Monday, April 29, 2024
No menu items!
HomeEducationPunjab News: ਸਰਕਾਰੀ ਸਕੂਲ 'ਚ ਮਿਡ-ਡੇ-ਮੀਲ ਬਣਾਉਣ ਸਮੇਂ ਲੱਗੀ ਭਿਆਨਕ ਅੱਗ! ਲੇਡੀ...

Punjab News: ਸਰਕਾਰੀ ਸਕੂਲ ‘ਚ ਮਿਡ-ਡੇ-ਮੀਲ ਬਣਾਉਣ ਸਮੇਂ ਲੱਗੀ ਭਿਆਨਕ ਅੱਗ! ਲੇਡੀ ਮੁਲਾਜ਼ਮ ਦੀ ਮੌਤ, ਅਧਿਆਪਕਾਂ ਨੇ ਭੱਜ ਕੇ ਬਚਾਈ ਜਾਨ

 

Punjab News: ਮਿਡ-ਡੇ-ਮੀਲ ਵਰਕਰ ਵਿਦਿਆਰਥੀਆਂ ਲਈ ਖਾਣਾ ਪਕਾ ਰਹੀ ਸੀ ਕਿ ਨੇੜੇ ਪਏ ਸਿਲੰਡਰ ਦੀ ਪਾਈਪ ਲੀਕ ਹੋ ਗਈ, ਜਿਸ ਤੋਂ ਅੱਗ ਲੱਗ ਗਈ 

ਚੰਡੀਗੜ੍ਹ-

Punjab News: ਪਿੰਡ ਮਾਛੀਵਾੜਾ ਖਾਮ ਦੇ ਸਰਕਾਰੀ ਸਕੂਲ ਵਿਚ ਮਿਡ-ਡੇ-ਮੀਲ ਬਣਾਉਣ ਸਮੇਂ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਇਸ ਅੱਗ ਦੇ ਵਿਚ ਲੇਡੀ ਮੁਲਾਜ਼ਮ ਝੁਲਸ ਗਈ ਅਤੇ ਉਸ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ-Breaking: ਭਿਆਨਕ ਸੜਕ ਹਾਦਸੇ ‘ਚ ਸਕੂਲ ਅਧਿਆਪਕਾ ਦੀ ਮੌਤ

ਜਗਬਾਣੀ ਦੀ ਖ਼ਬਰ ਮੁਤਾਬਿਕ, ਸਰਕਾਰੀ ਸਕੂਲ ਵਿਚ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ ਵਿਦਿਆਰਥੀਆਂ ਲਈ ਖਾਣਾ ਪਕਾ ਰਹੀ ਸੀ ਕਿ ਨੇੜੇ ਪਏ ਸਿਲੰਡਰ ਦੀ ਪਾਈਪ ਲੀਕ ਹੋ ਗਈ, ਜਿਸ ਤੋਂ ਅੱਗ ਭੜਕ ਗਈ ਜੋ ਕਿ ਉਸਦੇ ਕੱਪੜਿਆਂ ਨੂੰ ਲੱਗ ਗਈ।

ਮੌਕੇ ’ਤੇ ਹੀ ਡਿਊਟੀ ਕਰ ਰਹੇ ਅਧਿਆਪਕ ਚਰਨਜੀਤ ਸਿੰਘ ਨੇ ਬੜੀ ਮੁਸ਼ਕਿਲ ਨਾਲ ਮਨਜੀਤ ਕੌਰ ਦੇ ਕੱਪੜਿਆਂ ਦੀ ਅੱਗ ਨੂੰ ਬੁਝਾਇਆ ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ।

ਜ਼ਖ਼ਮੀ ਹਾਲਤ ਵਿਚ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments