Friday, May 17, 2024
No menu items!
HomeEducationਅਹਿਮ ਖ਼ਬਰ: ETT 2364 ਭਰਤੀ ਦੀ ਕੈਲੇਰੀਫੀਕੇਸ਼ਨ ਨੂੰ ਲੈ ਕੇ ਹਾਈਕੋਰਟ 'ਚ...

ਅਹਿਮ ਖ਼ਬਰ: ETT 2364 ਭਰਤੀ ਦੀ ਕੈਲੇਰੀਫੀਕੇਸ਼ਨ ਨੂੰ ਲੈ ਕੇ ਹਾਈਕੋਰਟ ‘ਚ ਸੁਣਵਾਈ 15 ਮਾਰਚ ਨੂੰ

 

ETT 2364 ਭਰਤੀ ਨੂੰ ਜਲਦੀ ਪੂਰਾ ਕਰੇ ਸਰਕਾਰ- ਯੂਨੀਅਨ

ਪੰਜਾਬ ਨੈੱਟਵਰਕ, ਚੰਡੀਗੜ੍ਹ-

ETT 2364 ਭਰਤੀ ਨੂੰ ਲੈ ਕੇ ਮਿਤੀ 15 ਮਾਰਚ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਲੈਰੀਫਿਕੇਸ਼ਨ ਤੇ ਸੁਣਵਾਈ ਹੋਵੇਗੀ ਇਸ ਦੇ ਨਾਲ ਹੀ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 11 ਮਾਰਚ ਦੀ ਮੀਟਿੰਗ ਮਿਲੀ ਹੋਈ ਹੈ।

ਇਹ ਵੀ ਪੜ੍ਹੋ-ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ DA ਵਿਚ ਕੀਤਾ ਜਾ ਸਕਦੈ ਵਾਧਾ

ਇਸ ਭਰਤੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਮੇਟੀ ਆਗੂ ਸੁਖਜੀਤ ਸਿੰਘ ਗਲਵੱਟੀ ਮਨਪ੍ਰੀਤ ਮਾਨਸਾ, ਗੁਰਸੰਗਤ ਬੁਢਲਾਡਾ, ਬਰਿੰਦਰ ਸਰਹੰਦ, ਹਰਜੀਤ ਗੁਰਨੇ, ਅੰਮ੍ਰਿਤਪਾਲ ਧੂਰੀ, ਗੁਰਜੀਵਨ ਮਾਨਸਾ, ਗੁਰਸੇਵ ਸਲੇਮਗੜ੍ ,ਜਸਵਿੰਦਰ ਮਾਛੀਵਾੜਾ ,ਸੰਦੀਪ ਖਨੌਰੀ ਅਤੇ ਕਿਰਨ ਨਾਭਾ ਨੇ ਦੱਸਿਆ ਕਿ ਉਕਤ ਭਰਤੀ ਨੂੰ ਪੂਰਾ ਕਰਵਾਉਣ ਲਈ 2364 ਟੀਮ ਲਗਾਤਾਰ ਯਤਨਸ਼ੀਲ ਹੈ।

ਉਨਾਂ ਆਖਿਆ ਕਿ 15 ਮਾਰਚ ਨੂੰ ਪੰਜਾਬ ਸਰਕਾਰ ਪੁਖਤਾ ਦਸਤਾਵੇਜ ਹਾਈਕੋਰਟ ਵਿੱਚ ਪੇਸ਼ ਕਰਕੇ ਕਲੈਰੀਫਿਕੇਸ਼ਨ ਲਵੇ, ETT 2364 ਭਰਤੀ ਨੂੰ ਜਲਦੀ ਪੂਰਾ ਕਰੇ, ਪੰਜਾਬ ਸਰਕਾਰ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ 2364 ਕੇਡਰ ਨੂੰ ਜੁਆਇਨ ਕਰਵਾਵੇ ਇਸ ਦਾ ਵੱਡਾ ਫਾਇਦਾ ਆਮ ਆਦਮੀ ਪਾਰਟੀ ਨੂੰ ਚੋਣਾਂ ਵਿੱਚ ਸਿੱਧੇ ਰੂਪ ਚ ਮਿਲੇਗਾ।

ਕਿਉਂਕਿ ਇੱਕ ਉਮੀਦਵਾਰ ਨਾਲ ਲਗਭਗ ਪੰਜ ਸੱਤ ਵਿਅਕਤੀ ਜੁੜੇ ਹੋਏ ਹਨ ਜੋ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਣਗੇ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ 2364 ਕੇਡਰ ਨੂੰ ਚੋਣਾਂ ਤੋਂ ਪਹਿਲਾ ਜੋਇਨ ਕਰਵਾਉਂਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਇਸਦਾ ਭਾਰੀ ਫਾਇਦਾ ਹੋਵੇਗਾ।

ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਦੀਆਂ ਭਰਤੀਆ ਵਿੱਚ ਰੱਖੀਆਂ ਤੁਰੱਟੀਆ ਕਾਰਨ ਹੀ ਬੇਰੁਜ਼ਗਾਰਾ ਨੂੰ ਸੜਕਾਂ ਤੇ ਉਤਰ ਕੇ ਸੰਘਰਸ਼ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਉਕਤ 2364 ਭਰਤੀ 6 ਮਾਰਚ 2020 ਨੂੰ ਆਈ ਸੀ,ਜਿਸ ਨੂੰ ਆਈ ਨੂੰ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਹੈ, ਉਨਾਂ ਆਖਿਆ ਕਿ ਈਟੀਟੀ 2364 ਭਰਤੀ ਜਲਦੀ ਪੂਰੀ ਕੀਤੀ ਜਾਵੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments