Join WhatsApp

Join Now

Punjab News: ਸਰਕਾਰੀ ਮੁਲਾਜ਼ਮਾਂ ਦੀ ਘਰ ਦੇ ਨੇੜੇ ਹੋਵੇਗੀ ਤੈਨਾਤੀ; CM ਮਾਨ ਨੇ ਕੀਤਾ ਵੱਡਾ ਐਲਾਨ

On: ਜੂਨ 16, 2026 1:52 ਬਾਃ ਦੁਃ

 

Punjab News: CM ਭਗਵੰਤ ਮਾਨ ਦਾ ਵੱਡਾ ਐਲਾਨ: ਮਹਿਲਾ ਮੁਲਾਜ਼ਮਾਂ ਲਈ ਸ਼ੁਰੂ ਹੋਵੇਗੀ ‘ਸੁਖੀ ਪਰਿਵਾਰ ਯੋਜਨਾ’; ਘਰ ਦੇ 40 KM ਦੇ ਦਾਇਰੇ ‘ਚ ਹੀ ਮਿਲੇਗੀ ਤਾਇਨਾਤੀ

ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਤੋਂ ਬਾਅਦ ‘ਸੀ’ ਅਤੇ ‘ਡੀ’ ਗ੍ਰੇਡ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਮਿਲੇਗੀ ਵੱਡੀ ਰਾਹਤ

ਸਟਾਫ਼ ਨਰਸਾਂ, ਅਧਿਆਪਕਾਂ ਅਤੇ ਪੰਜਾਬ ਪੁਲਿਸ ਦੀਆਂ ਮਹਿਲਾ ਕਰਮਚਾਰੀਆਂ ਨੂੰ ਮਿਲੇਗਾ ਸਿੱਧਾ ਫਾਇਦਾ

ਕੁਆਰੀਆਂ ਕੁੜੀਆਂ ਪੇਕੇ ਅਤੇ ਵਿਆਹੀਆਂ ਸਹੁਰੇ ਘਰ ਤੋਂ 40 ਕਿਲੋਮੀਟਰ ਦੇ ਰੇਡੀਅਸ (ਦਾਇਰੇ) ਦਾ ਭਰ ਸਕਣਗੀਆਂ ਐਡਰੈੱਸ

CM ਮਾਨ ਬੋਲੇ- “ਖ਼ੁਸ਼ ਮੁਲਾਜ਼ਮ ਹੀ ਜ਼ਿਆਦਾ ਪ੍ਰੋਡਕਟਿਵ (ਕਾਮਯਾਬ) ਹੁੰਦਾ ਹੈ, ਘਰ ਦੀ ਚਿੰਤਾ ਅਤੇ ਕਿਰਾਏ ਦੇ ਖ਼ਰਚਿਆਂ ਤੋਂ ਮਿਲੇਗੀ ਮੁਕਤੀ”

ਚੰਡੀਗੜ੍ਹ, 16 ਜੂਨ 2026:

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਵ-ਨਿਯੁਕਤ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਇੱਕ ਇਤਿਹਾਸਕ ਅਤੇ ਵੱਡਾ ਫੈਸਲਾ ਸਾਂਝਾ ਕੀਤਾ ਹੈ। ਮੁੱਖ ਮੰਤਰੀ ਨੇ ਪਹਿਲੀ ਵਾਰ ਜਨਤਕ ਮੰਚ ਤੋਂ ਐਲਾਨ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਮਹਿਲਾ ਮੁਲਾਜ਼ਮਾਂ ਲਈ ‘ਸੁਖੀ ਪਰਿਵਾਰ ਯੋਜਨਾ’ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਤਹਿਤ ਖ਼ਾਸ ਕਰਕੇ ‘ਸੀ’ (C) ਅਤੇ ‘ਡੀ’ (D) ਗ੍ਰੇਡ ਦੀਆਂ ਮਹਿਲਾ ਮੁਲਾਜ਼ਮਾਂ, ਜਿਨ੍ਹਾਂ ਵਿੱਚ ਸਟਾਫ਼ ਨਰਸਾਂ, ਮਹਿਲਾ ਅਧਿਆਪਕ ਅਤੇ ਪੰਜਾਬ ਪੁਲਿਸ ਦੀਆਂ ਮਹਿਲਾ ਕਰਮਚਾਰੀ ਸ਼ਾਮਲ ਹਨ, ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਤਾਇਨਾਤ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਜਿਵੇਂ ਹੀ ਮੁਲਾਜ਼ਮਾਂ ਦਾ 3 ਸਾਲਾਂ ਦਾ ਪ੍ਰੋਬੇਸ਼ਨ ਪੀਰੀਅਡ (ਪਰਵੇਸ਼ਨ ਪੀੜ) ਖ਼ਤਮ ਹੋਵੇਗਾ, ਉਸ ਤੋਂ ਬਾਅਦ ਉਨ੍ਹਾਂ ਦੀ ਡਿਊਟੀ ਵੱਧ ਤੋਂ ਵੱਧ 40 ਕਿਲੋਮੀਟਰ ਦੇ ਰੇਡੀਅਸ (ਦਾਇਰੇ) ਦੇ ਅੰਦਰ ਹੀ ਲਗਾਈ ਜਾਵੇਗੀ। ਇਸ ਤਹਿਤ ਅਣਵਿਆਹੀਆਂ (ਕੁਆਰੀਆਂ) ਕੁੜੀਆਂ ਆਪਣੇ ਪੇਕੇ ਘਰ ਦਾ ਪਤਾ ਅਤੇ ਵਿਆਹੀਆਂ ਮਹਿਲਾਵਾਂ ਆਪਣੇ ਸਹੁਰੇ ਘਰ ਦਾ ਪਤਾ ਭਰ ਸਕਣਗੀਆਂ। ਇਹ ਦੂਰੀ 5, 10, 15 ਜਾਂ ਮੈਕਸੀਮਮ 40 ਕਿਲੋਮੀਟਰ ਤੱਕ ਹੋਵੇਗੀ ਤਾਂ ਜੋ ਉਹ ਡਿਊਟੀ ਤੋਂ ਬਾਅਦ ਆਸਾਨੀ ਨਾਲ ਇੱਕ ਘੰਟੇ ਦੇ ਅੰਦਰ-ਅੰਦਰ ਆਪਣੇ ਪਰਿਵਾਰ ਕੋਲ ਵਾਪਸ ਪਹੁੰਚ ਸਕਣ।

ਇਸ ਫੈਸਲੇ ਪਿੱਛੇ ਆਪਣੀ ਸੋਚ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਹੈਪੀ ਇੰਪਲਾਈਜ਼ ਮੋਰ ਪ੍ਰੋਡਕਟਿਵ ਇੰਪਲਾਈ” (ਜਿਹੜਾ ਮੁਲਾਜ਼ਮ ਖ਼ੁਸ਼ ਹੈ, ਉਹ ਕੰਮ ਵਿੱਚ ਜ਼ਿਆਦਾ ਆਊਟਪੁੱਟ ਦਿੰਦਾ ਹੈ)। ਉਨ੍ਹਾਂ ਕਿਹਾ ਕਿ ਕਈ ਵਾਰ ਦੂਰ-ਦੁਰਾਡੇ ਡਿਊਟੀ ਹੋਣ ਕਾਰਨ ਮੁਲਾਜ਼ਮਾਂ ਨੂੰ ਘਰ ਦੀ ਚਿੰਤਾ ਲੱਗੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਅੱਧੀ ਤਨਖ਼ਾਹ ਕਿਰਾਏ ਦੇ ਕਮਰਿਆਂ ਅਤੇ ਬਾਹਰ ਰਹਿਣ ਦੇ ਹੋਰ ਖ਼ਰਚਿਆਂ ਵਿੱਚ ਹੀ ਲੰਘ ਜਾਂਦੀ ਹੈ, ਜਿਸ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ। ਜਦੋਂ ਉਹ ਖ਼ੁਸ਼ ਹੋ ਕੇ ਕੰਮ ਕਰਨਗੇ, ਤਾਂ ਵਿਭਾਗਾਂ ਦੀ ਕਾਰਗੁਜ਼ਾਰੀ ਵੀ ਬਿਹਤਰ ਹੋਵੇਗੀ।

ਅਫ਼ਸਰਾਂ ਨੂੰ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਦੋ-ਚਾਰ ਦਿਨਾਂ ਦੇ ਅੰਦਰ ਹੀ ਉੱਚ ਅਧਿਕਾਰੀਆਂ ਨੂੰ ਇਸ ਯੋਜਨਾ ਦਾ ਪੂਰਾ ਖਾਕਾ ਤਿਆਰ ਕਰਨ ਲਈ ਕਹਿ ਦਿੱਤਾ ਹੈ। ਇਸ ਯੋਜਨਾ ਦੇ ਲਾਗੂ ਹੋਣ ਨਾਲ ਪੰਜਾਬ ਦੀਆਂ ਹਜ਼ਾਰਾਂ ਮਾਵਾਂ-ਭੈਣਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਹ ਆਪਣੇ ਬੱਚਿਆਂ ਤੇ ਪਰਿਵਾਰ ਨਾਲ ਚੰਗਾ ਸਮਾਂ ਬਿਤਾ ਸਕਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਕੁੜੀਆਂ ਨੇ ਖ਼ੁਦ ਉਨ੍ਹਾਂ ਨਾਲ ਮੁਲਾਕਾਤ ਕਰਕੇ ਆਪਣੀਆਂ ਮੁਸ਼ਕਿਲਾਂ ਦੱਸੀਆਂ, ਤਾਂ ਹੀ ਉਹ ਇਸ ਸੰਵੇਦਨਸ਼ੀਲ ਪੱਧਰ ‘ਤੇ ਸੋਚਣ ਦੇ ਯੋਗ ਹੋਏ ਹਨ ਅਤੇ ਹੁਣ ਇਸ ਨੂੰ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ।

 

More

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ ਤਾਂ ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

Big Update: ਪੰਜਾਬ ਸਰਕਾਰ ਨੇ 28 ਸਤੰਬਰ ਦੀ ਛੁੱਟੀ ਦਾ ਨਹੀਂ ਕੀਤਾ ਐਲਾਨ; ਵਾਇਰਲ ਪੱਤਰ ਜਾਅਲੀ

ਪੰਜਾਬ ‘ਚ 7 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ

ਵੱਡੀ ਖ਼ਬਰ: ਪੰਜਾਬ ਪੁਲਿਸ ਦੀ ਲੇਡੀ ਅਫ਼ਸਰ ਸਮੇਤ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫ਼ਤਾਰ; 80,000 ਰੁਪਏ ‘ਚ ਹੋਈ ਸੀ ਗਿੱਟ-ਮਿੱਟ

Punjab News: ਮੰਤਰੀਆਂ ਦੇ ਸਰਕਾਰੀ ਮਕਾਨਾਂ ’ਤੇ ਦਿੱਲੀ ਨਾਲ ਜੁੜੇ ਲੋਕਾਂ ਦੀ ਪਹੁੰਚ ਕਿਵੇਂ ਬਣੀ? ਮੁੱਖ ਮੰਤਰੀ ਦੇਣ ਜਵਾਬ: ਮਨਪ੍ਰੀਤ ਇਯਾਲੀ

Leave a Comment