Saturday, March 2, 2024
No menu items!
HomeSportਕ੍ਰਿਕਟਰ ਨੂੰ ਬਲਾਤਕਾਰ ਮਾਮਲੇ 'ਚ ਕੋਰਟ ਨੇ ਸੁਣਾਈ 8 ਸਾਲ ਦੀ ਸਜ਼ਾ

ਕ੍ਰਿਕਟਰ ਨੂੰ ਬਲਾਤਕਾਰ ਮਾਮਲੇ ‘ਚ ਕੋਰਟ ਨੇ ਸੁਣਾਈ 8 ਸਾਲ ਦੀ ਸਜ਼ਾ

 

Sandeep Lamichhane Rape Case:

ਨੇਪਾਲ ਕ੍ਰਿਕਟ ਟੀਮ ਦੇ ਖਿਡਾਰੀ ਸੰਦੀਪ ਲਾਮਿਛਨੇ ‘ਤੇ ਕੁਝ ਦਿਨ ਪਹਿਲਾਂ ਇਕ ਲੜਕੀ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਸੀ। ਜਿਸ ਤੋਂ ਬਾਅਦ ਹੁਣ ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਸੰਦੀਪ ਲਾਮਿਛਨੇ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਹੁਣ ਸ਼ਿਸ਼ੀਰ ਰਾਜ ਧਾਕਲ ਦੀ ਬੈਂਚ ਨੇ ਸੰਦੀਪ ਲਾਮਿਛਣੇ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਕ੍ਰਿਕਟਰ ‘ਤੇ ਜੁਰਮਾਨਾ ਵੀ ਲਗਾਇਆ ਗਿਆ ਹੈ।

ਦਸੰਬਰ 2023 ਵਿੱਚ ਸ਼ਿਸ਼ੀਰ ਢਾਕਲ ਦੀ ਬੈਂਚ ਨੇ ਦੋਵਾਂ ਧਿਰਾਂ ਦੇ ਬਿਆਨ ਸੁਣੇ, ਜਿਸ ਤੋਂ ਬਾਅਦ ਹੀ ਅਦਾਲਤ ਨੇ ਸੰਦੀਪ ਨੂੰ ਦੋਸ਼ੀ ਕਰਾਰ ਦਿੱਤਾ। ਕਾਠਮੰਡੂ ਜ਼ਿਲ੍ਹਾ ਅਦਾਲਤ ਦੇ ਅਧਿਕਾਰੀ ਰਾਮੂ ਸ਼ਰਮਾ ਨੇ ਏਐਫਪੀ ਨੂੰ ਦੱਸਿਆ, “ਅਦਾਲਤ ਨੇ ਖਿਡਾਰੀ ਸੰਦੀਪ ਲਾਮਿਛਨੇ ਨੂੰ ਅੱਠ ਸਾਲ ਦੀ ਸਜ਼ਾ ਸੁਣਾਈ ਹੈ।”

ਇਸ ਤੋਂ ਪਹਿਲਾਂ 23 ਫਰਵਰੀ 2023 ਨੂੰ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਫਾਸਟ-ਟ੍ਰੈਕ ਪ੍ਰਕਿਰਿਆ ਰਾਹੀਂ ਖਤਮ ਕਰਨ ਦਾ ਹੁਕਮ ਦਿੱਤਾ ਸੀ। ਬਾਅਦ ਵਿੱਚ ਸੰਦੀਪ ਦੀ ਵਿਦੇਸ਼ ਯਾਤਰਾ ਦੇ ਮੱਦੇਨਜ਼ਰ ਵਾਰ-ਵਾਰ ਸੁਣਵਾਈ ਰੁਕਦੀ ਰਹੀ।

ਇਸ ਦੌਰਾਨ ਨੇਪਾਲ ਦੀ ਰਾਸ਼ਟਰੀ ਟੀਮ ਨੂੰ ਟੀ-20 ਵਿਸ਼ਵ ਕੱਪ ਦੇ ਕੁਆਲੀਫਾਇੰਗ ਮੈਚ ਖੇਡਣੇ ਸਨ ਅਤੇ ਟੀਮ ਦੀ ਕਮਾਨ ਸੰਦੀਪ ਲਾਮਿਛਨੇ ਦੇ ਹੱਥ ਸੀ। ਕੁਝ ਮਹੀਨੇ ਜੇਲ੍ਹ ਵਿਚ ਰਹਿਣ ਤੋਂ ਬਾਅਦ ਉਹ ਜ਼ਮਾਨਤ ‘ਤੇ ਰਿਹਾਅ ਹੋ ਗਿਆ। ਜਿਸ ਤੋਂ ਬਾਅਦ ਉਸ ਨੂੰ ਵਿਦੇਸ਼ ਜਾਣ ਦੀ ਵੀ ਇਜਾਜ਼ਤ ਮਿਲ ਗਈ ਸੀ।

 

RELATED ARTICLES
- Advertisment -

Most Popular

Recent Comments