ਪੰਜਾਬ ਦੇ ਆਰਮੀ ਸਕੂਲਾਂ ‘ਚ ਪੰਜਾਬੀ ਦੀ ਥਾਂ ਸੰਸਕ੍ਰਿਤ ਮੜ੍ਹਨਾ ਬੰਦ ਕੀਤਾ ਜਾਵੇ: ਪਲਸ ਮੰਚ

On: ਮਈ 11, 2026 9:58 ਬਾਃ ਦੁਃ

 

 

ਪੰਜਾਬ ਦੇ ਆਰਮੀ ਸਕੂਲਾਂ ‘ਚ ਪੰਜਾਬੀ ਦੀ ਥਾਂ ਸੰਸਕ੍ਰਿਤ ਮੜ੍ਹਨਾ ਬੰਦ ਕੀਤਾ ਜਾਵੇ: ਪਲਸ ਮੰਚ

Punjab News, 11 May 2026-

ਆਰਮੀ ਐਜੁਕਸ਼ਨ ਸੁਸਾਇਟੀ ਵੱਲੋਂ ਪੰਜਾਬੀ ਨੂੰ ਵਾਧੂ ਵਿਸੇ ਵਜੋਂ ਅਤੇ ਉਸਦੀ ਥਾਂ ਸੰਸਕ੍ਰਿਤ ਨੂੰ ਲਾਜ਼ਮੀ ਵਿਸੇ ਵਜੋਂ ਪੜਾਉਣ ਦੇ ਸਰਕੂਲਰ ਦਾ ਤਿੱਖਾ ਵਿਰੋਧ ਕਰਦਿਆਂ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਨੇ ਅਜੇਹੇ ਪੰਜਾਬੀ ਮਾਂ ਬੋਲੀ ਵਿਰੋਧੀ ਫ਼ੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਲਿਖ਼ਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਨਾ ਸਿਰਫ਼ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਭਾਸ਼ਾ ਕਾਨੂੰਨ-2008 ਦੀ ਉਲੰਘਣਾ ਹੈ, ਸਗੋਂ ਸਿੱਖਿਆ ਨੀਤੀ-2020 ਅਤੇ ਨੈਸ਼ਨਲ ਪਾਠਕ੍ਰਮ ਢਾਂਚੇ ਦੀਆਂ ਭਾਵਨਾਵਾਂ ਦੇ ਵੀ ਮੂਲੋਂ ਉਲਟ ਹੈ।

ਉਹਨਾਂ ਕਿਹਾ ਕਿ ਪੰਜਾਬ ਦੇ ਭਾਸ਼ਾ ਕਾਨੂੰਨ ਪੰਜਾਬ ਲਰਨਿੰਗ ਆਫ ਪੰਜਾਬੀ ਐਂਡ ਅਦਰ ਲੈਂਗੁਏਜਜ਼ (ਅਮੈਂਡਮੈਂਟ) ਐਕਟ-2008 ਅਨੁਸਾਰ ਪੰਜਾਬ ਦੇ ਹਰ ਸਕੂਲ ਵਿੱਚ ਦਸਵੀਂ ਜਮਾਤ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਲਾਜ਼ਮੀ ਹੈ।

ਪਰ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵੱਲੋਂ ਜਾਰੀ ਕੀਤੇ ਸਰਕੂਲਰ ਵਿੱਚ ਪੰਜਾਬੀ ਨੂੰ ਇੱਕ ਵਾਧੂ ਭਾਸ਼ਾ ਵਜੋਂ ਰੱਖ ਕੇ ਸੰਸਕ੍ਰਿਤ ਨੂੰ ਲਾਜ਼ਮੀ ਤੌਰ ’ਤੇ ਪੜ੍ਹਾਉਣ ਦੇ ਕਦਮ ਚੁੱਕਣਾ ਗੈਰ ਸੰਵਿਧਾਨਕ,ਗੈਰ ਕਾਨੂੰਨੀ ਤਾਂ ਹੈ ਹੀ ਇਹ ਆਪਣੇ ਆਪ ਵਿੱਚ ਹੀ ਪੰਜਾਬੀ ਮਾਂ ਬੋਲੀ ਦੇ ਗਲ਼ ‘ਗੂਠਾ ਦੇਣ ਦਾ ਮਨ ਆਇਆ ਰਾਹ ਫੜਨਾ ਹੈ।

ਪਲਸ ਮੰਚ ਦੇ ਆਗੂਆਂ ਕਿਹਾ ਕਿ ਇਹ ਫੈਸਲਾ ਫਾਸ਼ੀ ਹਿੰਦੂਤਵੀ ਸੰਸਕ੍ਰਿਤੀ ਨੀਤੀਆਂ ਮੜ੍ਹਨ ਦਾ ਜਾਹਰਾ ਪ੍ਰਮਾਣ ਹੈ।

ਆਗੂਆਂ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਨਵੀਂ ਸਿੱਖਿਆ ਨੀਤੀ ਅਨੁਸਾਰ ਪੰਜਾਬੀ ਪੜ੍ਹਨਾ ਚਾਹੁੰਦੇ ਹਨ, ਉਹਨਾਂ ਨੂੰ ਵੀ ਸੰਸਕ੍ਰਿਤ ਵਿਸ਼ਾ ਲਾਜ਼ਮੀ ਤੌਰ ’ਤੇ ਪੜ੍ਹਣ ਬਾਰੇ ਕਹਿਣਾ ਕਿੱਥੋਂ ਦਾ ਇਨਸਾਫ਼ ਹੈ।

ਪਲਸ ਮੰਚ ਦੇ ਆਗੂਆਂ ਦਾ ਵਿਚਾਰ ਹੈ ਕਿ ਇਹ ਕਦਮ ਸਿੱਧੇ ਤੌਰ ਤੇ ਵਿਦਿਆਰਥੀਆਂ ਦੀ ਮਨੋਵਿਗਿਆਨਕ ਆਜ਼ਾਦੀ, ਬੌਧਿਕ ਵਿਕਾਸ ਅਤੇ ਸਿੱਖਿਆ ਖੇਤਰ ਅੰਦਰ ਵਿਦਿਆਰਥੀਆਂ ਦੇ ਆਜ਼ਾਦ ਅੰਬਰ ਉਪਰ ਉਡਾਰੀ ਭਰਨ ਦੇ ਅਧਿਕਾਰ ਉਪਰ ਪਾਬੰਦੀਆਂ ਮੜ੍ਹਨਾ ਹੈ।

ਉਹਨਾਂ ਕਿਹਾ ਕਿ ਸਰਕੂਲਰ ‘ਚ ਪੰਜਾਬੀ ਭਾਸ਼ਾ ਨੂੰ ਚੌਥੇ ਵਿਕਲਪ ਵਜੋਂ ਰੱਖਣ ਕਾਰਨ ਜੇਕਰ 15 ਤੋਂ ਘੱਟ ਵਿਦਿਆਰਥੀ ਪੰਜਾਬੀ ਵਿਸੇ ਦੀ ਚੋਣ ਕਰਦੇ ਹਨ ਤਾਂ ਸਕੂਲ ਪੰਜਾਬੀ ਅਧਿਆਪਕ ਦੀ ਨਿਯੁਕਤੀ ਵੀ ਨਹੀਂ ਕਰੇਗਾ।

ਵਿੱਦਿਅਕ ਅਦਾਰੇ ਲਈ ਪੈਦਾ ਹੋਈ ਇਹ ਹਾਲਤ ਸੁਨਹਿਰੀ ਮੌਕਾ ਪ੍ਰਦਾਨ ਕਰੇਗੀ ਆਪਣੀਆਂ ਨੀਤੀਆਂ ਸਦਕਾ ਪੈਦਾ ਕੀਤੀ ਇਹ ਹਾਲਤ ਪੰਜਾਬੀ ਦਾ ਭੋਗ ਪਾਉਣ ਲਈ ਖੂਬਸੂਰਤ ਬਹਾਨਾ ਬਣੇਗੀ।

ਪਲਸ ਮੰਚ ਦੇ ਆਗੂਆਂ ਨੇ ਇਸ ਲਈ ਸਿਖਿਆ ਵਿਭਾਗ ਨੂੰ ਫੌਰੀ ਦਖ਼ਲ ਦੇ ਕੇ ਅਜਿਹੇ ਮਨਮਾਨੇ, ਧੱਕੜ ਅਤੇ ਮਾਂ ਬੋਲੀ ਦੇ ਵਿਰੋਧੀ ਫ਼ੈਸਲੇ ਵਾਪਸ ਕਰਾਉਣ ਲਈ ਆਪਣੀ ਭੂਮਿਕਾ ਅਦਾ ਕਰਨ ਲਈ ਅੱਗੇ ਆਉਣ ਦੀ ਲੋੜ ਹੈ।

ਪੰਜਾਬ ਦੇ ਆਰਮੀ ਸਕੂਲਾਂ ‘ਚ ਪੰਜਾਬੀ ਦੀ ਥਾਂ ਸੰਸਕ੍ਰਿਤ ਮੜ੍ਹਨਾ ਬੰਦ ਕੀਤਾ ਜਾਵੇ: ਪਲਸ ਮੰਚ

Join WhatsApp

Join Now

More

ਵੱਡੀ ਖ਼ਬਰ: ਪੰਜਾਬ ‘ਚ ਨਵ-ਵਿਆਹੇ ਜੋੜੇ ਨੇ ਕੀਤੀ ਖ਼ੁਦਕੁਸ਼ੀ, 4 ਮਹੀਨੇ ਪਹਿਲਾਂ ਹੋਈ ਸੀ ਲਵ-ਮੈਰਿਜ

ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੱਦੇ ‘ਤੇ DC ਦਫਤਰ ਸਾਹਮਣੇ ਦਿੱਤਾ ਗਿਆ ਰੋਸ ਧਰਨਾ

ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਲੋਂ 4 ਜੁਲਾਈ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਧਰਨਾ ‘ਤੇ ਕੀਤੀ ਜਾਵੇਗੀ ਰੈਲੀ

ਬਦਲੀਆਂ ਲਈ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀਆਂ ਪੋਸਟਾਂ ਸੈਕਸ਼ਨ ਨਾ ਹੋਣ ‘ਤੇ ਵੀ ਵਧੇਰੇ ਪੋਸਟਾਂ ਕੀਤੀਆਂ ਸ਼ੋਅ- ਗੌਰਮਿੰਟ ਟੀਚਰਜ਼ ਯੂਨੀਅਨ

ਵੱਡੀ ਖ਼ਬਰ: ਸਿੱਖਿਆ ਵਿਭਾਗ ਦੇ ਦਫ਼ਤਰੀ ਮੁਲਾਜ਼ਮਾਂ ਦੀ ਵਿੱਤ ਮੰਤਰੀ ਹਰਪਾਲ ਚੀਮਾ ਨਾਲ ਅਹਿਮ ਮੀਟਿੰਗ- ਮੰਤਰੀ ਨੇ ਤਨਖਾਹਾਂ ਨਾ ਘੱਟ ਕਰਨ ਦੀ ਵਚਨਬੱਧਤਾ ਮੁੜ ਦੁਹਰਾਈ

BIG NEWS: ਪੰਜਾਬ ਸਰਕਾਰ ‘ਲੈਂਡ ਪੂਲਿੰਗ ਪਾਲਿਸੀ’ ਲਿਆਉਣ ਦੀ ਤਿਆਰੀ ‘ਚ! ਕੀਤੀਆਂ ਵੱਡੀਆਂ ਤਬਦੀਲੀਆਂ

Leave a Comment