Thursday, May 2, 2024
No menu items!
HomeNationalPunjab News: ਪੰਜਾਬ ਦੇ ਸਰਕਾਰੀ ਅਧਿਆਪਕ ਹੋਏ ਲੱਖਾਂ ਦੇ ਕਰਜ਼ਾਈ, ਸਰਕਾਰ ਵੱਲੋਂ...

Punjab News: ਪੰਜਾਬ ਦੇ ਸਰਕਾਰੀ ਅਧਿਆਪਕ ਹੋਏ ਲੱਖਾਂ ਦੇ ਕਰਜ਼ਾਈ, ਸਰਕਾਰ ਵੱਲੋਂ ਪੈਸੇ ਜਾਰੀ ਨਾ ਹੋਣ ਤੇ ਸਕੂਲ ਮੁਖੀ ਪ੍ਰੇਸ਼ਾਨ

 

Punjab News: ਸਰਕਾਰ ਵੱਲੋਂ ਖਾਤੇ ਬੰਦ ਕਰਨ ਕਾਰਨ ਅਧਿਆਪਕ ਲੱਖਾਂ ਰੁਪਏ ਦੇ ਕਰਜਾਈ ਹੋ ਚੁੱਕੇ ਹਨ- ਗੌਰਮਿੰਟ ਟੀਚਰਜ਼ ਯੂਨੀਅਨ 

ਪੰਜਾਬ ਨੈੱਟਵਰਕ, ਦੇਵੀਗੜ੍ਹ

Punjab News: ਇੱਕ ਪਾਸੇ ਸਰਕਾਰ ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਪੀਐਫਐਮਐਸ ਪੋਰਟਲ ਬੰਦ ਕਰਕੇ ਲੱਖਾਂ ਰੁਪਏ ਅਧਿਆਪਕਾਂ ਦੇ ਫਸਾ ਦਿੱਤੇ ਹਨ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਸਕੂਲਾਂ-ਕਾਲਜਾਂ ਤੇ ਦਫ਼ਤਰਾਂ ‘ਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ

ਇਸ ਬਾਰੇ ਜਾਣਕਾਰੀ ਦਿੰਦੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਇਕਾਈ ਪਟਿਆਲਾ ਦੇ ਜਿਲਾ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਪਹਿਲਾਂ ਵਿਭਾਗ ਨੇ ਸਕੂਲਾਂ ਨੂੰ ਵੱਖ ਵੱਖ ਸਕੀਮਾਂ ਦੇ ਅਧੀਨ ਬਾਥਰੂਮ ਬਣਾਉਣ ਲਈ, ਸਕੂਲਾਂ ਦੀ ਸਾਫ ਸਫਾਈ, ਰਿਪੇਅਰ ਤੇ ਹੋਰ ਕੰਮਾਂ ਲਈ ਲੱਖਾਂ ਰੁਪਏ ਦੀ ਗਰਾਂਟ ਸਕੂਲਾਂ ਦੇ ਪੀਐਫਐਮਐਸ ਦੇ ਖਾਤੇ ਵਿੱਚ ਜਾਰੀ ਕੀਤੀ ਸੀ।

ਇਹ ਵੀ ਪੜ੍ਹੋ-Punjab News: ਪੰਜਾਬ ਦੇ ਸਰਕਾਰੀ ਅਧਿਆਪਕ ਹੋਏ ਲੱਖਾਂ ਦੇ ਕਰਜ਼ਾਈ, ਸਰਕਾਰ ਵੱਲੋਂ ਪੈਸੇ ਜਾਰੀ ਨਾ ਹੋਣ ਤੇ ਸਕੂਲ ਮੁਖੀ ਪ੍ਰੇਸ਼ਾਨ

ਅਧਿਆਪਕਾਂ ਦੁਆਰਾ ਮਤੇ ਪਾ ਕੇ ਇਹਨਾਂ ਗਰਾਂਟਾਂ ਨੂੰ ਖਰਚ ਕੀਤਾ ਜਾ ਰਿਹਾ ਸੀ, ਅਚਾਨਕ ਹੀ ਸਰਕਾਰ ਵੱਲੋਂ ਪੀਐਫ ਐਮਐਸ ਖਾਤੇ ਦੇ ਸਾਰੇ ਭੁਗਤਾਨ ਬੰਦ ਕਰ ਦਿੱਤੇ ਗਏ ਜਿਸ ਦੇ ਚਲਦੇ ਕਈ ਸਕੂਲਾਂ ਵਿੱਚ ਬਾਥਰੂਮ ਤੇ ਹੋਰ ਕੰਮ ਕਾਰ ਸਿਰੇ ਲੱਗ ਚੁੱਕੇ ਸਨ ਪਰੰਤੂ ਭੁਗਤਾਨ ਉਹਨਾਂ ਦੇ ਕਰਨੇ ਬਾਕੀ ਸਨ। ਪੀਐਫਐਮਐਸ ਪੋਰਟਲ ਬੰਦ ਹੋਣ ਕਾਰਨ ਇਹ ਸਾਰੇ ਭੁਗਤਾਨ ਨਹੀਂ ਹੋ ਸਕੇ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਸਕੂਲਾਂ-ਕਾਲਜਾਂ ਤੇ ਦਫ਼ਤਰਾਂ ‘ਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ

ਮਿਸਤਰੀ ਮਜ਼ਦੂਰਾਂ ਦੀ ਲੇਬਰ ਦਾ ਕਾਫੀ ਰੁਪਏ ਅਧਿਆਪਕਾਂ ਨੇ ਆਪਣੀ ਜੇਬ ਚੋਂ ਭਰ ਦਿੱਤੇ ਤੇ ਕਾਫੀ ਦੇਣਦਾਰੀਆਂ ਅਜੇ ਵੀ ਬਾਕੀ ਹਨ। ਦੁਕਾਨਦਾਰ ਸਕੂਲ ਅਧਿਆਪਕਾਂ ਤੋਂ ਉਹ ਪੈਸਿਆਂ ਦੀ ਲਗਾਤਾਰ ਮੰਗ ਕਰ ਰਹੇ ਹਨ।

ਪ੍ਰੰਤੂ ਸਰਕਾਰ ਵੱਲੋਂ ਖਾਤੇ ਬੰਦ ਕਰਨ ਕਾਰਨ ਅਧਿਆਪਕ ਲੱਖਾਂ ਰੁਪਏ ਦੇ ਕਰਜਾਈ ਹੋ ਚੁੱਕੇ ਹਨ ਅਤੇ ਬਹੁਤ ਸਾਰੀਆਂ ਦੇਣਦਾਰੀਆਂ ਬਾਕੀ ਹਨ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹ ਖਾਤੇ ਖੋਲੇ ਜਾਣ ਤਾਂ ਕਿ ਸਾਰੀਆਂ ਦੇਣਦਾਰੀਆਂ ਦਿੱਤੀਆਂ ਜਾ ਸਕਣ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਸਕੂਲਾਂ-ਕਾਲਜਾਂ ਤੇ ਦਫ਼ਤਰਾਂ ‘ਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ

ਸੀਨੀਅਰ ਆਗੂਆਂ ਰਣਜੀਤ ਸਿੰਘ ਮਾਨ ,ਪੁਸ਼ਪਿੰਦਰ ਸਿੰਘ ਹਰਪਾਲਪੁਰ, ਹਿੰਮਤ ਸਿੰਘ ਖੋਖ, ਸੁਖਵਿੰਦਰ ਸਿੰਘ ਨਾਭਾ, ਦੀਦਾਰ ਸਿੰਘ, ਵਿਕਾਸ ਸਹਿਗਲ, ਕਮਲ ਨੈਨ, ਜਗਪ੍ਰੀਤ ਸਿੰਘ ਭਾਟੀਆ, ਮਨਜਿੰਦਰ ਸਿੰਘ ਗੋਲਡੀ, ਸੰਦੀਪ ਕੁਮਾਰ ਰਾਜਪੁਰਾ, ਹਰਪ੍ਰੀਤ ਸਿੰਘ ਉੱਪਲ ,ਰਜਿੰਦਰ ਸਿੰਘ ਰਾਜਪੁਰਾ, ਟਹਿਲਵੀਰ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਤਰ੍ਹਾਂ ਦੀ ਗਰਾਂਟ ਸੈਸ਼ਨ ਦੇ ਸ਼ੁਰੂ ਵਿੱਚ ਹੀ ਦਿੱਤੀ ਜਾਵੇ ਨਾ ਕਿ ਸੈਸ਼ਨ ਅੰਤ ਵਿੱਚ ਤਾਂ ਕਿ ਸਾਰੇ ਕੰਮ ਸਹੀ ਢੰਗ ਨਾਲ ਫਿਰੇ ਚੜ ਸਕਣ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਸਕੂਲਾਂ-ਕਾਲਜਾਂ ਤੇ ਦਫ਼ਤਰਾਂ ‘ਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments