Monday, April 29, 2024
No menu items!
HomeBusinessRailway Vacancy 2024: ਬੇਰੁਜ਼ਗਾਰਾਂ ਲਈ ਖੁਸ਼ਖ਼ਬਰੀ: ਰੇਲਵੇ ਵਿਭਾਗ 'ਚ ਨਿਕਲੀਆਂ 9000 ਅਸਾਮੀਆਂ,...

Railway Vacancy 2024: ਬੇਰੁਜ਼ਗਾਰਾਂ ਲਈ ਖੁਸ਼ਖ਼ਬਰੀ: ਰੇਲਵੇ ਵਿਭਾਗ ‘ਚ ਨਿਕਲੀਆਂ 9000 ਅਸਾਮੀਆਂ, ਜਲਦੀ ਕਰੋ ਅਪਲਾਈ

 

Railway Vacancy 2024: ਰੇਲਵੇ ‘ਚ ਅਸਿਸਟੈਂਟ ਲੋਕੋ ਪਾਇਲਟ ਦੀਆਂ 5 ਹਜ਼ਾਰ ਅਸਾਮੀਆਂ ਦੀ ਭਰਤੀ ਤੋਂ ਬਾਅਦ ਰੇਲਵੇ ਭਰਤੀ ਬੋਰਡ (RRB) ਨੇ ਟੈਕਨੀਸ਼ੀਅਨ ਦੀਆਂ 9 ਹਜ਼ਾਰ ਅਸਾਮੀਆਂ ਦੀ ਭਰਤੀ ਲਈ ਬੀਤੇ ਦਿਨੀਂ ਸੰਖੇਪ ਨੋਟੀਫਿਕੇਸ਼ਨ ਜਾਰੀ ਕੀਤਾ ਸੀ।

ਨੋਟੀਫਿਕੇਸ਼ਨ ਜਾਰੀ ਕਰਨ ਦੇ ਨਾਲ ਅਰਜ਼ੀਆਂ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਸੀ। ਨੋਟੀਫਿਕੇਸ਼ਨ ਅਨੁਸਾਰ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 9 ਮਾਰਚ, 2024 ਤੋਂ ਸ਼ੁਰੂ ਹੋ ਗਈ ਹੈ।

ਸਾਰੇ ਉਮੀਦਵਾਰ ਜੋ ਰੇਲਵੇ ਟੈਕਨੀਸ਼ੀਅਨ ਭਰਤੀ ‘ਚ ਸ਼ਾਮਲ ਹੋਣਾ ਚਾਹੁੰਦੇ ਹਨ, ਭਾਰਤੀ ਰੇਲਵੇ ਦੀ ਅਧਿਕਾਰਤ ਵੈੱਬਸਾਈਟ indianrailways.gov.in ‘ਤੇ ਜਾ ਕੇ ਅਤੇ 8 ਅਪ੍ਰੈਲ 2024 ਦੀ ਆਖਰੀ ਮਿਤੀ ਤਕ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਯੋਗ ਹੋਣਗੇ।

ਭਰਤੀ ਦੇ ਵੇਰਵੇ

ਇਸ ਭਰਤੀ ਰਾਹੀਂ ਭਾਰਤੀ ਰੇਲਵੇ ਵੱਲੋਂ ਟੈਕਨੀਸ਼ੀਅਨ ਦੀਆਂ ਕੁੱਲ 9000 ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਵਿਚੋਂ ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੀਆਂ 1100 ਅਸਾਮੀਆਂ ਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ 7900 ਅਸਾਮੀਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਯੋਗਤਾ ਤੇ ਮਾਪਦੰਡ

ਇਸ ਭਰਤੀ ‘ਚ ਹਿੱਸਾ ਲੈਣ ਲਈ ਉਮੀਦਵਾਰਾਂ ਨੂੰ NCVT/ SCVT ਮਾਨਤਾ ਪ੍ਰਾਪਤ ਸੰਸਥਾ ਤੋਂ SSLC ਜਾਂ ITI ਪਾਸ ਕੀਤਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਦੀ ਘੱਟੋ-ਘੱਟ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।

ਟੈਕਨੀਸ਼ੀਅਨ ਗ੍ਰੇਡ 1 ਸਿਗਨਲ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 36 ਸਾਲ ਤੇ ਟੈਕਨੀਸ਼ੀਅਨ ਗ੍ਰੇਡ 3 ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਵੱਧ ਤੋਂ ਵੱਧ ਉਮਰ 33 ਸਾਲ ਨਿਰਧਾਰਤ ਕੀਤੀ ਗਈ ਹੈ। ਉਮਰ ਦੀ ਗਣਨਾ 1 ਜੁਲਾਈ 2024 ਮੁਤਾਬਕ ਕੀਤੀ ਜਾਵੇਗੀ।

ਐਪਲੀਕੇਸ਼ਨ ਫੀਸ

RRB ਟੈਕਨੀਸ਼ੀਅਨ ਭਰਤੀ 2024 ਅਰਜ਼ੀ ਫਾਰਮ ਭਰਨ ਦੇ ਨਾਲ ਤੁਹਾਨੂੰ ਨਿਰਧਾਰਤ ਫੀਸ ਵੀ ਜਮ੍ਹਾ ਕਰਨੀ ਪਵੇਗੀ ਤਾਂ ਹੀ ਤੁਹਾਡਾ ਫਾਰਮ ਸਵੀਕਾਰ ਕੀਤਾ ਜਾਵੇਗਾ। ਬਾਕੀ ਸਾਰੀਆਂ ਸ਼੍ਰੇਣੀਆਂ ਲਈ ਅਰਜ਼ੀ ਦੀ ਫੀਸ 500 ਰੁਪਏ ਰੱਖੀ ਗਈ ਹੈ। SC, ST, ਸਾਬਕਾ ਫੌਜੀ, PWBD, ਟਰਾਂਸਜੈਂਡਰ, EWS ਤੇ ਮਹਿਲਾ ਉਮੀਦਵਾਰਾਂ ਨੂੰ ਅਰਜ਼ੀ ਫੀਸ ਵਜੋਂ 250 ਰੁਪਏ ਅਦਾ ਕਰਨੇ ਪੈਣਗੇ।

ਉਮੀਦਵਾਰ ਇਹ ਨੋਟ ਕਰ ਲੈਣ ਕਿ ਜੇਕਰ ਉਹ ਪਹਿਲੇ ਪੜਾਅ ‘ਚ ਕਰਵਾਏ ਜਾਣ ਵਾਲੇ ਕੰਪਿਊਟਰ ਅਧਾਰਤ ਟੈਸਟ (CBT) ‘ਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ 400 ਰੁਪਏ ਦਾ ਰਿਫੰਡ ਦਿੱਤਾ ਜਾਵੇਗਾ, ਜੋ ਕਿ ਰਾਖਵੇਂ ਵਰਗਾਂ ਦੇ ਮਾਮਲੇ ‘ਚ ਪੂਰੀ ਫੀਸ ਯਾਨੀ 250 ਰੁਪੇ ਦੀ ਵਾਪਸੀ RRB ਵੱਲੋਂ ਕੀਤੀ ਜਾਵੇਗੀ। ਖ਼ਬਰ ਸ੍ਰੋਤ’- ਜਾਗਰਣ 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments