Holiday News: ਪੰਜਾਬ ‘ਚ ਭਲਕੇ ਛੁੱਟੀ! ਸਿਰਫ਼ ਵੋਟਾਂ ਦੀ ਗਿਣਤੀ ਵਾਲੇ ਸਕੂਲ ਰਹਿਣਗੇ ਬੰਦ

 

Holiday News: ਪੰਜਾਬ ‘ਚ ਭਲਕੇ ਛੁੱਟੀ! ਸਿਰਫ਼ ਵੋਟਾਂ ਦੀ ਗਿਣਤੀ ਵਾਲੇ ਸਕੂਲ ਰਹਿਣਗੇ ਬੰਦ

ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਗਿਣਤੀ ਕੇਂਦਰਾਂ ਵਿੱਚ 29 ਮਈ ਨੂੰ ਛੁੱਟੀ ਦਾ ਐਲਾਨ

ਜਿਹੜੇ ਸਕੂਲਾਂ/ਕਾਲਜਾਂ ਵਿੱਚ ਇਨ੍ਹਾਂ ਤਾਰੀਕਾਂ ਨੂੰ ਪੇਪਰ ਹਨ, ਉਹ ਪੇਪਰ ਨਿਰਧਾਰਿਤ ਮਿਤੀਆਂ ਨੂੰ ਹੋਣਗੇ

ਸਬੰਧਤ ਸਟਾਫ਼ ਸਕੂਲ/ਕਾਲਜ ਵਿੱਚ ਹਾਜ਼ਰ ਰਹਿਣਾ ਬਣਾਏਗਾ ਯਕੀਨੀ

Punjab News, 28 ਮਈ 2026 :

ਚੋਣ ਕਮਿਸ਼ਨ ਦੇ ਵੱਲੋਂ ਉਨ੍ਹਾਂ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿੱਥੇ ਵੋਟਾਂ ਦੀ ਗਿਣਤੀ (29 ਮਈ 2026) ਨੂੰ ਕੀਤੀ ਜਾਣੀ ਹੈ। ਇਸ ਸਬੰਧੀ ਵੱਖ-ਵੱਖ ਜ਼ਿਲ੍ਹਿਆਂ ਦੇ ਡੀਸੀਜ਼ ਦੇ ਵੱਲੋਂ ਬਕਾਇਦਾ ਪ੍ਰੈੱਸ ਬਿਆਨ ਜਾਰੀ ਕੀਤੇ ਜਾ ਰਹੇ ਹਨ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਪੋਲ ਹੋਈਆਂ ਵੋਟਾਂ ਦੀ ਗਿਣਤੀ ਲਈ ਸਥਾਪਿਤ ਕੀਤੇ ਗਿਣਤੀ ਕੇਂਦਰਾਂ ਵਿੱਚ 29 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Punjab School Holiday: ਪੰਜਾਬ ਦੇ ਇਨ੍ਹਾਂ ਸਕੂਲਾਂ ‘ਚ ਭਲਕੇ ਛੁੱਟੀ ਦਾ ਐਲਾਨ!

ਜਾਰੀ ਕੀਤੇ ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜੇ ਸਕੂਲਾਂ/ਕਾਲਜਾਂ ਵਿੱਚ ਇਨ੍ਹਾਂ ਤਾਰੀਕਾਂ ਨੂੰ ਪੇਪਰ ਹਨ, ਉਹ ਪੇਪਰ ਨਿਰਧਾਰਿਤ ਮਿਤੀਆਂ ਨੂੰ ਹੋਣਗੇ ਅਤੇ ਸਬੰਧਤ ਸਟਾਫ਼ ਸਕੂਲ/ਕਾਲਜ ਵਿੱਚ ਹਾਜ਼ਰ ਰਹਿਣਾ ਯਕੀਨੀ ਬਣਾਏਗਾ।

ਇੱਥੇ ਜਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੀਆਂ ਵੱਖ ਵੱਖ ਨਗਰ ਕੌਂਸਲਾਂ, ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਲਈ 26 ਮਈ ਨੂੰ ਵੋਟਾਂ ਪਈਆਂ ਸਨ, ਜਿਨ੍ਹਾਂ ਦੀ ਗਿਣਤੀ 29 ਮਈ ਨੂੰ ਕੀਤੀ ਜਾਣੀ ਹੈ।

ਚੋਣ ਕਮਿਸ਼ਨ ਦਫ਼ਤਰ ਤੋਂ ਜਾਰੀ ਕੀਤੇ ਗਏ ਸਰਕਾਰੀ ਬਿਆਨ ਦੇ ਮੁਤਾਬਿਕ, ਭਲਕੇ ਸਿਰਫ਼ ਉਨ੍ਹਾਂ ਸਕੂਲਾਂ-ਕਾਲਜਾਂ ਦੇ ਵਿੱਚ ਹੀ ਛੁੱਟੀ ਰਹੇਗੀ, ਜਿੱਥੇ ਵੋਟਾਂ ਦੀ ਗਿਣਤੀ ਲਈ ਕੇਂਦਰ ਸਥਾਪਤ ਕੀਤੇ ਗਏ ਹਨ, ਬਾਕੀ ਸਕੂਲ ਆਮ ਵਾਂਗ ਖੁੱਲ੍ਹਣਗੇ।