Saturday, May 18, 2024
No menu items!
HomePunjabPunjab News: ਸਰਕਾਰੀ ਵਿਭਾਗ 'ਚੋਂ ਕੱਚੇ ਮੁਲਾਜ਼ਮਾਂ ਦੀ ਛਾਂਟੀ! ਭਗਵੰਤ ਮਾਨ ਦੇ...

Punjab News: ਸਰਕਾਰੀ ਵਿਭਾਗ ‘ਚੋਂ ਕੱਚੇ ਮੁਲਾਜ਼ਮਾਂ ਦੀ ਛਾਂਟੀ! ਭਗਵੰਤ ਮਾਨ ਦੇ ਮੰਤਰੀ ਖਿਲਾਫ਼ ਸੰਘਰਸ਼ ਵਿੱਢਣ ਦਾ ਐਲਾਨ

 

Punjab News: 25 ਅਪ੍ਰੈਲ ਨੂੰ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਹਲਕਾ ਭੋਆ ‘ਚ ਵਿਸਾਲ ਰੈਲੀ ਤੇ ਰੋਸ ਮਾਰਚ ਕੀਤਾ ਜਾਵੇਗਾ- ਯੂਨੀਅਨ

ਪੰਜਾਬ ਨੈੱਟਵਰਕ, ਚੰਡੀਗੜ੍ਹ-

Punjab News: ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਸੂਬਾਈ ਮੀਟਿੰਗ ਸੁਬਾ ਪ੍ਧਾਨ ਅਮਰੀਕ ਸਿੰਘ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ ਜਸਵਿੰਦਰ ਸੋਜਾ ਤੇ ਵਿਰਸਾ ਸਿੰਘ ਅੰਮ੍ਰਿਤਸਰ ਦੀ ਅਗਵਾਈ ਹੇਠ ਵਣ ਭਵਨ ਮੁਹਾਲੀ ਵਿਖੇ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 25 ਅਪ੍ਰੈਲ ਨੂੰ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਹਲਕਾ ਭੋਆ ‘ਚ ਵਿਸਾਲ ਰੈਲੀ ਤੇ ਰੋਸ ਮਾਰਚ ਕੀਤਾ ਜਾਵੇਗਾ।

ਇਹ ਵੀ ਪੜ੍ਹੋPSEB 10th Result 2024: PSEB 10ਵੀਂ ਜਮਾਤ ਦਾ ਨਤੀਜਾ ਐਲਾਨਿਆ! ਇਸ ਲਿੰਕ ‘ਤੇ ਕਲਿੱਕ ਕਰਕੇ ਡਾਊਨਲੋਡ ਕਰੋ ਨਤੀਜਾ

ਆਗੂਆਂ ਨੇ ਕਿਹਾ ਕਿ 22 ਅਤੇ 23 ਅਪੈ੍ਲ ਨੂੰ ਵਣ ਮੰਡਲ ਅਫਸਰਾਂ ਦੇ ਦਫਤਰ ਅੱਗੇ ਇੱਕਤਰ ਹੋ ਕੇ ਵਿਸਾਲ ਰੋਸ ਧਰਨੇ ਦੇਣ ਉਪਰੰਤ ਮੰਗ ਪੱਤਰ ਵਿਭਾਗੀ ਅਧਿਕਾਰੀਆਂ ਨੂੰ ਦਿੱਤੇ ਜਾਣਗੇ। ਇਥੇ ਇਹ ਵੀ ਵਰਨਣਯੋਗ ਹੈ ਕਿ ਪਿਛਲੇ ਦਿਨੀ ਸਰਕਾਰ ਵੱਲੋਂ ਜਾਰੀ ਪੱਤਰਾਂ ਨੂੰ ਦੇਖਦੇ ਹੋਏ ਉਸ ਤੋਂ ਸਾਫ ਜਾਹਰ ਹੋ ਰਿਹਾ ਹੈ ਕਿ ਸਰਕਾਰ ਇਸ ਵਿਭਾਗ ਨੂੰ ਨਿੱਜੀ ਹੱਥਾਂ ‘ਚ ਦੇਣ ਦੀ ਡੂੰਘੀ ਚਾਲ ਚੱਲ ਰਹੀ ਹੈ।

ਕਿਉਂਕਿ ਜਿੱਥੇ ਪਿਛਲੇ ਪੰਜ ਸਾਲ ਦੇ ਵਿੱਚ ਇਸ ਵਿਭਾਗ ਦੇ ਫ਼ੰਡਾਂ ‘ਚ ਕੱਟ ਲਗਾਏ ਜਾਂਦੇ ਰਹੇ ਜਿਸ ਨਾਲ ਜੰਗਲਾਂ ਦੀ ਗਿਣਤੀ ਅਤੇ ਪੌਦਿਆਂ ਦੀ ਗਿਣਤੀ ਨੂੰ ਲਗਾਤਾਰ ਘਟਾਇਆ ਜਾ ਰਿਹਾ ਸੀ ਪਰ ਇਸ ਸਾਲ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਇਹ ਹਦਾਇਤ ਕੀਤੀ ਗਈ ਹੈ ਕਿ ਵੱਡੇ ਪੱਧਰ ਤੇ ਜੰਗਲਾਤ ਵਿਭਾਗ ਅਧੀਨ ਰਕਬਾ ਵਧਾਇਆ ਜਾਵੇ।

ਇਹ ਵੀ ਪੜ੍ਹੋ-Judges Breaking: ਪੰਜਾਬ ਦੇ 65 ਸੈਸ਼ਨ ਜੱਜਾਂ/ਐਡੀਸ਼ਨਲ ਸੈਸ਼ਨ ਜੱਜਾਂ ਦੇ ਤਬਾਦਲੇ, ਪੜ੍ਹੋ ਲਿਸਟ

ਪਰ ਉਹਨਾਂ ਪੱਤਰਾਂ ਤੋਂ ਉਹਨਾਂ ਦੀ ਮਨਸਾ ਇਹ ਸਾਫ ਜਾਹਿਰ ਕਰਦੀ ਹੈ ਕਿ ਪੱਤਰ ਇਕੱਲਾ ਰਕਬਾ ਵਧਾਉਣ ਦੀ ਗੱਲ ਨਹੀਂ ਕਰਦੇ। ਉਸਦੇ ਨਾਲ ਹੀ ਵਿਭਾਗ ਨੂੰ ਪੰਚਾਇਤੀਕਰਨ ਅਤੇ ਨਿੱਜੀਕਰਨ ਵੱਲ ਧੱਕਣ ਦੀ ਗੱਲ ਵੀ ਕਰਦੇ ਹਨ। ਜਿਸ ਕਾਰਨ ਜੰਗਲਾਤ ਕਾਮੇ ਵਿੱਚ ਭਾਰੀ ਰੋਸ ਤੇ ਬੇਚੈਨੀ ਪਾਈ ਜਾ ਰਹੀ ਹੈ ਅਤੇ ਉਹਨਾਂ ਨੂੰ ਸਪਸ਼ਟ ਚਮਕ ਰਿਹਾ ਹੈ ਕਿ ਜਿਹੜੇ ਇਹ ਵਿਭਾਗੀ ਪੱਤਰ ਹਨ, ਇਹ ਇਹਨਾਂ ਨੂੰ ਛਾਂਟੀ ਵੱਲ ਧੱਕਣਗੇ ਉਹਨਾਂ ਦੇ ਲਗਾਤਾਰ ਚਲਦੇ ਅਰਧ ਰੁਜਗਾਰ ਨੂੰ ਸੱਟ ਮਾਰਨਗੇ।

ਜਿੱਥੇ ਜੰਗਲਾਤ ਵਿਭਾਗ ਦਾ ਕਾਮਾ ਲੰਮੇ ਸਮੇਂ ਤੋਂ ਪੱਕੇ ਹੋਣ ਦੀ ਉਮੀਦ ਲਗਾਈ ਬੈਠਾ ਸੀ ਚੋਣਾਂ ਤੋ ਪਹਿਲਾ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਗਿਆ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਸਾਰੇ ਕੱਚੇ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ ਪਰ ਹੁਣ ਉਹ ਕੱਚੇ ਕਾਮੇ ਉਸ ਤੋਂ ਵੀ ਕੱਚੇ ਹੋਣ ਵਾਲੇ ਪਾਸੇ ਜਾ ਰਹੇ ਹਨ।

ਕਿਉਂਕਿ ਵਿਭਾਗ ਇਹਨਾਂ ਕਾਮਿਆਂ ਨੂੰ ਆਪਣੇ ਵਿਭਾਗ ਵਿੱਚ ਰੱਖਣ ਦੀ ਬਜਾਏ ਉਲਟਾ ਮਨਰੇਗਾ ਦੇ ਪੱਲੇ ਪਾਉਣ ਦੀਆਂ ਗੱਲਾਂ ਕਰ ਰਿਹਾ ਜਿਸ ਨਾਲ ਜਿਥੇ ਇੰਨਾ ਕਾਮਿਆਂ ਦੀ ਪਿਛਲੇ ਸਮਿਆਂ ਦੀ ਸੀਨੀਆਰਤਾ ਵੀ ਪ੍ਰਭਾਵਿਤ ਹੋਵੇਗੀ ਸਾਰਾ ਸਾਲ ਮਿਲਦੇ ਰੁਜਗਾਰ ਤੇ ਵੀ ਪ੍ਸਨ ਚਿੰਨ ਲੱਗੇਗਾ ਉਥੇ ਹੀ ਉਹਨਾਂ ਹਜ਼ਾਰਾਂ ਲੋਕਾਂ ਦੇ ਰੁਜ਼ਗਾਰ ਤੇ ਸੱਟ ਬੱਜੇਗੀ। ਜਿਹੜੇ ਆਏ ਸਾਲ ਮਨਰੇਗਾ ਦੇ ਵਿੱਚ 100 ਦਿਨ ਜਾਂ 50 ਦਿਨ ਦਿਹਾੜੀ ਕਰਕੇ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਦੇ ਹਨ।

ਇਹ ਵੀ ਪੜ੍ਹੋPunjab GP Fund: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਜੀਪੀ ਫੰਡਾਂ ਬਾਰੇ ਸਪੱਸ਼ਟੀਕਰਨ! ਪੜ੍ਹੋ ਵਾਇਰਲ ਪੱਤਰ ਦੀ ਸਚਾਈ

ਇਹਨਾਂ ਕਾਮਿਆਂ ਦੀ ਹਮਾਇਤ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਪ੍ਧਾਨ ਸਤੀਸ ਰਾਣਾ ਦਰਸ਼ਨ ਬੇਲੂ ਮਾਜਰਾ, ਮਨਜੀਤ ਸੈਣੀ ਤੇ ਮੱਖਣ ਸਿੰਘ ਵਾਹਿਦਪੁਰੀ ਨੇ ਕਿਹਾ ਕਿ ਦੂਸਰੇ ਵਿਭਾਗਾਂ ਨੂੰ ਨਿਜੀ ਹੱਥਾਂ ਚ ਦੇਣ ਦੀ ਤਰਜ ਤੇ ਜੰਗਲਾਤ ਵਿਭਾਗ ਵੀ ਉਸ ਪਾਸੇ ਨੂੰ ਸਾਬਤ ਕਦਮ ਪੁੱਟ ਰਿਹਾ ਹੈ ਕਿਉਂਕਿ ਪਿਛਲੇ ਸਮੇਂ ਚ ਸਰਕਾਰ ਵੱਲੋਂ ਜਿੱਥੇ ਬਿਜਲੀ, ਸੜਕਾਂ ਤੇ ਪਾਣੀ ਨਿੱਜੀ ਹੱਥਾਂ ਚ ਦਿੱਤਾ ਗਿਆ।

ਉਸੇ ਤਰ੍ਹਾਂ ਹੁਣ ਜਿਹੜੇ ਚਿੱਠੀ ਪੱਤਰ ਨੇ ਇਹ ਸਪਸ਼ਟ ਕਰਦੇ ਹਨ ਕਿ ਵਿਭਾਗ ਨੂੰ ਹੌਲੀ ਹੌਲੀ ਪੰਚਾਇਤੀ ਕਰਨ ਤੇ ਉਸ ਤੋਂ ਬਾਅਦ ਨਿੱਜੀ ਹੱਥਾਂ ਵੱਲ ਧੱਕਿਆ ਜਾ ਰਿਹਾ ਹੈ ਇਸ ਨੂੰ ਪੰਜਾਬ ਦੇ ਲੋਕ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਉਹ ਇਸਦਾ ਡੱਟ ਕੇ ਵਿਰੋਧ ਕਰਨਗੇ ਉਹਨਾਂ ਕਿਹਾ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੇਸ਼ਨ ਇਹਨਾਂ ਜੰਗਲਾਤ ਕਾਮਿਆਂ ਦੀ ਡਟ ਕੇ ਹਮਾਇਤ ਕਰੇਗੀ। ਜੇਕਰ ਸਰਕਾਰ ਨੇ ਇਨਾ ਕਾਮਿਆਂ ਦੇ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੀਆ ਲੋਕ ਸਭਾ ਚੋਣਾਂ ਦੇ ਵਿੱਚ ਸਰਕਾਰ ਨੂੰ ਇਸਦਾ ਖਮਿਆਜਾ ਭੁਗਤਣਾ ਪਵੇਗਾ।

ਇਹ ਵੀ ਪੜ੍ਹੋElection duty : ਪੰਜਾਬ ‘ਚ 14000 ਅਧਿਆਪਕਾਂ ਦੀ ਲੱਗੀ ਚੋਣ ਡਿਊਟੀ! ਲੇਡੀ ਮੁਲਾਜ਼ਮਾਂ ਦੀ ਤੈਨਾਤੀ ਬਾਰੇ ਪੜ੍ਹੋ ਵੱਡੀ ਅਪਡੇਟ

ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਮਨਦੀਪ ਸਿੰਘ, ਸਤਨਾਮ ਸਿੰਘ ਸੰਗਰੂਰ ,ਰਵੀਕਾਂਤ ਰੋਪੜ, ਮਲਕੀਤ ਮੁਕਤਸਰ ,ਸੁਲੱਖਣ ਸਿੰਘ ,ਰਣਜੀਤ ਸਿੰਘ ਗੁਰਦਾਸਪੁਰ,ਸੇਰ ਸਿੰਘ ਸਰਹਿੰਦ,ਜਗਤਾਰ ਸਿੰਘ ਸਾਹਪੁਰ ,ਬੋਘ ਸਿੰਘ ਮਾਨਸਾ ਅਤੇ ਸੁਖਦੇਵ ਸਿੰਘ ਜਲੰਧਰ ਵੱਖ-ਵੱਖ ਜਿਲਿਆਂ ਨਾਲ ਸੰਬੰਧਿਤ ਆਗੂ ਵੱਡੀ ਗਿਣਤੀ ਵਿੱਚ ਪੁੱਜੇ ਜਿਨਾਂ ਨੇ ਇਹ ਫੈਸਲਾ ਕੀਤਾ ਕਿ ਜਿੱਥੇ ਉਹ 22 ਅਤੇ 23 ਤਰੀਕ ਨੂੰ ਆਪਣੇ ਵਣ ਮੰਡਲਾਂ ਅੱਗੇ ਸਰਕਾਰ ਦੇ ਇਸ ਮੁਲਾਜ਼ਮ ਵਿਰੋਧੀ ਪੱਤਰਾਂ ਦਾ ਵਿਰੋਧ ਕਰਨਗੇ ਉੱਥੇ 25 ਤਰੀਕ ਨੂੰ ਆਪਣੇ ਹਜ਼ਾਰਾਂ ਸਾਥੀਆਂ ਨਾਲ ਵਹੀਰਾ ਘੱਤਕੇ ਜੰਗਲਾਤ ਮੰਤਰੀ ਦੇ ਹਲਕੇ ਭੋਆ ਵਿੱਚ ਪਹੁੰਚਣਗੇ ਤੇ ਆਪਣਾ ਵਿਰੋਧ ਜਤਾਉਣਗੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments