Saturday, April 13, 2024
No menu items!
HomeJobsWomen Judge Ekta Uppal: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਟੀ ਫਿਰੋਜ਼ਪੁਰ ਨੂੰ ਨਵੇਂ ਅਰਥ...

Women Judge Ekta Uppal: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਟੀ ਫਿਰੋਜ਼ਪੁਰ ਨੂੰ ਨਵੇਂ ਅਰਥ ਦੇਣ ਵਾਲੀ ਪਹਿਲੀ ਮਹਿਲਾ ਜੱਜ ਏਕਤਾ ਉਪਲ

 

Women Judge Ekta Uppal: ਸੀ.ਜੇ.ਐਮ. ਏਕਤਾ ਉਪਲ ਨੇ ਤਿੰਨ ਸਾਲ ਦੇ ਅਰਸੇ ‘ਚ ਅੰਤਰਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ

ਚਾਵਲਾ, ਫ਼ਿਰੋਜ਼ਪੁਰ

Women Judge Ekta Uppal: ਫ਼ਿਰੋਜ਼ਪੁਰ ਦੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਫ਼ਤਰ ਵਿਖੇ ਬਤੌਰ ਸਕੱਤਰ ਸੇਵਾਵਾਂ ਨਿਭਾਉਣ ਵਾਲੀ ਪਹਿਲੀ ਮਹਿਲਾ ਜੱਜ ਮੈਡਮ ਏਕਤਾ ਉਪਲ ਨੇ ਆਪਣੇ ਕੰਮਕਾਜ ਅਤੇ ਸੁਭਾਅ ਰਾਹੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਫਤਰ ਫਿਰੋਜ਼ਪੁਰ ਨੂੰ ਨਵੇਂ ਅਰਥ ਦਿੱਤੇ ਹਨ।

ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ ਫ਼ਿਰੋਜ਼ਪੁਰ ਮੈਡਮ ਏਕਤਾ ਉਪਲ ਨੇ ਫ਼ਿਰੋਜ਼ਪੁਰ ਵਿਖੇ ਬਤੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦਾ ਅਹੁਦਾ 9 ਅਪ੍ਰੈਲ 2021 ਨੂੰ ਸੰਭਾਲਿਆ ਸੀ। ਆਪਣੇ ਤਿੰਨ ਸਾਲ ਦੇ ਅਰਸੇ ਵਿਚ ਜੱਜ ਮੈਡਮ ਏਕਤਾ ਉਪਲ ਨੇ ਜੁਡੀਸ਼ੀਅਲ ਡਿਊਟੀ ਦੇ ਨਾਲ ਅਜਿਹੇ ਸਮਾਜਿਕ ਅਤੇ ਪ੍ਰਸ਼ਾਸਨਿਕ ਕੰਮ ਕੀਤੇ, ਜਿਸ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਹੋ ਗਿਆ।

ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਦਿੱਲੀ , ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਮੋਹਾਲੀ ਅਤੇ ਜਿਲਾ ਸੈਸ਼ਨ ਜੱਜ ਫਿਰੋਜ਼ਪੁਰ ਵੀਰਇੰਦਰ ਅਗਰਵਾਲ ਦੇ ਨਿਰਦੇਸ਼ਾਂ ਅਧੀਨ ਆਮ ਲੋਕਾਂ ਵਿਚ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਕੌਮੀ ਲੋਕ ਅਦਾਲਤਾਂ ਰਾਹੀਂ ਹਜ਼ਾਰਾਂ ਲੋਕਾਂ ਦੀ ਸਹਿਮਤੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਹੈ, ਉਥੇ ਹੀ ਬਤੌਰ ਮੀਡੀਏਟਰ 100 ਤੋਂ ਵੱਧ ਮਾਮਲਿਆਂ ਵਿਚ ਖੁਦ ਕੌਂਸਲਿੰਗ ਕਰਦੇ ਹੋਏ ਮਾਮਲਿਆਂ ਨੂੰ ਸੁਲਝਾਇਆ ਹੈ।

ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੈਡਮ ਏਕਤਾ ਉਪਲ ਨੇ ਬਤੌਰ ਮੀਡੀਏਟਰ ਵਿਆਹੁਤਾ, ਚੈੱਕ ਬਾਉਂਸ, ਸਿਵਲ ਅਤੇ ਹੋਰ ਘਰੇਲੂ ਕੇਸਾਂ ਦਾ ਵਿਵਾਦ ਖ਼ਤਮ ਕਰਵਾ ਕੇ ਕਈ ਵਿਆਹੁਤਾ ਘਰਾਂ ਨੂੰ ਮੁੜ ਵਸਾਇਆ ਹੈ, ਜਿਸ ਦੇ ਚੱਲਦੇ ਝਗੜੇ ਵਾਲੇ ਪਤੀ-ਪਤਨੀ ਦੇ ਕੇਸਾਂ ਨਾਲ ਉਨ੍ਹਾਂ ਦਰਮਿਆਨ ਚੱਲ ਰਹੇ ਦਰਜ਼ਨਾਂ ਹੋਰ ਕੇਸ ਨੂੰ ਵੀ ਵਾਪਸ ਕਰਵਾ ਕੇ ਪਰਿਵਾਰਕ ਸ਼ਾਂਤੀ ਕਾਇਮ ਕਰਵਾਈ ਹੈ। ਜੱਜ ਮੈਡਮ ਏਕਤਾ ਉੱਪਲ਼ ਵੱਲੋਂ ਜਬਰ ਜਨਾਹ ,ਅਨਟਰੇਸ ਐਕਸੀਡੈਂਟ ਅਤੇ ਪੀੜਿਤ ਮੁਆਵਜਾ ਤਹਿਤ ਖੁਦ ਪਹਿਲ ਕਦਮੀ ਕਰਦੇ ਹੋਏ ਪਰਿਵਾਰਾਂ ਨੂੰ ਮਾਲੀ ਮਦਦ ਵੀ ਪਹੁੰਚਾਈ।

ਇਸ ਤੋਂ ਇਲਾਵਾ ਜੱਜ ਏਕਤਾ ਉਪਲ ਵਲੋਂ ਉਜਬੇਕਸਤਾਨ ਦੀ ਇਕ ਵਿਦੇਸ਼ੀ ਮਹਿਲਾ ਜੋ ਕਿ ਫ਼ਿਰੋਜ਼ਪੁਰ ਅੰਤਰਰਾਸ਼ਟਰੀ ਸਰਹੱਦ ਨੇੜੇ ਫੜੀ ਗਈ ਸੀ, ਉਸ ਦੀ ਮਦਦ ਕਰਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚ ਕਰਕੇ ਵੀਜਾ ਮੰਗਵਾ ਉਸ ਨੂੰ ਵਾਪਸ ਉਜਬੇਕਸਤਾਨ ਭੇਜਿਆ, ਜਿਸ ਨੂੰ ਲੈ ਕੇ ਇਸ ਮਾਮਲੇ ਦੀ ਅੰਤਰਰਾਸ਼ਟਰੀ ਪੱਧਰ ’ਤੇ ਵੀ ਖੂਬ ਚਰਚਾ ਹੋਈ ਸੀ। ਸੀ.ਜੇ.ਐਮ. ਮੈਡਮ ਏਕਤਾ ਉਪਲ ਵਲੋਂ ਇੱਟਾਂ ਦੇ ਭੱਠਿਆਂ ਉਪਰ ਰਹਿਣ ਵਾਲੇ ਛੋਟੇ ਬੱਚਿਆਂ ਲਈ ਇਕ ਅਹਿਮ ਪ੍ਰੋਜੈਕਟ ਚਲਾਇਆ, ਜਿਸ ਵਿਚ ਬੜੀ ਮਸ਼ੱਕਤ ਰਾਹੀਂ ਇੱਟਾਂ ਦੇ ਭੱਠਿਆਂ ਤੋਂ ਛੋਟੇ ਬੱਚਿਆਂ ਦਾ ਅੰਕੜਾ ਇਕੱਠਾ ਕਰਕੇ ਸਕੂਲ ਭੇਜਣ ਦਾ ਸੰਕਲਪ ਚੁੱਕਿਆ ਸੀ।

‘ਅੰਧੇਰੇੋਂ ਸੇ ਉਜਾਲੇ ਕੀ ਔਰ’ ਨਾਮ ’ਤੇ ਇਸ ਮੁਹਿੰਮ ਵਿਚ ਵੱਡੀ ਦਿੱਕਤ ਸੀ ਕਿ ਭੱਠਿਆਂ ਉਪਰ ਜਿਆਦਾਤਰ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਸਨ ਅਤੇ ਉਨ੍ਹਾਂ ਦੇ ਆਧਾਰ ਕਾਰਡ ਅਤੇ ਜਨਮ ਸਰਟੀਫਿਕੇਟ ਆਦਿ ਨਾ ਹੋਣ ਕਰਕੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਨਹੀਂ ਮਿਲ ਰਿਹਾ ਸੀ, ਜਿਸ ਨੂੰ ਜੱਜ ਏਕਤਾ ਉਪਲ ਨੇ ਆਪਣੀ ਸ਼ਿੱਦਤ ਅਤੇ ਜੁਡੀਸ਼ਅਲ ਅਫ਼ਸਰ ਦੀ ਡਿਊਟੀ ਤੋਂ ਉਪਰ ਉਠ ਕੇ ਹੱਲ ਕਰਵਾਇਆ ਅਤੇ ਬੱਚਿਆਂ ਨੂੰ ਸਕੂਲ ਦਾਖ਼ਲ ਕਰਵਾ ਕੇ ਪੜ੍ਹਾਈ ਸ਼ੁਰੂ ਕਰਵਾਈ।

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਨੂੰ ਬੁਲੰਦੀ ਤੱਕ ਪਹੁੰਚਾਉਣ ਵਾਲੀ ਜੱਜ ਮੈਡਮ ਏਕਤਾ ਉਪਲ ਨੇ ਲੋਕ ਭਲਾਈ ਦੇ ਕੀਤੇ ਕੰਮਾਂ ਰਾਹੀਂ ਆਮ ਜਨਤਾ ਦੇ ਮਨਾ ਵਿਚ ਵਿਸ਼ੇਸ਼ ਜਗ੍ਹਾ ਬਣਾ ਲਈ ਹੈ। ਸੀ.ਜੇ.ਐਮ. ਏਕਤਾ ਉਪਲ ਨੇ ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਖੇ ਮਹਿਲਾ ਕੈਦੀਆਂ ਤੇ ਮਹਿਲਾਂ ਹਵਾਲਾਤੀਆਂ ਨਾਲ ਰਹਿਣ ਵਾਲੇ ਛੋਟੇ ਬੱਚਿਆਂ ਲਈ ਵਿਸੇਸ਼ ਸੁਵਿਧਾਵਾਂ ਉਪਲਬਧ ਕਰਵਾਈਆਂ ਹਨ। ਇਸ ਤੋਂ ਇਲਾਵਾ ਜੇਲ੍ਹ ਅੰਦਰ ਕਿੱਤਾ ਮੁਖੀ ਕੋਰਸ ਸ਼ੁਰੂ ਕਰਵਾ ਕੇ ਕੈਦੀਆਂ ਅਤੇ ਬੰਦੀਆਂ ਨੂੰ ਸਵੈ ਰੋਜ਼ਗਾਰ ਤਹਿਤ ਆਤਮ ਨਿਰਭਰ ਬਣਾਉਣ ਦੇ ਉਪਰਾਲੇ ਕੀਤੇ ਗਏ ਹਨ।

ਸਰਕਾਰਾਂ ਦੇ ਕੰਮਾਂ ਨੂੰ ਆਪਣੇ ਮੋਢਿਆਂ ਤੇ ਚੁੱਕਦੇ ਹੋਏ ਸੀ ਜੈ ਐਮ ਮੈਡਮ ਏਕਤਾ ਉਪਲ ਨੇ ਪਿਛਲੇ ਸਾਲ ਫਿਰੋਜਪੁਰ ਦੇ ਸਰਹੱਦੀ ਜ਼ਿਲ੍ਹੇ ਵਿੱਚ ਆਏ ਹੜਾਂ ਦੌਰਾਨ ਲੋੜਵੰਦਾਂ ਦੀ ਮਦਦ ਕਰਕੇ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਡੰਬ ਐਂਡ ਡੀਫ ਸਕੂਲ ਦੇ ਬੱਚਿਆਂ ਲਈ ਬਸ ਸਟੋਪਿਜ਼ ਦਾ ਇੰਤਜ਼ਾਮ ਕਰਵਾਉਣਾ ਅਤੇ ਭਾਰਤ- ਪਾਕਿਸਤਾਨ ਸਰਹੱਦ ਤੇ ਸਤਲੁਜ ਦਰਿਆ ਦੇ ਵਿਚਕਾਰ ਘਿਰੇ ਹੋਏ ਗੱਟੀ ਰਾਜੋ ਕੇ ਦੇ ਸਕੂਲ ਵਿੱਚ ਕੈਂਪ ਲਗਵਾ ਕੇ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਦੇ ਜਰੂਰੀ ਕਾਗਜ਼ਾਤ ਬਣਾਉਣ ਦਾ ਉਪਰਾਲਾ ਵੀ ਜੱਜ ਮੈਡਮ ਏਕਤਾ ਉਪਲ ਵਲੋ ਕੀਤਾ ਗਿਆ।

ਦੱਸਣਯੋਗ ਕਿ ਇਸ ਸਕੂਲ ਵਿੱਚ ਬੇੜੀ ਰਾਹੀਂ ਹੀ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੇ ਕੰਮਾਂ ਦੀ ਲੰਮੀ ਲੜੀ ਹੈ ਜਿਸ ਵਿੱਚ ਜੱਜ ਏਕਤਾ ਉੱਪਲ਼ ਵੱਲੋਂ ਅਣਗਿਣਤ ਕੰਮ ਕਰਦੇ ਹੋਏ ਸਮਾਜਿਕ ਸੇਵਾ ਦਾ ਇਤਿਹਾਸ ਰਚਿਆ ਹੈ। ਜੇਕਰ ਥੋੜੇ ਸ਼ਬਦਾਂ ਵਿਚ ਕਹੀਏ ਤਾਂ ਚੀਫ਼ ਜੁਡੀਸ਼ੀਅਲ ਮੈਜਿਸਟੇ੍ਰਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਮੈਡਮ ਏਕਤਾ ਉਪਲ ਮਹਿਲਾ ਸਸ਼ਕਤੀਕਰਨ ਦੀ ਉਦਾਹਰਨ ਬਣ ਕੇ ਹੋਰ ਮਹਿਲਾਵਾਂ ਲਈ ਪੇ੍ਰਰਣਾ ਸਰੋਤ ਬਣ ਰਹੀ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments