮਹਿੰਗਾ; ਨਵੀਆਂ ਕੀਮਤਾਂ 23 ਮਈ (ਸ਼ਨੀਵਾਰ) ਤੋਂ ਲਾਗੂ

ਦਿੱਲੀ ਵਿੱਚ ਪੈਟਰੋਲ ₹99.51 ਅਤੇ ਡੀਜ਼ਲ ₹92.49 ਪ੍ਰਤੀ ਲੀਟਰ ‘ਤੇ ਪਹੁੰਚਿਆ

ਮਿਡਲ ਈਸਟ (ਮੱਧ ਪੂਰਬ) ਦੇ ਤਣਾਅਪੂਰਨ ਹਾਲਾਤ ਅਤੇ ਰੂਸੀ ਤੇਲ ‘ਤੇ ਅਮਰੀਕੀ ਪਾਬੰਦੀਆਂ ਕਾਰਨ ਵਧ ਰਹੀਆਂ ਹਨ ਕੀਮਤਾਂ

ਨਵੀਂ ਦਿੱਲੀ, 23 ਮਈ 2026:

Petrol Diesel Price Today! ਲਗਾਤਾਰ ਵਧ ਰਹੀ ਮਹਿੰਗਾਈ ਦੇ ਦੌਰ ਵਿੱਚ ਭਾਰਤੀ ਲੋਕਾਂ ਦੀ ਜੇਬ ‘ਤੇ ਇੱਕ ਹੋਰ ਵੱਡਾ ਬੋਝ ਪੈ ਗਿਆ ਹੈ।

ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ, ਜੋ ਕਿ ਅੱਜ 23 ਮਈ ਦਿਨ ਸ਼ਨੀਵਾਰ ਤੋਂ ਲਾਗੂ ਹੋ ਗਿਆ ਹੈ।

ਤਾਜ਼ਾ ਵਾਧੇ ਮੁਤਾਬਕ ਪੈਟਰੋਲ ਦੇ ਰੇਟ ਵਿੱਚ 91 ਪੈਸੇ ਅਤੇ ਡੀਜ਼ਲ ਦੇ ਰੇਟ ਵਿੱਚ 86 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਕੀਮਤਾਂ ਵਧਣ ਤੋਂ ਬਾਅਦ ਅੱਜ ਤੋਂ ਰਾਜਧਾਨੀ ਦਿੱਲੀ ਵਿੱਚ ਪੈਟਰੋਲ 98.64 ਰੁਪਏ ਦੀ ਬਜਾਏ 99.51 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸੇ ਤਰ੍ਹਾਂ ਡੀਜ਼ਲ ਦੀ ਕੀਮਤ ਵੀ 91.58 ਰੁਪਏ ਤੋਂ ਵਧ ਕੇ 92.49 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਸਿਰਫ਼ ਮਈ ਮਹੀਨੇ ਵਿੱਚ ਹੀ ਤੇਲ ਦੀਆਂ ਕੀਮਤਾਂ ਵਿੱਚ ਇਹ ਤੀਜਾ ਵੱਡਾ ਵਾਧਾ ਹੈ, ਜਿਸ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਵਿਗਾੜ ਦਿੱਤਾ ਹੈ।

ਭਾਰਤ ਵਿੱਚ ਪੈਟਰੋਲ-ਡੀਜ਼ਲ ਦੇ ਦਾਮ ਵਧਣ ਦਾ ਮੁੱਖ ਕਾਰਨ ਮਿਡਲ ਈਸਟ (ਮੱਧ ਪੂਰਬ) ਦੇ ਤਣਾਅਪੂਰਨ ਹਾਲਾਤ ਹਨ। ਈਰਾਨ ਅਤੇ ਅਮਰੀਕਾ ਵਿਚਾਲੇ ਸ਼ਾਂਤੀ ਸਮਝੌਤਾ ਨਾ ਹੋਣ ਕਰਕੇ ਮੁੜ ਯੁੱਧ ਛਿੜਨ ਵਰਗੇ ਹਾਲਾਤ ਬਣੇ ਹੋਏ ਹਨ।

ਇਸ ਦੇ ਨਾਲ ਹੀ ‘ਹੋਰਮੁਜ਼ ਸਟ੍ਰੇਟ’ (Hormuz Strait) ਅਜੇ ਤੱਕ ਬਲਾਕ ਹੈ, ਜਿਸ ਕਾਰਨ ਭਾਰਤ ਨੂੰ ਲੋੜ ਮੁਤਾਬਕ ਕੱਚਾ ਤੇਲ (Crude Oil) ਨਹੀਂ ਮਿਲ ਪਾ ਰਿਹਾ।

ਦੂਜਾ ਵੱਡਾ ਕਾਰਨ ਇਹ ਹੈ ਕਿ ਭਾਰਤ ਹੁਣ ਰੂਸ ਤੋਂ ਵੀ ਕੱਚਾ ਤੇਲ ਨਹੀਂ ਖਰੀਦ ਪਾ ਰਿਹਾ ਹੈ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ ਰੂਸ ਤੋਂ ਤੇਲ ਖਰੀਦਣ ‘ਤੇ ਪਾਬੰਦੀ ਲਗਾਈ ਹੋਈ ਹੈ।

ਹਾਲਾਂਕਿ ਯੁੱਧ ਦੇ ਚਲਦਿਆਂ ਪਹਿਲਾਂ ਰੂਸ ਤੋਂ ਤੇਲ ਖਰੀਦਣ ਲਈ ਅਸਥਾਈ ਛੋਟ ਮਿਲੀ ਹੋਈ ਸੀ, ਪਰ ਹੁਣ ਅਮਰੀਕਾ ਵੱਲੋਂ ਉਸ ਛੋਟ ਨੂੰ ਅੱਗੇ ਨਹੀਂ ਵਧਾਇਆ (ਰਿਨਿਊ) ਜਾ ਰਿਹਾ।

ਮਈ ਮਹੀਨੇ ਵਿੱਚ ਕਦੋਂ-ਕਦੋਂ ਵਧੇ ਰੇਟ

ਅਪ੍ਰੈਲ 2022 ਤੋਂ ਬਾਅਦ ਪਹਿਲੀ ਵਾਰ 15 ਮਈ 2026 ਨੂੰ ਤੇਲ ਦੀਆਂ ਕੀਮਤਾਂ ਵਧੀਆਂ ਸਨ। ਉਸ ਦਿਨ ਪੈਟਰੋਲ 3.14 ਰੁਪਏ ਮਹਿੰਗਾ ਹੋ ਕੇ 94.67 ਰੁਪਏ ਤੋਂ 97.77 ਰੁਪਏ ਅਤੇ ਡੀਜ਼ਲ 3.11 ਰੁਪਏ ਵਧ ਕੇ 90.67 ਰੁਪਏ ਪ੍ਰਤੀ ਲੀਟਰ ਹੋਇਆ ਸੀ।

ਮਹਿਜ਼ 5 ਦਿਨਾਂ ਬਾਅਦ 19 ਮਈ 2026 ਨੂੰ ਪੈਟਰੋਲ 87 ਪੈਸੇ ਮਹਿੰਗਾ ਹੋ ਕੇ 98.64 ਰੁਪਏ ਅਤੇ ਡੀਜ਼ਲ 91 ਪੈਸੇ ਮਹਿੰਗਾ ਹੋ ਕੇ 91.58 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਸੀ। 23 ਮਈ 2026 ਨੂੰ ਪੈਟਰੋਲ 91 ਪੈਸੇ ਅਤੇ ਡੀਜ਼ਲ 86 ਪੈਸੇ ਹੋਰ ਮਹਿੰਗਾ ਕਰ ਦਿੱਤਾ ਗਿਆ ਹੈ।

ਤੇਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਾਲ-ਭਾੜਾ ਵਧਣ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਹੋਰ ਮਹਿੰਗੀਆਂ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

 

Join WhatsApp

Join Now

More

Punjab Weather Forecast: ਅਗਲੇ ਕੁਝ ਘੰਟਿਆਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਅਤੇ ਗੜੇਮਾਰੀ ਦੇ ਨਾਲ ਤੇਜ਼ ਤੂਫ਼ਾਨ ਦਾ ਅਲਰਟ!

22 ਲੱਖ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ; 13 ਜੂਨ ਨੂੰ ਪੰਜਾਬ ਭਰ ‘ਚ NEET ਪੇਪਰ ਲੀਕ ਖ਼ਿਲਾਫ਼ ਪੁਤਲਾ ਫੂਕ ਮੁਜ਼ਾਹਰੇ

Teacher Protest: ਪੰਜਾਬ ਦੇ 3704 ਅਧਿਆਪਕਾਂ ਵੱਲੋਂ ‘ਯੁੱਧ ਵਿੱਤ ਮੰਤਰੀ ਵਿਰੁੱਧ’ ਮੁਹਿੰਮ ਦੀ ਸ਼ੁਰੂਆਤ; ਵੱਡਾ ਅੰਦੋਲਨ ਹਿਲਾਏਗਾ ਸਰਕਾਰ ਦੀਆਂ ਜੜ੍ਹਾਂ

Anganwadi Employees! ਆਂਗਣਵਾੜੀ ਮੁਲਾਜ਼ਮਾਂ ਦੇ ਬੀਮਾ ਕਵਰੇਜ ਲਈ ਵਿਭਾਗ ਅਤੇ 4 ਜਥੇਬੰਦੀਆਂ ਦੀ ਅਹਿਮ ਮੀਟਿੰਗ

Punjab News: ਮਾਸਟਰ ਜਗਦੀਪ ਸਿੰਘ ਕਤਲ ਕਾਂਡ: ਇਨਸਾਫ਼ ਲਈ SSP ਅੰਮ੍ਰਿਤਸਰ ਦਿਹਾਤੀ ਨੂੰ ਮਿਲਿਆ ਜਨਤਕ ਜਥੇਬੰਦੀਆਂ ਦਾ ਵਫ਼ਦ; ਜਾਂਚ ਲਈ 3 ਮੈਂਬਰੀ ‘SIT’ ਦਾ ਗਠਨ

Punjab News: ਪੈਲੀਆਂ ਬਚਾਉਣ ਲਈ ਆਰ-ਪਾਰ ਦੀ ਲੜਾਈ! ਫ਼ਾਜ਼ਿਲਕਾ ‘ਚ ਸ਼ੁਰੂ ਹੋਵੇਗਾ ਨਵਾਂ ‘ਕਿਸਾਨ ਅੰਦੋਲਨ’? ਡਿਫ਼ੈਂਸ ਬੰਨ੍ਹ ਖਿਲਾਫ਼ ‘ਪੱਕਾ ਮੋਰਚਾ’ ਸ਼ੁਰੂ

Leave a Comment