Social Media Reels: ਸੋਸ਼ਲ ਮੀਡੀਆ ‘ਤੇ ‘ਗੰਦ’ ਪਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ! DGP ਪੰਜਾਬ ਵੱਲੋਂ FIR ਦਰਜ ਕਰਨ ਦੇ ਸਖ਼ਤ ਹੁਕਮ

On: ਮਈ 14, 2026 11:43 ਪੂਃ ਦੁਃ

 

Social Media Reels- ਸੋਸ਼ਲ ਮੀਡੀਆ ‘ਤੇ ‘ਗੰਦ’ ਪਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ! DGP ਪੰਜਾਬ ਵੱਲੋਂ FIR ਦਰਜ ਕਰਨ ਦੇ ਸਖ਼ਤ ਹੁਕਮ

ਇੰਸਟਾਗ੍ਰਾਮ ਰੀਲਜ਼, ਫੇਸਬੁੱਕ ਅਤੇ ਯੂਟਿਊਬ ‘ਤੇ ਅਸ਼ਲੀਲ ਤੇ ਭੜਕਾਊ ਕੰਟੈਂਟ ਪਾਉਣ ਵਾਲਿਆਂ ਨੂੰ ਹੋਵੇਗੀ ਜੇਲ੍ਹ

ਹਾਈਕੋਰਟ ਦੀ ਸਖ਼ਤੀ ਤੋਂ ਬਾਅਦ DGP ਨੇ ਸਾਰੇ CP ਅਤੇ SSP ਨੂੰ ਜਾਰੀ ਕੀਤੇ ਵਿਸ਼ੇਸ਼ ਨਿਰਦੇਸ਼

ਸਾਈਬਰ ਸੈੱਲ ਖ਼ੁਦ ਕਰੇਗਾ 24 ਘੰਟੇ ਨਿਗਰਾਨੀ; ਹੁਣ ਸ਼ਿਕਾਇਤ ਦਾ ਇੰਤਜ਼ਾਰ ਕੀਤੇ ਬਿਨਾਂ ਹੋਵੇਗੀ ਸਿੱਧੀ ਕਾਰਵਾਈ

ਚੰਡੀਗੜ੍ਹ, 14 ਮਈ 2026: ਪੰਜਾਬ ਵਿੱਚ ਹੁਣ ਸੋਸ਼ਲ ਮੀਡੀਆ (Social Media Reels) ‘ਤੇ ਕੁਝ ਵੀ ਪੋਸਟ ਕਰਨ ਦੀ ਆਜ਼ਾਦੀ ਕਾਨੂੰਨ ਦੇ ਸਖ਼ਤ ਦਾਇਰੇ ਵਿੱਚ ਹੋਵੇਗੀ।

ਇੰਸਟਾਗ੍ਰਾਮ ਰੀਲਜ਼, ਫੇਸਬੁੱਕ ਪੋਸਟਾਂ ਅਤੇ ਯੂਟਿਊਬ ਵੀਡੀਓਜ਼ ਰਾਹੀਂ ਅਸ਼ਲੀਲਤਾ, ਭੜਕਾਊ ਭਾਸ਼ਣ ਜਾਂ ਗੈਰ-ਕਾਨੂੰਨੀ ਸਮੱਗਰੀ ਪਰੋਸ ਕੇ ਵਾਇਰਲ ਹੋਣ ਦੀ ਚਾਹਤ ਰੱਖਣ ਵਾਲਿਆਂ ਲਈ ਬੁਰੀ ਖ਼ਬਰ ਹੈ। ਅਜਿਹੇ ਅਨਸਰਾਂ ਵਿਰੁੱਧ ਪੰਜਾਬ ਪੁਲਿਸ ਨੇ ਇੱਕ ਵੱਡੀ ਸੂਬਾ ਪੱਧਰੀ ਮੁਹਿੰਮ ਵਿੱਢ ਦਿੱਤੀ ਹੈ।

ਪੰਜਾਬ ਦੇ ਡੀਜੀਪੀ (DGP) ਨੇ ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ (CPs) ਅਤੇ ਐਸਐਸਪੀਜ਼ (SSPs) ਨੂੰ ਲਿਖਤੀ ਹੁਕਮ ਜਾਰੀ ਕੀਤੇ ਹਨ ਕਿ ਇਤਰਾਜ਼ਯੋਗ ਕੰਟੈਂਟ ਪੋਸਟ ਜਾਂ ਸ਼ੇਅਰ ਕਰਨ ਵਾਲਿਆਂ ਵਿਰੁੱਧ ਤੁਰੰਤ ਐਫਆਈਆਰ (FIR) ਦਰਜ ਕੀਤੀ ਜਾਵੇ।

ਇਹ ਸਖ਼ਤੀ ਪੰਜਾਬ-ਹਰਿਆਣਾ ਹਾਈਕੋਰਟ ਵਿੱਚ ‘ਪੀਪਲ ਵੈਲਫੇਅਰ ਸੁਸਾਇਟੀ’ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਤੋਂ ਬਾਅਦ ਆਈ ਹੈ। ਅਦਾਲਤ ਨੇ ਸੋਸ਼ਲ ਮੀਡੀਆ ‘ਤੇ ਵਧ ਰਹੀ ਅਸ਼ਲੀਲਤਾ ਨੂੰ ਔਰਤਾਂ ਦੀ ਇੱਜ਼ਤ ਅਤੇ ਸਮਾਜਿਕ ਮਾਹੌਲ ਲਈ ਖ਼ਤਰਾ ਦੱਸਿਆ ਸੀ।

ਡੀਜੀਪੀ ਦਫ਼ਤਰ ਅਨੁਸਾਰ, ਹੁਣ ਸਾਈਬਰ ਕ੍ਰਾਈਮ ਸੈੱਲ ਸਿਰਫ਼ ਕਿਸੇ ਦੀ ਸ਼ਿਕਾਇਤ ਮਿਲਣ ਦਾ ਇੰਤਜ਼ਾਰ ਨਹੀਂ ਕਰੇਗਾ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਨਿਗਰਾਨੀ ਕਰਨਗੀਆਂ।

ਜੇਕਰ ਕੋਈ ਵੀ ਵਿਅਕਤੀ ਅਸ਼ਲੀਲਤਾ ਫੈਲਾਉਂਦਾ ਜਾਂ ਭੜਕਾਊ ਵੀਡੀਓ ਪਾਉਂਦਾ ਪਾਇਆ ਗਿਆ, ਤਾਂ ਪੁਲਿਸ ਖ਼ੁਦ ਉਸ ਦਾ ਡਿਜੀਟਲ ਰਿਕਾਰਡ ਸੁਰੱਖਿਅਤ ਕਰਕੇ ਕਾਰਵਾਈ ਕਰੇਗੀ।

ਇਸ ਦੇ ਨਾਲ ਹੀ ਸਬੰਧਤ ਪਲੇਟਫਾਰਮਾਂ (Meta, Google, ਆਦਿ) ਨਾਲ ਸੰਪਰਕ ਕਰਕੇ ਅਜਿਹੇ ਖਾਤਿਆਂ ਨੂੰ ਬਲੌਕ ਜਾਂ ਸਮੱਗਰੀ ਨੂੰ ਹਟਾਉਣ ਦੀ ਪ੍ਰਕਿਰਿਆ ਵੀ ਤੇਜ਼ ਕੀਤੀ ਜਾਵੇਗੀ।

ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਡੀਜੀਪੀ ਨੇ ਪੁਲਿਸ ਨੂੰ ਜਨਤਕ ਤੌਰ ‘ਤੇ ਜਾਗਰੂਕਤਾ ਮੁਹਿੰਮ ਚਲਾਉਣ ਲਈ ਵੀ ਕਿਹਾ ਹੈ।

ਇਸ ਦਾ ਮਕਸਦ ਨੌਜਵਾਨਾਂ ਅਤੇ ਆਮ ਜਨਤਾ ਨੂੰ ਇਹ ਸਮਝਾਉਣਾ ਹੈ ਕਿ ‘ਵਿਊਜ਼’ ਅਤੇ ‘ਲਾਈਕਸ’ ਦੇ ਚੱਕਰ ਵਿੱਚ ਪਾਈ ਗਈ ਇੱਕ ਗਲਤ ਪੋਸਟ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਸਕਦੀ ਹੈ ਅਤੇ ਉਨ੍ਹਾਂ ਨੂੰ ਸਾਲਾਂ ਤੱਕ ਜੇਲ੍ਹ ਦੀ ਹਵਾ ਖਾਣੀ ਪੈ ਸਕਦੀ ਹੈ।

 

 

Join WhatsApp

Join Now

Leave a Comment