Thursday, May 16, 2024
No menu items!
HomeEducationTeachers Transfers: ਪੰਜਾਬ ਸਰਕਾਰ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਵੀ ਦੇਵੇ ਬਦਲੀ...

Teachers Transfers: ਪੰਜਾਬ ਸਰਕਾਰ 4161 ਮਾਸਟਰ ਕੇਡਰ ਅਧਿਆਪਕਾਂ ਨੂੰ ਵੀ ਦੇਵੇ ਬਦਲੀ ਦਾ ਮੌਕਾ

 

Teachers Transfers: ਸਿੱਖਿਆ ਵਿਭਾਗ ਵੱਲੋਂ 19 ਮਾਰਚ ਤੱਕ ਅਧਿਆਪਕਾਂ ਨੂੰ ਆਮ ਬਦਲੀਆਂ ਦਾ ਦਿੱਤਾ ਮੌਕਾ

ਦਲਜੀਤ ਕੌਰ, ਚੰਡੀਗੜ੍ਹ-

Teachers Transfers: ਸਿੱਖਿਆ ਵਿਭਾਗ ਵੱਲੋਂ 12 ਮਾਰਚ ਤੋਂ 19 ਮਾਰਚ ਤੱਕ ਅਧਿਆਪਕਾਂ ਨੂੰ ਆਮ ਬਦਲੀਆਂ ਦਾ ਮੌਕਾ ਦਿੱਤਾ ਗਿਆ ਹੈ। ਜਿਕਰਯੋਗ ਹੈ ਕੇ ਆਮ ਤੌਰ ਤੇ ਅਧਿਆਪਕਾਂ ਦੀਆਂ ਬਦਲੀਆਂ ਦਾ ਪੋਰਟਲ ਜੂਨ ਮਹੀਨੇ ਵਿਚ ਖੁੱਲਦਾ ਹੈ। ਪਰ ਅਧਿਆਪਕਾਂ ਦੀ ਪੁਰਜੋਰ ਮੰਗ ਤੇ ਮਾਰਚ ਮਹੀਨੇ ਵਿੱਚ ਹੀ ਬਦਲੀਆਂ ਦਾ ਪੋਰਟਲ ਖੋਲ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਵੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਗਈ।

ਪਰੰਤੂ ਇਹਨਾਂ ਬਦਲੀਆਂ ਵਿੱਚ 4161 ਨਵ ਨਿਯੁਕਤ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ। 4161 ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਾਲ ਜਲਾਲਾਬਾਦ ਅਤੇ ਸਮੂਹ ਸੂਬਾ ਕਮੇਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕੇ 4161 ਮਾਸਟਰ ਕੇਡਰ ਦੇ ਅਧਿਆਪਕਾਂ ਨੂੰ ਵੀ ਇਹਨਾਂ ਆਮ ਬਦਲੀਆਂ ਵਿੱਚ ਮੌਕਾ ਦਿੱਤਾ ਜਾਵੇ। ਕਿਉਂਕਿ ਜਿਆਦਾਤਰ ਅਧਿਆਪਕ ਆਪਣੇ ਘਰਾਂ ਤੋਂ 200-300 ਕਿਲੋਮੀਟਰ ਤੱਕ ਦੀ ਦੂਰੀ ਤੇ ਬੈਠੇ ਹਨ। ਇਹਨਾਂ ਅਧਿਆਪਕਾਂ ਵਿੱਚ ਜਿਆਦਾਤਰ ਮਹਿਲਾ ਅਧਿਆਪਕਾਵਾਂ ਹਨ।

4161 ਮਾਸਟਰ ਕੇਡਰ ਯੂਨੀਅਨ ਦੇ ਮੀਤ ਪ੍ਰਧਾਨ ਲਵੀ ਢਿੰਗੀ, ਮਲਵਿੰਦਰ ਬਰਨਾਲਾ, ਬਲਕਾਰ ਮੰਘਾਣੀਆਂ, ਜਨਰਲ ਸਕੱਤਰ ਬਲਕਾਰ ਬੁਢਲਾਡਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਿਛਲੇ ਦਿਨੀਂ ਆਪਣੇ ਬਿਆਨ ਵਿੱਚ ਸਾਰੇ ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਣ ਦਾ ਵਾਅਦਾ ਕੀਤਾ ਸੀ। ਇਸ ਲਈ ਪੰਜਾਬ ਸਰਕਾਰ 4161 ਅਧਿਆਪਕਾਂ ਨੂੰ ਬਦਲੀ ਦਾ ਮੌਕਾ ਦੇਵੇ।

ਇਸ ਮੌਕੇ ਸੂਬਾ ਵਿੱਤ ਸਕੱਤਰ ਜਸਵਿੰਦਰ ਐਤੀਆਣਾ, ਅਲਕਾ ਫਗਵਾੜਾ, ਗੁਰਜੀਤ ਕੌਰ, ਜਸਵਿੰਦਰ ਕੌਰ, ਇੰਦਰਾਜ਼ ਅਬੋਹਰ, ਲਖਵਿੰਦਰ ਮੁਕਤਸਰ, ਕੁਲਦੀਪ ਰਾਮਨਗਰ, ਹਰਦੀਪ ਬਠਿੰਡਾ, ਬੀਰਬਲ ਬਠਿੰਡਾ, ਗੁਰਪਾਲ ਤਾਮਕੋਟ, ਇਕਬਾਲ ਮਾਲੇਰਕੋਟਲਾ, ਖੁਸ਼ਦੀਪ ਸੰਗਰੂਰ,ਜਸਵਿੰਦਰ ਲਾਬਾ,ਜਗਸੀਰ ਕੋਟਕਪੂਰਾ, ਸੰਦੀਪ ਮੇਘਾ ਰਾਇ,ਅੰਜੂ ਬਾਲਾ ਪਠਾਨਕੋਟ, ਇਕਬਾਲ ਲੁਧਿਆਣਾ, ਗੁਰਸੇਵਕ ਤਰਨਤਾਰਨ, ਆਦਿ ਸੂਬਾ ਕਮੇਟੀ ਮੈਂਬਰਾਂ ਨੇ ਵੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਬਾਕੀ ਅਧਿਆਪਕਾਂ ਵਾਂਗ 4161 ਅਧਿਆਪਕਾਂ ਨੂੰ ਵੀ ਆਮ ਬਦਲੀਆਂ ਵਿੱਚ ਮੌਕਾ ਦੇਵੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments