Tuesday, April 30, 2024
No menu items!
HomeBusinessBank Breaking: ਪੰਜਾਬ ਨੈਸ਼ਨਲ ਬੈਂਕ (PNB) ਨੇ ਗਾਹਕਾਂ ਨੂੰ ਦਿੱਤੀ ਖੁਸ਼ਖ਼ਬਰੀ, FD...

Bank Breaking: ਪੰਜਾਬ ਨੈਸ਼ਨਲ ਬੈਂਕ (PNB) ਨੇ ਗਾਹਕਾਂ ਨੂੰ ਦਿੱਤੀ ਖੁਸ਼ਖ਼ਬਰੀ, FD ‘ਤੇ ਵਧਿਆ ਵਿਆਜ਼

 

Punjab National Bank (PNB) gave good news to customers

Punjab National Bank (PNB) gave good news to customers- ਪੰਜਾਬ ਨੈਸ਼ਨਲ ਬੈਂਕ (PNB) ਦੇ ਗਾਹਕਾਂ ਦੇ ਲਈ ਖ਼ੁਸ਼ਖ਼ਬਰੀ ਹੈ। ਪੰਜਾਬ ਨੈਸ਼ਨਲ ਬੈਂਕ ਨੇ ਹਾਲ ਹੀ ਵਿਚ ਫਿਕਸ ਡਿਪਾਜਿਟ (FD) ਦੀਆਂ ਵਿਆਜ਼ ਦਰਾਂ ਵਿਚ ਵਾਧਾ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ (PNB) ਆਪਣੇ ਗਾਹਕਾਂ ਨੂੰ ਘੱਟ ਤੋਂ ਘੱਟ 7 ਦਿਨ ਅਤੇ ਵੱਧ ਤੋਂ ਵੱਧ 10 ਸਾਲ ਤੱਕ ਦੀ FD ਮੁਹੱਈਆਂ ਕਰਵਾਉਂਦਾ ਹੈ।

ਬੈਂਕ ਦੁਆਰਾ ਵੱਖ ਵੱਖ ਸਮੇਂ ਦੀ FD ਲਈ ਵੱਖੋ ਵੱਖਰੀਆਂ ਵਿਆਜ਼ ਦਰਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਨਿਰਧਾਰਿਤ ਕੀਤੀਆਂ ਗਈਆਂ ਵਿਆਜ਼ ਦਰਾਂ ਫਿਕਸ ਨਹੀਂ ਹਨ।

ਇਹ ਸਮੇਂ ਸਮੇਂ ਬਦਲਦੀਆਂ ਰਹਿੰਦੀਆਂ ਹਨ। ਹੁਣ ਬੈਂਕ ਨੇ FD ਉੱਤੇ ਵਿਆਜ਼ ਦਰਾਂ ਵਿਚ ਵਾਧਾ ਕੀਤਾ ਹੈ। ਨਵੀਆਂ ਵਿਆਜ਼ ਦਰਾਂ 1 ਫਰਵਰੀ 2024 ਤੋਂ ਲਾਗੂ ਹੋ ਗਈਆਂ ਹਨ। ਆਓ ਜਾਣਦੇ ਹਾਂ ਵਧੀਆਂ ਵਿਆਜ਼ ਦਰਾਂ ਬਾਰੇ

PNB ਨੇ ਕਿਸ ਐਫਡੀ ‘ਤੇ ਵਧਾਇਆ ਵਿਆਜ਼

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਨੈਸ਼ਨਲ ਬੈਂਕ ਨੇ ਕੇਵਲ 300 ਦਿਨਾਂ ਵਿਚ ਮਚਿਓਰ ਹੋਣ ਵਾਲੀ ਐੱਫਡੀ ਉੱਤੇ ਹੀ ਵਿਆਜ਼ ਦਰਾਂ ਵਿਚ ਵਾਧਾ ਕੀਤਾ ਹੈ। ਪਹਿਲਾਂ ਇਸ ਐੱਫਡੀ ਉੱਤੇ 6.25 ਫੀਸਦੀ ਦੇ ਹਿਸਾਬ ਨਾਲ ਵਿਆਜ਼ ਦਿੱਤਾ ਜਾ ਰਿਹਾ ਸੀ। ਬੈਂਕ ਨੇ ਇਸ ਵਿਚ 0.80 ਫੀਸਦੀ ਦਾ ਵਾਧਾ ਕਰਕੇ ਇਸ ਵਿਆਜ਼ ਦਰ ਨੂੰ 7.05 ਕਰ ਦਿੱਤਾ ਹੈ। ਇਸ ਤੋਂ ਇਲਾਵਾ ਬੈਂਕ ਦੁਆਰਾ ਕਿਸੇ ਹੋਰ ਐੱਫਡੀ ਉੱਤੇ ਵਿਆਜ਼ ਨਹੀਂ ਵਧਾਇਆ ਗਿਆ।

PNB ਦੀਆਂ FD ਵਿਆਜ਼ ਦਰਾਂ

ਪੰਜਾਬ ਨੈਸ਼ਨਲ ਬੈਂਕ 7 ਤੋਂ 14 ਦਿਨ, 15 ਤੋਂ 29 ਦਿਨ ਅਤੇ 30 ਤੋਂ 45 ਦਿਨਾਂ ਵਿਚ ਮਚਿਓਰ ਹੋਣ ਵਾਲੀਆਂ ਐੱਫਡੀ ਉੱਤੇ 3.50 ਫੀਸਦੀ ਵਿਆਰ ਦਰ ਦਿੰਦਾ ਹੈ। ਜਦਕਿ ਇਨ੍ਹਾਂ FD ਉੱਤੇ ਸੀਨੀਅਰ ਸਿਟੀਜਨ ਨੂੰ 4 ਫੀਸਦੀ ਵਿਆਜ਼ ਦਰ ਦਿੱਤੀ ਜਾਂਦੀ ਹੈ। 46 ਤੋਂ 90 ਦਿਨ ਅਤੇ 91 ਤੋਂ 179 ਦਿਨਾਂ ਵਿਚ ਮਚਿਓਰ ਹੋਣ ਵਾਲੀ FD ਉੱਤੇ ਵਿਆਜ਼ ਦਰ 4.50 ਫੀਸਦੀ ਹੈ। ਇਨ੍ਹਾਂ ਦੋਵਾਂ ਐੱਫਡੀਜ਼ ਉੱਤੇ ਸੀਨੀਅਰ ਸਿਟੀਜਨ ਨੂੰ 5 ਫੀਸਦੀ ਵਿਆਜ਼ ਦਰ ਮੁਹੱਈਆ ਕਰਵਾਈ ਜਾਂਦੀ ਹੈ।

ਇਸਦੇ ਨਾਲ ਹੀ PNB ਬੈਂਕ 180 ਤੋਂ 270 ਦਿਨਾਂ ਵਿਚ ਮਚਿਓਰ ਹੋਣ ਵਾਲੀ FD ਉੱਤੇ ਆਮ ਲੋਕਾਂ ਨੂੰ 6 ਫੀਸਦੀ ਅਤੇ ਸੀਨੀਅਰ ਸਿਟੀਜਨ ਨੂੰ 6.50 ਫੀਸਦੀ ਵਿਆਜ਼ ਦਰ ਦੇ ਰਿਹਾ ਹੈ। 271 ਦਿਨਾਂ ਤੋਂ 1 ਸਾਲ ਵਿਚ ਮਚਿਓਰ ਹੋਣ ਵਾਲੀ ਐੱਫਡੀ ਉੱਤੇ ਆਮ ਨਾਗਰਿਕਾ ਨੂੰ 6.25 ਅਤੇ ਸੀਨੀਅਰ ਸਿਟੀਜਨ ਨੂੰ 6.75, 300 ਦਿਨਾਂ ਦੀ ਐੱਫਡੀ ਉੱਤੇ 7.05 ਤੇ ਸੀਨੀਅਰ ਸਿਟੀਜਨ ਲਈ 7.55 ਫੀਸਦੀ, 1 ਸਾਲ ਤੋਂ ਵੱਧ 399 ਦਿਨਾਂ ਤੱਕ ਦੀ ਐੱਫਡੀ ਲਈ 6.80 ਫੀਸਦੀ ਅਤੇ ਵਿਸ਼ੇਸ਼ ਨਾਗਰਿਕਾ ਦੇ ਲਈ 7.30 ਫੀਸਦੀ, 400 ਦਿਨਾਂ ਦੀ ਐੱਫਡੀ ਲਈ 7.35 ਅਤੇ ਵਿਸ਼ੇਸ਼ ਨਾਗਰਿਕਾ ਲਈ 7.75 ਫੀਸਦੀ, 400 ਦਿਨਾਂ ਤੋਂ ਲੈ ਕੇ 2 ਸਾਲ ਤੱਕ ਦੀ ਐੱਫਡੀ ਦੇ ਲਈ 6.80 ਅਤੇ ਵਿਸ਼ੇਸ਼ ਨਾਗਰਿਕਾ ਦੇ ਲਈ 7.30 ਫੀਸਦੀ ਵਿਆਜ਼ ਦਿੱਤੀ ਜਾ ਰਹੀ ਹੈ।

ਇਸਦੇ ਇਲਾਵਾ 2 ਸਾਲਾ ਤੋਂ ਵੱਧ ਪਰ 3 ਸਾਲ ਦੀ ਐੱਫਡੀ ਦੇ ਲਈ 7 ਫੀਸਦੀ ਅਤੇ ਵਿਸ਼ੇਸ਼ ਨਾਗਰਿਕਾ ਦੇ ਲਈ 7.50 ਫੀਸਦੀ ਵਿਆਜ਼ ਦਰ, 3 ਸਾਲ ਤੋਂ ਵੱਧ ਪਰ 5 ਸਾਲ ਤੱਕ ਦੀ ਐੱਫਡੀ ਦੇ ਲਈ 6.50 ਅਤੇ ਸਿਨੀਅਰ ਸਿਟੀਜਨ ਦੇ ਲਈ 7 ਫੀਸਦੀ ਵਿਆਜ਼ ਦਰ, 5 ਸਾਲ ਤੋਂ ਵੱਧ ਤੇ 10 ਸਾਲ ਤੱਕ ਦੀ ਐੱਫਡੀ ਲਈ 6.50 ਅਤੇ ਸਿਨੀਅਰ ਸਿਟੀਜਨ ਲਈ 7.30 ਫੀਸਦੀ ਦੇ ਹਿਸਾਬ ਨਾਲ ਪੀਐਨਬੀ ਬੈਂਕ ਵਿਆਜ਼ ਦਰ ਮੁਹੱਈਆ ਕਰਵਾਉਂਦਾ ਹੈ। ਖ਼ਬਰ ਸ੍ਰੋਤ- ਨਿਊਜ਼18

 

RELATED ARTICLES
- Advertisment -

Most Popular

Recent Comments