Punjab MC Election Results: ਚੋਣ ਕਮਿਸ਼ਨ ਦੇ ਅੰਕੜਿਆਂ ਨੇ ਖੋਲ੍ਹੀ ਸਿਆਸੀ ਦਾਅਵਿਆਂ ਦੀ ਪੋਲ; AAP ਦੇ ਹਿੱਸੇ ਆਈਆਂ ਸਿਰਫ਼ 50% ਸੀਟਾਂ, ਭਾਜਪਾ-ਕਾਂਗਰਸ ਨੇ ਵੀ ਦਿਖਾਇਆ ਜ਼ੋਰ

On: ਮਈ 29, 2026 8:17 ਬਾਃ ਦੁਃ

 

Punjab MC Election Results: ਚੋਣ ਕਮਿਸ਼ਨ ਦੇ ਅੰਕੜਿਆਂ ਨੇ ਖੋਲ੍ਹੀ ਸਿਆਸੀ ਦਾਅਵਿਆਂ ਦੀ ਪੋਲ; AAP ਦੇ ਹਿੱਸੇ ਆਈਆਂ ਸਿਰਫ਼ 50% ਸੀਟਾਂ, ਭਾਜਪਾ-ਕਾਂਗਰਸ ਨੇ ਵੀ ਦਿਖਾਇਆ ਜ਼ੋਰ

ਕੁੱਲ 1977 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ (AAP) ਨੂੰ ਮਿਲੀਆਂ ਹੁਣ ਤੱਕ 940 ਸੀਟਾਂ

ਕਾਂਗਰਸ 378 ਸੀਟਾਂ ਨਾਲ ਦੂਜੇ ਅਤੇ 249 ਸੀਟਾਂ ਨਾਲ ਆਜ਼ਾਦ ਉਮੀਦਵਾਰ ਤੀਜੇ ਨੰਬਰ ‘ਤੇ ਰਹੇ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਨੂੰ ਨਕਾਰਨ ਦੇ ਦਾਅਵੇ; ਪਰ ਅੰਕੜੇ ਦੇ ਰਹੇ ਨੇ ਕੁਝ ਹੋਰ ਸੰਕੇਤ

ਪੰਜਾਬ ਨੈੱਟਵਰਕ ਟੀਮ ਰਿਪੋਰਟ

ਚੰਡੀਗੜ੍ਹ, 29 ਮਈ 2026 :

Punjab MC Election Results: ਪੰਜਾਬ ਵਿੱਚ ਹਾਲ ਹੀ ਵਿੱਚ ਸੰਪੰਨ ਹੋਈਆਂ ਨਗਰ ਨਿਗਮ ਅਤੇ ਕੌਂਸਲ (MC) ਚੋਣਾਂ ਦੇ ਅੱਜ ਆਏ ਨਤੀਜਿਆਂ ਨੇ ਸੂਬੇ ਦੀ ਸਿਆਸਤ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ।

ਚੋਣ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ ਤੋਂ ਸਾਹਮਣੇ ਆਏ ਤਾਜ਼ਾ ਅੰਕੜਿਆਂ ਮੁਤਾਬਕ, ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਪੂਰੇ ਪੰਜਾਬ ਵਿੱਚੋਂ ਸਿਰਫ਼ 50 ਫ਼ੀਸਦੀ (ਕਰੀਬ 50%) ਦੇ ਕਰੀਬ ਸੀਟਾਂ ‘ਤੇ ਹੀ ਜਿੱਤ ਹਾਸਲ ਕਰ ਸਕੀ ਹੈ।

ਹਾਲਾਂਕਿ ਪਾਰਟੀ ਸਭ ਤੋਂ ਵੱਡੀ ਧਿਰ ਵਜੋਂ ਉਭਰੀ ਹੈ, ਪਰ 50 ਫ਼ੀਸਦੀ ਉਮੀਦਵਾਰਾਂ ਦੀ ਹਾਰ ਨੇ ਵਿਰੋਧੀਆਂ ਨੂੰ ਸਰਕਾਰ ‘ਤੇ ਸਵਾਲ ਚੁੱਕਣ ਦਾ ਵੱਡਾ ਮੌਕਾ ਦੇ ਦਿੱਤਾ ਹੈ।

ਚੋਣ ਕਮਿਸ਼ਨ ਦੇ ਅਧਿਕਾਰਤ ਵੈੱਬਸਾਈਟ ਮੁਤਾਬਕ ਪੰਜਾਬ ਦੇ ਕੁੱਲ 1977 ਵਾਰਡਾਂ ‘ਤੇ MC ਚੋਣਾਂ ਹੋ ਰਹੀਆਂ ਸਨ। ਇਨ੍ਹਾਂ ਵਿੱਚੋਂ ਹੁਣ ਤੱਕ ਦੇ ਨਤੀਜਿਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ….

ਰਾਜਨੀਤਿਕ ਪਾਰਟੀਜਿੱਤੀਆਂ ਹੋਈਆਂ ਸੀਟਾਂ
ਆਮ ਆਦਮੀ ਪਾਰਟੀ (AAP)940
ਕਾਂਗਰਸ (Congress)378
ਆਜ਼ਾਦ ਉਮੀਦਵਾਰ (Independent)249
ਸ਼ਿਰੋਮਣੀ ਅਕਾਲੀ ਦਲ (SAD)189
ਭਾਰਤੀ ਜਨਤਾ ਪਾਰਟੀ (BJP)169
ਬਹੁਜਨ ਸਮਾਜ ਪਾਰਟੀ (BSP)07

 

ਸਿਆਸੀ ਦਾਅਵੇ ਬਨਾਮ ਅੰਕੜਿਆਂ ਦੀ ਖੇਡ

ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਆਨ ਦੇ ਰਹੇ ਹਨ ਕਿ ਪੰਜਾਬੀਆਂ ਨੇ ਵਿਰੋਧੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ ਅਤੇ ਚੋਣਾਂ ਵਿੱਚ 1100 ਤੋਂ ਵੱਧ ਭਾਜਪਾ (BJP) ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ।

ਪਰ ਦੂਜੇ ਪਾਸੇ ਜੇਕਰ ਜ਼ਮੀਨੀ ਪੱਧਰ ‘ਤੇ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਤਸਵੀਰ ਕੁਝ ਵੱਖਰੀ ਨਜ਼ਰ ਆਉਂਦੀ ਹੈ।

ਕੁੱਲ 1977 ਵਾਰਡਾਂ ਵਿੱਚੋਂ AAP ਦੇ ਖਾਤੇ ਵਿੱਚ ਸਿਰਫ਼ 940 ਸੀਟਾਂ (ਕਰੀਬ 50%) ਹੀ ਆਈਆਂ ਹਨ, ਜਿਸ ਤੋਂ ਸਾਫ਼ ਸਾਬਤ ਹੁੰਦਾ ਹੈ ਕਿ ਅੱਧੇ ਵਾਰਡਾਂ ਵਿੱਚ ਲੋਕਾਂ ਨੇ ਦੂਜੀਆਂ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ‘ਤੇ ਭਰੋਸਾ ਜਤਾਇਆ ਹੈ।

ਇਨ੍ਹਾਂ ਚੋਣਾਂ ਵਿੱਚ ਕਾਂਗਰਸ 378 ਸੀਟਾਂ ਲੈ ਕੇ ਦੂਜੇ ਨੰਬਰ ‘ਤੇ ਰਹੀ ਹੈ, ਜਦੋਂ ਕਿ ਕਿਸੇ ਵੀ ਪਾਰਟੀ ਨਾਲ ਨਾ ਜੁੜੇ 249 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕਰਕੇ ਸਾਰਿਆਂ ਨੂੰ ਹੈਰਾਨ ਕੀਤਾ ਹੈ।

ਅਕਾਲੀ ਦਲ ਨੂੰ 189 ਅਤੇ ਭਾਜਪਾ ਨੂੰ 169 ਸੀਟਾਂ ਨਾਲ ਹੀ ਸਬਰ ਕਰਨਾ ਪਿਆ ਹੈ। ਰਾਜਨੀਤਿਕ ਮਾਹਰਾਂ ਮੁਤਾਬਕ, ਇਹ ਨਤੀਜੇ ਦਰਸਾਉਂਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਸਿਆਸੀ ਜੰਗ ਹੋਰ ਦਿਲਚਸਪ ਹੋਣ ਵਾਲੀ ਹੈ।

 

Join WhatsApp

Join Now

Leave a Comment