Monday, April 29, 2024
No menu items!
HomeChandigarhਹੁਣ ਵਿਦਿਆਰਥਣਾਂ ਨੂੰ ਮਾਹਵਾਰੀ (Periods) ਦੌਰਾਨ ਮਿਲਣਗੀਆਂ ਛੁੱਟੀਆਂ! ਨੋਟੀਫਿਕੇਸ਼ਨ ਜਾਰੀ

ਹੁਣ ਵਿਦਿਆਰਥਣਾਂ ਨੂੰ ਮਾਹਵਾਰੀ (Periods) ਦੌਰਾਨ ਮਿਲਣਗੀਆਂ ਛੁੱਟੀਆਂ! ਨੋਟੀਫਿਕੇਸ਼ਨ ਜਾਰੀ

 

Periods: ਵਿਦਿਆਰਥਣਾਂ ਇੱਕ ਮਹੀਨੇ ‘ਚ ਇੱਕ ਮਾਹਵਾਰੀ (Periods) ਛੁੱਟੀ ਲੈ ਸਕਣਗੀਆਂ

ਚੰਡੀਗੜ੍ਹ ਡੈਸਕ- 

Periods: ਪੰਜਾਬ ਯੂਨੀਵਰਸਿਟੀ (ਪੀ. ਯੂ.) ਚੰਡੀਗੜ੍ਹ ‘ਚ ਇੱਕ ਸਮੈਸਟਰ ‘ਚ ਵਿਦਿਆਰਥਣਾਂ ਨੂੰ 4 ਮਾਹਵਾਰੀ (Periods) ਛੁੱਟੀਆਂ ਮਿਲਣਗੀਆਂ। ਵਿਦਿਆਰਥਣਾਂ ਇੱਕ ਮਹੀਨੇ ‘ਚ ਇੱਕ ਮਾਹਵਾਰੀ (Periods) ਛੁੱਟੀ ਲੈ ਸਕਣਗੀਆਂ।

ਇਸ ਫ਼ੈਸਲੇ ‘ਤੇ ਪੀ. ਯੂ. ਪ੍ਰਬੰਧਕਾਂ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ। ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ। ਕੁੜੀਆਂ ਇੱਕ ਸਾਲ ਦੇ ਸੈਸ਼ਨ ਮਤਲਬ ਕਿ 2 ਸਮੈਸਟਰਾਂ ਵਿਚ ਕੁੱਲ 8 ਛੁੱਟੀਆਂ ਲੈ ਸਕਣਗੀਆਂ।

This Kerala university is granting menstruation benefits to female students  - The South First

ਇਹ ਨੋਟੀਫਿਕੇਸ਼ਨ ਪੀ. ਯੂ. ਪ੍ਰਬੰਧਨ ਵੱਲੋਂ ਚੇਅਰਪਰਸਨ, ਡਾਇਰੈਕਟਰ, ਕੋਆਰਡੀਨੇਟਰਾਂ ਆਫ ਡਿਪਾਰਟਮੈਂਟਲ ਇੰਸਟੀਟਿਊਟ/ਸੈਂਟਰ ਐਂਡ ਰੂਰਲ ਸੈਂਟਰ ਨੂੰ ਭੇਜ ਦਿੱਤੀ ਗਈ ਹੈ। ਹਰ ਮਹੀਨੇ 15 ਦਿਨਾਂ ਦੇ ਟੀਚਿੰਗ ਕੈਲੰਡਰ ਵਿਚ ਇੱਕ ਦਿਨ ਦੀ ਛੁੱਟੀ ਵਿਦਿਆਰਥਣਾਂ ਲੈ ਸਕਣਗੀਆਂ।

ਨੋਟੀਫਿਕੇਸ਼ਨ ‘ਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪ੍ਰੀਖਿਆ ਦੇ ਦਿਨਾਂ ‘ਚ ਕੁੜੀਆਂ ਨੂੰ ਇਹ ਛੁੱਟੀ ਨਹੀਂ ਮਿਲੇਗੀ। ਭਾਵੇਂ ਇਹ ਇੰਟਰਨਲ ਹੋਵੇ ਜਾਂ ਐਕਸਟਰਨਲ ਪ੍ਰੀਖਿਆਵਾਂ, ਮਿਡ ਸਮੈਸਟਰ ਜਾਂ ਫਾਈਨਲ ਜਾਂ ਆਖ਼ਰੀ ਸਮੈਸਟਰ ਦੀਆਂ ਪ੍ਰੀਖਿਆਵਾਂ ਹੋਣ। ਇਸ ਤੋਂ ਇਲਾਵਾ ਥਿਊਰੀ ਪ੍ਰੀਖਿਆਵਾਂ ਹੋਣ ਜਾਂ ਪ੍ਰੈਕਟੀਕਲ ਪ੍ਰੀਖਿਆਵਾਂ ਹੋਣ।

Kerala govt grants menstrual leave for students in state-run institutions

ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਸਵੈ-ਪ੍ਰਮਾਣ ਪੱਤਰ ਦੇਣਾ ਪਵੇਗਾ। ਛੁੱਟੀ ਲੈਣ ਤੋਂ ਬਾਅਦ ਪੰਜ ਵਰਕਿੰਗ ਦਿਨਾਂ ਦੇ ਅੰਦਰ ਫਾਰਮ ਭਰ ਕੇ ਦੇਣਾ ਹੋਵੇਗਾ। ਜਿਸ ਦਿਨ ਵਿਦਿਆਰਥਣ ਛੁੱਟੀ ‘ਤੇ ਹੋਵੇਗੀ, ਸਿਰਫ਼ ਉਸ ਦਿਨ ਦੇ ਲੈਕਚਰ ਨੂੰ ਵਿਦਿਆਰਥਣ ਵੱਲੋਂ ਅਟੈਂਡ ਕੀਤੇ ਗਏ ਲੈਕਚਰਾਂ ‘ਚ ਮਹੀਨੇ ਦੇ ਅਖ਼ੀਰ ‘ਚ ਜੋੜਿਆ ਜਾਵੇਗਾ।

ਵਿਦਿਆਰਥੀ ਕੌਂਸਲ ਦੇ ਪ੍ਰਧਾਨ ਜਤਿੰਦਰ ਸਿੰਘ ਅਤੇ ਸੰਯੁਕਤ ਸਕੱਤਰ ਨੇ ਚੋਣ ਪ੍ਰਚਾਰ ਦੌਰਾਨ ਪ੍ਰਤੀ ਸਮੈਸਟਰ 12 ਛੁੱਟੀਆਂ ਲਾਗੂ ਕਰਨ ਦਾ ਮੁੱਦਾ ਉਠਾਇਆ ਸੀ। ਜਿਸ ‘ਤੇ ਕਈ ਵਾਰ ਮੀਟਿੰਗਾਂ ਹੋਈਆਂ। ਮੀਟਿੰਗਾਂ ਵਿਚ ਕੁੱਝ ਪ੍ਰੋਫੈਸਰ, ਵਿਦਿਆਰਥੀ ਕੌਂਸਲ ਦੀ ਮਹਿਲਾ ਮੀਤ ਪ੍ਰਧਾਨ ਅਤੇ ਸਕੱਤਰ ਇਸ ਦਾ ਵਿਰੋਧ ਕਰਦੇ ਨਜ਼ਰ ਆਏ ਸੀ।

71th Annual Convocation of the Panjab University - Demokratic Front

ਕਈ ਮਹਿਲਾ ਪ੍ਰੋਫ਼ੈਸਰਾਂ ਨੇ ਇਸ ਛੁੱਟੀ ਦੀ ਲੋੜ ‘ਤੇ ਅਸਹਿਮਤੀ ਪ੍ਰਗਟਾਈ ਸੀ ਤਾਂ ਉੱਥੇ ਹੀ ਕੁਝ ਨੇ ਇਸ ਫ਼ੈਸਲੇ ਦਾ ਸਮਰਥਨ ਵੀ ਕੀਤਾ ਸੀ। ਵਿਦਿਆਰਥੀ ਕੌਂਸਲ ਦੇ ਸਕੱਤਰ ਦੀਪਕ ਗੋਇਤ ਨੇ ਕਿਹਾ ਕਿ ਹੁਣ ਜਦੋਂ ਇਹ ਪਾਸ ਹੋ ਗਿਆ ਹੈ ਤਾਂ ਇਹ ਕੁੜੀਆਂ ਲਈ ਚੰਗੀ ਗੱਲ ਹੈ। ਇਹ ਛੁੱਟੀ ਕੁੜੀਆਂ ਨੂੰ ਉਸ ਚੋਂ ਮਿਲੇਗੀ, ਜੋ 10 ਫ਼ੀਸਦੀ ਹਾਜ਼ਰੀ ਦੇਣ ਦਾ ਅਧਿਕਾਰ ਵਿਭਾਗ ਦੇ ਡਾਇਰੈਕਟਰ ਅਤੇ ਵੀ. ਸੀ. ਦੇ ਕੋਲ ਹੁੰਦੇ ਹਨ। ਖ਼ਬਰ ਸ੍ਰੋਤ- ਨਿਊਜ਼18

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments