Tuesday, May 21, 2024
No menu items!
HomePunjabPunjab News: ਹਿੰਦੁਸਤਾਨ ਯੂਨੀਲੀਵਰ ਕਾਮਿਆਂ ਖਿਲਾਫ ਪ੍ਰਬੰਧਕਾਂ ਵਲੋਂ ਅਦਾਲਤੀ ਸਟੇਅ ਲਈ ਦਾਖਿਲ...

Punjab News: ਹਿੰਦੁਸਤਾਨ ਯੂਨੀਲੀਵਰ ਕਾਮਿਆਂ ਖਿਲਾਫ ਪ੍ਰਬੰਧਕਾਂ ਵਲੋਂ ਅਦਾਲਤੀ ਸਟੇਅ ਲਈ ਦਾਖਿਲ ਪੱਤਰ ਦੀ ਨਿੰਦਾ

 

ਪੰਜਾਬ ਨੈੱਟਵਰਕ, ਖੰਨਾ

ਇੱਥੇ ਤਾਲਾਬੰਦੀ ਦੇ ਸ਼ਿਕਾਰ ਲਿਨਫੌਕਸ ਲੌਜਿਸਟਿਕ ( ਹਿੰਦੁਸਤਾਨ ਯੂਨੀਲੀਵਰ) ਕੰਪਨੀ ਦੇ ਸੰਘਰਸ਼ਸ਼ੀਲ ਮਜਦੂਰਾਂ ਨੇ ਸੁਰਿੰਦਰ ਸਿੰਘ ਦੀ ਪ੍ਰਧਾਨਗੀ ‘ਚ ਮੀਟਿੰਗ ਕਰਕੇ ਪ੍ਰਬੰਧਕਾਂ ਵਲੋਂ ਕਾਮਿਆਂ ਖਿਲਾਫ ਸਿਵਲ ਕੋਰਟ ਰਾਜਪੁਰਾ ਕੋਲ ਅਰਜੀ ਦਾਖਿਲ ਕਰਕੇ ਅਦਾਲਤੀ ਸਟੇਅ ਦੀ ਮੰਗ ਕਰਨ ਦੇ ਭੇਜੇ ਨੋਟਿਸਾਂ ਦੀ ਜੋਰਦਾਰ ਨਿੰਦਾ ਕਰਦੇ ਹੋਏ 17 ਫਰਵਰੀ ਨੂੰ ਅਦਾਲਤ ਵਿਚ ਆਪਣਾ ਪੱਖ ਰੱਖਣ ਦਾ ਫੈਸਲਾ ਕੀਤਾ ਹੈ।

ਪ੍ਰਬੰਧਕਾਂ ਵੱਲੋਂ ਲੰਮੇ ਸਮੇਂ ਤੋਂ ਰੈਗੂਲਰ ਤੇ ਕੰਟਰੈਕਟ ਕਰਮਚਾਰੀਆਂ ਦੀ ਰੋਟੀ-ਰੋਜੀ ਤੇ ਕਾਨੂੰਨੀ ਅਧਿਕਾਰਾਂ ‘ਤੇ ਯੋਜਨਾਬੱਧ ਢੰਗ ਨਾਲ਼ ਬੋਲੇ ਜਾ ਰਹੇ ਧਾਵੇ ਖਿਲਾਫ ਸਬੰਧਿਤ ਕਿਰਤ ਵਿਭਾਗ ,ਹਲਕਾ ਵਿਧਾਇਕ ਸਾਹਿਬਾਨ, ਸਥਾਨਕ ਤੇ ਜਿਲ੍ਹਾ ਪ੍ਰਸ਼ਾਸ਼ਨ , ਮੁੱਖ ਮੰਤਰੀ, ਕਿਰਤ ਤੇ ਉਦਯੋਗ ਮੰਤਰੀ ਪੰਜਾਬ ਸਰਕਾਰ ਆਦਿ ਨੂੰ ਸ਼ਿਕਾਇਤਾਂ / ਮੰਗ-ਪੱਤਰ ਦੇਣ ਤੇ ਸਾਂਤੀ-ਪੂਰਵਕ ਸੰਘਰਸ਼ ਕਰਨ ਦੇ ਬਾਵਜੂਦ ਕਾਮਿਆਂ ਨੂੰ ਇਨਸਾਫ਼ ਦੇਣ ਦੀ ਬਜਾਏ ਸਾਡਾ ਪੱਕਾ ਰੁਜਗਾਰ, ਬੇਰੁਜ਼ਗਾਰੀ ਮੁਆਵਜ਼ਾ ਤੇ ਬਣਦੇ ਕਾਨੂੰਨੀ ਹੱਕ ਖੋਹਣ ਦੇ ਨਾਲ-2 ਸਾਡੀ ਹੱਕੀ ਆਵਾਜ਼ ਤੇ ਸਾਂਤੀ-ਪੂਰਵਕ ਸੰਘਰਸ਼ ਨੂੰ ਦਬਾਉਣ ਲਈ ਹੀ ਜਾਣ-ਬੁੱਝ ਕੇ ਲੰਮੇ ਤੇ ਖਰਚੀਲੇ ਅਦਾਲਤੀ-ਕਾਨੂੰਨੀ ਗੇੜਾਂ ਵਿੱਚ ਉਲਝਾਇਆ ਜਾ ਰਿਹਾ ਹੈ।

ਪਰੰਤੂ ਇਸਦੇ ਬਾਵਜੂਦ ਅਸੀਂ ਆਪਣਾ ਪੱਖ ਅਦਾਲਤ ਵਿਚ ਰੱਖਣ ਦੇ ਨਾਲ-2 ਆਪਣੀਆਂ ਹੱਕੀ ਮੰਗਾਂ ਸਬੰਧੀ ਆਪਣੇ ਪਰਿਵਾਰਾਂ-ਬੱਚਿਆਂ ਤੇ ਇਨਸਾਫ-ਪਸੰਦ, ਸੰਘਰਸ਼ਸ਼ੀਲ ਮਜਦੂਰ-ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਦੇ ਸਹਿਯੋਗ ਨਾਲ ਹੱਕੀ ਸੰਘਰਸ਼ ਜਾਰੀ ਰੱਖਾਂਗੇ।

ਇਸ ਮੌਕੇ ਮਜਦੂਰ ਯੂਨੀਅਨ ਇਲਾਕਾ ਖੰਨਾ ਤੇ ਮੋਲਡਰ ਐਡ ਸਟੀਲ ਵਰਕਰਜ਼ ਯੂਨੀਅਨ ( ਰਜਿ) ਲੁਧਿਆਣਾ ਦੇ ਕ੍ਰਮਵਾਰ ਆਗੂਆਂ ਮਲਕੀਤ ਸਿੰਘ ਤੇ ਹਰਜਿੰਦਰ ਸਿੰਘ ਨੇ ਵੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਿੱਲੀ ਮੋਰਚੇ ਦੀਆਂ ਮੰਨੀਆਂ ਮੰਗਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਾਗੂ ਨਾਂ ਕਰਨ ਦੇ ਵਿਰੋਧ ਵਿੱਚ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਉੱਪਰ ਕਈ ਦਿਨਾਂ ਤੋਂ ਲਗਾਤਾਰ ਭਾਜਪਾ ਦੀ ਮੋਦੀ ਤੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਪੁਲਿਸ ਕਹਿਰ ਢਾਹੁਣ ਦੇ ਕਾਰੇ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਮੰਗ ਕੀਤੀ।

ਇਸਦੇ ਨਾਲ ਹੀ ਮਜਦੂਰ ਆਗੂਆਂ ਨੇ ਕੱਲ੍ਹ 16 ਫਰਵਰੀ ਦੀ ਦੇਸ-ਵਿਆਪੀ ਹੜਤਾਲ ਤੇ ਸੰਯੁਕਤ ਕਿਸਾਨ ਮੋਰਚੇ ਦੇ ਪੇਂਡੂ ਭਾਰਤ ਬੰਦ ‘ਚ ਖੰਨਾ ਤੇ ਲੁਧਿਆਣਾ ‘ਚ ਸਾਂਝੇ ਐਕਸ਼ਨਾਂ ‘ਚ ਭਰਵੀਂ ਸ਼ਮੂਲੀਅਤ ਕਰਨ ਦੇ ਨਾਲ-2 ਕਿਸਾਨਾਂ ‘ਤੇ ਹਕੂਮਤੀ ਕਹਿਰ ਦਾ ਵੀ ਤਿੱਖਾ ਵਿਰੋਧ ਕੀਤਾ ਜਾਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments