Punjab News: ਮੁਲਾਜ਼ਮਾਂ ਦੇ DA ਨੂੰ ਲੈ ਕੇ ਹਾਈਕੋਰਟ ਸਖ਼ਤ! ਵਿੱਤ ਸਕੱਤਰ ਨੂੰ ਤਲਬ ਕਰਕੇ ਮੰਗਿਆ ਜਵਾਬ

On: ਅਪ੍ਰੈਲ 2, 2026 11:10 ਪੂਃ ਦੁਃ

 

Punjab News: ਮੁਲਾਜ਼ਮਾਂ ਦੇ DA ਨੂੰ ਲੈ ਕੇ ਹਾਈਕੋਰਟ ਸਖ਼ਤ! ਵਿੱਤ ਸਕੱਤਰ ਨੂੰ ਤਲਬ ਕਰਕੇ ਮੰਗਿਆ ਜਵਾਬ

ਮੁਲਾਜ਼ਮਾਂ ਦੇ ਹੱਕਾਂ ‘ਤੇ ਅਦਾਲਤੀ ਪਹਿਰਾ: ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ- ਕੀ ਅਫ਼ਸਰਾਂ ਤੇ ਮੁਲਾਜ਼ਮਾਂ ਲਈ DA ਦੇ ਨਿਯਮ ਵੱਖੋ-ਵੱਖ ਹਨ?

ਚੰਡੀਗੜ੍ਹ, 2 ਅਪ੍ਰੈਲ 2026:

ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।

ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਨਾ ਕਰਨ ਦੇ ਮਾਮਲੇ ਵਿੱਚ ਹਾਈ ਕੋਰਟ ਵਿੱਚ ਅਹਿਮ ਸੁਣਵਾਈ ਹੋਈ। ਅਦਾਲਤ ਦੇ ਹੁਕਮਾਂ ‘ਤੇ ਪੰਜਾਬ ਦੇ ਵਿੱਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਦਾਲਤ ਵਿੱਚ ਪੇਸ਼ ਹੋਏ।

ਮਾਨਯੋਗ ਜੱਜ ਨੇ ਸਰਕਾਰ ਨੂੰ ਹਲਫ਼ਨਾਮੇ ਰਾਹੀਂ ਇਹ ਸਪੱਸ਼ਟ ਕਰਨ ਦੇ ਨਿਰਦੇਸ਼ ਦਿੱਤੇ ਹਨ ਕਿ, ਕੀ ਪੰਜਾਬ ਵਿੱਚ ਆਲ ਇੰਡੀਆ ਸਰਵਿਸਿਜ਼ ਅਤੇ ਜੁਡੀਸ਼ੀਅਲ ਅਫ਼ਸਰਾਂ ਨੂੰ ਉਸੇ ਦਰ ‘ਤੇ DA ਦਿੱਤਾ ਜਾ ਰਿਹਾ ਹੈ, ਜਿਸ ਦਰ ‘ਤੇ ਬਾਕੀ ਰਾਜ ਮੁਲਾਜ਼ਮਾਂ ਨੂੰ 01.01.2023 ਤੱਕ ਦੀਆਂ ਪੰਜ ਕਿਸ਼ਤਾਂ ਦਿੱਤੀਆਂ ਗਈਆਂ ਹਨ?

ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਸਹੀ ਜਾਣਕਾਰੀ ਵਾਲਾ ਹਲਫ਼ਨਾਮਾ ਦਾਇਰ ਨਾ ਕੀਤਾ ਗਿਆ, ਤਾਂ ਅਦਾਲਤ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ। ਮਾਮਲੇ ਦੀ ਅਗਲੀ ਸੁਣਵਾਈ 6 ਅਪ੍ਰੈਲ 2026 ਨੂੰ ਹੋਵੇਗੀ।

 

 

Join WhatsApp

Join Now

Leave a Comment