Weather Update: ਅਗਲੇ 3 ਦਿਨ ਪੰਜਾਬ ‘ਚ ਪਵੇਗਾ ਭਾਰੀ ਮੀਂਹ! ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

 

Weather Update: ਅਗਲੇ 3 ਦਿਨ ਪੰਜਾਬ ‘ਚ ਪਵੇਗਾ ਭਾਰੀ ਮੀਂਹ! ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

ਪੰਜਾਬ ‘ਚ ਬਦਲਿਆ ਮੌਸਮ ਦਾ ਮਿਜ਼ਾਜ; ਤੇਜ਼ ਹਵਾਵਾਂ ਤੇ ਬੱਦਲਵਾਈ ਨੇ ਗਰਮੀ ਤੋਂ ਦਿਵਾਈ ਰਾਹਤ; ਆਉਣ ਵਾਲੇ 3 ਦਿਨਾਂ ਲਈ ਅਲਰਟ ਜਾਰੀ

Weather Update, 28 ਅਪ੍ਰੈਲ 2026: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਤੇਜ਼ ਧੁੱਪ ਤੋਂ ਬਾਅਦ ਅੱਜ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਅਚਾਨਕ ਪਾਸਾ ਪਲਟ ਲਿਆ ਹੈ।

ਅਸਮਾਨ ਵਿੱਚ ਗੂੜ੍ਹੇ ਕਾਲੇ ਬੱਦਲਾਂ ਦੀ ਆਮਦ ਅਤੇ ਤੇਜ਼ ਠੰਢੀਆਂ ਹਵਾਵਾਂ ਚੱਲਣ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਤਿੰਨ ਦਿਨਾਂ ਤੱਕ ਮੌਸਮ ਵਿੱਚ ਤਬਦੀਲੀ ਜਾਰੀ ਰਹਿਣ ਦੀ ਸੰਭਾਵਨਾ ਹੈ।

May be an image of map and text that says "MHEY संतारत गममतीमन ावमन तेडीगक weather warnings for Punjab Date April 2026 पंजाव तिए जिलेवार गाँगग कत्ावानी Mote: Waming 1សន Day1 27 April Guverrmentof India R sckences ត) Motasalcleste letoankcicalCortr -at epartmen J5Taf ARIT Day 28 2025 CAPUITTENLA เมื่งร่อตงจ Ny Day 29 April 2026 Day 30A 30April 2026 A Day May 2026 NAT CURDASPLR Legend Phenomenon Thunderstorm /lightning/ Gusty Winds(40-50 (40-50 kmph) Thunderstorm /lightning/ Gusty Winds(50-60 kmph) Heat Wave Warm Night No Warning कोई येलावनी नहीं Warning Level वेतवनी प्रेणी Be Updated Be Prepared निमरानी सवेत(तैंयार Take Action चेतावली(कारवाई करे)"

ਖੇਤੀਬਾੜੀ ਵਿਭਾਗ ਮਾਨਸਾ ਦੇ ਮੁੱਖ ਅਫਸਰ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ, ਅੱਜ ਤੋਂ 30 ਅਪਰੈਲ ਤੱਕ ਮੌਸਮ ਖ਼ਰਾਬ ਰਹਿ ਸਕਦਾ ਹੈ। 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਹਲਕੀਆਂ ਕਣੀਆਂ ਦੇ ਨਾਲ-ਨਾਲ ਗਰਜ-ਚਮਕ ਅਤੇ ਬਿਜਲੀ ਲਿਸ਼ਕਣ ਦੀ ਵੀ ਸੰਭਾਵਨਾ ਹੈ।

ਜਿੱਥੇ ਖਰੀਦ ਕੇਂਦਰਾਂ ਵਿੱਚ ਪਈ ਕਣਕ ਨੂੰ ਲੈ ਕੇ ਚਿੰਤਾ ਬਣੀ ਹੋਈ ਹੈ, ਉੱਥੇ ਹੀ ਮੌਸਮ ਵਿੱਚ ਆਈ ਇਹ ਤਬਦੀਲੀ ਅਗਲੀ ਫ਼ਸਲ ਲਈ ਲਾਹੇਵੰਦ ਮੰਨੀ ਜਾ ਰਹੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਸੇਵਾ ਮੁਕਤ ਵਿਗਿਆਨੀ ਡਾ. ਜੀ.ਐਸ. ਰੋਮਾਣਾ ਅਨੁਸਾਰ, ਇਸ ਠੰਢੇ ਮੌਸਮ ਵਿੱਚ ਬੀਜਿਆ ਗਿਆ ਨਰਮਾ ਅਤੇ ਪਸ਼ੂਆਂ ਦਾ ਹਰਾ ਚਾਰਾ ਤੇਜ਼ੀ ਨਾਲ ਵਧੇਗਾ। ਗਰਮੀ ਘਟਣ ਨਾਲ ਕਿਸਾਨ ਹੁਣ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਖੇਤਾਂ ਵਿੱਚ ਕੰਮ ਸ਼ੁਰੂ ਕਰ ਸਕਣਗੇ।

ਤੇਜ਼ ਚਮਕੀਲੀ ਧੁੱਪ ਤੋਂ ਨਿਜਾਤ ਮਿਲਣ ਕਾਰਨ ਬਾਜ਼ਾਰਾਂ ਅਤੇ ਸੜਕਾਂ ‘ਤੇ ਚੱਲਣ ਵਾਲੇ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ। ਹਾਲਾਂਕਿ, ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ ਤਾਂ ਜੋ ਕਣਕ ਦੀ ਸਾਂਭ-ਸੰਭਾਲ ਵਿੱਚ ਕੋਈ ਦਿੱਕਤ ਨਾ ਆਵੇ।