Join WhatsApp

Join Now

Petrol-Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ! ਜਾਣੋ ਤਾਜ਼ਾ ਰੇਟ

On: ਅਗਸਤ 9, 2026 1:39 ਬਾਃ ਦੁਃ
Petrol-Diesel Price Today

 

Petrol-Diesel Price Today: ਪੈਟਰੋਲ-ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ! ਜਾਣੋ ਤਾਜ਼ਾ ਰੇਟ

ਅੰਤਰਰਾਸ਼ਟਰੀ ਬਾਜ਼ਾਰ ‘ਚ $83 ਪ੍ਰਤੀ ਬੈਰਲ ਪਹੁੰਚਿਆ ਕੱਚਾ ਤੇਲ, ਈਰਾਨ-ਓਮਾਨ ਗੱਲਬਾਤ ‘ਤੇ ਟਿਕੀਆਂ ਸਭ ਦੀਆਂ ਨਜ਼ਰਾਂ- ਹੋਰਮੁਜ਼ ਸਟ੍ਰੇਟ ‘ਚ ਤਣਾਅ ਦਾ ਤੇਲ ਦੀਆਂ ਕੀਮਤਾਂ ‘ਤੇ ਅਸਰ: ਜਾਣੋ ਕਦੋਂ ਤੱਕ ਆਮ ਹੋ ਸਕਦੇ ਨੇ ਹਾਲਾਤ

ਨਵੀਂ ਦਿੱਲੀ/ ਚੰਡੀਗੜ੍ਹ, 9 ਅਗਸਤ 2026-

Petrol-Diesel Price Today: ਦੇਸ਼ ਦੀਆਂ ਸਰਕਾਰੀ ਤੇਲ ਨਿਰਮਾਤਾ ਕੰਪਨੀਆਂ ਵੱਲੋਂ ਅੱਜ, 9 ਅਗਸਤ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਐਤਵਾਰ ਦੇ ਦਿਨ ਵੀ ਤੇਲ ਕੰਪਨੀਆਂ ਨੇ ਈਂਧਨ ਦੀਆਂ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ, ਜਿਸ ਨਾਲ ਆਮ ਜਨਤਾ ਨੂੰ ਰਾਹਤ ਮਿਲੀ ਹੈ। ਦੇਸ਼ ਦੇ ਪ੍ਰਮੁੱਖ ਮਹਾਨਗਰਾਂ ਸਮੇਤ ਵੱਖ-ਵੱਖ ਰਾਜਾਂ ਦੇ ਛੋਟੇ-ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪੂਰੀ ਤਰ੍ਹਾਂ ਸਥਿਰ ਬਣੀਆਂ ਹੋਈਆਂ ਹਨ।

ਦੂਜੇ ਪਾਸੇ, ਅੰਤਰਰਾਸ਼ਟਰੀ ਬਾਜ਼ਾਰ (International Market) ਵਿੱਚ ਕੱਚੇ ਤੇਲ (Crude Oil) ਦੀਆਂ ਕੀਮਤਾਂ ਵਿੱਚ ਹਲਚਲ ਦੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਆਏ ਉਛਾਲ ਤੋਂ ਬਾਅਦ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀ ਕੀਮਤ 83 ਡਾਲਰ ਪ੍ਰਤੀ ਬੈਰਲ ਦੇ ਆਸ-ਪਾਸ ਪਹੁੰਚ ਗਈ ਹੈ।

ਗਲੋਬਲ ਤੇਲ ਬਾਜ਼ਾਰ ਦੀਆਂ ਨਜ਼ਰਾਂ ਇਸ ਸਮੇਂ ਈਰਾਨ ਅਤੇ ਓਮਾਨ ਵਿਚਕਾਰ ਚੱਲ ਰਹੀ ਮਹੱਤਵਪੂਰਨ ਗੱਲਬਾਤ ‘ਤੇ ਟਿਕੀਆਂ ਹੋਈਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਇਕ ਅਮਰੀਕੀ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਓਮਾਨ-ਈਰਾਨ ਵਾਰਤਾ ਬਾਰੇ ਅਪਡੇਟ ਦਿੰਦੇ ਹੋਏ ਦੱਸਿਆ ਹੈ ਕਿ ਖੇਤਰ ਵਿੱਚ ਸਥਿਤੀ ਜਲਦੀ ਹੀ ਸੁਖਾਵੀਂ ਅਤੇ ਆਮ ਵਾਂਗ ਹੋ ਸਕਦੀ ਹੈ। ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਜਲਦ ਹੀ ਇੱਕ ਅਹਿਮ ਸਮਝੌਤਾ ਸਿਰੇ ਚੜ੍ਹ ਸਕਦਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਹੋਰਮੁਜ਼ ਸਟ੍ਰੇਟ (Strait of Hormuz) ਵਿੱਚ ਸਥਿਤੀ ਪੂਰੀ ਤਰ੍ਹਾਂ ਆਮ ਹੋਣ ਤੱਕ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਬਣਿਆ ਰਹਿ ਸਕਦਾ ਹੈ। ਪਿਛਲੇ ਲਗਭਗ ਪੰਜ ਮਹੀਨਿਆਂ ਤੋਂ ਚੱਲ ਰਹੇ ਤਣਾਅ ਅਤੇ ਯੁੱਧ ਵਰਗੇ ਹਾਲਾਤਾਂ ਕਾਰਨ ਅੰਤਰਰਾਸ਼ਟਰੀ ਪੱਧਰ ‘ਤੇ ਤੇਲ ਦੇ ਨਿਰਯਾਤ ਅਤੇ ਸਪਲਾਈ ਚੇਨ ‘ਤੇ ਬਹੁਤ ਮਾੜਾ ਅਸਰ ਪਿਆ ਹੈ। ਯੁੱਧ ਦੇ ਦੌਰਾਨ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 110 ਡਾਲਰ ਪ੍ਰਤੀ ਬੈਰਲ ਦੇ ਅੰਕੜੇ ਨੂੰ ਵੀ ਪਾਰ ਕਰ ਗਈ ਸੀ।

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਦੇ ਤਾਜ਼ਾ ਰੇਟ (ਰੁਪਏ/ਲੀਟਰ)

ਚੰਡੀਗੜ੍ਹ: 101.54 ਰੁਪਏ

ਨਵੀਂ ਦਿੱਲੀ: 102.12 ਰੁਪਏ

ਮੁੰਬਈ: 111.21 ਰੁਪਏ

ਕੋਲਕਾਤਾ: 113.50 ਰੁਪਏ

ਚੇਨਈ: 107.77 ਰੁਪਏ

ਗੁਰੂਗ੍ਰਾਮ: 102.97 ਰੁਪਏ

ਨੋਇਡਾ: 101.89 ਰੁਪਏ

ਬੰਗਲੁਰੂ: 110.93 ਰੁਪਏ

ਭੁਵਨੇਸ਼ਵਰ: 108.85 ਰੁਪਏ

ਹੈਦਰਾਬਾਦ: 115.69 ਰੁਪਏ

ਲਖਨਊ: 103.06 ਰੁਪਏ

ਪਟਨਾ: 114.36 ਰੁਪਏ

ਜੈਪੁਰ: 112.69 ਰੁਪਏ

ਤਿਰੂਵਨੰਤਪੁਰਮ: 114.80 ਰੁਪਏ

ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਡੀਜ਼ਲ ਦੇ ਤਾਜ਼ਾ ਰੇਟ (ਰੁਪਏ/ਲੀਟਰ)

ਚੰਡੀਗੜ੍ਹ: 89.47 ਰੁਪਏ

ਨਵੀਂ ਦਿੱਲੀ: 95.20 ਰੁਪਏ

ਮੁੰਬਈ: 97.83 ਰੁਪਏ

ਕੋਲਕਾਤਾ: 99.82 ਰੁਪਏ

ਚੇਨਈ: 99.55 ਰੁਪਏ

ਗੁਰੂਗ੍ਰਾਮ: 95.64 ਰੁਪਏ

ਨੋਇਡਾ: 95.37 ਰੁਪਏ

ਬੈਂਗਲੁਰੂ: 98.80 ਰੁਪਏ

ਭੁਵਨੇਸ਼ਵਰ: 100.56 ਰੁਪਏ

ਹੈਦਰਾਬਾਦ: 103.82 ਰੁਪਏ

ਲਖਨਊ: 96.43 ਰੁਪਏ

ਪਟਨਾ: 100.31 ਰੁਪਏ

ਜੈਪੁਰ: 97.78 ਰੁਪਏ

ਤਿਰੂਵਨੰਤਪੁਰਮ: 103.64 ਰੁਪਏ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਪਿਛਲਾ ਇਤਿਹਾਸ

ਘਰੇਲੂ ਬਾਜ਼ਾਰ ਵਿੱਚ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਖਰੀ ਵਾਰ ਵਾਧਾ 25 ਮਈ ਨੂੰ ਕੀਤਾ ਗਿਆ ਸੀ। 15 ਮਈ ਤੋਂ 25 ਮਈ ਦੇ ਵਿਚਕਾਰ ਤੇਲ ਕੰਪਨੀਆਂ ਨੇ ਲਗਾਤਾਰ ਚਾਰ ਵਾਰ ਕੀਮਤਾਂ ਵਿੱਚ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਦਰਾਂ ਵਿੱਚ ਲਗਭਗ 7.5 ਰੁਪਏ ਪ੍ਰਤੀ ਲੀਟਰ ਤੱਕ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਸੀ।

ਸਾਲ 2022 ਤੋਂ ਬਾਅਦ ਇਹ ਪਹਿਲਾ ਅਜਿਹਾ ਮੌਕਾ ਸੀ ਜਦੋਂ ਤੇਲ ਕੰਪਨੀਆਂ ਨੇ ਘਰੇਲੂ ਬਾਜ਼ਾਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਸੀ। ਹਾਲਾਂਕਿ, ਜੇਕਰ ਵਿਸ਼ਵ ਦੇ ਹੋਰਨਾਂ ਦੇਸ਼ਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਭਾਰਤ ਵਿੱਚ ਅਜੇ ਵੀ ਈਂਧਨ ਦੀਆਂ ਕੀਮਤਾਂ ਕਈ ਦੇਸ਼ਾਂ ਦੇ ਮੁਕਾਬਲੇ ਕਾਫੀ ਹੱਦ ਤੱਕ ਨਿਯੰਤਰਿਤ ਅਤੇ ਘੱਟ ਹਨ।

 

Leave a Comment