Monday, May 20, 2024
No menu items!
HomePunjabਮਲੇਰਕੋਟਲਾ: ਮਾਸਟਰ ਲਖਵਿੰਦਰ ਸਿੰਘ ਦੀ ਨਵੀਆਂ ਕਲਮਾਂ ਨਵੀਂ ਉਡਾਣ ਭਾਗ- ਪੰਜ ਪੁਸਤਕ...

ਮਲੇਰਕੋਟਲਾ: ਮਾਸਟਰ ਲਖਵਿੰਦਰ ਸਿੰਘ ਦੀ ਨਵੀਆਂ ਕਲਮਾਂ ਨਵੀਂ ਉਡਾਣ ਭਾਗ- ਪੰਜ ਪੁਸਤਕ ਲੋਕ ਅਰਪਣ

 

ਪੰਜਾਬ ਨੈੱਟਵਰਕ, ਮਲੇਰਕੋਟਲਾ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇਬਰਾਹੀਮਪੁਰਾ ਬਲਾਕ 2 ਵਿਖੇ ਮਾਸਟਰ ਲਖਵਿੰਦਰ ਸਿੰਘ ਦੀ ਨਵੀਆਂ ਕਲਮਾਂ ਨਵੀਂ ਉਡਾਣ ਭਾਗ- ਪੰਜ ਪੁਸਤਕ ਲੋਕ ਅਰਪਣ ਕੀਤੀ ਗਈ। ਜ਼ਿਲ੍ਹਾ ਮਾਲੇਰਕੋਟਲਾ ਦੇ ਬਾਲ ਲੇਖਕਾਂ ਦੀ ਪਲੇਠੀ ਕਿਤਾਬ ‘ਨਵੀਆਂ ਕਲਮਾਂ ਨਵੀਂ ਉਡਾਣ ‘ ਦਾ ਸ੍ਰੀ ਸੁੱਖੀ ਬਾਠ ਜੀ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਅਤੇ ਪੰਜਾਬ ਭਵਨ ਸਬ ਆਫਿਸ ਜਲੰਧਰ ਦੇ ਉਪਰਾਲੇ ਸਦਕਾ ਸੰਪਾਦਕ ਮਾਸਟਰ ਲਖਵਿੰਦਰ ਸਿੰਘ ਫਲੌਂਡ ਖੁਰਦ ਜੀ ਦੀ ਸੰਪਾਦਨਾ ਹੇਠ ਛਪੀ ਪੁਸਤਕ ਦਾ ਲੋਕ ਅਰਪਣ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਲੇਰਕੋਟਲਾ ਜਨਾਬ ਮੁਹੰਮਦ ਖ਼ਲੀਲ ਜੀ ਦੀ ਸੁਯੋਗ ਅਗਵਾਈ ਵਿੱਚ ਕੀਤਾ ਗਿਆ। ਪ੍ਰੋਗਰਾਮ ਦਾ ਆਗਾਜ਼ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇਬਰਾਹੀਮਪੁਰਾ ਦੀਆਂ ਬੱਚੀਆਂ ਦੁਆਰਾ ਰਾਸ਼ਟਰੀ ਗਾਨ ਨਾਲ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੰਪਾਦਕ ‘ਨਵੀਆਂ ਕਲਮਾਂ ਨਵੀਂ ਉਡਾਣ’ ਨੇ ਆਏ ਹੋਏ ਮਹਿਮਾਨਾਂ ਦੇ ਲਈ ਸਵਾਗਤੀ ਸ਼ਬਦ ਕਹੇ,ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਜ਼ਿਲ੍ਹਾ ਮਾਲੇਰਕੋਟਲਾ ਟੀਮ ਦੇ ਮੈਂਬਰ ਸ.ਅਵਤਾਰ ਸਿੰਘ ਬਾਲੇਵਾਲ ਵੱਲੋਂ ਨਿਭਾਈ ਗਈ।ਇਸ ਮੌਕੇ ਬੱਚਿਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ ਅਤੇ ਸਕੂਲ ਦੀਆਂ ਬੱਚੀਆਂ ਦੁਆਰਾ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।

ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਭਵਨ ਸਬ ਆਫਿਸ ਜਲੰਧਰ ਦੇ ਮੁੱਖ ਸੰਚਾਲਿਕਾ ਪ੍ਰੀਤ ਹੀਰ , ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ, ਮੀਡੀਆ ਇੰਚਾਰਜ ਗੁਰਵਿੰਦਰ ਸਿੰਘ ਕਾਂਗੜ , ਜ਼ਿਲ੍ਹਾ ਸਿੱਖਿਆ ਅਫ਼ਸਰ ਮਾਲੇਰਕੋਟਲਾ ਜਨਾਬ ਮੁਹੰਮਦ ਖ਼ਲੀਲ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਖ਼ਤਰ ਸਲੀਮ , ਬਲਾਕ ਨੋਡਲ ਅਫ਼ਸਰ ਮਾਲੇਰਕੋਟਲਾ ਜ਼ਾਹਿਦ ਸ਼ਫੀਕ, ਬਲਾਕ ਨੋਡਲ ਅਫ਼ਸਰ ਅਹਿਮਦਗੜ੍ਹ ਮੁਹੰਮਦ ਇਮਰਾਨ , ਮੈਡਮ ਕਮਲਜੀਤ ਕੌਰ ਸੀ.ਐਚ.ਟੀ.ਸੁਲਤਾਨਪੁਰ,ਮੈਡਮ ਜਸਪ੍ਰੀਤ ਕੌਰ ਸੀ.ਐਚ.ਟੀ.ਭੋਗੀਵਾਲ, ਗੁਰਮੀਤ ਸਿੰਘ ਔਲਖ, ਮੁੱਖ ਅਧਿਆਪਕ ਮੁਹੰਮਦ ਯਾਕੂਬ ਇਮਾਮਗੜ, ਮੁੱਖ ਅਧਿਆਪਕ ਸ.ਕੁਲਵਿੰਦਰ ਸਿੰਘ ਸਰੌਦ , ਰਿਟਾ.ਪ੍ਰਿੰਸੀਪਲ ਕਮਲਜੀਤ ਸਿੰਘ ,ਸਟੇਟ ਅਵਾਰਡੀ ਡਾ.ਮੁਹੰਮਦ ਸ਼ਫੀਕ ,ਪ੍ਰੋ.ਕਮਲਜੀਤ ਸਿੰਘ ਟਿੱਬਾ, ਮੁਹੰਮਦ ਨਾਸਰ ਆਜ਼ਾਦ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ ਵੱਖ -ਵੱਖ ਸਕੂਲ਼ਾਂ ਦੇ ਅਧਿਆਪਕ ਸਾਹਿਬਾਨ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।ਇਸ ਪ੍ਰੋਗਰਾਮ ਵਿੱਚ ਉਂਕਾਰ ਸਿੰਘ ਤੇਜੇ ਵੱਲੋਂ ਪ੍ਰੋਜੈਕਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲੇਰਕੋਟਲਾ ਜ਼ਿਲ੍ਹੇ ਦੀ ਇਸ ਕਿਤਾਬ ਵਿੱਚ 37 ਸਕੂਲਾਂ ਦੇ 87 ਬਾਲ ਲੇਖਕਾਂ ਦੀਆਂ ਰਚਨਾਵਾਂ ਸ਼ਾਮਿਲ ਹਨ,ਇਸ ਪ੍ਰੋਜੈਕਟ ਰਾਹੀਂ ਬੱਚਿਆਂ ਨੂੰ ਆਪਣੀਆਂ ਪ੍ਰਤਿਭਾਵਾਂ ਨੂੰ ਨਿਖ਼ਾਰਨ ਲਈ ਇੱਕ ਬਹੁਤ ਹੀ ਖ਼ੂਬਸੂਰਤ ਮੰਚ ਮਿਲਿਆ ਹੈ।

ਇਸ ਮੌਕੇ ਸੰਚਾਲਿਕਾ ਪੰਜਾਬ ਭਵਨ ਸਬ ਆਫ਼ਿਸ ਜਲੰਧਰ ਪ੍ਰੀਤ ਹੀਰ ਨੇ ਦੱਸਿਆ ਕਿ ਇਹ ਪ੍ਰੋਜੈਕਟ ਅੰਤਰਰਾਸ਼ਟਰੀ ਪ੍ਰਸਿੱਧੀ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਤੇ ਭਵਿੱਖ ਵਿੱਚ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਸ਼੍ਰੋਮਣੀ ਬਾਲ ਕਵੀ ਐਵਾਰਡ ਨਵੰਬਰ,2024 ਨੂੰ ਦੇਣ ਦੀ ਤਜ਼ਵੀਜ ਹੈ। ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਜੀ ਵੱਲੋਂ ਇਸ ਕਿਤਾਬ ਬਾਰੇ ਵਿਚਾਰ ਚਰਚਾ ਕਰਕੇ ਬਾਖ਼ੂਬੀ ਵਾਹ ਵਾਹ ਖੱਟੀ।ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਾਲੇਰਕੋਟਲਾ ਅਖ਼ਤਰ ਸਲੀਮ ਅਤੇ ਸੀ.ਐਚ.ਟੀ.ਸੁਲਤਾਨਪੁਰ ਮੈਡਮ ਕਮਲਜੀਤ ਕੌਰ ਵੱਲੋਂ ਕਿਤਾਬ ਵਿੱਚ ਸ਼ਾਮਲ ਸਾਰੇ ਬਾਲ ਲੇਖਕਾਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾਂ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ। ਉਨ੍ਹਾਂ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇਬਰਾਹੀਮਪੁਰਾ ਦੇ ਸਕੂਲ ਇੰਚਾਰਜ ਲਖਵਿੰਦਰ ਸਿੰਘ ਦੀ ਸਕੂਲ ਅਤੇ ਬੱਚਿਆਂ ਪ੍ਰਤੀ ਲਗਨ ਦੀ ਸਰਾਹਨਾ ਕੀਤੀ ।

ਜ਼ਿਲ੍ਹਾ ਸਿੱਖਿਆ ਅਫ਼ਸਰ ਮਾਲੇਰਕੋਟਲਾ ਜਨਾਬ ਮੁਹੰਮਦ ਖ਼ਲੀਲ ਨੇ ਆਪਣੇ ਸੰਬੋਧਨ ਵਿੱਚ ਸ੍ਰੀ ਸੁੱਖੀ ਬਾਠ ਪੰਜਾਬ ਭਵਨ ਸਰੀ ਕੈਨੇਡਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਉਨ੍ਹਾਂ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਵਿਸ਼ਵ ਪੱਧਰ ਤੇ ਸਮੇਂ ਦੇ ਹਾਣੀ ਬਣਾਉਣ ਲਈ ਬਾਲ ਲੇਖਕਾਂ ਦੀਆਂ ਪ੍ਰਤਿਭਾਵਾਂ ਨੂੰ ਨਿਖ਼ਾਰਨ ਦਾ ਇੱਕ ਬਹੁਤ ਸੋਹਣਾ ਮੰਚ ਸਥਾਪਤ ਕੀਤਾ ਹੈ ਅਤੇ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਇਬਰਾਹੀਮਪੁਰਾ ਦੇ ਸਲਾਨਾ ਸਮਾਗਮ ਮੌਕੇ ਦਾਖਲਾ ਮੁਹਿੰਮ ਤਹਿਤ ਇਸ ਸਕੂਲ ਵੱਲੋਂ ਪ੍ਰਾਪਤ ਕੀਤੇ ਟੀਚੇ ਦੀ ਸਰਾਹਨਾ ਕੀਤੀ ਅਤੇ ਅੱਜ ਦੇ ਸਮਾਗਮ ਮੌਕੇ ਸਕੂਲ ਵੱਲੋਂ ਬੱਚਿਆਂ ਦੇ ਮਾਤਾ ਪਿਤਾ ਸਾਹਿਬਾਨ ਨੂੰ ਪ੍ਰੇਰਿਤ ਕਰਕੇ ਚਾਰ ਨਵੇਂ ਦਾਖ਼ਲੇ ਕੀਤੇ ਗਏ। ਸਮਾਗਮ ਦੇ ਅੰਤ ਵਿੱਚ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੰਸਥਾਪਕ ਪੰਜਾਬ ਭਵਨ ਸਰੀ ਕਨੇਡਾ ਸ੍ਰੀ ਸੁੱਖੀ ਬਾਠ ਨੇ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ, ਉਨ੍ਹਾਂ ਕਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਮਾਤਾ ਪਿਤਾ ਸਾਹਿਬਾਨ ਅਤੇ ਅਧਿਆਪਕ ਸਾਹਿਬਾਨਾਂ ਨੂੰ ਬੱਚਿਆਂ ਨੂੰ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਵੱਡੀ ਜ਼ਰੂਰਤ ਹੈ । ਉਨ੍ਹਾਂ ਹੋਰ ਦੱਸਿਆ ਕਿ ਬੱਚਿਆਂ ਦੀ ਲਿਖਣ ਪ੍ਰਕਿਰਿਆ ਨਿਰੰਤਰ ਚੱਲਦੀ ਰਹਿਣੀ ਚਾਹੀਦੀ ਹੈ ਅਤੇ ਉਹ ਸਮਾਂ ਦੂਰ ਨਹੀਂ ਜਦੋਂ ਇਨ੍ਹਾਂ ਬਾਲ ਲੇਖਕਾਂ ਦੀਆਂ ਲਿਖਤਾਂ ਗਿਨੀਜ਼ ਬੁੱਕ ਵਿੱਚ ਦਰਜ ਨਹੀਂ ਹੋ ਜਾਂਦੀਆਂ। ਸਮਾਰੋਹ ਦੇ ਅਖ਼ੀਰ ਵਿਚ ਮੁੱਖ ਸੰਪਾਦਕ ਸ ਲਖਵਿੰਦਰ ਸਿੰਘ ਜੀ ਅਤੇ ਸਮੁੱਚੀ ਟੀਮ,ਸ਼੍ਰੀ ਸੁੱਖੀ ਬਾਠ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਸਕੂਲ ਵਿੱਚ ਫ਼ਲਦਾਰ ਰੁੱਖ ਲਗਾ ਕੇ ਸਮਾਗਮ ਨੂੰ ਸਮਾਪਤ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਮਾਲੇਰਕੋਟਲਾ ਦੀ ਪੂਰੀ ਟੀਮ ਜਿਸ ਵਿੱਚ ਸਹਿ ਸੰਪਾਦਕਾ ਮੈਡਮ ਕੁਲਦੀਪ ਕੌਰ ਖੰਨਾ, ਕਮਲਜੀਤ ਸਿੰਘ ਮਤੋਈ, ਸੰਦੀਪ ਮੜਕਨ ਮੈਥ ਮਾਸਟਰ, ਅਵਤਾਰ ਸਿੰਘ ਬਾਲੇਵਾਲ ਪੰਜਾਬੀ ਮਾਸਟਰ ਅਤੇ ਉਨ੍ਹਾਂ ਤੋਂ ਇਲਾਵਾ ਅਧਿਆਪਕ ਸ੍ਰੀ ਤਰਸੇਮ ਲਾਲ, ਅਧਿਆਪਕ ਗੁਰਮੀਤ ਸਿੰਘ ਕੁਠਾਲਾ, ਅਧਿਆਪਕ ਕੰਵਲਜੀਤ ਸਿੰਘ ਕੁਠਾਲਾ , ਰਾਜਪਾਲ ਸਿੰਘ ਬੇਗੋਵਾਲ ਅਤੇ ਪਿੰਡ ਇਬਰਾਹੀਮਪੁਰਾ ਦੇ ਸਰਪੰਚ ਦਿਲਵਰ ਖਾਂ, ਸਕੂਲ ਮੈਨੇਜ਼ਮੈਂਟ ਕਮੇਟੀ ਦੇ ਚੇਅਰਮੈਨ ਮੁਹੰਮਦ ਬਸ਼ੀਰ, ਸਾਬਕਾ ਚੇਅਰਮੈਨ ਬਲੀ ਮੁਹੰਮਦ, ਕਮੇਟੀ ਮੈਂਬਰ ਸੁਦਾਗਰ ਖਾਂ, ਸ਼ਮਸ਼ਾਦ ਅਲੀ , ਇਕਬਾਲ ਮੁਹੰਮਦ, ਮੁਹੰਮਦ ਤਨਵੀਰ, ਮੁਹੰਮਦ ਸਲੀਮ, ਫਰਜ਼ੰਦ ਅਲੀ ਅਤੇ ਗ੍ਰਾਮ ਪੰਚਾਇਤ ਮੈਂਬਰ ਲਾਲ ਦੀਨ ਅਤੇ ਬੱਚਿਆਂ ਦੇ ਮਾਤਾ ਪਿਤਾ ਸਾਹਿਬਾਨ ਹਾਜ਼ਰ ਸਨ।

 

RELATED ARTICLES
- Advertisment -

Most Popular

Recent Comments