Transfer News: ਪੰਜਾਬ ਸਰਕਾਰ ਵੱਲੋਂ 2 ਡਾਇਰੈਕਟਰਾਂ ਦਾ ਤਬਾਦਲਾ, ਪੜ੍ਹੋ ਲਿਸਟ

On: ਫਰਵਰੀ 2, 2026 9:16 ਬਾਃ ਦੁਃ

 

Transfer News: ਪੰਜਾਬ ਸਰਕਾਰ ਵੱਲੋਂ 2 ਡਾਇਰੈਕਟਰਾਂ ਦਾ ਤਬਾਦਲਾ, ਪੜ੍ਹੋ ਲਿਸਟ

Punjab Network

Transfer News: ਚੰਡੀਗੜ੍ਹ, 2 ਫਰਵਰੀ 2026- ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦੋ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

ਹੇਠਾਂ ਪੜ੍ਹੋ ਲਿਸਟ

ਜਾਣਕਾਰੀ ਅਨੁਸਾਰ, ਜਸਵੰਤ ਸਿੰਘ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਬਦਲ ਕੇ ਹੁਣ ਪਨਸੀਡ (PUNSEED) ਦੇ ਮੈਨੇਜਿੰਗ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਗਿਆ ਹੈ। ਉਹ ਸ੍ਰੀਮਤੀ ਸ਼ੈਲਿੰਦਰ ਕੌਰ (IFS) ਨੂੰ ਇਸ ਵਾਧੂ ਚਾਰਜ ਤੋਂ ਮੁਕਤ ਕਰਨਗੇ।

ਸੰਯੁਕਤ ਡਾਇਰੈਕਟਰ ਖੇਤੀਬਾੜੀ (HYVP) ਵਜੋਂ ਕੰਮ ਕਰ ਰਹੇ ਗੁਰਜੀਤ ਸਿੰਘ ਬਰਾੜ ਨੂੰ ਉਨ੍ਹਾਂ ਦੇ ਮੌਜੂਦਾ ਕੰਮ ਦੇ ਨਾਲ-ਨਾਲ ਅਗਲੇ ਹੁਕਮਾਂ ਤੱਕ ਡਾਇਰੈਕਟਰ ਖੇਤੀਬਾੜੀ ਦੇ ਅਹੁਦੇ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।

ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ ‘ਤੇ ਤੁਰੰਤ ਡਿਊਟੀ ਜੁਆਇਨ ਕਰਨ।

 

Join WhatsApp

Join Now

Leave a Comment