Monday, May 20, 2024
No menu items!
HomePunjabEquality to Women: ਔਰਤਾਂ ਨੂੰ ਸਮਾਜ 'ਚ ਬਰਾਬਰਤਾ ਲਈ ਸੰਘਰਸ਼ਾਂ ਦੇ ਮੈਦਾਨ...

Equality to Women: ਔਰਤਾਂ ਨੂੰ ਸਮਾਜ ‘ਚ ਬਰਾਬਰਤਾ ਲਈ ਸੰਘਰਸ਼ਾਂ ਦੇ ਮੈਦਾਨ ‘ਚ ਲੜਨਾ ਹੀ ਪੈਣਾ

 

Equality to Women: ਔਰਤਾਂ ਨੂੰ ਸਮਾਜ ਦੀ ਸਾਂਝੀ ਜਾਇਦਾਦ ਸਮਝਿਆ ਜਾਂਦਾ, ਜਿਹਨੂੰ ਜਦੋਂ ਮਰਜੀ ਕੋਈ ਵੀ ਛੇੜ ਸਕਦਾ ਹੈ, ਕੋਈ ਵੀ ਵਰਤ ਸਕਦਾ ਹੈ…

ਪਰਮਜੀਤ ਢਾਬਾਂ, ਫਾਜ਼ਿਲਕਾ

Equality to Women: ਡੇਮੋਕ੍ਰੈਟਿਕ ਟੀਚਰਜ਼ ਫਰੰਟ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਸਵਿਤਰੀਬਾਈ ਫੂਲੇ ਨੂੰ ਸਮਰਪਿਤ ਅੰਤਰ ਰਾਸ਼ਟਰੀ ਔਰਤ ਦਿਵਸ ਤੇ ਸੈਮੀਨਾਰ ਕੀਤਾ ਗਿਆ। ਇਸ ਸੈਮੀਨਾਰ ਵਿਚ ਔਰਤਾਂ ਦੀ ਸਮਾਜਿਕ ਤਬਦੀਲੀ ਵਿਚਲੀ ਹੋਂਦ ਅਤੇ ਔਰਤ ਦਿਵਸ ਮਨਾਉਣ ਦੀ ਜਰੂਰਤ ਵਿਸ਼ੇ ਉੱਪਰ ਵਿਸਥਾਰ ਸਹਿਤ ਚਰਚਾ ਕੀਤੀ ਗਈ। ਜਿਸ ਵਿੱਚ ਇਸਤਰੀ ਜਾਗਰਤੀ ਮੰਚ ਦੇ ਜਰਨਲ ਸਕੱਤਰ ਅਮਨ ਦਿਓਲ ਅਤੇ ਪ੍ਰੋਫੈਸਰ ਅਜੈ ਖੋਸਲਾ ਮੁੱਖ ਬੁਲਾਰੇ ਵਜੋਂ ਪਹੁੰਚੇ।

ਇਸਤਰੀ ਜਾਗਰਤੀ ਮੰਚ ਦੇ ਜਰਨਲ ਸਕੱਤਰ ਅਮਨ ਦਿਓਲ ਨੇ ਸਾਡੇ ਸਮਾਜ ਵਿੱਚ ਔਰਤਾਂ ਦੀ ਹਾਲਤ ਉਪਰ ਗੱਲ ਕੀਤੀ। ਉਹਨਾਂ ਝਾਰਖੰਡ ਵਿੱਚ ਸਪੇਨਿਸ਼ ਔਰਤ ਨਾਲ ਵਾਪਰੀ ਬਲਾਤਕਾਰ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡੇ ਭਾਰਤ ਵਿੱਚ ਔਰਤਾਂ ਦੀ ਸੁਰੱਖਿਆ ਇੱਕ ਬਹੁਤ ਹੀ ਗੰਭੀਰ ਮਸਲਾ ਹੈ।

ਸਦੀਆਂ ਤੋਂ ਚੱਲੀਆਂ ਆ ਰਹੀਆਂ ਜਗੀਰੂ ਕਦਰਾਂ ਕੀਮਤਾਂ ਕਰਕੇ ਔਰਤਾਂ ਨੂੰ ਅੱਜ ਵੀ ਇੱਕ ਵਸਤੂ ਹੀ ਸਮਝਿਆ ਜਾਂਦਾ ਹੈ ਜਿਹੜੀ ਬੰਦਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਹੀ ਬਣੀ ਹੈ। ਔਰਤਾਂ ਨੂੰ ਸਮਾਜ ਦੀ ਸਾਂਝੀ ਜਾਇਦਾਦ ਸਮਝਿਆ ਜਾਂਦਾ ਜਿਹਨੂੰ ਜਦੋਂ ਮਰਜੀ ਕੋਈ ਵੀ ਛੇੜ ਸਕਦਾ ਹੈ,ਕੋਈ ਵੀ ਵਰਤ ਸਕਦਾ ਹੈ।

ਔਰਤਾਂ ਨਾਲ ਬਲਾਤਕਾਰ, ਛੇੜਛਾੜ ਦੀਆਂ ਘਟਨਾਵਾਂ ਆਮ ਹਨ। ਅੱਜ ਵੀ ਔਰਤ ਦੀ ਹਾਲਤ ਸਮਾਜ ਵਿੱਚ ਤਰਸਯੋਗ ਹੈ। ਰਾਤ ਨੂੰ ਕੁੜੀਆਂ ਸੜਕਾਂ ਤੇ ਨਹੀਂ ਨਿਕਲ ਸਕਦੀਆਂ। ਪ੍ਰੋਫੈਸਰ ਅਜੈ ਖੋਸਲਾ ਨੇ ਕਿਹਾ ਕਿ ਔਰਤ ਦਿਵਸ ਮਨਾਉਣ ਦਾ ਮਤਲਬ ਸਿਰਫ ਔਰਤਾਂ ਦੇ ਹਾਲਾਤਾਂ ਤੇ ਚਰਚਾ ਕਰਨਾ ਨਹੀਂ ਸਗੋਂ ਔਰਤਾਂ ਦੇ ਹਾਲਾਤ ਸੁਧਾਰਨ ਲਈ ਔਰਤਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਨਾ ਹੈ।

ਡੇਮੋਕ੍ਰੇਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਆਗੂ ਮਹਿੰਦਰ ਕੌੜਿਆਂ ਵਾਲੀ ਤੇ ਕੁਲਜੀਤ ਡੰਗਰ ਖੇੜਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਧੀਰਜ ਕੁਮਾਰ ਤੇ ਕਮਲਜੀਤ ਮੁਹਾਰਖੀਵਾ ਨੇ ਕਿਹਾ ਕਿ ਔਰਤਾਂ ਨੂੰ ਸਮਾਜ ਵਿੱਚ ਬਰਾਬਰਤਾ ਵਾਸਤੇ ਸੰਘਰਸ਼ਾਂ ਦੇ ਮੈਦਾਨ ਵਿੱਚ ਲੜਨਾ ਹੀ ਪੈਣਾ ਹੈ। ਸੰਘਰਸ਼ ਕੀਤੇ ਬਿਨਾਂ ਉਹਨਾਂ ਦੀ ਹਾਲਤ ਵਿੱਚ ਸੁਧਾਰ ਦੀ ਉਮੀਦ ਕਰਨਾ ਬਿਲਕੁਲ ਗ਼ਲਤ ਹੈ। ਉਹਨਾਂ ਨੇ ਪੰਜਾਬ ਦੇ ਇਤਿਹਾਸ ਦੀ ਗੱਲ ਕਰਦਿਆਂ ਕਿਹਾ ਕਿ ਸਾਡੇ ਪੰਜਾਬ ਵਿੱਚ ਔਰਤਾਂ ਦੀ ਹਾਲਤ ਠੀਕ ਹੋਣ ਦਾ ਕਾਰਨ ਔਰਤਾਂ ਦੀ ਮਹਾਨ ਵਿਰਾਸਤ ਹੈ।

ਉਹਨਾਂ ਮਾਈ ਭਾਗੋ ਨੂੰ ਯਾਦ ਕਰਦਿਆਂ ਆਖਿਆ ਮਾਈ ਭਾਗੋ ਜੰਗ ਦੇ ਮੈਦਾਨ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ ਸਨ,ਮਾਤਾ ਗੁਜਰੀ ਜਿਨ੍ਹਾਂ ਜ਼ੁਲਮ ਦੇ ਖ਼ਿਲਾਫ਼ ਅਪਣਾ ਪੂਰਾ ਪਰਿਵਾਰ ਸ਼ਹੀਦ ਕਰਵਾਇਆ ਪਰ ਡਰੇ ਨਹੀਂ। ਇਸੇ ਤਰਾਂ ਸਾਵਿੱਤਰੀ ਬਾਈ ਫੂਲੇ ਨੇ ਭਾਰਤ ਵਿੱਚ ਔਰਤਾਂ ਦੇ ਅਧਿਕਾਰਾਂ ਲਈ ਆਪਣਾ ਮਹੱਤਵਪੂਰਨ ਤੇ ਅਹਿਮ ਯੋਗਦਾਨ ਦਿੱਤਾ।

ਸਟੇਜ ਸਕੱਤਰ ਸ਼ਿਫ਼ਾਲੀ ਅਤੇ ਪੂਨਮ ਮੈਨੀ ਕਿਹਾ ਕੇ ਔਰਤਾਂ ਕੋਲ ਆਪਣੇ ਹੱਕਾਂ ਲਈ ਲੜਨ ਤੋਂ ਬਗੈਰ ਕੋਈ ਹੋਰ ਰਾਹ ਨਹੀਂ ਹੈ।ਔਰਤਾਂ ਨੂੰ ਸੰਘਰਸ਼ਾਂ ਦੇ ਮੈਦਾਨਾਂ ਵਿੱਚ ਆਉਣਾ ਹੀ ਪਵੇਗਾ, ਸੰਘਰਸ਼ ਦੇ ਮੈਦਾਨਾਂ ਵਿੱਚ ਹੀ ਔਰਤ ਦੀ ਮੁਕਤੀ ਦਾ ਰਾਹ ਹੈ। ਇਸ ਮੌਕੇ ਨੀਤੂ, ਰਜਨੀ, ਪੂਨਮ ਕਾਸਵਾਂ, ਨੀਲਮ ਕੌੜਿਆਂ ਵਾਲੀ, ਨਵਜੋਤ ਕੌਰ,ਸੁਨੀਤਾ ਗਾਗਣਕੇ, ਸੁਨੀਤਾ ਮੁਹਾਰਖੀਵਾ, ਕੋਮਲ, ਕੁਲਵਿੰਦਰ ਅਤੇ ਹੋਰ ਵੀ ਆਗੂ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments