Friday, May 17, 2024
No menu items!
HomeEducationPSEB 8th and 12th Result 2024: DAV ਸਕੂਲ ਦਾ 8ਵੀਂ ਅਤੇ 12ਵੀਂ...

PSEB 8th and 12th Result 2024: DAV ਸਕੂਲ ਦਾ 8ਵੀਂ ਅਤੇ 12ਵੀਂ ਦਾ ਨਤੀਜਾ 100% ਰਿਹਾ

 

PSEB 8th and 12th Result 2024: ਸਾਰੇ ਪੋਜੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਮੈਡਲ ਟਰਾਫੀ ਅਤੇ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ ਗਿਆ

ਪੰਜਾਬ ਨੈੱਟਵਰਕ, ਮੋਹਾਲੀ-

PSEB 8th and 12th Result 2024: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਤੇ ਬਾਰਵੀਂ ਦੇ ਐਲਾਨੇ ਗਏ ਸਲਾਨਾ ਨਤੀਜੇ ਤਹਿਤ ਅੱਜ ਸਥਾਨਕ ਸ਼੍ਰੀਮਤੀ ਐਨ.ਐਨ. ਮੋਹਨ ਡੀ .ਏ.ਵੀ. ਸੀਨੀਅਰ ਸੈਕੰਡਰੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੰਸਥਾ ਦੀ ਮੈਨੇਜਿੰਗ ਕਮੇਟੀ ਦੇ ਮੈਂਬਰ ਅਸ਼ਵਨੀ ਜੈਨ ਨੇ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਤੇ ਓਹਨਾ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੰਦੇ ਹੋਏ ਆਪਣੇ ਉਤਸਾਹ ਭਰਪੂਰ ਵਿਚਾਰ ਰੱਖੇ।

ਇਹ ਵੀ ਪੜ੍ਹੋPSEB Class 12th Result 2024: 12ਵੀਂ ਜਮਾਤ ਦਾ ਨਤੀਜਾ ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ

ਸਕੂਲ ਦਾ ਅੱਠਵੀਂ ਅਤੇ ਬਾਰਵੀਂ ਦਾ ਨਤੀਜਾ 100% ਰਿਹਾ। ਅੱਠਵੀਂ ਜਮਾਤ ਵਿੱਚ ਸਾਰੇ ਵਿਦਿਆਰਥੀ ਪਹਿਲੇ ਦਰਜੇ ਦੇ ਵਿੱਚ ਪਾਸ ਹੋਏ। ਇਸੇ ਜ਼ਮਾਤ ਦੇ ਰਾਜ ਕੁਮਾਰ ਨੇ 95% ਤੋਂ ਵੀ ਵੱਧ ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਹਰਸ਼ਿਤ ਨੇ ਤੇ ਤੀਜਾ ਸਥਾਨ ਜੀਆ ਨੇ ਪ੍ਰਾਪਤ ਕੀਤਾ।

ਇਹ ਵੀ ਪੜ੍ਹੋPSEB 8th Result 2024: PSEB ਨੇ 8ਵੀਂ ਜਮਾਤ ਦੇ ਨਤੀਜੇ ਐਲਾਨੇ, ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਚੈੱਕ

ਇਸੇ ਤਰ੍ਹਾਂ ਬਾਰਵੀਂ ਜਮਾਤ ਵਿੱਚ ਆਰਟਸ ਅਤੇ ਕਮਰਸ ਸਟਰੀਮ ਦਾ ਨਤੀਜਾ ਵੀ 100% ਰਿਹਾ। ਬਾਰਵੀਂ ਆਰਟਸ ਦੇ ਵਿੱਚ ਇਸ ਵਾਰ ਮੁੰਡਿਆਂ ਨੇ ਬਾਜੀ ਮਾਰੀ। ਆਰਟਸ ਸਟਰੀਮ ਦੇ ਅੰਦਰ ਪਹਿਲੀਆਂ ਤਿੰਨ ਪੋਜੀਸ਼ਨਾਂ ਮੁੰਡਿਆਂ ਨੇ ਹੀ ਹਾਸਿਲ ਕੀਤੀਆਂ। ਪਹਿਲਾ ਸਥਾਨ ਰਾਹੁਲ ਨੇ ਪ੍ਰਾਪਤ ਕੀਤਾ। ਦੂਜਾ ਸਥਾਨ ਕ੍ਰਿਸ਼ਨਾ ਯਾਦਵ ਨੇ ਤੇ ਤੀਜਾ ਰਮਨ ਨੇ ਹਾਸਿਲ ਕੀਤਾ।

ਇਹ ਵੀ ਪੜ੍ਹੋPSEB 10th Result 2024: 10ਵੀਂ ਜਮਾਤ ਦਾ ਨਤੀਜਾ ਇੰਝ ਕਰੋ ਡਾਊਨਲੋਡ! ਇਸ ਲਿੰਕ ‘ਤੇ ਕਰੋ ਕਲਿੱਕ

ਇਸੇ ਤਰ੍ਹਾਂ ਕਾਮਰਸ ਸਟਰੀਮ ਦੇ ਵਿੱਚ ਅਮਨ ਕੁਮਾਰ ਨੇ ਪਹਿਲਾ ਸਥਾਨ, ਸਾਹਿਲ ਧੀਮਾਨ ਨੇ ਦੂਜਾ ਅਤੇ ਕੁਮਾਰੀ ਸ਼ਿਵਾਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਾਰੇ ਪੋਜੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਉਨਾਂ ਦੇ ਮਾਪਿਆਂ ਸਮੇਤ ਸਕੂਲ ਵਿੱਚ ਬੁਲਾਇਆ ਗਿਆ। ਸਕੂਲ ਦੇ ਵਿੱਚ ਉਨਾਂ ਨੂੰ ਮੈਡਲ ਟਰਾਫੀ ਅਤੇ ਸਰਟੀਫਿਕੇਟ ਦੇ ਨਾਲ ਪ੍ਰਿੰਸੀਪਲ ਪ੍ਰੀਤਮ ਦਾਸ ਅਤੇ ਅਸ਼ਵਨੀ ਜੈਨ ਵੱਲੋਂ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋPSEB 5th Result 2024: 5ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਲਈ ਇਸ ਐਕਟਿਵ ਲਿੰਕ ‘ਤੇ ਕਰੋ ਕਲਿੱਕ

ਪ੍ਰਿੰਸੀਪਲ ਪ੍ਰੀਤਮ ਦਾਸ ਵੱਲੋਂ ਸਾਰੇ ਪੁਜ਼ੀਸ਼ਨ ਹੋਲਡਰ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਵੱਧ ਤੋਂ ਵੱਧ ਮਿਹਨਤ ਕਰਨ ਤੇ ਜ਼ਿੰਦਗੀ ਦੇ ਵਿੱਚ ਇੱਕ ਵਧੀਆ ਮੁਕਾਮ ਹਾਸਿਲ ਕਰਨ ਦੇ ਲਈ ਸ਼ੁਭ ਇੱਛਾਵਾਂ ਦਿੱਤੀਆਂ। ਅਧਿਆਪਕਾ ਸਮਿਤਾ ਅਹੂਜਾ ਵੱਲੋਂ ਸਟੇਜ ਸੰਚਾਲਨ ਕੀਤਾ ਗਿਆ ਤੇ ਆਏ ਹੋਏ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਗਿਆ।

ਇਹ ਵੀ ਪੜ੍ਹੋ–Holiday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਪੂਰੇ ਸਕੂਲ ਦੇ ਵਿੱਚ ਬੋਰਡ ਰਿਜ਼ਲਟ ਨੂੰ ਲੈ ਕੇ ਬਹੁਤ ਹੀ ਉਤਸਾਹ ਪਾਇਆ ਜਾ ਰਿਹਾ ਹੈ ਅਤੇ ਵਿਦਿਆਰਥੀਆਂ ਮਾਪਿਆਂ ਤੇ ਅਧਿਆਪਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਸੰਸਥਾ ਦੇ ਅਧਿਆਪਕ ਸਾਧਨਾ ਸ਼ਰਮਾ , ਰਮਾ , ਊਸ਼ਾ, ਅੰਕਿਤਾ ਆਸ਼ਿਮਾ, ਮਮਤਾ ਤੇ ਮੀਨਾ ਦਾ ਵਿਸ਼ੇਸ਼ ਯੋਗਦਾਨ ਰਿਹਾ।

ਇਹ ਵੀ ਪੜ੍ਹੋWeather Forecast: ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ! ਪੰਜਾਬ ‘ਚ ਇਸ ਦਿਨ ਪਵੇਗਾ ਭਾਰੀ ਮੀਂਹ

ਇਹ ਵੀ ਪੜ੍ਹੋBank Holidays: ਮਈ ਮਹੀਨੇ ‘ਚ ਜਾਣੋ ਕਿੰਨੇ ਦਿਨ ਬੈਂਕ ਰਹਿਣਗੇ ਬੰਦ, ਪੜ੍ਹੋ ਛੁੱਟੀਆਂ ਦੀ ਲਿਸਟ

ਇਹ ਵੀ ਪੜ੍ਹੋ24,000 Teacher appointments canceled: 24,000 ਅਧਿਆਪਕਾਂ ਨਿਯੁਕਤੀਆਂ ਰੱਦ ਕਰਨ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਜਾਂਚ ਤੇ ਵੱਡਾ ਆਦੇਸ਼ ਜਾਰੀ

ਇਹ ਵੀ ਪੜ੍ਹੋ–Be careful! ਪੰਜਾਬ ‘ਚ ਸਰਕਾਰੀ ਬੱਸਾਂ ਦੀ ਹੜਤਾਲ ਇਸ ਦਿਨ, ਬੰਦ ਰਹਿਣਗੀਆਂ ਬੱਸਾਂ! ਜਾਣੋ ਵਜ੍ਹਾ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments