Thursday, May 16, 2024
No menu items!
HomeChandigarhPunjab Breaking: ਪੰਜਾਬ ਦੀ IAS Officer Parampal Kaur ਦਾ ਕੇਂਦਰ ਸਰਕਾਰ ਵੱਲੋਂ...

Punjab Breaking: ਪੰਜਾਬ ਦੀ IAS Officer Parampal Kaur ਦਾ ਕੇਂਦਰ ਸਰਕਾਰ ਵੱਲੋਂ ਅਸਤੀਫ਼ਾ ਮਨਜ਼ੂਰ, ਕੀ ਸੀਐੱਮ ਮਾਨ ਆਪਣਾ ਬਿਆਨ ਲੈਣਗੇ ਵਾਪਸ?

 

Punjab Breaking: IAS Officer Parampal Kaur resigns ਬਾਰੇ ਕੀ CM ਭਗਵੰਤ ਮਾਨ ਆਪਣਾ ਬਿਆਨ ਵਾਪਸ ਲੈਣਗੇ? 

ਪੰਜਾਬ ਨੈੱਟਵਰਕ, ਚੰਡੀਗੜ੍ਹ

IAS Officer Parampal Kaur resigns: ਬੀਤੇ ਦਿਨੀਂ ਆਪਣੀ ਨੌਕਰੀ ਤੋਂ ਅਸਤੀਫ਼ਾ ਦੇਣ ਵਾਲੀ ਪੰਜਾਬ ਦੀ IAS ਅਫ਼ਸਰ ਪਰਮਪਾਲ ਕੌਰ ਦਾ ਕੇਂਦਰ ਸਰਕਾਰ ਦੇ ਵਲੋਂ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ। ਇਹ ਜਾਣਕਾਰੀ ਪਰਮਪਾਲ ਹੁਰਾਂ ਵਲੋਂ ਖੁਦ ਇੱਕ ਮੀਡੀਆ ਅਦਾਰੇ ਦੇ ਨਾਲ ਗੱਲਬਾਤ ਦੌਰਾਨ ਸਾਂਝੀ ਕੀਤੀ।

ਉਨ੍ਹਾਂ ਕਿਹਾ ਕਿ, ਬੀਤੇ ਦਿਨ ਹੀ ਉਨ੍ਹਾਂ ਦਾ ਅਸਤੀਫ਼ਾ ਡੀਓਪੀਟੀ (ਭਾਰਤ ਸਰਕਾਰ) ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੇ ਵਲੋਂ ਅੱਜ ਆਪਣੇ ਪਤੀ ਸਮੇਤ ਭਾਜਪਾ ਜੁਆਇੰਨ ਕਰ ਲਈ ਗਈ।

ਪਰਮਪਾਲ ਕੌਰ ਦੇ ਅਸਤੀਫ਼ੇ ਮਗਰੋਂ ਚਰਚਾ ਇਹ ਛਿੜ ਗਈ ਹੈ ਕਿ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਆਪਣਾ ਬਿਆਨ ਹੁਣ ਵਾਪਸ ਲੈਣਗੇ?

ਦਰਅਸਲ, ਪਰਮਪਾਲ ਕੌਰ ਦੇ ਵਲੋਂ ਅੱਜ ਭਾਜਪਾ ਵਿਚ ਸ਼ਾਮਲ ਹੋਣ ਤੇ ਸੀਐੱਮ ਮਾਨ ਨੇ ਟਵੀਟ ਕੀਤਾ ਕਿ, ਪਰਮਪਾਲ ਕੌਰ ਜੀ IAS ਅਫਸਰ ਦੇ ਤੌਰ ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ..ਬੀਬਾ ਜੀ ਜਿੰਨੀ ਕਾਹਲੀ IAS ਬਣਨ ਦੀ ਸੀ..ਛੱਡਣ ਵਾਸਤੇ ਕੋਈ ਤੌਰ ਤਰੀਕੇ ਨੇ..ਕਿਰਪਾ ਕਰਕੇ ਅਸਤੀਫਾ ਦੇਣ ਦੇ ਤਰੀਕੇ ਸਮਝੋ..ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ ‘ਚ ਪੈ ਸਕਦੀ ਹੈ।

ਹਾਲਾਂਕਿ, ਪਰਮਪਾਲ ਕੌਰ ਦੇ ਅਸਤੀਫ਼ੇ ਬਾਰੇ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਲੀਡਰ ਤੇ ਮੰਤਰੀ ਹਰਦੀਪ ਸਿੰਘ ਪੁਰੀ ਦੇ ਵਲੋਂ ਵੀ ਵੱਡਾ ਬਿਆਨ ਸਾਂਝਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਸੀ ਕਿ, ਪੰਜਾਬ ਦੀ ਸੀਨੀਅਰ ਆਈਏਐਸ ਪਰਮਪਾਲ ਕੌਰ ਦਾ ਅਸਤੀਫ਼ਾ ਡੀਓਪੀਟੀ (ਭਾਰਤ ਸਰਕਾਰ) ਵੱਲੋਂ ਮਨਜ਼ੂਰ ਕਰ ਲਿਆ ਗਿਆ।

ਹਰਦੀਪ ਪੁਰੀ ਦੇ ਬਿਆਨ ਤੋਂ ਬਾਅਦ ਹੀ ਸੀਐੱਮ ਮਾਨ ਨੇ ਟਵੀਟ ਕਰ ਦਿੱਤਾ ਕਿ, ਆਈਏਐਸ ਪਰਮਪਾਲ ਕੌਰ ਦਾ ਅਸਤੀਫ਼ਾ ਪੰਜਾਬ ਸਰਕਾਰ ਵਲੋਂ ਮਨਜ਼ੂਰ ਨਹੀਂ ਕੀਤਾ ਗਿਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ, ਕੀ ਸੀਐੱਮ ਭਗਵੰਤ ਮਾਨ ਆਪਣਾ ਬਿਆਨ ਵਾਪਸ ਲੈਣਗੇ? ਖ਼ੈਰ ਇਹ ਤਾਂ ਵੇਲਾ ਹੀ ਦੱਸੇਗਾ ਕਿ, ਕੀ ਬਣਦੈ?

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments