Monday, April 29, 2024
No menu items!
HomeBusinessਚੰਗੀ ਖ਼ਬਰ: LPG ਗੈਸ ਸਿਲੰਡਰ 100 ਰੁਪਏ ਹੋਇਆ ਸਸਤਾ

ਚੰਗੀ ਖ਼ਬਰ: LPG ਗੈਸ ਸਿਲੰਡਰ 100 ਰੁਪਏ ਹੋਇਆ ਸਸਤਾ

 

LPG Cylinder Price Reduced : PM ਨਰਿੰਦਰ ਮੋਦੀ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਹੈ।

ਟਵਿੱਟਰ ‘ਤੇ ਇਕ ਪੋਸਟ ‘ਚ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਕਿ ਇਸ ਨਾਲ ਨਾ ਸਿਰਫ ਮਹਿਲਾ ਸ਼ਕਤੀ ਦਾ ਜੀਵਨ ਆਸਾਨ ਹੋਵੇਗਾ ਸਗੋਂ ਕਰੋੜਾਂ ਪਰਿਵਾਰਾਂ ਦਾ ਵਿੱਤੀ ਬੋਝ ਵੀ ਘੱਟ ਹੋਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐਲ.ਪੀ.ਜੀ. ਨੂੰ ਸਸਤਾ ਕਰਕੇ ਸਾਡੀ ਸਰਕਾਰ ਇੱਕ ਸਿਹਤਮੰਦ ਵਾਤਾਵਰਨ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ। ਇਸ ਫੈਸਲੇ ਨਾਲ ਦੇਸ਼ ਦੀਆਂ ਔਰਤਾਂ ਦਾ ਸਸ਼ਕਤੀਕਰਨ ਹੋਵੇਗਾ।

ਪਿਛਲੇ ਸਾਲ ਐਲਪੀਜੀ ਸਬਸਿਡੀ ਵਧਾਈ ਗਈ

ਪਿਛਲੇ ਸਾਲ ਅਕਤੂਬਰ ‘ਚ ਕੇਂਦਰ ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ‘ਤੇ ਸਬਸਿਡੀ 200 ਰੁਪਏ ਤੋਂ ਵਧਾ ਕੇ 300 ਰੁਪਏ ਕਰ ਦਿੱਤੀ ਸੀ। ਸਬਸਿਡੀ ਵਿੱਚ ਇਹ ਵਾਧਾ ਮੌਜੂਦਾ ਵਿੱਤੀ ਸਾਲ ਲਈ ਕੀਤਾ ਗਿਆ ਹੈ ਜੋ 31 ਮਾਰਚ ਨੂੰ ਖਤਮ ਹੋਵੇਗਾ।

100 ਰੁਪਏ ਦੀ ਕਟੌਤੀ ਤੋਂ ਇੱਕ ਦਿਨ ਪਹਿਲਾਂ, ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਲਈ ਸਬਸਿਡੀ ਯੋਜਨਾ ਨੂੰ ਇੱਕ ਹੋਰ ਸਾਲ ਲਈ ਵਧਾ ਦਿੱਤਾ ਸੀ।

ਸਬਸਿਡੀ ਨੂੰ ਇੱਕ ਸਾਲ ਹੋਰ ਵਧਾਇਆ ਗਿਆ

ਲਾਭਪਾਤਰੀਆਂ ਨੂੰ ਇੱਕ ਸਾਲ ਵਿੱਚ 12 ਸਿਲੰਡਰਾਂ ਲਈ ਐਲਪੀਜੀ ਸਬਸਿਡੀ ਮਿਲ ਰਹੀ ਸੀ, ਜੋ ਅਗਲੇ ਸਾਲ ਵੀ ਜਾਰੀ ਰਹੇਗੀ। ਇਸ ਤਹਿਤ ਕੁੱਲ ਖਰਚ ਕਰੀਬ 12,000 ਕਰੋੜ ਰੁਪਏ ਹੋਵੇਗਾ।

ਇਸ ਤਹਿਤ ਸਬਸਿਡੀ ਦੀ ਰਕਮ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤੇ ਵਿੱਚ ਭੇਜੀ ਜਾਂਦੀ ਹੈ। ਧਿਆਨਯੋਗ ਹੈ ਕਿ ਅਗਲੇ ਵਿੱਤੀ ਸਾਲ ਦੇ ਅੰਤਰਿਮ ਬਜਟ ਵਿੱਚ ਐਲਪੀਜੀ ਸਬਸਿਡੀ ਲਈ 11,925 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments