Saturday, May 4, 2024
No menu items!
HomeEducationPunjab News: ਅਧਿਆਪਕਾਂ ਦੀ ਤਨਖਾਹ ਕੱਟਣ ਦੇ ਰੋਸ ਵਜੋਂ BPEO ਚੀਮਾ ਦੀ...

Punjab News: ਅਧਿਆਪਕਾਂ ਦੀ ਤਨਖਾਹ ਕੱਟਣ ਦੇ ਰੋਸ ਵਜੋਂ BPEO ਚੀਮਾ ਦੀ ਫੂਕੀ ਅਰਥੀ

 

Punjab News: ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਵੱਡਾ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ- ਜਨਤਕ ਜਥੇਬੰਦੀਆਂ ਨੇ ਕੀਤਾ ਐਲਾਨ

ਦਲਜੀਤ ਕੌਰ, ਚੀਮਾ

Punjab News: 16 ਫਰਵਰੀ ਦੀ ਹੜਤਾਲ ਸਬੰਧੀ ਅਧਿਆਪਕਾਂ ਦੇ ਸਾਂਝੇ ਮੋਰਚੇ, ਸੰਯੁਕਤ ਕਿਸਾਨ ਮੋਰਚੇ, ਭਰਾਤਰੀ ਮਜ਼ਦੂਰ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦੀਆਂ ਚੀਮਾ ਇਕਾਈਆਂ ਵੱਲੋਂ ਅੱਜ ਬੀਤੀ 16 ਫਰਵਰੀ ਦੇ ਭਾਰਤ ਬੰਦ ਮੌਕੇ ਟਰੇਡ ਜਥੇਬੰਦੀਆਂ ਦੇ ਸੱਦੇ ‘ਤੇ ਦੇਸ਼ ਵਿਆਪੀ ਹੜਤਾਲ ਵਿੱਚ ਸ਼ਾਮਲ ਹੋਏ ਬਲਾਕ ਦੇ ਚਾਰ ਅਧਿਆਪਕਾਂ ਦੀਆਂ ਹੜਤਾਲ ਵਾਲੇ ਦਿਨਾਂ ਦੀਆਂ ਤਨਖਾਹਾਂ ਕੱਟਣ ਦੇ ਰੋਸ ਵਜੋਂ ਬੀ.ਪੀ.ਈ.ਓ. ਦੀ ਅਰਥੀ ਅੱਜ ਇਸ ਅਧਿਕਾਰੀ ਦੇ ਦਫ਼ਤਰ ਵਿਖੇ ਫੂਕੀ ਗਈ।

ਇਹ ਵੀ ਪੜ੍ਹੋPhD Course UGC NET Exam New Rules: ਹੁਣ 4 ਸਾਲਾ ਡਿਗਰੀ ਵਾਲੇ ਵਿਦਿਆਰਥੀ ਵੀ ਸਿੱਧਾ ਕਰ ਸਕਣਗੇ PHD ਕੋਰਸ

ਇਸ ਮੌਕੇ ਸੰਬੋਧਨ ਕਰਦਿਆਂ ਡੀ.ਟੀ.ਐੱਫ.(ਸਬੰਧਤ ਡੀ.ਐੱਮ.ਐੱਫ) ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਸੂਬਾ ਆਗੂ ਮੇਘ ਰਾਜ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਆਗੂ ਸਤਵੰਤ ਆਲਮਪੁਰ, ਸੋਨੂੰ ਸਿੰਘ ,6505 ਅਧਿਆਪਕ ਜਥੇਬੰਦੀ ਦੇ ਚਮਕੌਰ ਸਿੰਘ, ਭਿੰਦਰ ਸਿੰਘ, ਡੀ.ਟੀ.ਐੱਫ. ਦੇ ਬਲਬੀਰ ਲੌਂਗੋਵਾਲ, ਦਾਤਾ ਸਿੰਘ ਨਮੋਲ, ਜਸਬੀਰ ਨਮੋਲ, ਬੀ.ਕੇ.ਯੂ. ਉਗਰਾਹਾਂ ਦੇ ਰਾਜ ਸਿੰਘ ਬੀਰ ਕਲਾਂ, ਕਿਰਤੀ ਕਿਸਾਨ ਯੂਨੀਅਨ ਦੇ ਭਜਨ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਧਰਮਪਾਲ ਨਮੋਲ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਲਖਵੀਰ ਲੌਂਗੋਵਾਲ, ਜ਼ਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਵਿਸ਼ਵ ਕਾਂਤ, ਭੋਲਾ ਸਿੰਘ ਮਾਡਲ ਟਾਊਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ, ਮਜ਼ਦੂਰ ਜਥੇਬੰਦੀਆਂ, ਜਨਤਕ ਜ਼ਮਹੂਰੀ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੀ ਕਾਲ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਵਿਦਿਆਰਥੀਆਂ, ਮੁਲਾਜ਼ਮਾਂ ਸਮੇਤ ਦੇਸ਼ ਦੀ ਸਮੁੱਚੀ ਜਨਤਾ ਦੇ ਹੱਕੀ ਮਸਲਿਆਂ ਨੂੰ ਲੈ ਕੇ ਦਿੱਤੀ ਗਈ ਸੀ।

ਇਹ ਵੀ ਪੜ੍ਹੋHoliday Alert: ਪੰਜਾਬ ਦੇ 6 ਜ਼ਿਲ੍ਹਿਆਂ ‘ਚ 25 ਮਈ ਦੀ ਵਿਸ਼ੇਸ਼ ਛੁੱਟੀ ਦਾ ਐਲਾਨ, ਪੜ੍ਹੋ ਪੂਰੀ ਖ਼ਬਰ

ਜਿਸ ਵਿੱਚ ਪੰਜਾਬ ਵਿੱਚੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਹੜਤਾਲ ਕਰਕੇ ਸ਼ਮੂਲੀਅਤ ਕੀਤੀ ਸੀ। ਸੰਗਰੂਰ ਜ਼ਿਲ੍ਹੇ ਵਿੱਚੋਂ ਵੀ ਵੱਡੀ ਗਿਣਤੀ ਅਧਿਆਪਕਾਂ ਸਮੇਤ ਮੁਲਾਜ਼ਮਾਂ ਨੇ ਹੜਤਾਲ ਕੀਤੀ ਸੀ। ਜ਼ਿਲ੍ਹੇ ਵਿੱਚ ਤਿੰਨ ਬੀ.ਪੀ.ਈ.ਓਜ਼. ਨੂੰ ਛੱਡ ਕੇ ਹੋਰ ਕਿਸੇ ਵੀ ਡੀ.ਡੀ.ਓ. ਨੇ ਹੜਤਾਲ ਵਾਲੇ ਅਧਿਆਪਕਾਂ ਦੀ ਤਨਖਾਹ ਨਹੀਂ ਕੱਟੀ। ਇਹਨਾਂ ਤਿੰਨ ਬੀ.ਪੀ.ਈ.ਓਜ਼. ਵਿੱਚ ਚੀਮਾ ਬਲਾਕ ਦਾ ਤਿੰਨ ਬੀ.ਪੀ.ਈ.ਓ. ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-Unemployed Teachers: ਧੌਲੇ ਆ ਚੱਲੇ, ਹੁਣ ਤਾਂ ਨਿਯੁਕਤੀ ਪੱਤਰ ਦੇ ਦਿਓ! 2364 ਬੇਰੁਜ਼ਗਾਰ ਅਧਿਆਪਕਾਂ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ

ਇਸ ਮੌਕੇ ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀ ਤਨਖਾਹ ਕੱਟ ਕੇ ਉਕਤ ਅਧਿਕਾਰੀ ਨੇ ਆਪਣਾ ਲੋਕ ਵਿਰੋਧੀ ਕਿਰਦਾਰ ਦਿਖਾਇਆ ਹੈ। ਇਹ ਬੀ.ਪੀ.ਈ.ਓ. ਪਿਛਲੇ ਸਮੇਂ ਵਿੱਚ ਵੀ ਅਧਿਆਪਕ ਵਿਰੋਧੀ ਕਾਰਵਾਈਆਂ ਕਰਦਾ ਰਿਹਾ ਹੈ ਪ੍ਰੰਤੂ ਆਪਣੀ ਇਸ ਕਾਰਵਾਈ ਨਾਲ ਇਹ ਸਮੁੱਚੇ ਮੁਲਾਜ਼ਮ ਵਰਗ ਸਮੇਤ ਲੋਕ ਮੁੱਦਿਆਂ ਨੂੰ ਹੱਲ ਕਰਾਉਣ ਲਈ ਬਣ ਰਹੀ ਲੋਕ ਲਹਿਰ ਦੇ ਵਿਰੁੱਧ ਭੁਗਤਿਆ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਅਫ਼ਸਰ ਦਾ ਚਿਹਰਾ ਲੋਕਾਂ ਦੀ ਕਚਿਹਰੀ ਵਿੱਚ ਨੰਗਾ ਕੀਤਾ ਜਾਵੇ।

ਇਸ ਤੋਂ ਇਲਾਵਾ ਇੱਕ ਪਾਸੇ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਵੱਲੋਂ ਜਥੇਬੰਦੀਆਂ ਨੂੰ ਦਿੱਤੀ ਜਾਣਕਾਰੀ ਅਨੁਸਾਰ, ਇਸ ਬੀ.ਪੀ.ਈ.ਓ. ਨੇ ਹੜਤਾਲ ਵਾਲੇ ਤਨਖਾਹ ਦੇਣ ਸਬੰਧੀ ਉਹਨਾਂ ਦੇ ਦਫ਼ਤਰ ਤੋਂ ਅਗਵਾਈ ਮੰਗੀ ਸੀ ਅਤੇ ਉਹਨਾਂ ਨੇ ਅਗਵਾਈ ਸਬੰਧੀ ਪੱਤਰ ਡਾਇਰੈਕਟਰ ਦੇ ਦਫ਼ਤਰ ਨੂੰ ਭੇਜ ਦਿੱਤਾ ਸੀ ਅਤੇ ਉਸਦਾ ਹਾਲੇ ਕੋਈ ਜਵਾਬ ਨਹੀਂ ਆਇਆ ਹੈ।

ਇਹ ਵੀ ਪੜ੍ਹੋ-Election duty: ਅਧਿਆਪਕਾਂ /ਮੁਲਾਜ਼ਮਾਂ ਦੀਆਂ ਮੁਸ਼ਕਲਾਂ ਨੂੰ ਧਿਆਨ ‘ਚ ਰੱਖ ਕੇ ਲਗਾਈਆਂ ਜਾਣ ਚੋਣ ਡਿਊਟੀਆਂ: DTF

ਇਸ ਤਰ੍ਹਾਂ ਇਸ ਅਧਿਕਾਰੀ ਨੇ ਬਿਨਾਂ ਉੱਚ ਅਧਿਕਾਰੀਆਂ ਦੀ ਅਗਵਾਈ ਉਡੀਕਿਆਂ ਆਪਣੀ ਮਨਮਰਜ਼ੀ ਨਾਲ ਅਧਿਆਪਕਾਂ ਦੀ ਤਨਖਾਹ ਕੱਟੀ ਹੈ। ਜਥੇਬੰਦੀਆਂ ਇਸ ਅਧਿਕਾਰੀ ਦੇ ਅਧਿਆਪਕ ਵਿਰੋਧੀ ਕਿਰਦਾਰ ਅਤੇ ਬਲਾਕ ਵਿੱਚ ਇਸ ਦੀਆਂ ਬੇਨਿਯਮੀਆਂ ਕਰਵਾਈਆਂ ਵਿਰੁੱਧ ਮੋਰਚਾ ਵਿੱਢਿਆ ਹੋਇਆ ਹੈ ਜਿਸਦੇ ਚੱਲਦੇ ਜਥੇਬੰਦੀਆਂ ਨਾਲ ਰੰਜਿਸ਼ ਦੇ ਤਹਿਤ ਇਸ ਨੇ ਅਧਿਆਪਕਾਂ ਦੀ ਤਨਖਾਹ ਕੱਟੀ ਹੈ।

ਆਗੂਆਂ ਨੇ ਕਿਹਾ ਕਿ ਉਹ ਇੱਕ ਵੱਡੇ ਵਫ਼ਦ ਦੇ ਰੂਪ ਵਿੱਚ ਇਸ ਮਸਲੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਨੂੰ ਮਿਲ ਰਹੇ ਹਨ। ਜੇਕਰ ਫੇਰ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਵੱਡੀ ਲਾਮਬੰਦੀ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਵੱਡਾ ਜਥੇਬੰਦਕ ਐਕਸ਼ਨ ਕੀਤਾ ਜਾਵੇਗਾ। ਇਸ ਅਰਥੀ ਫੂਕ ਪ੍ਰਦਰਸ਼ਨ ਵਿੱਚ ਉਕਤ ਜਥੇਬੰਦੀਆਂ ਦੇ ਵੱਡੀ ਗਿਣਤੀ ਵਿੱਚ ਅਧਿਆਪਕਾਂ, ਕਿਸਾਨਾਂ, ਮਜ਼ਦੂਰਾਂ ਅਤੇ ਜ਼ਮਹੂਰੀ ਕਾਰਕੁਨਾਂ ਨੇ ਹਿੱਸਾ ਲਿਆ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments