Weather Alert: ਅਗਲੇ ਕੁੱਝ ਘੰਟਿਆਂ ‘ਚ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਦੀ ਚੇਤਾਵਨੀ; ਪੜ੍ਹੋ ਮੌਸਮ ਵਿਭਾਗ ਦਾ ਅਲਰਟ

On: ਜੁਲਾਈ 6, 2026 2:57 ਬਾਃ ਦੁਃ

 

Weather Alert: ਅਗਲੇ ਕੁੱਝ ਘੰਟਿਆਂ ‘ਚ ਭਾਰੀ ਮੀਂਹ ਦੇ ਨਾਲ ਅਸਮਾਨੀ ਬਿਜਲੀ ਡਿੱਗਣ ਦੀ ਚੇਤਾਵਨੀ; ਪੜ੍ਹੋ ਮੌਸਮ ਵਿਭਾਗ ਦਾ ਅਲਰਟ

ਮਾਨਸੂਨ ਫਿਰ ਸਰਗਰਮ: ਦਿੱਲੀ-ਐਨਸੀਆਰ ਸਣੇ ਪੰਜਾਬ, ਯੂਪੀ ਤੇ ਬਿਹਾਰ ‘ਚ ਮੀਂਹ ਦਾ ਅਲਰਟ, ਪਹਾੜਾਂ ‘ਤੇ ਲੈਂਡਸਲਾਈਡ ਦਾ ਖ਼ਤਰਾ

Weather Alert, 06 ਜੁਲਾਈ 2026- ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਸੋਮਵਾਰ, 6 ਜੁਲਾਈ ਨੂੰ ਲੈ ਕੇ ਤਾਜ਼ਾ ਮੌਸਮ ਬੁਲੇਟਿਨ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਅਗਲੇ 10 ਘੰਟੇ ਦੇਸ਼ ਦੇ ਕਈ ਰਾਜਾਂ ਲਈ ਬਹੁਤ ਅਹਿਮ ਰਹਿਣ ਵਾਲੇ ਹਨ। ਇਸ ਦੌਰਾਨ 15 ਰਾਜਾਂ ਵਿੱਚ ਤੇਜ਼ ਬਾਰਸ਼, ਗਰਜ-ਚਮਕ, ਹਨ੍ਹੇਰੀ ਅਤੇ ਬਿਜਲੀ ਡਿੱਗਣ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।

ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ-ਐਨਸੀਆਰ ਵਿੱਚ ਦਿਨ ਭਰ ਬੱਦਲਵਾਈ ਬਣੀ ਰਹੇਗੀ। ਕਈ ਇਲਾਕਿਆਂ ਵਿੱਚ ਹਲਕਾ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ, ਜਦਕਿ ਕੁਝ ਥਾਵਾਂ ‘ਤੇ ਤੇਜ਼ ਮੀਂਹ ਦੇ ਨਾਲ ਗਰਜ-ਚਮਕ ਵੀ ਦੇਖਣ ਨੂੰ ਮਿਲ ਸਕਦੀ ਹੈ। ਬਾਰਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਵੇਗੀ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ।

ਇਸ ਤੋਂ ਇਲਾਵਾ ਹਰਿਆਣਾ, ਪੰਜਾਬ, ਝਾਰਖੰਡ, ਛੱਤੀਸਗੜ੍ਹ, ਉੜੀਸਾ, ਪੱਛਮੀ ਬੰਗਾਲ ਅਤੇ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਵੀ ਗਰਜ-ਚਮਕ ਦੇ ਨਾਲ ਮੀਂਹ ਪੈਣ ਦਾ ਅਨੁਮਾਨ ਹੈ। ਕਈ ਥਾਵਾਂ ‘ਤੇ ਬਿਜਲੀ ਡਿੱਗਣ ਅਤੇ 40 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਉੱਤਰ ਪ੍ਰਦੇਸ਼ ਦੇ ਪੱਛਮੀ ਅਤੇ ਪੂਰਬੀ ਹਿੱਸਿਆਂ ਵਿੱਚ ਵੀ ਮੌਸਮ ਬਦਲਣ ਦਾ ਅਨੁਮਾਨ ਹੈ। ਦੇਵਰੀਆ, ਮਊ, ਬਲੀਆ, ਗਾਜ਼ੀਪੁਰ, ਚੰਦੌਲੀ, ਬਰੇਲੀ, ਪੀਲੀਭੀਤ, ਬਹਿਰਾਈਚ ਅਤੇ ਸ਼ਰਾਵਸਤੀ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਹੈ। ਬਿਹਾਰ ਦੇ ਗਯਾ, ਨਾਲੰਦਾ, ਸ਼ੇਖਪੁਰਾ, ਨਵਾਦਾ, ਜਹਾਨਾਬਾਦ, ਰੋਹਤਾਸ, ਕੈਮੂਰ, ਔਰੰਗਾਬਾਦ, ਬਾਂਕਾ, ਜਮੂਈ, ਲਖੀਸਰਾਏ ਅਤੇ ਅਰਵਲ ਵਿੱਚ ਭਾਰੀ ਬਾਰਸ਼ ਦਾ ਅਲਰਟ ਹੈ। ਵੱਖ-ਵੱਖ ਇਲਾਕਿਆਂ ਵਿੱਚ ਵੀ ਬੱਦਲ ਛਾਏ ਰਹਿਣਗੇ ਅਤੇ ਕਈ ਥਾਵਾਂ ‘ਤੇ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।

ਰਾਜਸਥਾਨ ਦੇ ਪੂਰਬੀ ਹਿੱਸਿਆਂ ਅਤੇ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਹੈ। ਰਾਜਸਥਾਨ ਦੇ ਜੋਧਪੁਰ, ਬਾੜਮੇਰ, ਜੈਸਲਮੇਰ, ਬੀਕਾਨੇਰ, ਸ਼੍ਰੀ ਗੰਗਾਨਗਰ ਵਿੱਚ ਭਾਰੀ ਮੀਂਹ ਅਤੇ ਨ੍ਹੇਰੀ-ਤੂਫ਼ਾਨ ਦਾ ਅਲਰਟ ਹੈ। ਮੱਧ ਪ੍ਰਦੇਸ਼ ਦੇ ਧਾਰ, ਝਾਬੂਆ, ਖੰਡਵਾ, ਖਰਗੋਨ, ਬੜਵਾਨੀ, ਅਲੀਰਾਜਪੁਰ, ਬੁਰਹਾਨਪੁਰ ਵਿੱਚ ਭਾਰੀ ਮੀਂਹ ਦੇ ਨਾਲ ਝੱਖੜ ਚੱਲਣ ਅਤੇ ਕੁਝ ਥਾਵਾਂ ‘ਤੇ ਤੇਜ਼ ਮੀਂਹ ਕਾਰਨ ਸੜਕਾਂ ‘ਤੇ ਪਾਣੀ ਭਰਨ ਦੀ ਸਥਿਤੀ ਬਣ ਸਕਦੀ ਹੈ। ਮਹਾਰਾਸ਼ਟਰ ਦੇ ਵਿਦਰਭ ਅਤੇ ਮਰਾਠਵਾੜਾ ਇਲਾਕੇ ਵਿੱਚ ਵੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।

ਪਹਾੜਾਂ ‘ਤੇ ਕਿਹੋ ਜਿਹਾ ਰਹੇਗਾ ਮੌਸਮ?

ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਪਹਾੜੀ ਰਾਜਾਂ ਵਿੱਚ ਲਗਾਤਾਰ ਹੋ ਰਹੀ ਬਾਰਸ਼ ਕਾਰਨ ਲੈਂਡਸਲਾਈਡ (ਜ਼ਮੀਨ ਖਿਸਕਣ) ਅਤੇ ਅਚਾਨਕ ਪਾਣੀ ਦਾ ਪੱਧਰ ਵਧਣ ਦਾ ਖ਼ਤਰਾ ਬਣਿਆ ਹੋਇਆ ਹੈ। ਅਜਿਹੇ ਇਲਾਕਿਆਂ ਵਿੱਚ ਯਾਤਰਾ ਕਰਨ ਵਾਲੇ ਲੋਕਾਂ ਨੂੰ ਖ਼ਾਸ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਸੰਵੇਦਨਸ਼ੀਲ ਇਲਾਕਿਆਂ ‘ਤੇ ਨਜ਼ਰ ਬਣਾਈ ਹੋਈ ਹੈ।

ਪੱਛਮੀ ਬੰਗਾਲ ਦੇ ਕੋਲਕਾਤਾ, ਹਾਵੜਾ, ਹੁਗਲੀ, ਉੱਤਰੀ 24 ਪਰਗਨਾ, ਪੂਰਬੀ ਅਤੇ ਪੱਛਮੀ ਬਰਧਮਾਨ, ਦੱਖਣੀ 24 ਪਰਗਨਾ, ਪੂਰਬੀ ਮੇਦਿਨੀਪੁਰ, ਪੱਛਮੀ ਮੇਦਿਨੀਪੁਰ, ਮਾਲਦਾ, ਝਾੜਗਰਾਮ, ਬਾਂਕੁਰਾ, ਪੁਰੂਲੀਆ, ਦਾਰਜੀਲਿੰਗ, ਕਲਿੰਪੋਂਗ, ਜਲਪਾਈਗੁੜੀ, ਅਲੀਪੁਰਦੁਆਰ, ਕੂਚ ਬਿਹਾਰ, ਉੱਤਰੀ ਦਿਨਾਜਪੁਰ, ਦੱਖਣੀ ਦਿਨਾਜਪੁਰ, ਮੁਰਸ਼ਿਦਾਬਾਦ, ਬੀਰਭੂਮ ਅਤੇ ਨਾਦੀਆ ਵਿੱਚ ਹਲਕੇ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਸਲਾਹ ਦਿੱਤੀ ਹੈ ਕਿ ਖ਼ਰਾਬ ਮੌਸਮ ਦੌਰਾਨ ਲੋਕ ਰੁੱਖਾਂ ਦੇ ਹੇਠਾਂ ਖੜ੍ਹੇ ਨਾ ਹੋਣ ਅਤੇ ਬਿਜਲੀ ਚਮਕਣ ਵੇਲੇ ਖੁੱਲ੍ਹੇ ਮੈਦਾਨਾਂ ਤੋਂ ਦੂਰ ਰਹਿਣ।

 

Join WhatsApp

Join Now

Leave a Comment