Tuesday, April 30, 2024
No menu items!
HomeEducationEducation News Alert: ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਅਹਿਮ ਹੁਕਮ ਜਾਰੀ,...

Education News Alert: ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਅਹਿਮ ਹੁਕਮ ਜਾਰੀ, ਪੜ੍ਹੋ ਵੇਰਵਾ

 

Education News Alert: ਸਮੂਹ ਪ੍ਰਾਈਵੇਟ ਸਕੂਲਾਂ ਵੱਲੋਂ ਆਰਟੀਈ ਤਹਿਤ ਪ੍ਰਾਪਤ ਕੀਤੀ ਮਾਨਤਾ ਦਾ ਕੀਤਾ ਜਾਵੇਗਾ ਨਿਰੀਖਣ, ਸਮੂਹ ਪ੍ਰਾਈਵੇਟ ਸਕੂਲ ਆਰਟੀਈ ਤਹਿਤ ਪ੍ਰਾਪਤ ਕੀਤੀ ਮਾਨਤਾ ਦਾ ਰਿਕਾਰਡ ਰੱਖਣ ਅਪਡੇਟ

ਪੰਜਾਬ ਨੈੱਟਵਰਕ, ਚੰਡੀਗੜ੍ਹ/ਪਠਾਨਕੋਟ

Education News Alert: ਹਰ ਇੱਕ ਪ੍ਰਾਈਵੇਟ ਸਕੂਲ ਲਈ ਆਰਟੀਈ ਐਕਟ ਤਹਿਤ ਮਾਨਤਾ ਲੈਣਾ ਜ਼ਰੂਰੀ ਹੈ। ਸਮੂਹ ਪ੍ਰਾਈਵੇਟ ਸਕੂਲਾਂ ਵੱਲੋਂ ਪ੍ਰਾਪਤ ਕੀਤੀ ਗਈ ਮਾਨਤਾ ਦਾ ਨਿਰੀਖਣ ਕਿਸੇ ਸਮੇਂ ਵੀ ਕੀਤਾ ਜਾ ਸਕਦਾ ਹੈ। ਇਸ ਸਬੰਧੀ ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਡੀਈਓ ਪਠਾਨਕੋਟ ਵੱਲੋਂ ਬਕਾਇਦਾ ਪ੍ਰਾਈਵੇਟ ਸਕੂਲਾਂ ਨੂੰ ਅਹਿਮ ਹੁਕਮ ਵੀ ਜਾਰੀ ਕੀਤੀ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਜਗਵਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਹਰਭਗਵੰਤ ਸਿੰਘ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀਜੀ ਸਿੰਘ ਨੇ ਦੱਸਿਆ ਕਿ ਸਾਰੇ ਪ੍ਰਾਈਵੇਟ ਸਕੂਲਾਂ ਵੱਲੋਂ ਆਰਟੀਈ ਐਕਟ ਤਹਿਤ ਮਾਨਤਾ ਪ੍ਰਾਪਤ ਕਰਨਾ ਅਤੇ ਆਰਟੀਈ ਐਕਟ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ। ਸੈਸ਼ਨ 2024-25 ਸ਼ੁਰੂ ਹੋ ਗਿਆ ਹੈ, ਇਸ ਲਈ ਸਮੂਹ ਪ੍ਰਾਈਵੇਟ ਸਕੂਲ ਮਾਨਤਾ ਪ੍ਰਾਪਤ ਕਰਨ ਸਮੇਂ ਜਮਾਂ ਕਰਵਾਏ ਗਏ ਦਸਤਾਵੇਜ਼ਾਂ ਨੂੰ ਸਕੂਲਾਂ ਵਿੱਚ ਮੌਜੂਦ ਰੱਖ।

ਜਾਣਕਾਰੀ ਦਿੰਦੇ ਹੋਏ ਸਿੱਖਿਆ ਅਫ਼ਸਰ

ਵਿਭਾਗੀ ਅਧਿਕਾਰੀਆਂ ਵੱਲੋਂ ਕਿਸੇ ਸਮੇਂ ਵੀ ਇਨ੍ਹਾਂ ਦਸਤਾਵੇਜ਼ਾਂ ਦਾ ਨਿਰੀਖਣ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਆਰਟੀਈ ਐਕਟ ਤਹਿਤ ਜਮਾਂ ਕਰਵਾਏ ਗਏ ਦਸਤਾਵੇਜ਼ਾਂ ਦੇ ਨਾਲ ਨਾਲ ਸਕੂਲਾਂ ਦਾ ਇਨਫਰਾਸਟਕਚਰ ਵੀ ਚੈੱਕ ਕਰ ਲੈਣ ਕਿ ਉਨ੍ਹਾਂ ਵੱਲੋਂ ਆਪਣੇ ਦਸਤਾਵੇਜ਼ਾਂ ਵਿੱਚ ਜ਼ੋ ਇਨਫਰਾਸਟਕਚਰ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਉਹ ਸਕੂਲ ਵਿੱਚ ਮੌਜੂਦ ਹੋਵੇ।ਉਨ੍ਹਾਂ ਕਿਹਾ ਕਿ ਜੇਕਰ ਸਕੂਲਾਂ ਵੱਲੋਂ ਉਪਰੋਕਤ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਆਰਟੀਈ ਐਕਟ 2009 ਦੀ ਧਾਰਾ 18(5) ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਆਰਟੀਈ ਐਕਟ ਦੀ ਧਾਰਾ 18(5) ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਹਿਤ ਕੋਈ ਵੀ ਵਿਅਕਤੀ ਜ਼ੋ ਬਿਨਾਂ ਮਾਨਤਾ ਪ੍ਰਾਪਤੀ ਦਾ ਪ੍ਰਮਾਣ ਪੱਤਰ ਲਏ ਸਕੂਲ ਸਥਾਪਿਤ ਕਰਦਾ ਹੈ ਜਾਂ ਚਲਾਉਂਦਾ ਹੈ ਜਾਂ ਮਾਨਤਾ ਪ੍ਰਾਪਤੀ ਦੀ ਰੱਦਗੀ ਤੋਂ ਬਾਅਦ ਸਕੂਲ ਚਾਲੂ ਰੱਖਦਾ ਹੈ, ਇੱਕ ਲੱਖ ਰੁਪਏ ਤੱਕ ਜ਼ੁਰਮਾਨੇ ਦਾ ਭਾਗੀ ਹੋਵੇਗਾ ਅਤੇ ਉਲੰਘਣਾ ਚਾਲੂ ਰਹਿਣ ਦੀ ਸੂਰਤ ਵਿੱਚ ਜੁਰਮਾਨਾ ਹਰ ਇੱਕ ਦਿਨ ਲਈ 10000 ਰੁਪਏ ਤੱਕ, ਜਿਨ੍ਹੇ ਦਿਨ ਉਲੰਘਣਾ ਚਾਲੂ ਰਹਿੰਦੇ ਹੈ ਵਧਾਇਆ ਜਾ ਸਕਦਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments