Join WhatsApp

Join Now

Teacher Protest: ਕੱਚੇ ਅਧਿਆਪਕ ਕੜਾਕੇ ਦੀ ਧੁੱਪ ‘ਚ ਗਰਜੇ! ਖਜ਼ਾਨਾ ਮੰਤਰੀ ਦਾ ਦਫਤਰ ਘੇਰਿਆ

On: May 24, 2026 4:34 PM

 

Teacher Protest: ਕੱਚੇ ਅਧਿਆਪਕ ਕੜਾਕੇ ਦੀ ਧੁੱਪ ‘ਚ ਗਰਜੇ! ਖਜ਼ਾਨਾ ਮੰਤਰੀ ਦਾ ਦਫਤਰ ਘੇਰਿਆ

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋਂ ਵਿੱਤ ਮੰਤਰੀ ਦਫ਼ਤਰ ਦਿੜ੍ਹਬਾ ਦਾ ਘਿਰਾਓ ਕੀਤਾ ਗਿਆ

ਜੇਕਰ ਵਿੱਤ ਮੰਤਰੀ ਵੱਲੋਂ ਦਿੱਤੀ 25 ਦੀ ਮੀਟਿੰਗ ਵਿਚ ਕੋਈ ਪੁਖਤਾ ਹੱਲ ਨਾ ਕੀਤਾ ਤਾ ਹਲਕੇ ‘ਚ ਗੁਪਤ ਐਕਸ਼ਨ ਕੀਤੇ ਜਾਣਗੇ- ਵਿਕਾਸ ਸਾਹਨੀ

ਦਿੜ੍ਹਬਾ 24 ਮਈ 2026

Teacher Protest: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇਣ ਦੇ ਬਹਾਨੇ ਕੱਚੇ ਅਧਿਆਪਕਾਂ ਨੂੰ ਸੰਘਰਸ਼ ਤੋਂ ਲਾਂਭੇ ਕੀਤਾ ਜਾ ਰਿਹਾ ਹੈ ਅਤੇ ਬਹਾਲੀ ਨੂੰ ਲੈ ਕੇ ਸਮਾਂ ਲੰਘਾਇਆ ਜਾ ਰਿਹਾ ਹੈ।

ਦਿੜ੍ਹਬਾ ਸ਼ਹਿਰ ਵਿਚ ਪ੍ਰਦਰਸ਼ਨ ਕਰਦੇ ਹੋਏ ਦਫ਼ਤਰ ਘੇਰਿਆ ਗਿਆ ਤੇ ਡੀ ਐਸ ਪੀ ਦੇ ਮੀਟਿੰਗ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ ਗਿਆ। ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਵੱਲੋਂ ਨੌ ਵਾਰ ਮੀਟਿੰਗ ਦੇ ਕੇ ਰੱਦ ਕਰਨਾ ਸਰਕਾਰ ਨੂੰ ਵੰਗਾਰ ਹੈ।

ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ 25 ਨੂੰ ਹੋਣ ਵਾਲੀ ਮੀਟਿੰਗ ਵਿਚ ਸਾਡੀ ਬਹਾਲੀ ਦਾ ਕੋਈ ਪੁਖਤਾ ਹੱਲ ਨਹੀਂ ਕੀਤਾ ਜਾਂਦਾ ਤਾਂ ਹਲਕੇ ‘ਚ ਗੁਪਤ ਐਕਸ਼ਨ ਕੀਤੇ ਜਾਣਗੇ। ਜਰਨੈਲ ਸਿੰਘ ਕਹਾਨਗੜ੍ਹ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਿਹਾ ਹੈ ਪਰ ਇਸ ਨੂੰ 2027 ‘ਚ ਵਿਧਾਨ ਸਭਾ ਵੋਟਾਂ ਵਿਚ ਭਜਾਵਾਂਗੇ।

ਇਸ ਮੌਕੇ ਲਖਵਿੰਦਰ ਕੌਰ ਕਪੂਰਥਲਾ, ਅਮਨਦੀਪ ਧਾਲੀਵਾਲ ਹਨੂੰਮਾਨਗੜ੍ਹ, ਵਰੁਣ ਖੇੜਾ ਫਾਜ਼ਿਲਕਾ, ਜਸਵਿੰਦਰ ਕੌਰ ਜਲੰਧਰ, ਰੁਪਿੰਦਰ ਕੌਰ ਪਟਿਆਲਾ, ਗੁਰਪ੍ਰੀਤ ਸਿੰਘ ਬਠਿੰਡਾ, ਸੁਖਦੀਪ ਸਿੰਘ ਹੋਸ਼ਿਆਰਪੁਰ, ਗੁਰਪ੍ਰੀਤ ਕੋਰ ਹੁਸ਼ਿਆਰਪੁਰ, ਹਰਜੀਤ ਕੋਰ, ਨਿਰਮਲ ਕੌਰ, ਰਵਿੰਦਰ ਕੌਰ ਹੋਸ਼ਿਆਰਪੁਰ, ਨਵਦੀਪ ਸਿੰਘ ਅਕਾਵਾਲੀ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ ਮਾਨਸਾ, ਅਮਰਜੀਤ ਕੌਰ, ਕਾਤਾਂ ਰਾਣੀ ਮਾਨਸਾ, ਕਰਮਜੀਤ ਕੋਰ, ਜਰਨੈਲ ਸਿੰਘ ਕਾਹਨਗੜ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੋਰ, ਬਲਵਿੰਦਰ ਕੌਰ ਮਾਨਸਾ, ਵਜ਼ੀਰ ਸਿੰਘ ਬੁਢਲਾਡਾ, ਮਨਜੀਤ ਕੌਰ ਪਟਿਆਲਾ, ਵੀਰਪਾਲ ਕੌਰ ਅਤੇ ਸਮੂਹ ਸਾਥੀ ਹਾਜਰ ਸਨ।

 

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

America-Pakistan: ਅਮਰੀਕਾ-ਪਾਕਿਸਤਾਨ ਜੰਗ ਹੋਈ ਤਾਂ ਅਸੀਂ ਪਾਕਿਸਤਾਨ ਨਾਲ ਖੜ੍ਹੇ ਹੋਵਾਂਗੇ! ਭਾਜਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ, ਮਚਿਆ ਹੰਗਾਮਾ (ਵੇਖੋ ਵੀਡੀਓ)

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

Leave a Comment